ਹਰਿਆਣਾ ਨਿਊਜ਼

ਚੰਡੀਗੜ੍ਹ, 30 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅਧਿਆਪਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਭਾਰਤ ਨੂੰ 2047 ਤਕ ਵਿਕਸਿਤ ਰਾਸ਼ਟਰ ਬਨਾਉਣ ਲਈ ਸਾਰੇ ਅਧਿਆਪਕ ਦੇਸ਼ ਦੇ ਨਵਨਿਰਮਾਣ ਵਿਚ ਆਪਣਾ ਅਹਿਮ ਯੋਗਦਾਨ ਦੇਣ ਦਾ ਸੰਕਲਪ ਲੈਣ। ਜਿਸ ਤਰ੍ਹਾ ਤੁਸੀਂ ਆਪਣੀ ਸਖਤ ਮਿਹਨਤ ਨਾਲ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਂਅ ਰੋਸ਼ਨ ਕੀਤਾ ਹੈ ਉਸੀ ਤਰ੍ਹਾ ਦੇਸ਼ ਦਾ ਮਾਨ-ਸਨਮਾਨ ਵਧਾਉਣ ਲਈ ਵੀ ਭਾਵੀ ਪੀੜੀਆਂ ਨੂੰ ਲਗਾਤਾਰ ਤਰਾਸ਼ਨ ਦਾ ਕੰਮ ਕਰਨ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਅੱਜ ਪੰਚਕੂਲਾ ਵਿਚ ਪ੍ਰਬੰਧਿਤ ਨਵੇਂ ਨਿਯੁਕਤ ਟ੍ਰੇਂਡ ਗਰੈਜੂਏਟ ਟੀਚਰਸ ਦੇ ਰਾਜ ਪੱਧਰੀ ਓਰਿਅਨਟੇਸ਼ਨ ਪ੍ਰੋਗ੍ਰਾਮ ਵਿਚ ਪੂਰੇ ਸੂਬੇ ਤੋਂ ਆਏ ਅਧਿਆਪਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਨਵੇਂ ਨਿਯੁਕਤ ਟੀਜੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਪ੍ਰਦਾਨ ਕੀਤੇ।

          ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੋ ਦਿਨ ਵਿਚ ਪੂਰੀ ਪਾਰਦਰਸ਼ਿਤਾ ਦੇ ਨਾਲ ਟੀਜੀਟੀ ਅਧਿਆਪਕਾਂ ਦੀ ਵੇਟਿੰਗ ਲਿਸਟ ਦੇ ਨਾਲ-ਨਾਲ ਡਿਟੇਲ ਰਿਜਲਟ ਵੀ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਟੀਜੀਟੀ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਰਿਜਲਟ ਵਿਚ ਬੇਟੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡਾ ਸਥਾਨ ਪ੍ਰਾਪਤ ਕੀਤਾ ਹੈ।

ਪੈਰਿਸ ਓਲੰਪਿਕ ਵਿਚ ਦੋਹਰਾ ਨਿਸ਼ਾਨਾ ਲਗਾਉਣ ‘ਤੇ ਮਨੂ ਭਾਕਰ ਨੂੰ ਦਿੱਤੀ ਸ਼ੁਭਕਾਮਨਾਵਾਂ

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪੈਰਿਸ ਓਲੰਪਿਕ 2024 ਵਿਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਮੈਡਲ ਜਿੱਤਨ ਦੇ ਬਾਅਦ ਇਕ ਵਾਰ ਫਿਰ ਤੋਂ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿਚ ਬ੍ਰਾਂਜ ਮੈਡਲ ਹਾਸਲ ਕਰਨ ‘ਤੇ ਮੰਨੀ-ਪ੍ਰਮੰਨੀ ਨਿਸ਼ਾਨੇਬਾਜੀ ਮਨੂ ਭਾਕਰ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਨੂੰ ਹਰਿਆਣਾ ਦੇ ਖਿਡਾਰੀਆਂ ‘ਤੇ ਮਾਣ ਹੈ।

          ਮੁੱਖ ਮੰਤਰੀ ਨੇ ਸਾਰੇ ਨਵੇ ਨਿਯੁਕਤ ਟੀਜੀਟੀ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੀ ਸਰਕਾਰ ਦੇ ਲਈ ਮਾਣ ਦਾ ਦਿਨ ਹੈ। ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦੇ ਲਈ ਆਉਣ ਵਾਲੀ ਪੀੜੀਆਂ ਨੂੰ ਤਰਾਸ਼ਨ ਦਾ ਕੰਮ ਆਪ ਕਰਨ ਵਾਲੇ ਹਨ। ਤੁਸੀਂ ਸਾਰੇ ਆਪਣੀ ਮਿਹਨਤ ਦੇ ਬਲਬੂਤੇ ‘ਤੇ ਇਸ ਮੁਕਾਮ ‘ਤੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਟੀਚਰਸ ਡਿਊਟੀ ਦੇ ਬਾਅਦ ਵੀ ਸਲੱਮ ਏਰਿਆ ਵਿਚ ਬੱਚਿਆਂ ਨੁੰ ਪੜਾਉਣ ਦਾ ਪੁਨੀਤ ਕੰਮ ਕਰਦੇ ਹਨ। ਸਿਖਿਆ ਦੇ ਪ੍ਰਚਾਰ ਦੀ ਇਹ ਭਾਵਨਾ ਇਕ ਟੀਚਰ ਵਿਚ ਜਰੂਰ ਹੋਣੀ ਚਾਹੀਦੀ ਹੈ। ਤੁਸੀਂ ਸਿਖਿਆ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਤੁਸੀਂ ਸਿਖਿਆ ਨੂੰ ਵੰਡੋਂਗੇ ੳਨ੍ਹਾਂ ਹੀ ਤੁਹਾਡਾ ਨਾਂਅ ਉੱਚਾ ਹੋਵੇਗਾ ਉਨ੍ਹਾਂ ਹੀ ਤੁਸੀਂ ਅੱਗੇ ਵਧੋਗੇਂ।

          ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਸੋਚ ਹੈ ਕਿ ਹਰਿਆਣਾ ਸੂਬੇ ਵਿਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਵਿਕਾਸ ਦੀ ਗਤੀ ਨੂੰ ਹੋਰ ਤੇਜ ਕਰਦੇ ਹੋਏ ਲੋਕਾਂ ਦੇ ਜੀਵਨ ਨੁੰ ਸਰਲ ਬਣਾਇਆ ਜਾਵੇ। ਜਿਸ ਤਰ੍ਹਾ ਨੌਜੁਆਨਾਂ ਨੂੰ ਲਗਾਤਾਰ ਅੱਗੇ ਵਧਾਉਣ ਦਾ ਕਾਰਜ ਮੌ੧ੂਦਾ ਰਾਜ ਸਰਕਾਰ ਕਰ ਰਹੀ ਹੈ। ਭਵਿੱਖ ਵਿਚ ਵੀ ਸਰਕਾਰ ਵੱਲੋਂ ਇਸੀ ਸਿਸਟਮ ਨੁੰ ਮਜਬੂਤੀ ਨਾਲ ਅੱਗੇ ਵਧਾਇਆ ਜਾਵੇਗਾ। ਅਸੀਂ ਪਿਛਲੇ 10 ਸਾਲਾਂ ਵਿਚ ਪੂਰੇ ਸੂਬੇ ਵਿਚ ਸਮਾਨ ਚਹੁੰਮੁਖੀ ਵਿਕਾਸ ਯਕੀਨੀ ਕੀਤਾ ਹੈ। ਸੂਬੇ ਵਿਚ ਯੂਨੀਵਰਸਿਟੀ, ਮੈਡੀਕਲ ਕਾਲਜ ਅਤੇ ਕਾਲਜ ਦੀ ਸਥਾਪਨਾ ਕੀਤੀ ਹੈ। ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫੈਸਲਾ ਕੀਤਾ ਸੀ ਕਿ ਕੁੜੀਆਂ ਨੂੰ ਪੜਨ ਲਈ 20 ਕਿਲੋਮੀਟਰ ਤੋਂ ਵੱਧ ਨਾ ਜਾਣਾ ਪਵੇ ਅਤੇ ਅੱਜ ਸੂਬੇ ਵਿਚ ਕੁੜੀਆਂ ਨੁੰ 20 ਕਿਲੋਮੀਟਰ ਵਿਚ ਹੀ ਕਾਲਜ ਦੀ ਸਹੂਲਤ ਮਿਲ ਰਹੀ ਹੈ।

-ਪਛਲੇ 10 ਸਾਲਾਂ ਵਿਚ 141000 ਨੌਜੁਆਨਾਂ ਨੂੰ ਬਿਨ੍ਹਾ ਖਰਚੀ-ਬਿਨ੍ਹਾਂ ਪਰਚੀ ਦੇ ਕਾਬਲਿਅਤ ਦੇ ਆਧਾਰ ‘ਤੇ ਪ੍ਰਦਾਨ ਕੀਤੀ ਸਰਕਾਰੀ ਨੌਕਰੀ

          ਪਹਿਲਾਂ ਦੀਆਂ ਸਰਕਾਰਾਂ ‘ਤੇ ਕਟਾਕਸ਼ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੀ ਸਰਕਾਰਾਂ ਵਿਚ ਭਾਰਤੀਆਂ ਦੀ ਲਿਸਟ ਰਿਜਲਟ ਆਉਣ ਤੋਂ ਪਹਿਲਾਂ ਅਖਬਾਰਾਂ ਵਿਚ ਛੱਪ ਜਾਂਦੀ ਸੀ। ਅੱਜ ਅਖਬਾਰ ਵਿਚ ਖਬਰ ਛੱਪਦੀ ਹੈ ਕਿ ਰਿਕਸ਼ਾ ਚਾਲਕ ਦਾ ਬੇਟਾ ਹਰਿਆਣਾ ਵਿਚ ਐਚਸੀਐਸ ਬਣਿਆ ਹੈ। ਇਹ ਬਦਲਾਅ ਮੌਜੂਦਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਯਕੀਨੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਮੇਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਵਿਚ ਪਾਰਦਰਸ਼ਿਤਾ ਯਕੀਨੀ ਕੀਤੀ ਜਾ ਰਹੀ ਹੈ। ਮੌ੧ੂਦਾ ਸਰਕਾਰ ਵੱਲੋਂ ਪਿਛਲੇ ਲਗਭਗ 10 ਸਾਲਾਂ ਵਿਚ 141000 ਨੌਜੁਆਨਾਂ ਨੂੰ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਕਾਬਲੀਅਤ ਦੇ ਆਧਾਰ ‘ਤੇ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਸੁਆਲ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਵੀ ਦੱਸਣ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਕੀ ਕੀਤਾ।

          ਮੁੱਖ ਮੰਤਰੀ ਨੈ ਕਿਹਾ ਕਿ ੧ਨਵਰੀ 2024 ਵਿਚ 745 ਪੋਸਟ ਦਾ ਰਿਜਲਟ ਕੱਢਿਆ ਗਿਆ। ਫਰਵਰੀ ਤੋਂ ਲੈ ਕੇ ੧ੂਨ ਮਹੀਨੇ ਤਕ ਵੀ ਹਜਾਰਾਂ ਦੀ ਗਿਣਤੀ ਵਿਚ ਸਰਕਾਰੀ ਅਹੁਦਿਆਂ ‘ਤੇ ਭਰਤੀਆਂ ਕੀਤੀਆਂ ਗਈਆਂ ਹਨ। ਜੁਲਾਈ ਵਿਚ ਅਸੀਂ 7765 ਟੀਜੀਟੀ ਅਧਿਟਾਪਕਾਂ ਨੂੰ ਨਿਯੁਕਤੀ ਪ੍ਰਦਾਨ ਕੀਤੀ ਹੈ।

           ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇਸ਼ ਸਮਾਨ ਦੇ ਨਾਲ ਹਰ ਖੇਤਰ ਵਿਚ ਅੱਗੇ ਵਧਿਆ ਹੈ। ਅੱਜ ਚੰਡੀਗੜ੍ਹ ਦੇ ਨਾਲ ਲਗਦੇ ਪੰਚਕੂਲਾ ਵਿਚ ਇਸ ਪ੍ਰੋਗ੍ਰਾਮ ਦਾ ਪ੍ਰਬੰਧ ਹੋ ਰਿਹਾ ਹੈ ਅਤੇ ਲਗਭਗ ਸਾਢੇ ਤਿੰਨ ਘੰਟੇ ਵਿਚ ਤੁਸੀਂ ਹਰਿਆਣਾ ਸੂਬੇ ਦੇ ਕਿਸੇ ਵੀ ਕੌਨੇ ਤੋਂ ਇੱਥੇ ਪਹੁੰਚ ਗਏ ਹਨ ਉਹ ਬਦਲਾਅ ਪਿਛਲੇ 10 ਸਾਲਾਂ ਵਿਚ ਆਇਆ ਹੈ।

          ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਝੂਠ  ਦਾ ਸਹਾਰਾ ਲੈ ਕੇ, ਗੁਮਰਾਹ ਦੀ ਸਥਿਤੀ ਨੂੰ ਪੈਦਾ ਕਰ ਲੋਕਾਂ ਨੂੰ ਗੁਮਰਾਹ ਕਰ ਦੇਸ਼ ਤੇ ਸੂਬੇ ਨੂੰ ਕਮਜੋਰ ਕਰਨ ਦਾ ਕੰਮ ਕਰਦੀ ਸੀ। ਵਿਰੋਧੀ ਧਿਰ ਵਿਚ ਬੈਠੇ ਲੋਕ ਕਹਿੰਦੇ ਹਨ ਕਿ ਅਸੀਂ ਸੱਤਾ ਵਿਚ ਆਏ ਤਾਂ ਪੋਰਟਲ ਨੂੰ ਖਤਮ ਕਰ ਦਵਾਂਗੇ। ਮੁੱਖ ਮੰਤਰੀ ਨੇ ਅਜਿਹੇ ਲੋਕਾਂ ਤੋਂ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਹੀ ਲੋਕਾਂ ਨੇ ਅੱਜ ਭਰਤੀ ਰੋਕੋ  ਗੈਂਗ ਖੜਾ ਕਰ ਦਿੱਤਾ ਗਿਆ ਹੈ। ਜੋ ਭਰਤੀ ਸਰਕਾਰ ਕੱਢਦੀ ਹੈ ਉਹ ਰੋਕਨ ਲਈ ਕੋਰਟ ਵਿਚ ਚਲੇ ਜਾਂਦੇ ਹਨ ਅਜਿਹੇ ਸਮਾਜ ਵਿਰੋਧੀ ਤਾਕਤਾਂ ਨਾਲ ਤੁਹਾਨੂੰ ਸਾਵਧਾਨ ਰਹਿਣਾ ਹੈ ਅਤੇ ਹੋਰ ਨੂੰ ਵੀ ਚੌਕਸ ਕਰਨਾ ਹੈ।

ਮਾਤਾ ਪਿਤਾ ਦੇ ਬਾਅਦ ਅਧਿਆਪਕ ਦੀ ਸੱਭ ਤੋਂ ਵੱਧ ਅਹਿਮੀਅਤ  ਸਿਖਿਆ ਮੰਤਰੀ

          ਇਸ ਮੌਕੇ ‘ਤੇ ਨਵੇਂ ਨਿਯੁਕਤ ਅਧਿਆਪਕਾਂ ਨੁੰ ਵਧਾਈ ਦਿੰਦੇ ਹੋਏ ਹਰਿਆਣਾ ਦੀ ਸਿਖਿਆ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਨੇ ਕਿਹਾ ਕਿ ਮੌਜੂਦਾ ਸਰਕਾਰ ਸੱਤਾ ਦੇ ਲਈ ਨਹੀਂ ਜਨਤਾ ਦੀ ਸੇਵਾ ਕਰਨ ਲਈ ਹੈ। ੧ਨਤਾ ਹੀ ਸਾਡਾ ਪਰਿਵਾਰ ਹੈ ਅਤੇ ਮੁੱਖ ਮੰਤਰੀ ਵੀ ਸੂਬੇ ਦੀ ਪੌਨੇ ਤਿੰਨ ਕਰੋੜ ਦੀ ਆਬਾਦੀ ਦੇ ਅਭਿਭਾਵਕ ਬਣ ਕੇ ਸੇਵਾ ਕਰ ਰਹੇ ਹਨ ਅਤੇ ਮਨੋਹਰ ਨੀਤੀਆਂ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਵਿਚ ਪਾਰਦਰਸ਼ੀ ਢੰਗ ਨਾਲ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਮਿਲ ਰਹੀ ਹੈ।

          ਸਿਖਿਆ ਮੰਤਰੀ ਨੇ ਮੌਜੂਦਾ ਸਰਕਾਰ ਨੂੰ ਸਮਦਰਸ਼ੀ ਅਤੇ ਪਾਰਦਰਸ਼ੀ ਦੱਸਦੇ ਹੋਏ ਕਿਹਾ ਕਿ ਸੂਬੇ ਦੀ ਨਾਇਬ ਸਰਕਾਰ ਨੇ ਟੀਜੀਟੀ ਦੀ ਨਿਯੁਕਤੀ ਕਰ ਕੇ ਰਿਕਾਰਡ ਤੋੜ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟੀਜੀਟੀ ਆਪਣੀ ਕਾਬਲੀਅਤ ਦੇ ਆਧਾਰ ‘ਤੇ ਸੂਕਲਾਂ ਵਿਚ ਕਾਰਜਭਾਰ ਸੰਭਾਲ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਦੇ ਅਮ੍ਰਿਤਕਾਲ ਦੇ ਸੰਕਲਪ ਨੂੰ ਪੂਰਾ ਕਰਨ ਵਿਚ ਅਹਿਮ ਭੁਕਿਮਾ ਨਿਭਾਉਣ।

          ਉਨ੍ਹਾਂ ਨੇ ਕਿਹਾ ਕਿ ਅਧਿਆਪਕ ਦੀ ਮਾਤਾ-ਪਿਤਾ ਦੇ ਬਾਅਦ ਬਹਤੁ ਅਹਿਮੀਅਤ ਹੁੰਦੀ ਹੈ। ਟੀਚਰ ਦੇ ਕੋਲ ਬੱਚੇ ਸਰੱਖਿਅਤ ਅਤੇ ਸਭਿਆਚਾਰਕ ਬਣਦੇ ਹਨ। ਇਸ ਲਈ ਸਾਨੂੰ ਬੱਚਿਆਂ ਨੂੰ ਭਾਰਤੀ ਸੰਸਕਾਰ ਦੇਣੇ ਹਨ।

          ਇਸ ਤੋਂ ਇਲਾਵਾ, ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਵੀ ਸੰਬੋਧਿਤ ਕੀਤਾ ਅਤੇ ਨਵੇਂ ਨਿਯੁਕਤ ਟੀਜੀਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਿਹਤਰ ਸਿਖਿਆ ਦੇਣ ਦਾ ਸੰਕਲਪ ਲੈਣ ਅਤੇ ਸੂਬੇ ਨੂੰ ਅੱਗੇ ਵਧਾਉਣ ਦਾ ਕੰਮ ਕਰਨ।

ਮੁੱਖ ਮੰਤਰੀ ਨੇ ਹਿੰਦੀ ਅੰਦੋਲਨ-1957 ਦੇ ਮਾਤਰਭਾਸ਼ਾ ਸਤਯਗ੍ਰਹਿਆਂ ਦੀ ਪੈਂਸ਼ਨ ਵਿਚ ਵਾਧੇ ਨੂੰ ਦਿੱਤੀ ਮੰਜੁਰੀ

ਚੰਡੀਗੜ੍ਹ, 30 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਿੰਦੀ ਅੰਦੋਲਨ -1957 ਦੇ ਮਾਤਰਭਾਸ਼ਾ ਸਤਿਆਗ੍ਰਹਿਆਂ ਦੇ ਲਈ ਪੈਂਸ਼ਨ ਨੁੰ 15,000 ਰੁਪਏ ਤੋਂ ਵਧਾ ਕੇ 20,000 ਰੁਪਏ ਪ੍ਰਤੀ ਮਹੀਨਾ ਗਰਨ ਦੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ।

          ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ 161 ਮਾਤਰਭਾਸ਼ਹ ਸਤਿਆਗ੍ਰਹਿਆਂ ਜਾਂ ਉਨ੍ਹਾਂ ਦੇ ਜੀਵਤ ਪਤੀ-ਪਤਨੀਆਂ ਨੂੰ 15,000 ਰੁਪਏ ਮਹੀਨਾ ਪੈਂਸ਼ਨ ਵੰਡ ਕਰਦੀ ਹੈ। ਪ੍ਰਸਤਾਵਿਤ ਵਾਧਾ 20,000 ਰੁਪਏ ਪ੍ਰਤੀ ਮਹੀਨੇ ਹੋਣ ਨਾਲ 96.60 ਲੱਖ ਰੁਪਏ ਦਾ ਵੱਧ ਸਾਲਾਨਾ ਖੁਰਚ ਹੋਵੇਗਾ ਜਿਸ ਤੋਂ ਕੁੱਲ ਸਾਲਾਨਾ ਬਜਟ ਲਗਭਗ 3.86 ਕਰੋੜ ਰੁਪਏ ਹੋ ਜਾਵੇਗ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਨਰਾਇਣਗੜ੍ਹ ਅਨਾਜ ਮੰਤਰੀ ਵਿਚ ੧ਨਸੰਵਾਦ ਪ੍ਰੋਗ੍ਰਾਮ ਦੇ ਤਹਿਤ ਸੁਣੀਆਂ ਲੋਕਾਂ ਦੀਆਂ ਸਮਸਿਆਵਾਂ

ਨਰਾਇਣਗੜ੍ਹ ਵਿਧਾਨਸਭਾ ਖੇਤਰ ਦੀ ਸਾਰੀ ਪਿੰਡ ਪੰਚਾਇਛਾਂ ਨੂੰ 10-10 ਲੱਖ ਰੁਪਏ ਅਤੇ ਨਗਰਪਾਲਿਕਾ ਨੂੰ 10 ਕਰੋੜ ਰੁਪਏ ਦੀ ਗ੍ਰਾਂਟ ਵਿਕਾਸ ਕੰਮਾਂ ਲਈ ਦੇਣ ਦਾ ਐਲਾਨ ਕੀਤਾ

ਚੰਡੀਗੜ੍ਹ, 30 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਨਰਾਇਣਗੜ੍ਹ ਅਨਾਜ ਮੰਡੀ ਵਿਚ ਜਨਸੰਵਾਦ ਪ੍ਰੋਗ੍ਰਾਮ ਤਹਿਤ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਨਰਾਇਣਗੜ੍ਹ ਵਿਧਾਨਸਭਾ ਖੇਤਰ ਦੀ ਸਾਰੇ ਪਿੰਡ ਪੰਚਾਇਤਾਂ ਨੂੰ 10-10 ਲੱਖ ਰੁਪਏ ਅਤੇ ਨਗਰਪਾਲਿਕ ਨਰਾਇਣਗੜ੍ਹ ਨੂੰ 10 ਕਰੋੜ ਰੁਪਏ ਦੀ ਗ੍ਰਾਂਟ ਵਿਕਾਸ ਕੰਮਾਂ ਲਈ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਲਗਭਗ 200 ਤੋਂ ਵੱਧ ਲੋਕਾਂ ਦੀ ਸ਼ਿਕਾਇਤਾਂ ਸੁਣੀਆਂ ਅਤੇ ਜਿਆਦਾਤਰ ਸ਼ਿਕਾਇਤਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।

          ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਇਕ-ਇਕ ਦਸਤਾਵੇਜ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾਵੇਗਾ ਅਤੇ ਤੁਹਾਡੀ ਸ਼ਿਕਾਇਤ ਦੇ ਹੱਲ ਦੀ ਪ੍ਰਕ੍ਰਿਆ ਕਿਸ ਪੱਧਰ ‘ਤੇ ਹੈ, ਇਸ ਦੇ ਬਾਰੇ ਵਿਚ ਮੋਬਾਇਲ ਨੰਬਰ ‘ਤੇ ਸੂਚਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਰਪੰਚਾਂ ਨੂੰ ਕਿਹਾ ਕਿ ਉਹ ਆਪਣੇ ਪਿੰਡ ਦੀ ਕੋਈ ਵੀ ਇਕ ਪ੍ਰਮੁੱਖ ਮੰਗ ਲਿਖ ਕੇ ਦੇਣ ੳਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ।

          ਜਨਸੰਵਾਦ ਪ੍ਰੋਗ੍ਰਾਮ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਹੁਸੈਨੀ ਪਿੰਡ ਪਹੁੰਚ ਕੇ ਮਾਸਟਰ ਹਰਫੂਲ ਸਿੰਘ ਦੇ ਨਿਧਨ ‘ਤੇ ਸੋਗ ਪ੍ਰਗਟਾਇਆ ਅਤੇ ਸੋਗ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਮਰਹੂਮ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

          ਜਨਸੰਵਾਦ ਪ੍ਰੋਗ੍ਰਾਮ ਬਾਅਦ ਮੁੱਖ ਮੰਤਰੀ ਨੇ ਨਰਾਇਣਗੜ੍ਹ ਵਿਚ 100 ਬੈਡ ਦੇ ਨਿਰਮਾਣਧੀਨ ਹਸਪਤਾਲ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਨਕਸ਼ੇ ਰਾਹੀਂ ਅਵਲੋਕਨ ਵੀ ਕੀਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਕੰਮ ਨੁੰ ਜਲਦੀ ਤੋਂ ਜਲਦੀ ਪੂਰਾ ਕੀਤਾ ੧ਾਵੇ ਅਤੇ ਨਿਰਮਾਣ ਦੀ ਗੁਣਵੱਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਪੰਚਕੂਲਾ ਵਿਚ ਪੇਟ ਏਨੀਮਲ ਮੈਡੀਕਲ ਸੈਂਟਰ ਵਿਚ ਸਥਾਪਿਤ ਹੋਵੇਗੀ ਡਾਇਲਸਿਸ ਯੂਨਿਟ

ਚੰਡੀਗੜ੍ਹ, 30 ਜੁਲਾਈ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ, ਜੋ ਪਟ ਏਨੀਮਲ ਹੈਲਥ ਸੋਸਾਇਟੀ (ਪੀਏਐਚਐਸ), ਪੰਚਕੂਲਾ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਪਸ਼ੂ ਮੈਡੀਕਲ ਸੇਵਾ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਪੰਚਕੂਲਾ ਵਿਚ ਪੇਟ ਏਨੀਮਲ ਮੈਡੀਕਲ ਸੈਂਟਰ (ਪੀਏਐਮਸੀ) ਵਿਚ ਡਾਇਲਸਿਸ ਯੂਨਿਟ ਸਥਾਪਿਤ ਕੀਤੀ ਜਾਵੇਗੀ। ਨਾਲ ਹੀ, ਪੇਟ ਏਨੀਮਲ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ, ਉੱਥੇ ਡਬਲ ਸ਼ਿਫਟ ਵੀ ਲਾਗੂ ਕੀਤੀ ਜਾਵੇਗੀ।

          ਅੱਜ ਇੱਥੇ ਪੀਏਐਚਐਸ 7ਵੀਂ ਗਵਰਨਿੰਗ ਕਾਊਂਸਿਲ ਦੀ ਮੀਟਿੰਗ ਦੇ ਬਾਅਦ ਮੁੱਖ ਸਕੱਤਰ ਨੇ ਕਿਹਾ ਕਿ ਪੀਏਐਮਸੀ ਦੀ ਇਸ ਦੀ ਵਿਆਪਕ ਪਸ਼ੂ ਮੈਡੀਕਲ ਸੇਵਾਵਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਸਮੇਂ ਇੱਥੇ ਹਰ ਮਹੀਨੇ 10-15 ਕਿਡਨੀ ਫੇਲੀਅਰ ਦੇ ਮਾਮਲੇ ਆਉਂਦੇ ਹਨ। ਪਰ ਟ੍ਰਾਈਸਿਟੀ ਵਿਚ ਪੇਟ ਏਨੀਮਲ ਦੇ ਲਈ ਕੋਈ ਡਾਇਲਸਿਸ ਸਹੂਲਤ ਨਹੀਂ ਹੈ। ਅਜਿਹੇ ਵਿਚ ਨਵੀਂ ਇਕਾਈ ਪਸ਼ੂ ਮੈਡੀਕਲ ਸੇਵਾ ਵਿਚ ਇਸ ਕਮੀ ਨੁੰ ਪੂਰਾ ਕਰੇਗੀ। ਕਾਊਂਸਿਲ ਨੇ ਡਾਇਲਸਿਸ ਯੂਨਿਟ ਦੀ ਸਥਾਪਨਾ ਲਈ 12 ਲੱਖ ਰੁਪਏ ਦਾ ਬਜਟ ਮੰਜੂਰ ਕੀਤਾ ਹੈ।

          ਪੇਟ ਏਨੀਮਲ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਗਵਰਨਿੰਗ ਕਾਉਂਸਿਲ ਨੇ ਪੀਏਐਮਸੀ ਵਿਚ ਡਬਲ ਸ਼ਿਫਟ ਵੀ ਲਾਗੂ ਕੀਤੀ ਹੈ। ਮੈਡੀਕਲ ਸੈਂਟਰ ਹੁਣ ਸਵੇਰੇ 8:00 ਵਜੇ ਤੋਂ ਦੁਪਹਿਰ  2:00 ਵਜੇ ਤਕ ਅਤੇ ਦੁਪਹਿਰ 2:00 ਵਜੇ ਤੋਂ ਸ਼ਾਮ 8:00 ਵਜੇ ਤਕ ਖੁਲਿਆ ਰਹੇਗਾ। ਐਤਵਾਰ ਅਤੇ ਸਰਕਾਰੀ ਛੁੱਟੀ ਦੇ ਦਿਨਾਂ ਵਿਚ ਸੈਂਟਰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤਕ ਖੁੱਲੇਗ।

          ਪੀਏਐਚਐਸ ਨੇ ਪੇਟ ਏਨੀਮਲ ਮੈਡੀਕਲ ਸੈਂਟਰ ਦੇ ਗਰਾਊਂਡ ਫਲੋਰ ‘ਤੇ ਇਕ ਪ੍ਰੀ-ਆਪਰੇਟਿਵ ਯੂਨਿਟ ਦੇ ਨਿਰਮਾਣ ਨੂੰ ਵੀ ਮੰਜੂਰੀ ਦਿੱਤੀ ਹੈ। ਇੱਥੇ ਪ੍ਰੀ-ਏਨੇਸਥੇਟਿਕ ਜਾਂਚ, ਦਵਾਈ ਅਤੇ ਸਕਿਨ ਦੀ ਤਿਆਰੀ ਦੀ ਸਹੂਲਤ ਹੋਵੇਗੀ। ਨਾਲ ਹੀ ਆਪ੍ਰੇਸ਼ਨ ਦੇ ਬਾਅਦ ਦੇਖਭਾਲ ਤਹਿਤ ਪੇਟ ਏਨੀਮਲ ਦੇ ਮਾਲਿਕਾਂ ਨੂੰ ਸੁਝਾਅ ਦੇਣ ਲਈ ਉਪਯੁਕਤ ਵਾਤਾਵੁਰਣ ਵੀ ਮਿਲੇਗਾ। ਯੂਨਿਟ ਵਿਚ ਪਾਣੀ ਅਤੇ ਏਅਰ ਕੰਡੀਸ਼ਨ ਦੇ ਨਾਲ ਇਕ ਸਰਜੀਕਲ ਸਕ੍ਰਬ ਏਰਿਆ ਸਮੇਤ ਕਈ ਤਰ੍ਹਾ ਦੀ ਜਰੂਰੀ ਸਹੂਲਤਾਂ ਹੋਣਗੀਆਂ। ਇਨਹੈਲੇਸ਼ਨ ਏਨੇਸਥੇਿਿਸਆ ਸਥਾਪਿਤ ਕਰਨ ਲਈ ਗਵਰਨਿੰਗ ਕਾਉਂਸਿਲ ਨੈ ਸਰਕਾਰ ਤੋਂ 10 ਲੱਖ ਰੁਪਏ ਦੀਵਿਸ਼ੇਸ਼ ਗ੍ਰਾਂਟ ਸਹਾਇਤਾ ਦੀ ਵੀ ਅਪੀਲ ਕੀਤੀ ਹੈ।

          ਰਿਕਾਰਡ ਕਾਇਮ ਰੱਖਣ ਅਤੇ ਸੰਚਾਰ ਵਿਵਸਥਾ ਨੂੰ ਵਧਾਉਣ ਲਈ, ਪੀਏਐਮਸੀ ਨੇ ਆਪਣੇ ਸਾਫਟਵੇਅਰ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਵੀ ਯੋਜਨਾ ਬਣਾਈ ਹੈ। ਨਵੀਂ ਪ੍ਰਣਾਲੀ ਨਾਲ ਕੈਂਪ ਨੋਟੀਫਿਕੇਸ਼ਨ , ਟੀਕਾਕਰਣ ਰਿਮਾਂਈਡਰ ਅਤੇ ਨੈਦਾਨਿਕ ਰਿਪੋਰਟ ਤਕ ਆਨਲਾਇਨ ਪਹੁੰਚ ਸਮੇਤ ਵਿਆਪਕ ਰੋਗੀ ਡੇਟਾ ਪ੍ਰਬੰਧਨ ਦੀ ਸਹੂਲਤ ਮਿਲੇਗੀ। ਇਹ ਨੁਸਖੇ ਅਤੇ ਦਵਾਈ ਪ੍ਰਕ੍ਰਿਆਵਾਂ ਨੂੰ ਟ੍ਰੇਨਡ ਕਰਨ ਲਈ ਸੂਚਨਾਤਮਕ ਪੇਟ ਫੋਲਡ ਵੀ ਪੇਸ਼ ਕੀਤੇ ਹਨ, ਜਿਨ੍ਹਾਂ ਨੁੰ ਚੰਗੀ ਪ੍ਰਤੀਕ੍ਰਿਆ ਮਿਲੀ ਹੈ।

          ਆਪਣੀ ਸਥਾਪਨਾ ਦੇ ਬਾਅਦ ਤੋਂ, ਪੀਏਐਮਸੀ ਇਸ ਖੇਤਰ ਵਿਚ ਮੁਸ਼ਕਲ ਸਰਜਰੀ ਅਤੇ ਵਿਸ਼ੇਸ਼ ਸੇਵਾਵਾਂ ਲਈ ਇਕ ਮੋਹਰੀ ਰੇਫਰਲ ਸੈਂਟਰ ਵਜੋ ਉਭਰਿਆ ਹੈ। ਅਪ੍ਰੈਲ ਤੋਂ ਜੂਨ, 2024 ਤਕ ਇਸ ਸੈਂਟਰ ਨੇ 6738 ਓਪੀਡੀ ਮਾਮਲਿਆਂ ਦੇ ਉਪਚਾਰ, 87 ਸਰਜਰੀ ਅਤੇ 1259 ਲੈਬ ਟੇਸਟ ਸਮੇਤ ਕਈ ਮਹਤੱਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ, 540 ਐਕਸ-ਰੇ ਅਤੇ ਅਲਟਰਾਸਾਊਂਡ ਜਾਂਚ ਕੀਤੀ ਗਈ। ਡਾਗ ਹੋਸਟਲ ਵਿਚ 37 ਪੇਟ ਏਨੀਮਲ ਨੂੰ ਰੱਖਿਆ ਗਿਆ।

           ਮੀਟਿੰਗ ਦੌਰਾਨ ਇਹ ਵੀ ਦਸਿਆ ਗਿਆ ਕਿ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੁਨੀਵਰਸਿਟੀ (ਲੁਵਾਸ), ਹਿਸਾਰ ਦੇ ਸਹਿਯੋਗ ਨਾਲ ਪੀਏਐਮਸੀ ਵਿਚ ਇਕ ਪਸ਼ੂ ਨੈਤਰ ਮੈਡੀਕਲ ਇਕਾਈ ਦੀ ਸਥਾਪਨਾ ਕੀਤੀ ਜਾਵੇਗੀ। ਆਪ੍ਰੇਸ਼ਨ ਥਇਏਟਰ ਦੀ ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਪੂਰਾ ਹੋ ਚੁੱਕਾ ਹੈ, ਜਿਸ ਵਿਚ ਨੇਤਰ ਮੈਡੀਕਲ ਇਕਾਈ ਹੋਵੇਗੀ। ਨੇਤਰ ਮੈਡੀਕਲ ਸਮੱਗਰੀਆਂ ਦੀ ਖਰੀਦ ਅਤੇ ਸਥਾਪਨਾ ਜਲਦੀ ਹੀ ਕੀਤੀ ੧ਾਵੇਗੀ। ਇਸ ਤੋਂ ਇਲਾਵਾ, ਪਸ਼ੂ  ਡਾਕਟਰਾਂ ਨੁੰ ਲੁਵਾਸ, ਹਿਸਾਰ ਅਤੇ ਜੀਏਡੀਵੀਏਐਸਯੂ , ਲੁਧਿਆਣਾ ਵਿਚ ਅੱਖਾਂ ਦੀ ਸਮਸਿਆਵਾਂ ਲਈ ਬੁਨਿਆਦੀ ਅਤੇ ਅਪਗ੍ਰੇਡ ਨਿਦਾਨ ਅਤੇ ਮੈਡੀਕਲ ਵਿਚ ਸਿਖਲਾਈ ਵੀ ਦਿਵਾਈ ਗਈ ਹੈ।

          ਮੀਟਿੰਗ ਵਿਚ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਐਲਸੀ ਰੰਗਾ, ਮਾਲ ਸਕੱਤਰ ਰਵੀ ਪ੍ਰਕਾਸ਼ ਅਤੇ ਪੁਵਾਸ ਦੇ ਪਸ਼ੂ ਮੈਡੀਕਲ ਵਿਗਿਆਨ ਕਾਲਜ ਦੇ ਡੀਨ ਡਾ. ਗੁਲਸ਼ਨ ਨਾਰੰਗ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published.


*