ਸ਼ਹੀਦ ਉਧਮ ਸਿੰਘ-ਅੰਜਾਦੀ ਸੰਗਰਾਮ ਦਾ ਬੱਬਰ ਸ਼ੇਰ (ਸ਼ਹੀਦੀ ਦਿਵਸ ਤੇ ਵਿਸ਼ੇਸ)

ਦੇਸ਼ ਭਗਤੀ ਦਾ ਜਜਬਾ ਹਰ ਇੰਨਸਾਨ ਵਿੱਚ ਹੋਣਾ ਚਾਹੀਦਾ ਅਤੇ ਹੁੰਦਾਂ ਵੀ ਹੈ ਪਰ ਦੇਸ਼ ਲਈ ਮਰ ਮਿੱਟਣ ਵਾਲੇ ਸ਼ਹੀਦਾਂ ਦੀ ਗਿਣਤੀ ਘੱਟ ਹੁੰਦੀ ਹੈ।ਦੇਸ਼ ਵਾਸੀਆਂ ਨਾਲ ਹੋਏ ਅਨਿਆਂ ਨੂੰ ਆਪਣੇ ਮਨ ਵਿੱਚ ਰੱਖਣਾ ਅਤੇ ਹਰ ਸਮੇਂ ਉਸ ਦਾ ਬਦਲਾ ਲੈਣ ਦੀ ਟੀਸ ਸ਼ਹੀਦੇ ਏ-ਆਜਮ ਸਰਦਾਰ ਉਧਮ ਸਿੰਘ ਵਰਗਿਆਂ ਨੋਜਵਾਨਾਂ ਦੇ ਦਿਲਾਂ ਵਿੱਚ ਹੀ ਦੇਖਣ ਨੂੰ ਮਿਲਦੀ ਹੈ।ਦੇਸ਼ ਲਈ ਮਰ ਮਿੱਟਣ ਵਾਲੀ ਸੋਚ ਸਾਡੇ ਪੰਜਾਬੀਆਂ ਦੇ ਹੀ ਹਿੱਸੇ ਆਈ ਹੈ।ਇਸ ਲਈ ਹੀ ਅਸੀ ਦੇਖਦੇ ਹਾ ਕਿ ਦੇਸ਼ ਦੀ ਅਜਾਦੀ ਪ੍ਰਾਪਤ ਕਰਨ ਅਤੇ ਅਜਾਦੀ ਨੂੰ ਕਾਇਮ ਰੱਖਣ ਵਿੱਚ ਪੰਜਾਬੀਆਂ ਦਾ ਸਬ ਤੋਂ ਵੱਡਾ ਯੋਗਦਾਨ ਹੈ।
ਸ਼ਹੀਦ ਉਧਮ ਸਿੰਘ ਭਾਰਤ ਦੇ ਮਹਾਨ ਅਜ਼ਾਦੀ ਸੰਗਰਾਮੀਆਂ ਵਿੱਚੋਂ ਇੱਕ ਸਨ।ਉਹਨਾਂ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਕਸਬੇ ਵਿੱਚ ਹੋਇਆ ਸੀ।ਬੇਸ਼ਕ ਉਹਨਾਂ ਬੇਹੱਦ ਗਰੀਬ ਪ੍ਰੀਵਾਰ ਵਿੱਚ ਜਨਮ ਲਿਆ ਪਰ ਦੇਸ਼ ਵਿੱਚ ਅੰਗਰੇਜਾਂ ਵੱਲੋਂ ਕੀਤੇ ਜਾਦੇਂ ਜੁਲਮ ਨੂੰ ਦੇਖ ਕੇ ਉਹਨਾਂ ਦਾ ਮਨ ਬਹੁਤ ਦੁੱਖੀ ਹੁੰਦਾ।ਉਹਨਾਂ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਉਹ ਵਾਕਿਆ ਹੀ ਸ਼ੇਰ ਸੀ ਅਨਾਥ ਆਸ਼ਰਮ ਨੇ ਉਸ ਨੂੰ ਉਧਮ ਸਿੰਘ ਨਾਮ ਦਿੱਤਾ ਅਤੇ ਜਦੋਂ ਉਹ ਜੇਲ ਵਿੱਚ ਸਨ ਉਹਨਾਂ ਨੂੰ ਰਾਮ ਮਹੁਮੰਦ ਸਿੰਘ ਅਜਾਦ ਨਾਮ ਨਾਲ ਵੀ ਪੁਕਾਰਿਆ ਜਾਦਾਂ ਸੀ।ਜਿਸ ਤੋਂ ਉਹਨਾਂ ਦੇ ਧਰਮ ਨਿਰਪੱਖ ਹੋਣ ਦੀ ਸਪਸ਼ਟ ਝਲਕ ਮਿਲਦੀ ਹੈ।ਪਰ ਉਹ ਸ਼ਹੀਦ ਊਧਮ ਸਿੰਘ ਦੇ ਨਾਮ ਨਾਲ ਜਿਆਦਾ ਪ੍ਰਸਿੱਧ ਹੋਏ।

ਸ਼ਹੀਦ ਉਧਮ ਸਿੰਘ ਦਾ ਬਚਪਨ ਬੇਹੱਦ ਗਰੀਬੀ ਅਤੇ ਤੰਗੀ ਤੁਰਸ਼ੀਆਂ ਵਿੱਚ ਬਤੀਤ ਹੋਇਆ।ਉਹ ਮਹਿਜ ਉਸ ਸਮੇਂ ਤਿੰਨ ਸਾਲ ਦੇ ਸਨ ਜਦੋਂ ਉਹਨਾਂ ਦੀ ਮਾਤਾ ਨਰਾਇਣ ਕੋਰ ਉਹਨਾਂ ਨੂੰ ਛੱਡ ਗਈ।1907 ਵਿੱਚ ਜਦੋਂ ਉਹ ਆਪਣੇ ਭਰਾ ਸਾਧੂ ਸਿੰਘ ਅਤੇ ਆਪਣੇ ਪਿਤਾ ਟਹਿਲ ਸਿੰਘ ਨਾਲ ਅਮ੍ਰਿਤਸਰ ਪੈਦਲ ਜਾ ਰਹੇ ਸਨ ਤਾਂ ਉਥੇ ਉਹਨਾਂ ਦੇ ਪਿੱਤਾ ਜੀ ਦੀ ਵੀ ਮੋਤ ਹੋ ਗਈ ਅਤੇ ਦੋਨੋ ਭਰਾ ਯਤੀਮ ਹੋ ਗਏ।ਕੁਝ ਸਮੇਂ ਲਈ ਉਹ ਆਪਣੇ ਚਾਚੇ ਕੋਲ ਰਹੇ ਪਰ ਗਰੀਬੀ ਕਾਰਣ ਉਹਨਾਂ ਨੇ ਵੀ ਉਹਨਾਂ ਦੇ ਪਾਲਣ ਪੋਸ਼ਣ ਲਈ ਅਸਮਰਥਾ ਜਾਹਿਰ ਕੀਤੀ।ਜਿਸ ਕਾਰਣ ਉਹ ਆਪਣੇ ਭਰਾ ਨਾਲ ਅਮ੍ਰਿਤਸਰ ਦੇ ਯਤੀਮ ਖਾਨੇ ਵਿੱਚ ਹੀ ਰਹਿਣ ਲੱਗੇ।1917 ਈਸਵੀ ਵਿੱਚ ਉਹਨਾਂ ਦੇ ਵੱਡੇ ਭਰਾ ਜਿੰਨਾਂ ਦਾ ਨਾਮ ਯਤੀਮ ਖਾਨੇ ਵਿੱਚ ਮੁਕਤਾ ਸੀ ਉਸ ਵੀ ਮੋਤ ਹੋ ਗਈ।
1918 ਵਿੱਚ ਉਹਨਾਂ ਦੀ ਉਮਰ ਘੱਟ ਹੋਣ ਦੇ ਬਾਵਜੂਦ ਉਹ 32ਵੀ ਸਿੱਖ ਪਾਈਨਰ ਫੋਜ ਵਿੱਚ ਭਰਤੀ ਹੋ ਗਏ ਜਿਥੇ ਉਹਨਾਂ ਤੋਂ ਮਜਦੂਰ ਦਾ ਹੀ ਕੰਮ ਲਿਆ ਜਾਦਾਂ ਸੀ ਪਰ ਉਹਨਾਂ ਦੇ ਮਨ ਵਿੱਚ ਦੇਸ਼ ਲਈ ਕੁਝ ਕਰਨ ਦੀ ਲਾਲਸਾ ਸੀ ਜਿਸ ਕਾਰਣ ਉਹ ਫੋਜ ਦੀ ਨੋਕਰੀ ਛੱਡਕੇ ਅਨਾਥ ਆਸ਼ਰਮ ਵਿੱਚ ਵਾਪਸ ਆ ਗਏ।ਦੇਸ਼ ਦੀ ਅਜਾਦੀ ਲਈ ਚਲ ਰਹੇ ਸਘਰੰਸ਼ ਨੂੰ ਆਪਣੇ ਅੱਖੀ ਦੇਖ ਰਹੇ ਸਨ ਜਿਸ ਦਾ ਉਹਨਾਂ ਦੇ ਮਨ ਤੇ ਬਹੁਤ ਪ੍ਰਭਾਵ ਪਿਆ।ਪਰ 1918 ਵਿੱਚ ਉਹ ਦੁਬਾਰਾ ਫੋਜ ਵਿੱਚ ਭਰਤੀ ਹੋ ਗਿਆ ਜਿਸ ਕਾਰਣ ਉਸ ਨੂੰ ਪਹਿਲਾਂ ਬਸਰਾ ਅਤੇ ਫੇਰ ਬਗਦਾਦ ਭੇਜ ਦਿੱਤਾ ਗਿਆ।ਪਰ 1919 ਵਿੱਚ ਉਹਨਾਂ ਨੇ ਫੋਜ ਦੀ ਨੋਕਰੀ ਛੱਡ ਕੇ ਅਨਾਥ ਆਸ਼ਰਮ ਅਮ੍ਰਿਤਸਰ ਆ ਗਏ।

ਦੇਸ਼ ਲਈ ਚੱਲ ਰਹੀ ਅਜਾਦੀ ਦੀ ਲੜਾਈ ਸਮੇਂ ਅੰਗਰੇਜਾਂ ਨੇ ਰੋਲਟ ਐਕਟ ਪਾਸ ਕੀਤਾ ਜਿਸ ਦਾ ਵਿਰੋਧ ਕਰਣ ਕਾਰਣ ਕਾਗਰਸ ਦੇ ਨੇਤਾ ਸਤਿਆਪਾਲ ਅਤੇ ਸਫੇਦੀਨ ਕਿਚਲੂ ਨੂੰ ਮਿੱਤੀ 10 ਅਪ੍ਰੈਲ 1919 ਨੂੰ ਗ੍ਰਿਫਤਾਰ ਕਰ ਲਿਆ ਗਿਆ।ਜਿਸ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ।ਬ੍ਰਿਟਸ਼ ਸਰਕਾਰ ਵੱਲੋਂ ਕਈ ਥਾਵਾਂ ਤੇ ਗੋਲੀ ਚਲਾਈ ਗਈ 13 ਅਪ੍ਰੈਲ 1919 ਨੂੰ ਵਿਸਾਖੀ ਦੇ ਤਿਉਹਾਰ ਤੇ ਪੰਜਾਬੀਆਂ ਦਾ ਬਹੁਤ ਵੱਡਾ ਇਕੱਠ ਹੋਇਆ ਜਿਸ ਦੀ ਗਿਣਤੀ ਵੀਹ ਹਜਾਰ ਦੇ ਲੱਗਭਗ ਸੀ ਇਸ ਦਿਨ ਹੀ ਬਸਤੀਵਾਦ ਪ੍ਰਸਾਸ਼ਨ ਖਤਮ ਕਰਨ ਅਤੇ ਦੇਸ਼ ਨੂੰ ਅਜਾਦ ਕਰਵਾਉਣ ਦੀ ਗੱਲ ਚਲ ਰਹੀ ਸੀ।ਉਸ ਸਮੇਂ ਜਲਿਆਵਾਲਾ ਬਾਗ ਵਿੱਚ ਪੁਲੀਸ ਦੀ ਕਮਾਡ ਕਰਨਲ ਰੇਜੀਨਾਲਡ ਡਾਇਰ ਕਰ ਰਹੇ ਸਨ। ਜਿਸ ਨੂੰ ਅਗੰਰੇਜਾਂ ਦਾ ਇੱਕ ਸ਼ਖਤ ਮਿਜਾਜ ਅਤੇ ਜਾਲਮ ਕਮਾਡਰ ਮੰਨਿਆ ਜਾਦਾਂ ਸੀ।ਸਾਰੇ ਲੋਕ ਬਹੁਤ ਸ਼ਾਤੀ ਨਾਲ ਆਪਣੀ ਗੱਲ ਕਰ ਰਹੇ ਸਨ ਕਿ ਜਨਰਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਕਰ ਦਿੱਤਾ ਅਤੇ ਜਿਸ ਗੇਟ ਰਾਂਹੀ ਲੋਕਾਂ ਨੇ ਬਾਹਰ ਨਿੱਕਲਣਾ ਸੀ ਉਸ ਰਾਸਤੇ ਤੇ ਹੀ ਗੋਲੀਬਾਰੀ ਕੀਤੀ ਗਈ।ਜਿਸ ਕਾਰਣ ਸੈਕੜੇਂ ਲੋਕ ਸ਼ਹੀਦ ਹੋ ਗਏ ਜਿਉਦੇਂ ਲੋਕਾਂ ਨੇ ਜਲਿਆਂਵਾਲਾ ਬਾਗ ਵਿੱਚ ਬਣੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ਜਿਸ ਕਾਰਣ ਸੈਕੜੇ ਲੋਕ ਸ਼ਹੀਦ ਹੋ ਗਏ।ਸਰਦਾਰ ਊਧਮ ਸਿੰਘ ਉਸ ਸਮੇ ਅਨਾਥ ਆਸ਼ਰਮ ਦੇ ਸੇਵਾਦਾਰਾਂ ਨਾਲ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਜਿਸ ਦਾ ਅਸਰ ਸਰਦਾਰ ਊਧਮ ਸਿੰਘ ਦੇ ਮਨ ਤੇ ਪਿਆ ਅਤੇ ਉਹਨਾਂ ਉਸ ਸਮੇਂ ਹੀ ਮਹਿਜ 20 ਸਾਲ ਦੀ ਉਮਰ ਵਿੱਚ ਹੀ ਇਸ ਜਲਿਆਂਵਾਲਾ ਬਾਗ ਦੀ ਤ੍ਰਾਸਦੀ ਦਾ ਬਦਲਾ ਲੈਣ ਦੀ ਠਾਣ ਲਈ ਜਿਸ ਕਾਰਣ ਉਹ ਦੁਬਾਰਾ ਫੋਜ ਵਿੱਚ ਭਰਤੀ ਹੋ ਗਏ।ਫੋਜ ਵਿੱਚ ਆਪਣਾ ਮਕਸਦ ਪੂਰਾ ਨਾ ਹੁੰਦਾ ਦੇਖ ਉਹ ਕਸ਼ਮੀਰ ਚਲੇ ਗਏ ਬਾਅਦ ਵਿੱਚ ਜਰਮਨੀ ਹੁੰਦੇ ਉਹ ਇੰਗਲੈਂਡ ਜਾਕੇ ਗਦਰ ਪਾਰਟੀ ਦਾ ਹਿੱਸਾ ਬਣੇ ਅਤੇ ਬਸਤੀਵਾਦ ਖਿਲ਼ਾਫ ਲੜਾਈ ਲੜਨ ਹਿੱਤ ਲੋਕਾਂ ਨੂੰ ਲਾਮਬੱਧ ਕਰਨ ਲੱਗੇ।

1927 ਈਸਵੀ ਵਿੱਚ ਉਹ ਸ਼ਹੀਦ ਭਗਤ ਸਿੰਘ ਦੇ ਕਹਿਣ ਤੇ ਉਹ ਅਸਲੇ ਅਤੇ ਆਪਣੇ 25 ਸਾਥੀਆਂ ਸਮੇਤ ਭਾਰਤ ਵਾਪਸ ਆ ਗਏ।ਪਰ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਅਸਲੇ ਅਤੇ ਅਖਬਾਰ ਗਦਰ ਗੂੰਜ ਦੀਆ ਕਾਪੀਆਂ ਨਾਲ ਗ੍ਰਿਫਤਾਰ ਕਰ ਲਿਆ ਗਿਆ।ਜਿਸ ਵਿੱਚ ਉਹਨਾਂ ਨੂੰ ਪੰਜ ਸਾਲ ਦੀ ਸਜਾ ਹੋਈ ਅਤੇ ਸੰਨ 1931 ਵਿੱਚ ਸਜਾ ਪੂਰੀ ਹੋਣ ਤੇ ਜਦੋਂ ਉਹ ਬਾਹਰ ਆਏ ਤਾਂ ਪੰਜਾਬ ਪੁਲੀਸ ਉਹਨਾਂ ਦੀਆਂ ਗਤੀਵਿਧਆਂ ਤੇ ਨਜਰ ਰੱਖ ਰਹੀ ਸੀ ਜਿਸ ਕਾਰਣ ਉਹ ਜਰਮਨੀ ਰਾਂਹੀ ਵਾਪਸ ਫੇਰ ਲੰਡਨ ਚਲੇ ਗਏ।

ਸ਼ਹੀਦ ਉਧਮ ਸਿੰਘ 1934 ਵਿੱਚ ਲੰਡਨ ਪਹੁੰਚੇ ਅਤੇ ਉਸ ਦਿਨ ਤੋਂ ਹੀ ਉਸ ਦਾ ਇੱਕੋ ਇੱਕ ਮਕਸਦ ਸੀ ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਜਨਰਲ ਮਾਈਕ ਉਡਵਾਇਰ ਦੀ ਹੱਤਿਆ।ਅਸਲੇ ਦਾ ਪ੍ਰਬੰਧ ਕਰਨ ਅਤੇ ਜਨਰਲ ਡਾਇਰ ਨੂੰ ਮਿੱਲਣ ਦਾ ਸਹੀ ਸਥਾਨ ਲੱਭਣ ਵਿੱਚ ਕੁਝ ਸਮਾਂ ਲੱਗ ਗਿਆ ਅਤੇ ਆਖਰ ਸ਼ਹੀਦ ਉਧਮ ਸਿੰਘ ਰਾਮ ਮਹੁਮੰਦ ਅਜਾਦ ਅਤੇ ਸ਼ੇਰ ਸਿੰਘ ਵੱਲੋਂ 13 ਅਪ੍ਰੈਲ 1919 ਨੂੰ ਲਿਆ ਗਿਆ ਪ੍ਰਣ ਪੂਰਾ ਕਰਨ ਦਾ ਸਮਾਂ ਆ ਗਿਆ।ਕਿਤਾਬ ਵਿੱਚ ਰਿਵਾਲਰ ਵਾਂਗ ਵਰਕੇ ਕੱਢਕੇ ਤਾਂ ਜੋ ਬਾਹਰੋਂ ਕਿਤਾਬ ਹੀ ਲੱਗੇ 13 ਮਾਰਚ 1940 ਲੰਦਨ ਦਾ ਕੈਕਟੋ ਸਟੋਕਸ ਹਾਲ ਜਿਸ ਵਿੱਚ ਦੋ ਗੋਲੀਆਂ ਨਾਲ ਹੀ ਜਨਰਲ ਡਾਇਰ ਨੂੰ ਉਸੇ ਸਥਾਨ ਤੇ ਹੀ ਢੇਰ ਕਰ ਦਿੱਤਾ। ਸਮੁੱਚੀ ਦੁਨੀਆਂ ਵਿੱਚ ਹਿਲਜੁੱਲ ਸ਼ੁਰੂ ਹੋ ਗਈ।ਹੁਣ ਅਗੰਰੇਜ ਵੀ ਸਮਝ ਗਏ ਕਿ ਭਾਰਤ ਦੇ ਅਜਾਦੀ ਸੰਗਰਾਮੀ ਹੁਣ ਲੰਦਨ ਤੱਕ ਪਹੁੰਚ ਗਏ ਹਨ।ਮਹਿਜ ਪੰਜ ਮਹੀਨੇ ਵਿੱਚ ਹੀ ਕੇਸ ਦਾ ਫੈਸਲਾ ਕਰ ਦਿੱਤਾ ਗਿਆ ਅਤੇ 31 ਜੁਲਾਈ 1940 ਨੂੰ ਉਹਨਾਂ ਨੂੰ ਫਾਸੀਂ ਦੇ ਦਿੱਤੀ ਗਈ।ਬਦਲਾ ਲੈਣ ਦੀ ਭਾਵਨਾ ਜਦੋਂ ਉਹ ਮਹਿਜ 20 ਸਾਲ ਦੇ ਸਨ ਅਤੇ 21 ਸਾਲ ਉਸ ਨੂੰ ਦਿਲ ਵਿੱਚ ਜਿਉਦਾਂ ਰੱਖਣਾ ਅਤੇ ਬਦਲਾ ਲੈਣਾ ਇੱਕ ਲਾਮਿਸਾਲ ਕੁਰਬਾਨੀ ਸੀ।

ਸ਼ਹੀਦ ਉਧਮ ਸਿੰਘ ਦੀ ਬਲੀਦਾਨੀ ਰੂਹ ਅੱਜ ਵੀ ਸਾਡੇ ਵਿੱਚ ਜਿਉਂਦੀ ਹੈ ਉਹਨਾਂ ਦੀ ਯਾਦ ਵਿੱਚ ਹਰ ਸਾਲ ਸ਼ਹੀਦੀ ਦਿਵਸ ਵੱਖ ਵੱਖ ਸ਼ਹਿਰਾਂ ਅਤੇ ਸੰਸ਼ਥਾਵਾਂ ਵੱਲੋਂ ਮਨਾਏ ਜਾਦੇ ਹਨ।ਉਹਨਾਂ ਦੀ ਸ਼ਹਾਦਤ ਅੱਜ ਵੀ ਸਾਡੇ ਦਿਲਾਂ ‘ਚ ਚਿੰਗਾਰੀ ਵਾਂਗ ਸੱਜ ਰਹੀ ਹੈ।
ਉਹਨਾਂ ਦੀ ਸ਼ਹੀਦੀ ਤੋਂ 34 ਸਾਲ ਬਾਅਦ ਵਿਧਾਇਕ ਸਾਧੂ ਸਿੰਘ ਥਿੰਦ ਦੀ ਬੇਨਤੀ ਤੇ ਸ਼ਹੀਦ ਉਧਮ ਸਿੰਘ ਦੀਆਂ ਅਸਥੀਆਂ ਵਾਪਸ ਭਾਰਤ ਲਿਆਦੀਆ ਗਈਆ ਅਤੇ ਸਿੱਖ ਰਹੁ ਰੀਤਾਂ ਅੁਨਸਾਰ ਸੰਸਕਾਰ ਕੀਤਾ ਗਿਆ।ਤਾਬੂਤ ਨੂੰ ਉਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ,ਪੰਡਤ ਸੰਕਰ ਦਿਆਲ ਸ਼ਰਮਾ ਰਾਸ਼ਟਰਪਤੀ ਅਤੇ ਗਿਆਨੀ ਜੈਲ ਸਿੰਘ ਮੁੱਖ ਮੰਤਰ ਿਪੰਜਾਬ ਨੇ ਪ੍ਰਾਪਤ ਕੀਤਾ ਅਤੇ ਉਹਨਾਂ ਦੀਆਂ ਅਸਥੀਆਂ ਨੂੰ 7 ਕਲਸਾਂ ਭਾਗਾਂ ਵਿੱਚ ਵੰਡ ਕੇ 2 ਅਗਸਤ 1974 ਨੂੰ ਹਰਿਦੁਆਰ,ਕੀਰਤਪੁਰ ਸਾਹਿਬ,ਰੋਜਾ ਸ਼ਰੀਫ,ਸੁਨਾਮ,ਜਲਿਆਂਵਾਲਾ ਬਾਗ ਅਤੇ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਆਰਟਸ ਕਾਲਜ ਦੀ ਲਾਇਬਰੇਰੀ ਵਿੱਚ ਸਥਾਪਿਤ ਕੀਤੇ ਗਏ।ਸ਼ਹੀਦ ਊਧਮ ਸਿੰਘ ਦੇ ਘਰ ਨੂੰ ਵੀ ਵਿਰਾਸਤ ਅਤੇ ਅਜਾਇਬ ਘਰ ਵੱਜੋਂ ਵਿਕਸਤ ਕੀਤਾ ਗਿਆ ਹੈ ਅਤੇ ਸੁਾਨਮ ਦਾ ਨਾਮ ਵੀ ਸ਼ਹੀਦ ਊਧਮ ਸਿੰਘ ਸੁਨਾਮ ਰੱਖ ਦਿੱਤਾ ਗਿਆ ਹੈ।
ਸਾਨੂੰ ਪ੍ਰਣ ਕਰਨਾ ਚਾਹੀਦਾ ਹੈ  ਅਸੀਂ ਸਦਾ ਉਹਨਾਂ ਦੀ ਸ਼ਹੀਦੀ ਨੂੰ ਸਿਰਮੋਰ ਕਰਾਂਗੇ।

ਲੇਖਕ ਡਾ.ਸੰਦੀਪ ਘੰਡ ਲਾਈਫ ਕੋਚ/ਚੇਅਰਮੈਨ
ਸਿੱਖਿਆ ਵਿਕਾਸ ਮੰਚ -ਮਾਨਸਾ-9478231000

Leave a Reply

Your email address will not be published.


*