ਭਾਰਤ ਚੋਣ ਕਮਿਸ਼ਨ 12 ਤੇ 13 ਅਗਸਤ ਨੂੰ ਕਰੇਗਾ ਹਰਿਅਣਾ ਦਾ ਦੌਰਾ
ਆਉਣ ਵਾਲੇ ਵਿਧਾਨਸਭਾ ਚੋਣ ਦੀ ਤਿਆਰੀਆਂ ਨੂੰ ਲੈ ਕੇ ਕਰੇਗਾ ਸਮੀਖਿਆ – ਮੁੱਖ ਚੋਣ ਅਧਿਕਾਰੀ
ਚੰਡੀਗੜ੍ਹ, 7 ਅਗਸਤ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਆਉਣ ਵਾਲੇ ਵਿਧਾਨਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਭਾਰਤ ਚੋਣ ਕਮਿਸ਼ਨ 12 ਤੇ 13 ਅਗਸਤ ਨੂੰ ਹਰਿਆਣਾ ਦਾ ਦੌਰਾ ਕਰੇਗਾ ਅਤੇ ਸੂਬੇ ਵਿਚ ਆਉਣ ਵਾਲੇ ਵਿਧਾਨਸਭਾ ਚੋਣ ਦੀ ਤਿਆਰੀਆਂ ਨੂੰ ਲੈ ਕੇ ਸਮੀਖਿਆ ਕਰਣਗੇ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿਚ ਭਾਰਤ ਇਲੈਕਟ੍ਰੋਨਿਕਸ ਲਿਮੀਟੇਡ ਦੇ ਇੰਜੀਨੀਅਰਾਂ ਵੱਲੋਂ ਈਵੀਐਮ ਦੇ ਪਹਿਲੇ ਪੱਧਰ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਾਰੇ ਜਿਲ੍ਹਾ ਚੋਣ ਅਧਿਕਾਰੀ ਇਹ ਯਕੀਨੀ ਕਰਨ ਦੀ ਚੈਕਿੰਗ ਦੌਰਾਨ ਸੂਬੇ ਦੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ- ਪ੍ਰਤੀਨਿਧੀ ਵੀ ਮੌਜੂਦ ਰਹੇ।
ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਸਾਰੇ ਜਿਲ੍ਹਾ ਚੋਣ ਅਧਿਕਾਰੀ ਬੀਐਲਓ ਤੇ ਚੋਣ ਰਜਿਸਟਰਡ ਅਧਿਕਾਰੀਆਂ ਨੁੰ ਨਿਰਦੇਸ਼ ਦੇਣ ਕਿ ਉਨ੍ਹਾਂ ਦੇ ਕੋਲ ਕੋਈ ਵੀ ਫਾਰਮ ਪੈਂਡਿੰਗ ਨਾ ਰਹਿਣ। ਵੋਟ ਬਨਵਾਉਣ ਲਈ ਫਾਰਮ-6, ਵੋਟ ਕਰਵਾਉਣ ਲਈ ਫਾਰਮ-7 ਅਤੇ ਪਤਾ ਬਦਲਾਉਣ ਦੇ ਲਈ ਫਾਰਮ-8 ਭਾਰਤੀ ਚੋਣ ਕਮਿਸ਼ਨ ਦੇ ਪੋਰਟਲ www.voterportal.eci.gov.in ਅਤੇ ਵਿਭਾਗ ਦੀ ਵੈਬਸਾਇਟ www.ceoharyana.gov.in ‘ਤੇ ਉਪਲਬਧ ਹੈ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾ ਦੀ ਸਹਾਇਤਾ, ਸੁਝਾਅ ਤੇ ਸ਼ਿਕਾਇਤ ਸਬੰਧਿਤ ਜਿਲ੍ਹਾ ਚੋਣ ਜਾਂ ਰਜਿਸਟਰਡ ਅਧਿਕਾਰੀ ਨੂੰ ਦਿੱਤੀ ਜਾ ਸਕਦੀ ਹੈ ਅਤੇ ਮੁੱਖ ਚੋਣ ਅਧਿਕਾਰੀ ਦਫਤਰ ਦੇ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਇਸ ਵਾਰ ਵਿਧਾਨਸਭਾ ਚੋਣ ਲਈ 817 ਪੋਲਿੰਗ ਬੂਥ ਤੈਅ ਬਣਾਏ ਗਏ ਅਤੇ ਹੁਣ ਸੂਬੇ ਵਿਚ ਪੋਲਿੰਗ ਬੂਥਾਂ ਦੀ ਗਿਣਤੀ ਵੱਧ ਕੇ 20,625 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਚੋਣ ਅਧਿਕਾਰੀ ਨਿਜੀ ਰੂਪ ਨਾਲ ਪੋਲਿੰਗ ਬੂਥਾਂ ਦਾ ਨਿਰੀਖਣ ਕਰਨ।
ਹਰਿਆਣਾ ਤੀਜ ਮਹੋਤਸਵ ‘ਤੇ ਹਰਿਆਣਾ ਸਰਕਾਰ ਦਾ ਮਹਿਲਾਵਾਂ ਨੁੰ ਤੋਹਫਾ
ਚੰਡੀਗੜ੍ਹ, 7 ਅਗਸਤ – ਹਰਿਆਣਾ ਸੂਬੇ ਦੀ ਸਭਿਆਚਾਰਕ ਪਹਿਚਾਣ ਰੱਖਣ ਵਾਲੇ ਵਿਸ਼ੇਸ਼ ਪੁਰਬ ਹਰਿਆਲੀ ਤੀਜ ‘ਤੇ ਸਰਕਾਰ ਨੇ ਮਹਿਲਾਵਾਂ ਨੁੰ ਵੱਡਾ ਤੋਹਫਾ ਦਿੱਤਾ ਹੈ। ਅੱਜ ਜਿਲ੍ਹਾ ਜੀਂਦ ਵਿਚ ਪ੍ਰਬੰਧਿਤ ਸੂਬਾ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਮਹਿਲਾਵਾਂ ਅਤੇ ਬੇਟੀਆਂ ਲਈ ਐਲਾਨਾਂ ਦਾ ਪਿਟਾਰਾ ਖੋਲਦੇ ਹੋਏ ਕਿਹਾ ਕਿ ਹਰਿਆਣਾ ਵਿਚ ਮੁੱਖ ਮੰਤਰੀ ਉਜਵਲਾ ਯੋਜਨਾ ਤਹਿਤ ਲਾਭਕਾਰ ਪਰਿਵਾਰਾਂ ਨੁੰ ਹੁਣ 500 ਰੁਪਏ ਵਿਚ ਗੈਸ ਸਿਲੇਂਡਰ ਮਿਲੇਗਾ। ਇਸ ਨਾਲ ਸੂਬੇ ਦੇ 1.80 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲਗਭਗ 46 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।
ਸ੍ਰੀ ਨਾਇਬ ਸਿੰਘ ਸੈਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੁੱਧ ਉਪਹਾਰ ਯੋ੧ਨਾ ਦੇ ਤਹਿਤ ਹੁਣ ਸਕੂਲਾਂ ਵਿਚ ਪੜਨ ਵਾਲੀ 14 ਤੋਂ 18 ਸਾਲ ਦੀ ਬੇਟੀਆਂ ਵਿਚ ਕੁਪੋਸ਼ਨ ਨੂੰ ਰੋਕਨ ਲਈ ਉਨ੍ਹਾਂ ਨੁੰ ਵੀ 150 ਦਿਨ ਫੋਰਟੀਫਾਇਡ ਦੁੱਧ ਦਿੱਤਾ ਜਾਵੇਗਾ। ਇਸ ਨਾਲ 2.65 ਲੱਖ ਕਿਸ਼ੋਰੀਆਂ ਨੁੰ ਲਾਭ ਮਿਲੇਗਾ। ਉਨ੍ਹਾਂ ਨੇ ਹਰਿਆਣਾ ਮਾਤਰਸ਼ਕਤੀ ਉਦਮਤਾ ਯੋ੧ਨਾ ਤਹਿਤ ਸਵੈ ਰੁਜਗਾਰ ਸਥਾਪਿਤ ਕਰਨ ਦਿੱਤੀ ਜਾਣ ਵਾਲੀ 3 ਲੱਖ ਰੁਪਏ ਦਾ ਕਰਜਾ ਰਕਮ ਨੁੰ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹਾਂ ਨੂੰ ਰੋਜਾਨਾ ਜਰੂਰਤਾਂ ਲਈ ਦਿੱਤੇ ਜਾਣ ਵਾਲੇ 20 ਹਜਾਰ ਰੁਪਏ ਦੇ ਰਿਵਾਲਵਿੰਗ ਫੰਡ ਦੀ ਰਕਮ ਨੂੰ ਵਧਾ ਕੇ ਵੀ 30 ਹਜਾਰ ਰੁਪਏ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸਮੂਹ ਸਖੀ ਦੇ ਮਹੀਨਾ ਮਾਨਭੱਤੇ ਨੂੰ ਵੀ 150 ਰੁਪਏ ਤੋਂ ਵਧਾ ਕੇ 500 ਰੁਪਏ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਮੌਜੂਦਾ ਮਹਿਲਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਸਖਦ ਸੰਯੋਗ ਹੈ। ਸਾਵਨ ਦੇ ਪਵਿੱਤਰ ਮਹੀਨਾ ਹੇ, ਮਾਤਾ ਜੈਯੰਤੀ ਦੇਵੀ ਦੀ ਇਤਿਹਾਸਕ ਨਗਰੀ ਜੀਂਦ ਦਾ ਸਥਾਨ ਹੈ ਅਤੇ ਮਹਿਲਾਵਾਂ, ਬੇਟੀਆਂ ਅਤੇ ਭੈਣਾਂ ਦੇ ਪਵਿੱਤਰ ਤਿਉਹਾਰ ਤੀਜ ਦਾ ਮੌਕਾ ਹੈ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਹਰਿਆਲੀ ਤੇ ਖੁਸ਼ਹਾਲੀ ਦੇ ਪ੍ਰਤੀਕ ਤੀਜ ਦੇ ਪਵਿੱਤਰ ਪੂਰਬ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਕੀਤੀ ਲਗਭਗ 30 ਹਜਾਰ ਮਹਿਲਾਵਾਂ ਨੂੰ ਕੋਥਲੀ ਭੇਂਟ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਤੀਜ ਉਤਸਵ ‘ਤੇ ਭਰਾ ਵੱਲੋਂ ਆਪਣੀ ਭੈਣ ਨੁੰ ਕੋਥਲੀ ਦੇਣ ਦੀ ਸਾਡੀ ਸਦੀਆਂ ਪੁਰਾਣੀ ਰਿਵਾਇਤ ਹੈ। ਭੈਣ ਆਪਣੇ ਸਹੁਰੇਘਰ ਵਿਚ ਭਰਾ ਦੇ ਆਉਣ ਦਾ ਇੰਤਜਾਰ ਕਰਦੀ ਹੈ ਅਤੇ ਭਰਾ ਦੇ ਆਉਣ ‘ਤੇ ਖੁਸ਼ੀ ਜਾਹਰ ਕਰਦੀ ਹੈ ਅਤੇ ਉਸ ਨੂੰ ਸਦਾ ਫੱਲਣ-ਫੂਲਣ ਦੀ ਕਾਮਨਾ ਕਰਦੀ ਹੈ। ਅੱਜ ਤੁਹਾਡਾ ਇਹ ਭਰਾ ਵੀ ਤੁਹਾਨੂੰ ਕੋਥਲੀ ਦੇਣ ਅਤੇ ਤੁਹਾਡੇ ਤੋਂ ਆਸ਼ੀਰਵਾਦ ਲੈਣ ਲਈ ਆਇਆ ਹੈ। ਮੁੱਖ ਮੰਤਰੀ ਨੇ ਲਗਭਗ 30 ਹਜਾਰ ਮਹਿਲਾਵਾਂ ਨੁੰ ਕੋਥਲੀ ਭੇਂਟ ਕੀਤੀ।
ਸਵੈ ਸਹਾਇਤਾ ਸਮੂਹਾਂ ਨੂੰ 100 ਕਰੋੜ ਰੁਪਏ ਦੇ ਵਿਆਜ ਰਹਿਤ ਕਰਜਾ ਕੀਤੇ ਪ੍ਰਦਾਨ
ਮੁੱਖ ਮੰਤਰੀ ਨੇ ਸਮਾਰੋਹ ਵਿਚ ਸਵੈ ਸਹਾਇਤਾ ਸਮੂਹਾਂ ਦੀ ਭੈਣਾ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਅੱਜ 100 ਕਰੋੜ ਰੁਪਏ ਦੇ ਵਿਆਜ ਰਹਿਤ ਕਰਜਾ ਵੀ ਪ੍ਰਦਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਵਿੱਤ ਸਾਲ ਵਿਚ ਸਵੈ ਸਹਾਇਤਾ ਸਮੂਹਾਂ ਨੂੰ 490 ਕਰੋੜ ਰੁਪਏ ਦੀ ਰਕਮ ਦੇ ਕਰਜੇ ਉਪਲਬਧ ਕਰਵਾਏ ਜਾਣ ਦਾ ਟੀਚਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਜ ਸੂਬੇ ਦੇ 66 ਮਹਿਲਾ ਸਵੈ ਸਹਾਇਤਾਂ ਸਮੂਹਾਂ ਨੂੰ ਵੀ ਸਨਮਾਨਿਤ ਕੀਤਾ, ਜੋ ਦਰਸ਼ਾਉਂਦਾ ਹੈ ਕਿ ਸਾਡੀ ਭੈਣਾ-ਬੇਟੀਆਂ ਹੁਣ ਸੂਬੇ ਦੀ ਸ਼ਾਨ ਅਤੇ ਸ਼ਕਤੀ ਬਣ ਰਹੀ ਹੈ। ਨਾਲ ਹੀ ਹਰ ਜਿਲ੍ਹੇ ਵਿਚ ਪਹਿਲਾਂ ਦੂਜੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਸਵੈ ਸਹਾਇਤਾ ਸਮੂਹਾਂ ਨੂੰ ਵੀ ਮੁੱਖ ਮੰਤਰੀ ਨੇ ਕੁੱਲ 38 ਲੱਖ 50 ਹਜਾਰ ਰੁਪਏ ਦੀ ਰਕਮ ਦੇ ਕੇ ਸਨਮਾਨਿਤ ਕੀਤਾ। ਇਸ ਨਾਲ ਹੋਰ ਸਵੈ ਸਹਾਇਤਾ ਸਮੂਹ ਵੀ ਵੱਧ ਲਗਨ ਤੇ ਮਿਹਨਤ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਹੋਣਗੇ।
ਹਰਿਆਣਾ ਵਿਚ 2 ਲੱਖ ਲੱਖਪਤੀ ਦੀਦੀ ਬਨਾਉਣ ਦਾ ਟੀਚਾ
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਦਿਵਸ 2023 ਦੇ ਸਮਾਰੋਹ ਵਿਚ ਲਖਪਤੀ ਦੀਦੀ ਯੋਜਨਾ ਸ਼ੁਰੂ ਕਰਨ ਦਾ ਐਾਲਨ ਕੀਤਾ ਸੀ। ਚੁਲ੍ਹੇ ਚੌਕੇ ਤੋਂ ਨਿਕਲ ਕੇ ਲੱਖਪਤੀ ਦੀਦੀ ਬਨਣ ਲਈ ਮਹਿਲਾਵਾਂ ਨੇ ਜੋ ਗਜਬ ਦਾ ਉਤਸਾਹ ਦਿਖਾਇਆ ਹੈ ਇਸ ਦੇ ਲਈ ਤੁਸੀ ਸਾਰੇ ਵਧਾਈਯੋਗ ਹਨ। ਹਰਿਆਣਾ ਸਰਕਾਰ ਨੇ ਵੱਖ-ਵੱਖ ਸਿਖਲਾਈ ਪ੍ਰੋਗ੍ਰਾਮਾਂ ਦੇ ਜਰਇਏ 2 ਲੱਖ ਭੈਣ-ਬੇਟੀਆਂ ਨੁੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੰਖਿਆ ਹੈ। ਪਹਿਲੇ ਪੜਾਅ ਵਿਚ ਸਾਡਾ ਟੀਚਾ ਇੰਨ੍ਹਾਂ 62 ਹਜਾਰ ਭੈਣ-ਬੇਟੀਆਂ ਨੂੰ ਲੱਖਪਤੀ ਦੀਦੀ ਬਨਾਉਣਾ ਹੈ।
ਉਨ੍ਹਾਂ ਨੇ ਕਿਹਾ ਕਿ 22 ਜਨਵਰੀ, 2015 ਨੁੰ ਮੁੱਖ ਮੰਤਰੀ ਨੇ ਪਾਣੀਪਤ ਤੋਂ ਬੇਟੀ ਬਚਾਓ-ਬੇਟੀ ਪੜਾਓ ਰਾਸ਼ਟਰਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਸਾਡੀ ਸਰਕਾਰ ਅਤੇ ਮਹਿਲਾਵਾਂ ਨੇ ਮਿਲ ਕੇ ਇਸ ਜਿਮੇਵਾਰੀ ਨੁੰ ਬਖੂਬੀ ਨਿਭਾਇਆ ਹੈ ਅਤੇ ਹੁਣ ਹਰਿਆਣਾ ਵਿਚ ਲਿੰਗਾਨੁਪਾਤ ਦੀ ਦਰ 871 ਤੋਂ ਸੁਧਰ ਕੇ 941 ਹੋ ਗਿਆ ਹੈ। ਇਸੀ ਮੁਹਿੰਮ ਦੇ ਦੂਜੇ ਪੜਾਅ ਵਿਚ ਅੱਜ ਮੁੱਖ ਮੰਤਰੀ ਨੇ ਇਕ ਮੋਬਾਇਲ ਵੈਨ ਨੁੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਛੀਜ ਤਿਉਹਾਰ ‘ਤੇ ਘੱਟ ਤੋਂ ਘੱਟ ਇਕ ਪੌਧਾ ਲਗਾਉਣ
ਮੁੱਖ ਮੰਤਰੀ ਨੇ ਮਹਿਲਾਵਾਂ ਨੁੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ‘ਤੇ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਤੁਸੀ ਵੀ ਅੱਜ ਹਰਿਆਣਾ ਤੀਜ ਦੇ ਮੌਕੇ ‘ਤੇ ਇਕ ਸੰਕਲਪ ਲੈ ਕੇ ਜਾਣ ਅਤੇ ਘੱਟ ਤੋਂ ਘੱਟ ਇਕ ਪੇੜ ਜਰੂਰ ਲਗਾਉਣ।
ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਹਿਲਾਵਾਂ ਅਤੇ ਬੇਟੀਆਂ ਦੀ ਭਲਾਈ ਲਈ ਚਲਾਈ ਜਾ ਰਹੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਮੌ੧ੂਦਾ ਸਰਕਾਰ ਮਹਿਲਾਵਾਂ ਅਤੇ ਬੇਟੀਆਂ ਦੇ ਉਥਾਨ ਲਈ ਸੰਕਲਪਬੱਧ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਲਗਾਤਾਰ ਮਹਿਲਾਵਾਂ ਤੇ ਬੇਟੀਆਂ ਦੀ ਚਿੰਤਾ ਕਰਦੇ ਰਹਿੰਦੇ ਹਨ। ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਮਹਿਲਾ ਉਥਾਨ ਅਤੇ ਮਜਬੂਤੀਕਰਣ ਦੀ ਦਿਸ਼ਾ ਵਿਚ ਕੰਮ ਕਜ ਰਹੀ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨਿਰਮਾਣ ਵਿਚ ਸਹਿਯੋਗ ਦੇਣ ਵਾਲੀ ਅੱਧੀ ਆਬਾਦੀ ਡਬਲ ਇੰਜਨ ਸਰਕਾਰ ਦੇ ਯਤਨਾਂ ਨੂੰ ਹੋਰ ਮਜਬੂਤੀ ਦੇਣ ਦਾ ਕੰਮ ਕਰਨ।
ਸਮਾਰੋਹ ਵਿਚ ਮੁੱਖ ਮੰਤਰੀ ਨੇ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੁੰ ਵਧੀ ਐਸਐਚਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਨਾਲ ਹੀ ਉਨ੍ਹਾਂ ਨੇ ਜਿਲ੍ਹਾ ਜੀਂਦ ਦੇ ਸਾਰੇ ਬਲਾਕ ਤੋਂ 10ਵੀਂ ਅਤੇ 12ਵੀਂ ਕਲਾਸ ਦੀ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ। ਕਲਾਸ 10ਵੀਂ ਵਿਚ ਪਹਿਲਾ, ਦੂਜ ਅਤੇ ਤੀਜਾ ਸਥਾਨ ਆਉਣ ਵਾਲੀ ਕੁੜੀਆਂ ਨੂੰ ਕ੍ਰਮਵਾਰ 8 ਹਜਾਰ ਰੁਪਏ, 6 ਹਜਾਰ ਰੁਪਏ ਅਤੇ 4 ਹਜਾਰ ਰੁਪਏ ਅਤੇ 12ਵੀਂ ਕਲਾਸ ਵਿਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਕੁੜੀਆਂ ਨੂੰ ਕ੍ਰਮਵਾਰ 12,000 ਰੁਪਏ, 10,000 ਰੁਪਏ ਅਤੇ 8,000 ਰੁਪਏ ਦੀ ਰਕਮ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਫਲਤਾ ਦੀ ਕਹਾਣੀਆਂ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ। ਉਨ੍ਹਾਂ ਨੇ ਸਵੈ ਸਹਾਇਤਾਂ ਸਮੂਹ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ।
ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀ ਅਸੀਮ ਗੋਇਲ ਨਨਯੌਲਾ ਅਤੇ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਵੀ ਸੰਬੋਧਿਤ ਕੀਤਾ।
ਅਲਵੀ ਸਮਾਜ ਦੇ ਮੌਜਿਜ ਲੋਕ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨਾਲ ਮਿਲੇ, ਪਿਨਗਾਵਾਂ ਵਿਚ ਅਲਵੀ ਭਵਨ ਦੇ ਨਿਰਮਾਣ ਦੀ ਮੰਜੂਰੀ ਲਈ ਪ੍ਰਗਟਾਇਆ ਧੰਨਵਾਦ
ਚੰਡੀਗੜ੍ਹ, 7 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨਾਲ ਅੱਜ ਅਲਵੀ ਸਮਾਜ ਦੇ ਵਫਦ ਨੇ ਹਰਿਆਣਾ ਭਵਨ, ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅਲਵੀ ਸਮਾਜ ਦੇ ਵਫਦ ਨੇ ਮੁੱਖ ਮੰਤਰੀ ਦਾ ਪਿਨਗਾਵਾਂ ਵਿਚ ਅਲਵੀ ਭਵਨ ਦੇ ਨਿਰਮਾਣ ਨੁੰ ਮੰਜੂਰੀ ਦੇਣ ‘ਤੇ ਧੰਨਵਾਦ ਪ੍ਰਗਟਾਇਆ।
ਵਰਨਣਯੋਗ ਹੈ ਕਿ ਰਾਜਾ ਹਸਨ ਖਾਂ ਮੇਵਾਤੀ ਸ਼ਹਾਦਤ ਦਿਵਸ ਸਮਾਰੋਹ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਵੱਲੋਂ ਪਿਨਗਾਵਾਂ ਵਿਚ ਅਲਵੀ ਭਵਨ ਦਾ ਐਲਾਨ ਕੀਤਾ ਸੀ ਜਿਸ ਨੂੰ ਜਲਦੀ ਹੀ ਮੂਰਤਰੂਪ ਦਿੱਤਾ ਜਾਵੇਗਾ। ਪਿੰਡ ਪੰਚਾਇਤ ਪਿਨਗਾਵਾਂ ਨੇ ਅਲਵੀ ਭਵਨ ਲਈ ਜਮੀਨ ਦਾ ਪ੍ਰਸਤਾਵ ਸਰਕਾਰ ਨੁੰ ਭੇਜ ਦਿੱਤਾ ਹੈ। ਇਸ ਦੇ ਲਈ 50 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਅਗਸਤ ਦੇ ਆਖੀਰੀ ਹਫਤੇ ਵਿਚ ਭਵਨ ਦਾ ਨੀਂਹ ਪੱਥਰ ਹੋਵੇਗਾ, ਜਿਸ ਦੇ ਲਈ ਅੱਜ ਅਲਵੀ ਸਮਾਜ ਦਾ ਵਫਦ ਮੁੱਖ ਮੰਤਰੀ ਨਾਲ ਮਿਲਿਆ ਅਤੇ ਨੀਂਹ ਪੱਥਰ ਕਰਨ ਲਈ ਅਪੀਲ ਕੀਤੀ। ਜਿਸ ‘ਤੇ ਮੁੱਖ ਮੰਤਰੀ ਨੇ ਮੰਜੂਰੀ ਦਿੱਤੀ। ਮੁੱਖ ਮੰਤਰੀ ਨੇ ਤੁਰੰਤ ਆਪਣੇ ਅਧਿਕਾਰੀਆਂ ਨੁੰ ਨੁੰਹ ਦੌਰੇ ਦੌਰਾਨ ਅਲਵੀ ਭਵਨ ਦਾ ਨੀਂਹ ਪੱਥਰ ਦੇ ਪ੍ਰੋਗ੍ਰਾਮ ਨੁੰ ਵੀ ਜੋੜਨ ਦਾ ਨਿਰਦੇਸ਼ ਦਿੱਤਾ। ਅਲਵੀ ਭਵਨ ਦਾ ਐਲਾਨ ਨਾਲ ਨੁੰਹ ਸਮੇਤ ਹੋਰ ਜਿਲ੍ਹਿਆਂ ਦੇ ਅਲਵੀ ਸਮਾਜ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਵਾਂਝੇ ਅਲਵੀ ਸਮਾਜ ਦੇ ਬਾਰੇ ਵਿਚ ਇਹ ਕੰਮz ਕੀਤਾ ਹੈ।
ਇਸ ਮੌਕੇ ‘ਤੇ ਰਾਜਸਭਾ ਸਾਂਸਦ ਸੁਭਾਸ਼ ਬਰਾਲਾ, ਭਾਜਪਾ ਸੂਬਾ ਚੇਅਰਮੈਨ ਅਤੇ ਰਾਈ ਤੋਂ ਵਿਧਾਇਕ ਮੋਹਨ ਲਾਲ ਬੜੌਲੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ, ਮੁੱਖ ਮੰਤਰੀ ਦੇ ਮੀਡੀਆ ਕੋਰਡੀਨੇਟਰ ਮੁਕੇਸ਼ ਵਸ਼ਿਸ਼ਠ , ਸਾਬਕਾ ਵਿਧਾਇਕ ਬਖਸ਼ੀਸ਼ ਸਿੋੰਘ ਵਿਰਕ ਤੇ ਅਲਵੀ ਵੇਲਫੇਅਰ ਸਭਾ ਦੇ ਚੇਅਰਮੈਨ ਤੇ ਹੋਰ ਮਾਣਯੋਗ ਲੋਕ ਮੌਜੂਦ ਸਨ।
ਇੰਡੀਅਨ ਇੰਟਰਨੈਸ਼ਨਲ ਹੋਰਟੀਕਲਚਰਲ ਮਾਰਕਿਟ, ਗਨੌਰ ਵਿਚ ਚੱਲ ਰਹੇ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ – ਖੇਤੀਬਾੜੀ ਮੰਤਰੀ
ਚੰਡੀਗੜ੍ਹ, 7 ਅਗਸਤ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇੰਡੀਅਨ ਇੰਟਰਨੈਸ਼ਨਲ ਹੋਰਟੀਕਲਚਰਲ ਮਾਰਕਿਟ , ਗਨੌਰ (ਸੋਨੀਪਤ) ਵਿਚ ਚੱਲ ਰਹੇ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਤਾਂ ਜੋ ਸੂਬੇ ਦੇ ਕਿਸਾਨਾਂ ਨੁੰ ਲਾਭ ਹੋਵੇ।
ਉਹ ਅੱਜ ਇੱਥੇ ਉਪਰੋਕਤ ਪ੍ਰੋਜੈਕਟ ਵਿਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਲਈ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ ਇੰਡੀਅਨ ਇੰਟਰਨੈਸ਼ਨਲ ਹੋਰਟੀਕਲਚਰਲ ਮਾਰਕਿਟ ਕਾਰਪੋਰੇਸ਼ਨ, ਗੰਨੌਰ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਜੇ ਗਣੇਸ਼ਨ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਸ੍ਰੀ ਕੰਵਰਪਾਲ ਨੇ ਕਿਹਾ ਕਿ ਇੰਡੀਅਨ ਇੰਟਰਨੈਸ਼ਨਲ ਹੋਰਟੀਕਲਚਰਲ ਮਾਰਕਿਟ, ਗਨੌਰ ਦਾ ਪ੍ਰੋਜੈਕਟ ਸੂਬਾ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਇਸ ਵਿਚ ਜਿੱਥੇ ਨਿਰਮਾਣ ਕੰਮਾਂ ਵਿਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ੧ਾਣਾ ਚਾਹੀਦਾ ਹੈ ਉੱਥੇ ਸਾਰੇ ਕੰਮਾਂ ਨੁੰ ਵੀ ਨਿਰਧਾਰਿਤ ਸਮੇਂ ਵਿਚ ਪੂਰਾ ਕੀਤੇ ਜਾਣ ਦੀ ਜਰੂਰਤ ਹੈ। ਉਨ੍ਹਾਂ ਨੇ ਅਧਿਕਾਰੀਆਂ ਤੋਂ ਇਸ ਪ੍ਰੋਜੈਕਟ ਵਿਚ ਪੜਾਅਵਾਰ ਢੰਗ ਨਾਲ ਹੋਏ ਕੰਮਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਅਤੇ ਕਿਹਾ ਕਿ ਇਸ ਨੁੰ ਪੂਰਾ ਕਰਨ ਵਿਚ ਧਨ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਉਪਰੋਕਤ ਮੰਡੀ ਵਿਚ ਫਾਰਮਰ-ਸ਼ੈਡਸ ਦੇ ਨਿਰਮਾਣ ਨੂੰ ਲੈ ਕੇ ਵਿਸ਼ੇਸ਼ ਨਿਰਦੇਸ਼ ਦਿੱਤੇ ਕਿ ਇਸ ਵਿਚ ਪੀਣ ਦੇ ਪਾਣੀ ਤੋਂ ਲੈ ਕੇ ਆਰਾਮ ਕਰਨ ਅਤੇ ਪਖਾਨੇ ਆਦਿ ਦੀ ਸਹੂਲਤ ਹੋਣੀ ਚਾਹੀਦਾ ਹੈ ਤਾਂ ਜੋ ਜੇਕਰ ਕੋਈ ਕਿਸਾਨ ਆਪਣੀ ਸਬਜੀ ਵੇਚਣ ਆਵੇ ਤਾਂ ਉਸ ਨੂੰ ਠਹਿਰਣ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਇੰਡੀਅਨ ਇੰਟਰਨੈਸ਼ਨਲ ਹੋਰਟੀਕਰਲਚਰਲ ਮਾਰਕਿਟ, ਗਨੌਰ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਤੋਂ ਲੈ ਕੇ ਸੋਲਰ ਪੈਨਲ ਤਕ ਵੱਖ-]ਵੱਖ ਕੰਮਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਅਤੇ ਨਿਰਮਾਣ ਕੰਮਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।
Leave a Reply