ਪਰਮਜੀਤ ਸਿੰਘ, ਜਲੰਧਰ
ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਗੁਰਦੁਆਰਿਆਂ ਤੇ ਮੰਦਿਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਭਾਰਤੀ ਧਰਮਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਗੁਰਦੁਆਰਿਆਂ,ਮੰਦਿਰਾਂ ਵਿੱਚ ਆ,ਛਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਵਾਸਤੇ ਮੁਫਤ ਵਿੱਦਿਆ ਕੇਂਦਰ’ਅਤੇ ਕਲਾ ਸਿਖਲਾਈ ਕੇਂਦਰ ਜਿਵੇਂ ਸਿਲਾਈ ਸਿੱਖਿਆ ਕੇਂਦਰ, ਕੰਪਿਊਟਰ ਸਿਖਲਾਈ ਕੇਂਦਰ ਆਦਿ ਖੋਲੇ ਜਾਣ।
ਵਿੱਦਿਆ ਪੜ੍ਹਾਉਣ ਵਾਸਤੇ ਅਤੇ ਕੋਈ ਵੀ ਕਲਾ ਸਿਖਾਉਣ ਵਾਸਤੇ ਗੁਰਦੁਆਰੇ,ਮੰਦਿਰ ਆਉਣ ਵਾਲੀ ਸੰਗਤ ਨੂੰ ਪ੍ਰੇਰਨਾ ਦਿੱਤੀ ਜਾਵੇ। ਤਾਂ ਕਿ ਸੰਗਤ ਵਿੱਚੋਂ ਕੋਈ ਵੀ ਵਿਅਕਤੀ ਪ੍ਰਤੀ ਦਿਨ ਇੱਕ ਘੰਟੇ ਦਾ ਸਮਾਂ ਕੱਢ ਲਿਆ ਕਰਨ। ਇੰਨਾਂ ਸਮਾਂ ਕੱਢਣਾ ਕਿਸੇ ਵਾਸਤੇ ਵੀ ਔਖਾ ਨਹੀਂ ਪ੍ਰੰਤੂ ਜੇ ਐਸੇ ਸੇਵਾਦਾਰ ਨਾ ਲੱਭਣ ਤਾਂ ਲੋੜਵੰਦ ਮਨੁੱਖਾਂ ਨੂੰ ਪੈਸੇ ਦੇ ਕੇ ਵੀ ਆਪਾਂ ਨੂੰ ਗੁਰਦੁਆਰੇ,ਮੰਦਿਰ ਵੱਲੋਂ ਵਿੱਦਿਆ ਦਾਨ ਅਤੇ ਕਲਾ ਦਾਨ ਵਾਸਤੇ ਅਧਿਆਪਕ ਦਾ ਪ੍ਰਬੰਧ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸਾਈਅਤ ਫੈਲ ਰਹੀ ਹੈ ਅਤੇ ਭਾਰਤੀ ਧਰਮ ਘਟ ਰਹੇ ਹਨ। ਕਿਉਂਕਿ ਈਸਾਈਆਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਵਿੱਦਿਆ ਦਾ ਉੱਤਮ ਪ੍ਰਬੰਧ ਕੀਤਾ ਹੈ। ਆਪਣੇ ਭਾਰਤੀ ਧਰਮਾਂ ਨੂੰ ਘਟਣ ਤੋਂ ਬਚਾਉਣ ਲਈ ਅਤੇ ਪ੍ਰਫੁੱਲਿਤ ਕਰਨ ਲਈ ਆਪਾਂ ਨੂੰ ਵੀ ਮੁਫਤ ਵਿੱਦਿਆ ਦਾਨ ਅਤੇ ਕਲਾ ਦਾਨ ਕਰਨਾ ਚਾਹੀਦਾ ਹੈ।
ਇਸ ਤਰ੍ਹਾਂ ਕਰਨ ਨਾਲ ਜੋ ਪਹਿਲੋਂ ਸਿੱਖ ਜਾਂ ਸਨਾਤਨੀ’ ਹੈ ਹੀ ਨੇ ਉਹ ਵੀ ਆਪਣੇ ਧਰਮ ਵਿੱਚ ਪਰਪੱਕ ਰਹਿਣਗੇ। ਅਤੇ ਜਿਹੜੇ ਲੋਕ ਆਪਣੇ ਧਰਮਾਂ ਨਾਲੋਂ ਟੁੱਟ ਰਹੇ ਹਨ ਜਾਂ ਟੁੱਟ ਗਏ ਹਨ ਉਹ ਵੀ ਜੁੜਨਗੇ। ਪੁਰਾਤਨ ਸਮੇਂ ਵਿੱਚ ਵੀ ਸਾਡੇ ਗੁਰਦੁਆਰਿਆਂ,ਮੰਦਿਰਾਂ ਵਿੱਚ ਅਜਿਹੇ ਕਾਰਜ ਕੀਤੇ ਜਾਂਦੇ ਰਹੇ ਹਨ। ਜੋ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਧਰਮ ਅਸਥਾਨ ਤੋਂ ਤਾਂ ਹਰ ਲੋੜਵੰਦ ਨੂੰ ਹਰ ਵਸਤੂ ਪ੍ਰਾਪਤ ਹੋਣੀ ਚਾਹੀਦੀ ਹੈ। ਵਿੱਦਿਆ ਮਨੁੱਖ ਦੀ ਬਹੁਤ ਵੱਡੀ ਲੋੜ ਹੈ। ਗੁਰੂ-ਘਰ ਤੋਂ ਉਹ ਲੋੜ ਪੂਰੀ ਹੋਣੀ ਚਾਹੀਦੀ ਹੈ। ਇਸ ਸ਼ੁਭ ਕਾਰਜ ਲਈ ਜੇ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਨਾਮਧਾਰੀ ਸਿੱਖ ਵੀ ਸਹਿਯੋਗ ਕਰਨ ਲਈ ਤਿਆਰ ਹਨ।
Leave a Reply