ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਲੇਖਕ ਡਾ ਸੰਦੀਪ ਘੰਡ ਨਾਲ ਵਾਅਦਾ ਖਿਲ਼ਾਫੀ ਅਤੇ ਧੋਖੇਬਾਜੀ।

 

ਮਾਨਸਾ ( ਪੱਤਰ ਪ੍ਰੇਰਕ )
ਪੁਰਾਣੇ ਪਬਲੀਸ਼ਰਾਂ ਕਿਵੇਂ ਨਵੇਂ ਲੇਖਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਉਹਨਾਂ ਨਾਲ ਵਾਅਦਾ ਖਿਲਾਫੀ ਕਰਦੇ ਹਨ ਇਸ ਬਾਰੇ ਜਾਣਕਾਰੀ ਸਾਝੀ ਕਰਦਿਆਂ ਸੁਪਿਨਆਂ ਦੀ ਧਰਤੀ ਕੈਨੇਡਾ ਦੇ ਲੇਖਕ ਡਾ ਸੰਦੀਪ ਘੰਡ ਨੇ ਦੱਸਿਆ ਕਿ ਮੈ ਆਪਣੀ ਕੈਨੇਡਾ ਦੀ ਯਾਤਰਾ ਨੂੰ ਸਫਰਨਾਮੇ ਦੇ ਰੂਪ ਵਿੱਚ ਲਿਖਣ ਅਤੇ ਛਾਪਣ ਦਾ ਫੈਸਲਾ ਕੀਤਾ ਕਿਉਕਿ ਮੈਂਨੂੰ ਆਪਣੀ ਯਾਤਰਾ ਦੋਰਾਨ ਕਈ ਅਜਿਹੇ ਸਥਾਨ ਅਤੇ ਯਾਦਗਰਾਂ ਦੇਖਣ ਦਾ ਮੋਕਾ ਮਿਿਲਆ ਜਿੰਨਾਂ ਦਾ ਸਬੰਧ ਪੰਜਾਬ ਨਾਲ ਸੀ।ਕਿਉਕਿ ਇਹ ਮੇਰੀ ਪਹਿਲੀ ਕਿਤਾਬ ਸੀ ਅਤੇ ਨਵਾਂ ਲੇਖਣ ਹੋਣ ਕਾਰਣ ਮੈਨੂੰ ਅਜਿਹੇ ਪਬਲੀਸ਼ਰ ਦੀ ਲੋੜ ਸੀ ਜੋ ਮੈਨੂੰ ਗਾਈਡ ਵੀ ਕਰੇ ਅਤੇ ਕਿਤਾਬ ਨੂੰ ਵਧੀਆ ਰੂਪ ਵਿੱਚ ਛਾਪੇ ਕੇ ਪਾਠਕਾਂ ਤੱਕ ਪਹੁੰਚਾ ਸਕੇ।
ਜਿਸ ਲਈ ਕਈ ਦੋਸਤਾਂ ਅਤੇ ਲੇਖਕਾਂ ਨੇ ਮੈਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਨਾਮ ਦੀ ਸਿਫਾਰਸ਼ ਕੀਤੀ ਜਿਸ ਲਈ ਮੈਂ ਪਿਛਲੇ ਸਾਲ 2023 ਦੇ ਸਤੰਬਰ ਮਹੀਨੇ ਬਠਿੰਡਾ ਵਿੱਚ ਲੱਗੇ ਪੁਸਤਕ ਮੇਲੇ ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਮਾਲਕ ਸਤੀਸ਼ ਗੁਲਾਟੀ ਨੂੰ ਮਿਿਲਆ।ਉਹਨਾਂ ਮੇਰੇ ਕੋਲੋਂ 100 ਆਮ ਪੰਨਿਆਂ ਅਤੇ 8 ਸਫੇ ਰੰਗੀਨ ਪੰਨਿਆਂ ਲਈ 36 ਹਜਾਰ ਰੁਪਏ ਦੀ ਮੰਗ ਕੀਤੀ।ਜਿਸ ਵਿੱਚ ਉਹਨਾਂ ਕਿਹਾ ਕਿ 600 ਕਿਤਾਬ ਛਾਪੀ ਜਾਵੇਗੀ ਜਿਸ ਵਿੱਚੋਂ ਅਸੀਂ 250 ਕਿਤਾਬਾਂ ਤਹਾਨੂੰ ਭਾਵ ਲੇਖਕ ਨੂੰ ਦੇਵਾਂਗੇ ਅਤੇ ਬਾਕੀ 350 ਕਿਤਾਬਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਵੇਚੀਆਂ ਜਾਣਗੀਆਂ।ਡਾ.ਘੰਡ ਨੇ ਦੱਸਿਆ ਕਿ ਕਿਉਕਿ ਉਹ ਇੱਕ ਨਵਾਂ ਲੇਖਕ ਸੀ ਜਿਸ ਕਾਰਣ ਭਾਵਨਾਤਮਕ ਤੋਰ ਉਸ ਨੂੰ ਬਹੁਤ ਵੱਡੀਆਂ ਆਸਾਂ ਸਨ ਕਿ ਮੇਰੀ ਕਿਤਾਬ ਵੱਧ ਤੋਂ ਵੱਧ ਆਨਲਾਈਨ ਪਲੇਟਫਾਰਮ ਅਤੇ ਵੱਧ ਤੋਂ ਵੱਧ ਪਾਠਕਾਂ ਤੱਕ ਜਾਵੇ ਜਿਸ ਲਈ ਮੈ ਸੁਭਾਵਿਕ ਹੀ ਪੁੱਛ ਲਿਆ ਕਿ ਕੀ ਤੁਸੀ ਕਿਤਾਬ ਛਾਪ ਕੇ ਆਨਲਾਈਨ ਐਮਾਜੋਨ,ਫਲਿਪਕਾਰ ਤੇ ਵੀ ਭੇਜਦੇ ਹੋ ਤਾਂ ਚੇਤਨਾ ਪ੍ਰਾਕਸ਼ਨ ਦੇ ਪਬਲੀਸਰ ਸਤੀਸ਼ ਗੁਲਾਟੀ ਨੇ ਮੇਰਾ ਮਾਖੋਲ ਉਡਾਉਦਿਆ ਕਿਹਾ ਕਿ ਤੁਸੀ ਕਿਥੇ ਖੜੇ ਹੋ ਸਾਡੀ ਕਿਤਾਬ ਦੇਸ਼ ਅਤੇ ਵਿਦੇਸ਼ ਦੋਹਾਂ ਤੇ ਜਾਦੀ ਹੈ ੳਤੇ ਸਾਡੀਆਂ ਕੈਨੇਡਾ ਵਿੱਚ ਵੀ ਬ੍ਰਾਚਾਂ ਹਨ।
ਡਾ.ਘੰਡ ਨੇ ਦੱਸਿਆ ਕਿ ਦਸੰਬਰ 2023 ਵਿੱਚ ਉਹਨਾਂ 36ਹਜਾਰ ਰੁਪਏ ਚੇਤਨਾ ਪ੍ਰਕਾਸ਼ਨ ਦੇ ਖਾਤੇ ਵਿੱਚ ਪਾ ਦਿੱਤੇ।ਮੈਨੂੰ ਕਿਹਾ ਇੱਕ ਮਹੀਨਾ ਸੀ ਪਰ ਫਰਵਰੀ ਤੱਕ ਕੁਝ ਨਹੀ ਕੀਤਾ ਅਤੇ ਮੇਰੇ ਫੋਨ ਕਰਨ ਤੇ ਫੋਨ ਵੀ ਨਹੀ ਚੁੱਕਿਆ।ਮੇਰੇ ਵਾਰ ਵਾਰ ਕਹਿਣ ਤੇਂ ਤੁਹਾਡੀ ਕਿਤਾਬ ਵਿੱਚ ਬਹੁਤ ਗਲਤੀਆ ਹਨ ਜਦੋਂ ਕਿ ਅੱਜ ਵੀ ਖਰੜਾ ਮੇਰੇ ਕੋਲ ਹੈ ਉਸ ਅੁਨਸਾਰ ਇੱਕ ਵੀ ਲਾਈਨ ਜਾਂ ਸ਼ਬਦ ਨਹੀ ਬਦਿਲਆ ਗਿਆ ਜਦੋਂ ਕਿ ਉਸ ਤੋਂ ਪਹਿਲਾਂ ਉਹ ਕਈ ਅਖਬਾਰਾਂ ਵਿੱਚ ਵੀ ਛੱਪ ਗਿਆ ਸੀ।ਇਥੋਂ ਤੱਕ ਕਿ ਜਾਣਬੁੱਝ ਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਮੈਨੂੰ ਬੇਇੱਜਤ ਕਰਨ ਦੀ ਵੀ ਕੋਸ਼ਿਸ ਕਰਦੇ ਹੋਏ ਮੈਨੂੰ ਕਦੇ ਢੰਡ,ਕਦੇ ਚੰਡ ਅਤੇ ਕਦੇ ਝੰਡ ਲਿਖਦਾ ਰਿਹਾ ਪਰ ਮੈਂ ਉਸ ਤੋਂ ਆਪਣਾ ਕੰਮ ਲੈਣਾ ਸੀ ਮੈਂ ਚੁੱਪ ਰਿਹਾ।
ਡਾ.ਸੰਦੀਪ ਘੰਡ ਨੇ ਦੱਸਿਆ ਆਖਰ ਮਾਰਚ 2024 ਵਿੱਚ ਡਾ ਸਤੀਸ਼ ਗੁਲਾਟੀ ਨੇ ਮੇਰੀ ਕਿਤਾਬ ਛਾਪ ਕੇੇ ਮੇਰੀਆਂ 250 ਕਾਪੀਆਂ ਮੈਨੂੰ ਦੇ ਦਿੱਤੀਆਂ।ਮੈਂ ਬਹੁਤ ਖੁਸ਼ ਹੁੰਦਿਆਂ ਵਾਰ ਵਾਰ ਉਸ ਦਾ ਧੰਨਵਾਦ ਕੀਤਾ ਪਰ ਜਦੋਂ ਮੈਂ ਕਿਤਾਬ ਦੇਖੀ ਤਾਂ ਮੇਰੀ ਹੇਰਾਨੀ ਦੀ ਹੱਦ ਨਾ ਰਹੀ ਕਿ ਮੇਰੀ ਕਿਤਾਬ ਚੇਤਨਾ ਪ੍ਰਕਾਸ਼ਨ ਦੀ ਥਾਂ ਸੁਮਿਤ ਪ੍ਰਕਾਸ਼ਨ ਲੁਧਿਆਣਾ ਦੇ ਨਾਮ ਤੇ ਛਾਪ ਦਿੱਤੀ ਜਿਸ ਬਾਰੇ ਕੋਈ ਨਹੀ ਜਾਣਦਾ ਪਰ ਮੈਂ 36 ਹਜਾਰ ਦੀ ਵੱਡੀ ਰਾਸ਼ੀ ਚੇਤਨਾ ਪ੍ਰਕਾਸ਼ਨ ਦੇ ਨਾਮ ਕਰਕੇ ਦਿੱਤੀ ਸੀ।
ਡਾ.ਘੰਡ ਨੇ ਦੱਸਿਆ ਕਿ ਇਹ ਪਬਲੀਸਰ ਕਿਵੇਂ ਨਵੇੰ ਲੇਖਕਾਂ ਨੂੰ ਬੇਵਕੂਫ ਬਣਾਉਦੇ ਹਨ ਮੈਨੂੰ 600 ਕਿਤਾਬਾਂ ਕਹਿਣ ਦੇ ਬਾਵਜੂਦ ਕੇਵਲ ਮੈਨੂੰ ਦੇਣ ਵਾਲੀਆਂ 250 ਕਾਪੀਆਂ ਹੀ ਛਾਪੀਆਂ ਗਈਆਂ ਅਤੇ ਆਨਲਾਈਨ ਵੀ ਕਿਤਾਬ ਨੂੰ ਕਿਸੇ ਵੀ ਪਲੇਟਫਾਰਮ ਤੇ ਨਹੀ ਪਾਇਆ ਗਿਆ।ਉਹਨਾਂ ਕਿਹਾ ਕਿ ਜਦੋਂ ਹੁਣ ਪਾਠਕ ਕਿਤਾਬ ਦੀ ਮੰਗ ਕਰਦੇ ਹਨ ਤਾਂ ਆਨਲਾਈਨ ਕਿਤਾਬ ਨਹੀ ਦਿਸਦੀ ਅਤੇ ਮੈਂ ਆਪਣੇ ਵਾਲੀਆਂ 250 ਕਿਤਾਬਾਂ ਆਪਣੇ ਦੋਸ਼ਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੰਡ ਦਿੱਤੀਆਂ ਹਨ ਹੁਣ ਨਾਂ ਮੇਰੇ ਕੋਲ ਕਿਤਾਬ ਹੈ ਅਤੇ ਨਾਂ ਹੀ ਆਨਲਾਈਨ ਨਾਂ ਹੀ ਚੇਤਨਾ ਪ੍ਰਕਾਸ਼ਨ ਕੋਲ।ਡਾ ਸੰਦੀਪ ਘੰਡ ਨੇ ਕਿਹਾ ਕਿ ਉਹਨਾਂ ਇਸ ਸਬੰਧੀ ਚੇਤਨਾ ਪ੍ਰਕਾਸਨ ਨੂੰ ਨੋਟਿਸ ਭੇਜਣ ਦਾ ਫੈਸਲਾ ਕੀਤਾ ਕਿ ਬਾਕੀ 350 ਕਿਤਾਬਾਂ ਉਪਰ ਚੇਤਨਾ ਪ੍ਰਕਾਸ਼ਨ ਲਿਿਖਆ ਜਾਵੇ ਅਤੇ ਜੇਕਰ ਉਸ ਨੇ ਆਨਲਾਈਨ ਨਹੀ ਵੇਚਣੀ ਤਾਂ ਉਹ ਇਹ ਕਿਤਾਬਾਂ ਮੈਨੂੰ ਦੇਵੇ ਤਾਂ ਜੋ ਮੈ ਇਸ ਨੂੰ ਪਾਠਕਾਂ ਤੱਕ ਪਹੁੰਚਾ ਸਕਾ।ਹਰਦੀਪ ਸਿੱਧੂ ਪ੍ਰਧਾਨ ਸਿੱਖਿਆ ਵਿਕਾਸ ਮੰਚ ਮਾਨਸਾ ਅਤੇ ਜੀਤ ਦਹੀਆ ਚੇਅਰਮੇਨ ਏਕ ਨੂਰ ਵੈਲਫੇਅਰ ਸੁਸਾਇਟੀ ਮਾਨਸਾ ਨੇ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਕੰਮ ਕਰਨ ਵਾਲੀਆਂ ਸੰਸ਼ਥਾਵਾਂ ਅਤੇ ਪੰਜਾਬੀ ਪਾਠਕਾਂ ਤੋ ਵੀ ਮੰਗ ਕੀਤੀ ਕਿ ਇਸ ਸਬੰਧੀ ਅਜਿਹੇ ਪਬਲੀਸ਼ਰਾਂ ਦੀ ਸਚਾਈ ਲੋਕਾਂ ਸਾਹਮਣੇ ਲਿਆਈ ਜਾਵੇ ਤਾਂ ਜੋ ਨਵੇ ਲੇਖਕ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਰਹਿਣ ਅਤੇ ਉਹਨਾਂ ਨਾਲ ਧੱਕਾ ਨਾ ਹੋਵੇ।

Leave a Reply

Your email address will not be published.


*