ਏਅਰ ਕੰਡੀਸ਼ਨ ਅਗਰਸੇਨ ਭਵਨ ਦਾ ਰੱਖਿਆ ਨੀਂਹ ਪੱਥਰ
ਚੰਡੀਗੜ੍ਹ, 29 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬੇ ਦੇ ਵਾਤਾਵਰਣ ਨੂੰ ਸਵੱਛ ਅਤੇ ਸੁੰਦਰ ਬਨਾਉਣ ਲਈ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਦੇ ਤਹਿਤ 1 ਕਰੋੜ 50 ਲੱਖ ਪੌਧੇ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਹਰੇਕ ਨਾਗਰਿਕ ਨੂੰ ਇਕ-ਇਕ ਪੌਧਾ ਜਰੂਰ ਲਗਾਉਣਾ ਚਾਹੀਦਾ ਹੈ, ਇਹ ਵਾਤਾਵਰਣ ਸਰੰਖਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ।
ਮੁੱਖ ਮੰਤਰੀ ਐਤਵਾਰ ਨੂੰ ਦੇਰ ਰਾਤ ਕੁਰੂਕਸ਼ੇਤਰ ਵਿਚ ਅਗਰਵਾਲ ਧਰਮਸ਼ਾਲਾ ਵਿਚ ਸ੍ਰੀ ਬੈਸ਼ਯ ਅਗਰਵਾਲ ਪੰਚਾਇਛ ਵੱਲੋਂ ਪ੍ਰਬੰਧਿਤ ਨਾਗਰਿਕ ਅਭਿਨੰਦਰ ਸਮਾਰੋਹ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਸਾਂਸਦ ਸ੍ਰੀ ਨਵੀਨ ਜਿੰਦਲ, ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਸ੍ਰੀ ਵੈਸ਼ਯ ਅਗਰਵਾਲ ਪੰਚਾਇਛ ਵੱਲੋਂ ਸੈਕਟਰ-8 ਵਿਚ ਬਨਣ ਵਾਲੇ ਏਅਰਕੰਡੀਸ਼ਨ ਅਗਰਵਾਲ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ, ਸਾਂਸਦ ਤੇ ਰਾਜ ਮੰਤਰੀ ਨੇ ਕੁੱਲ 31 ਲੱਖ ਰੁਪਏ ਦੇ ਰਕਮ ਦੇਣ ਦਾ ਐਲਾਨ ਕੀਤਾ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਦੇ ਤਹਿਤ ਕਰਨਾਲ ਵਿਚ ਇਕੱਠੇ 20 ਹਜਾਰ ਅਤੇ ਕੁਰੂਕਸ਼ੇਤਰ ਵਿਚ 5 ਹਜਾਰ ਪੌਧੇ ਲਗਾਏ ਗਏ। ਹਰੇਕ ਨਾਗਰਿਕ ਨੂੰ ਇਕ-ਇਕ ਪੌਧਾ ਲਗਾਉਣਾ ਚਾਹੀਦਾ ਹੈ ਅਤੇ ਪੌਧਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੁਹਿੰਮ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਅਤੇ ਸੂਬਾ ਸਰਕਾਰ ਨੇ ਲੋਕਾਂ ਦੀ ਮੁੱਢਲੀ ਸਹੂਲਤਾਂ ਲਈ ਕੰਮ ਕੀਤਾ। ਇੰਨ੍ਹਾਂ ਹੀ ਨਹੀਂ ਕੇਂਦਰ ਅਤੇ ਸੂਬਾ ਸਰਕਾਰ ਲੋਕਾਂ ਦੇ ਜੀਵਨ ਨੂੰ ਸੁਗਮ ਬਨਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਸਰਕਾਰ ਨੇ ਵਿਕਾਸ ਕੰਮਾਂ ਵਿਚ ਕਦੀ ਕਮੀ ਨਹੀਂ ਆਉਣ ਦਿੱਤੀ। ਹੁਣ ਹਾਲ ਵਿਚ ਹੀ ਦਿੱਲੀ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਨੀਤੀ ਆਯੋਗ ਦੀ ਮੀਟਿੰਗ ਵਿਚ ਮੁੱਖ ਮੰਤਰੀਆਂ ਤੋਂ ਦੇਸ਼ ਅਤੇ ਸੂਬੇ ਦੇ ਵਿਕਾਸ ਲਈ ਲੰਬੀ ਚਰਚਾ ਕੀਤੀ ਹੈ। ਇਸ ਚਰਚਾ ਦੇ ਬਾਅਦ ਯਕੀਨੀ ਹੀ ਵਿਕਾਸ ਦੀ ਗਤੀ ਹੋਰ ਤੇਜ ਹੋਵੇਗੀ।
ਸਾਂਸਦ ਸ੍ਰੀ ਨਵੀਨ ਜਿੰਦਲ ਨੇ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਨੂੰ ਪੂਰੀ ਦੁਨੀਆ ਦੇ ਲੋਕ ਜਾਨਣਾ ਅਤੇ ਦੇਖਣਾ ਚਾਹੁੰਦੇ ਹਨ। ਇਸ ਧਰਮਸਥਲੀ ਨੁੰ ਕੇਂਦਰ ਅਤੇ ਰਾਜ ਸਰਕਾਰ ਨੇ ਸੈਰ-ਸਪਾਟਾ ਹੱਬ ਵਜੋ ਵਿਕਸਿਤ ਕਰਨ ਦਾ ਕੰਮ ਕੀਤਾ ਹੈ। ਕੁਰੂਕਸ਼ੇਤਰ ਵਿਚ ਸ੍ਰੀ ਵੈਸ਼ਯ ਅਗਰਵਾਲ ਪੰਚਾਇਤ ਦਾ ਅਗਰਸੇਨ ਭਵਨ ਆਧੁਨਿਕ ਡਿਜਾਇਨ ਦੇ ਨਾਲ ਤਿਆਰ ਕੀਤਾ ਜਾਵੇਗਾ ਤਾਂ ਜੋ ਬਾਹਰ ਤੋਂ ਆਉਣ ਵਾਲੇ ਸੈਨਾਨੀ ਅਤੇ ਸਥਾਨਕ ਨਾਗਰਿਕਾਂ ਨੂੰ ਭਵਨ ਵਿਚ ਉੱਚ ਪੱਧਰੀ ਸਹੂਲਤਾਂ ਮਿਲ ਸਕਣ।
ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੈ ਮੁੱਖ ਮੰਤਰੀ ਦਾ ਨਾਗਰਿਕ ਅਭਿਨੰਦਰ ਪ੍ਰੋਗ੍ਰਾਮ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਭਵਨ ਯਕੀਨੀ ਹੀ ਸਮਾਜ ਲਈ ਇਕ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਥਾਨੇਸਰ ਹਲਕਾ ਦੇ ਵਿਕਾਸ ‘ਤੇ ਪਿਛਲੇ 10 ਸਾਲਾਂ ਵਿਚ ਲਗਭਗ 5 ਹਜਾਰ ਕਰੋੜ ਰੁਪਏ ਖਰਚ ਕੀਤੇ ਹਨ।
ਪ੍ਰੋਗ੍ਰਾਮ ਵਿਚ ਸ੍ਰੀ ਵੈਸ਼ਯ ਅਗਰਵਾਲ ਪੰਚਾਇਤ ਦੇ ਪ੍ਰਧਾਨ ਸਤਪ੍ਰਕਾਸ਼ ਗੁਪਤਾ ਸਮੇਤ ਕਈ ਮਾਣਯੋਗ ਲੋਕ ਮੌਜੂਦ ਸਨ।
ਹਰਿਆਣਾ ਸਰਕਾਰ ਨੇ ਸਰਕਾਰੀ ਕਾਲਜ, ਹਿਸਾਰ ਦਾ ਨਾਂਅ ਗੁਰੂ ਗੌਰਖਨਾਥ ਦੇ ਨਾਂਅ ‘ਤੇ ਕਰਨ ਦਾ ਕੀਤਾ ਫੈਸਲਾ
ਚੰਡੀਗੜ੍ਹ, 29 ਜੁਲਾਈ – ਹਰਿਆਣਾ ਸਰਕਾਰ ਨੇ ਸਰਕਾਰੀ ਕਾਲਜ, ਹਿਸਾਰ ਦਾ ਨਾਂਅ ਗੁਰੂ ਗੌਰਖਨਾਥ ੧ੀ ਦੇ ਨਾਂਅ ‘ਤੇ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ।
ਉੱਚੇਰੀ ਸਿਖਿਆ ਵਿਭਾਗ ਦੇ ਸਰਕਾਰ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਦੇ ਐਲਾਨ ਅਨੁਰੂਪ ਸਰਕਾਰੀ ਕਾਲਜ, ਹਿਸਾਰ ਦਾ ਨਾਂਅ ਗੁਰੂ ਗੌਰਕਸ਼ਕਨਾਥ ਜੀ ਦੇ ਨਾਂਅ ‘ਤੇ ਰੱਖਿਆ ਗਿਆ ਸੀ, ਜਿਸ ਨੂੰ ਹੁਣ ਸੋਧ ਕਰ ਕੇ ਗੁਰੂ ਗੌਰਖਨਾਥ ੧ੀ ਦੇ ਨਾਂਅ ‘ਤੇ ਰੱਖਿਆ ਜਾਵੇਗਾ।
ਹਰਿਆਣਾ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਨੂੰ ਐਕਸੀਲੈਂਸ ਸੇਵਾਵਾਂ ਲਈ ਸੂਬਾ ਪੁਰਸਕਾਰ ਦੀ ਨੀਤੀ ਵਿਚ ਕੀਤਾ ਸੋਧ
ਚੰਡੀਗੜ੍ਹ, 29 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਸੂਬੇਾ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਜ ਯੂਨੀਵਰਸਿਟੀ , ਸਰਕਾਰੀ ਕਾਲਜਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਦੇ ਲਈ ਉਨ੍ਹਾਂ ਦੀ ਐਕਸੀਲੈਂਸ ਸੇਵਾਵਾਂ ਲਈ ਰਾਜ ਪੁਰਸਕਾਰ ਦੀ ਨੀਤੀ ਵਿਚ ਸੋਧ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਸੋਧ ਅਨੁਸਾਰ ਨੀਤੀ ਵਿਚ ਅਧਿਆਪਕਾਂ ਦੀ ਸੇਵਾਵਾਂ ਦਾ ਮੁਲਾਂਕਨ ਕਰਨ ਦੇ ਲਈ 15 ਸਾਲ ਦੀ ਸ਼ਰਤ ਨੂੰ ਹੁਣ 10 ਸਾਲ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਫੈਸਲਾ ਨਾਲ ਹੁਣ ਨਵੇਂ ਅਧਿਆਪਕਾਂ ਨੁੰ ਵੀ ਪੁਰਸਕਾਰ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
ਉੱਚੇਰੀ ਸਿਖਿਆ ਵਿਭਾਗ ਦੇ ਬੁਲਾਰੇ ਨੇ ੧ਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਵੱਖ-ਵੱਖ ਰਾਜ ਯੁਨੀਵਰਸਿਟੀਆਂ, ਸਰਕਾਰੀ ਕਾਲਜਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਦੀ ਵਿਦਿਅਕ, ਸਿਲੇਬਸ ਅਤੇ ਵਾਧੂ ਸਿਲੇਬਸ ਅਸਾਇਨਮੈਂਟ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਐਕਸੀਲੈਂਸ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਰਾਜ ਅਧਿਆਪਕ ਪੁਰਸਕਾਰ ਦੀ ਯੋਜਨਾ ਚਲਾਈ ਜਾ ਰਹੀ ਹੈ ਇੰਨ੍ਹਾਂ ਪੁਰਸਕਾਰਾਂ ਦਾ ਉਦੇਸ਼ ਵਿਦਿਅਕ ਖੇਤਰ ਵਿਚ ਐਕਸੀਲੈਂਸ ਪ੍ਰਦਰਸ਼ਨ ਲਈ ਫੈਕਲਟੀ ਮੈਂਬਰਾਂ ਨੁੰ ਸਨਮਾਨਿਤ ਕਰਨਾ ਹੈ।
ਉਨ੍ਹਾਂ ਨੇ ਦਸਿਆ ਕਿ ਯੋ੧ਨਾ ਦੇ ਤਹਿਤ ਉੱਚੇਰੀ ਸਿਖਿਆ ਦੇ ਉਹ ਫੈਕਲਟੀ ਜੋ ਅਸਧਾਰਣ ਵਿਦਿਅਕ ਕੁਸ਼ਲਤਾ , ਵਿਦਿਅਕ ਦੀ ਗੁਣਵੱਤਾ ਅਤੇ ਪੇਸ਼ੇਵਰ ਸਮਰੱਥਾ, ਚੰਗੇ ਆਂਚਰਣ ਅਤੇ ਟੀਮ ਭਾਵਨਾ , ਸਥਾਨਕ ਗਰੁੰਪਸ ਦੇ ਨਾਲ ਜੁੜਾਵ, ਨਵੀਨ ਵਿਦਿਅਕ ਵਿਧੀਆਂ ਦੀ ਵਰਤੋ ਕਰਦੇ ਹਨ, ਉਨ੍ਹਾਂ ਨੁੰ ਪੁਰਸਕਾਰ ਦੇਣ ਲਈ ਸਿਫਾਰਿਸ਼ ਕੀਤੀ ਜਾਵੇਗੀ।
ਹਰ ਸਾਲ ਕੁੱਲ 14 ਰਾਜ ਪੁਰਸਕਾਰਾਂ ਨਾਲ ਕੀਤਾ ਜਾਵੇਗਾ ਸਨਮਾਨਿਤ, ਪੁਰਸਕਾਰ ਜੇਤੂਆਂ ਨੂੰ ਮਿਲੇਗਾ 1 ਲੱਖ ਰੁਪਏ ਦਾ ਨਗਦ ਇਨਾਮ , ਪ੍ਰਸੰਸ਼ਾ ਪੱਤਰ
ਬੁਲਾਰੇ ਨੇ ਦਸਿਆ ਕਿ ਨੀਤੀ ਤਹਿਤ ਅਧਿਆਪਕਾਂ ਨੂੰ ਉਨ੍ਹਾਂ ਦੀ ਐਕਸੀਲੈਂਸ ਸੇਵਾਵਾਂ ਲਈ ਹਰ ਸਾਲ ਕੁੱਲ 14 ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ ਉੱਚੇਰੀ ਸਿਖਿਆ ਦੇ ਦਾਇਰੇ ਵਿਚ ਆਉਣ ਵਾਲੇ ਰਾਜ ਯੂਨੀਵਰਸਿਟੀ ਨੂੰ 2 ਪੁਰਸਕਾਰ, ਸਰਕਾਰੀ ਕਾਲਜਾਂ ਨੂੰ 8 ਪੁਰਸਕਾਰ ਅਤੇ ਹਰਿਆਣਾ ਦੇ ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਕਾਲਜਾਂ ਨੂੰ 4 ਪੁਰਸਕਾਰ ਸ਼ਾਮਿਲ ਹੋਣਗੇ। ਪੁਰਸਕਾਰ ਜੇਤੂਆਂ ਨੂੰ 1 ਲੱਖ ਰੁਪਏ ਦਾ ਨਗਦ ਇਨਾਮ, ਪ੍ਰਸੰਸ਼ਾਂ ਪੱਤਰ ਅਤੇ ਸ਼ਾਲ ਨਾਲ ਨਵਾਜਿਆ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਰਾਜ ਯੁਨੀਵਰਸਿਟੀ ਦੇ ਤਹਿਤ ਵਿਗਿਆਨ/ਇੰਜੀਨੀਅਰਿੰਗ ਅਤੇ ਤਕਨਾਲੋਜੀ/ਸਿਹਤ ਵਿਗਿਆਨ/ਵਪਾਰ ਅਤੇ ਪ੍ਰਬੰਧਨ ਫੈਕਲਟੀ ਨੂੰ 1, ਮਾਨਵਿਕੀ /ਸਮਾਜਿਕ ਵਿਗਿਆਨ ਫੈਕਲਟੀ ਨੁੰ 1 ਪੁਰਸਕਾਰ ਦਿੱਤਾ ਜਾਵੇਗਾ। ਇਸ ਤਰ੍ਹਾ ਸਰਕਾਰੀ ਕਾਲਜ ਦੇ ਵਿਗਿਆਨ ਫੈਕਲਟੀ ਨੂੰ 2, ਭਾਸ਼ਾ /ਮਾਨਵਿਕੀ/ਸਮਾਜਿਕ ਵਿਗਿਆਨ ਫੈਕਲਟੀ ਨੂੰ 4 ਅਤੇ ਵਪਾਰ ਅਤੇ ਪ੍ਰਬੰਧਨ ਫੈਕਲਟੀ ਨੁੰ 2 ਪੁਰਸਕਾਰ ਦਿੱਤੇ ਜਾਣਗੇ। ਉੱਥੇ ਹੀ, ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਕਾਲਜ ਨੂੰ ਵਿਗਿਆਨ ਫੈਕਲਟੀ ਵਿਚ 1ਠ ਭਾਸ਼ਾ/ਮਾਨਵਿਕੀ/ਸਮਾਜਿਕ ਵਿਗਿਆਨ ਫੈਕਲਟੀ ਵਿਚ 2 ਅਤੇ ਵਪਾਰ ਅਤੇ ਪ੍ਰਬੰਧਨ ਫੈਕਲਟੀ ਵਿਚ 1 ਪੁਰਸਕਾਰ ਦਿੱਤਾ ਜਾਵੇਗਾ।
ਪੁਰਸਕਾਰ ਦੇ ਲਈ ਯੋਗਤਾ ਮਾਨਦੰਡ
ਬੁਲਾਰੇ ਨੇ ਦਸਿਆ ਕਿ ਅਧਿਆਪਕ ਹਰਿਆਣਾ ਰਾਜ ਦੇ ਅਧਿਕਾਰ ਖੇਤਰ ਵਿਚ ਸਥਿਤ ਰਾਜ ਯੂਨੀਵਰਸਿਟੀ/ਸਰਕਾਰੀ ਕਾਲਜ/ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਕੰਮ ਕਰਦੇ ਹੋਣਾ ਚਾਹੀਦਾ ਹੈ। ਸਾਰੇ ਨਿਯਮਤ ਕੰਮ ਕਰਦੇ ਫੈਕਲਟੀ ਮੈਂਬਰ ਜਿਨ੍ਹਾਂ ਨੇ ਘੱਟ ਤੋਂ ਘੱਟ 10 ਸਾਲ ਤਕ ਪੜਾਇਆ ਹੋਵੇ ਅਤੇ ਜਿਨ੍ਹਾਂ ਦਾ ਵਿਦਿਅਕ ਖੋਰ ਅਤੇ ਆਮ ਰੂਪ ਨਾਲ ਵਿਦਿਆਥੀਆਂ/ਸਮਾਜ ਦੇ ਲਈ ਯੋਗਦਾਨ ਵਿਚ ਐਕਸੀਲੈਂਸ ਰਿਕਾਰਡ ਹੋਵੇ, ਉਹ ਪੁਰਸਕਾਰ ਦੇ ਲਈ ਯੋਗ ਹਨ। ਹਾਲਾਂਕਿ, ਇਕ ਵਾਰ ਪੁਰਸਕ੍ਰਿਤ ਵਿਦਿਅਕ ਇਸ ਪੁਰਸਕਾਰ ਦੇ ਲਈ ਮੁੜ ਯੋਗ ਨਹੀਂ ਹੋਵੇਗਾ।
ਅਧਿਆਪਕ ਪੁਰਸਕਾਰ ਦੇ ਲਈ 4 ਪੱਧਰ ਸ਼ਾਮਿਲ ਹੋਣਗੇ, ਜਿਸ ਵਿਚ ਪਿਛਲੇ 10 ਸਾਲਾਂ ਦੌਰਾਨ ਵਿਦਿਕਅ ਐਕਸੀਲੈਂਸ ਅਤੇ ਸੇਵਾ ਰਿਕਾਰਡ , ਸਿਲੇਬਸ ਅਤੇ ਵਾਧੂ ਸਿਲੇਬਸ ਅਤੇ ਸਮਾਜ ਵਿਚ ਯੋਗਦਾਨ ਸੰਸਥਾਗਤ ਵਿਕਾਸ ਵਿਚ ਯੋਗਦਾਨ ਅਤੇ ਜਲਦੀ ਕੰਮ ਦੇ ਆਧਾਰ ‘ਤੇ ਕੁੱਲ 200 ਸਕੋਰ ਵਿੱਚੋਂ ਅਧਿਆਪਕਾਂ ਨੂੰ ਸਕੋਰ ਦਿੱਤਾ ਜਾਵੇਗਾ। 50 ਫੀਸਦੀ ਨੰਬਰ ਹਾਸਲ ਕਰਨ ਵਾਲੇ ਵਿਦਿਅਕ ਇਸ ਪੁਰਸਕਾਰ ਦੇ ਲਈ ਯੋਗ ਹੋਣਗੇ।
ਚੰਡੀਗੜ੍ਹ, 29 ਜੁਲਾਈ – ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਨੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਜਾਖਲ (ਫਤਿਹਾਬਾਦ) ਦਫਤਰ ‘ਤੇ ਸਖਤ ਐਕਸ਼ਨ ਲੈਂਦੇ ਹੋਏ ਆਦੇਸ਼ ਦਿੱਤੇ ਹਨ ਕਿ ਮੀਟਰ ਰੀਡਰ ਨਾਲ 5 ਹਜਾਰ ਰੁਪਏ ਦਾ ਜੁਰਮਾਨਾ ਵਸੂਲਿਆ ੧ਾਵੇ। ਆਯੋਗ ਨੇ ਇਹ ਜੁਰਮਾਨਾ ਖਪਤਕਾਰ ਨੂੰ ਹੋਈ ਅਸਹੂਲਤ ਤੇ ਨੋਟੀਫਾਇਡ ਸੇਵਾ ਨਿਰਧਾਰਿਤ ਸਮੇਂ ਸੀਮਾ ਵਿਚ ਨਾ ਦੇਣ ਅਤੇ ਕੰਮ ਵਿਚ ਦੇਰੀ ਕਰਨ ਦੇ ਕਾਰਨ ਲਗਾਇਆ ਗਿਆ ਹੈ।
ਬੁਲਾਰੇ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ਼ਿਕਾਇਤਕਰਤਾ ਸੋਨਿਕਾ ਨੇ ਬਿੱਲ ਰੀਡਿੰਗ ਨਾਲ ਸਬੰਧਿਤ ਸ਼ਿਕਾਇਤ 11 ਮਾਰਚ, 2024 ਨੂੰ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ , ਜਾਖਲ (ਫਤਿਹਾਬਾਦ) ਦਫਤਰ ਵਿਚ ਦਿੱਤੀ ਸੀ। ਉਨ੍ਹਾਂ ਨੇ ਦਸਿਆ ਕਿ ਬਿੱਲ ਰੀਡਰ ਵੱਲੋਂ ਗਲਤ ਮੀਟਰ ਰੀਡਿੰਗ ਦੇ ਆਧਾਰ ‘ਤੇ ਬਿੱਲ ਬਣਾਇਆ ਗਿਆ ਸੀ। ਗੌਰਤਲਬ ਹੈ ਕਿ ਪਿਛਲੇ 2 ਸਾਲਾਂ ਤੋਂ ਸ਼ਿਕਾਇਤਕਰਤਾ ਦਾ ਬਿੱਲ ਮੌ੧ੂਦਾ ਰੀਡਿੰਗ ਦੇ ਆਧਾਰ ‘ਤੇ ਜਾਰੀ ਨਹੀਂ ਕੀਤਾ ਗਿਆ ਸੀ। ਪਰ ਸ਼ਿਕਾਇਤ ਦੇ ਬਾਅਦ ਵੀ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਨੇ ਦਸਿਆ ਕਿ ਆਯੋਗ ਦੇ ਮੁੱਖ ਕਮਿਸ਼ਨਰ ਦੇ ਸਾਹਮਣੇ ਸੁਣਵਾਈ ਨਿਰਧਾਰਿਤ ਕੀਤੀ ਗਈ। ਸੁਣਵਾਈ ਦੇ ਬਾਅਦ ਜਾਂਚ ਵਿਚ ਪਾਇਆ ਗਿਆ ਕਿ ਮੀਟਰ ਰੀਡਰ ੧ੀਵਨ ਦਾਸ, ਜੋ ਮੀਟਰ ਰੀਡਿੰਗ ਰਿਕਾਰਡ ਕਰਦਾ ਸੀ ਅਤੇ ਮੀਟਰ ਦੀ ਸਥਿਤੀ ਨੂੰ ਚਾਲੂ ਦਿਖਾਉਂਦਾ ਸੀ, ਪਰ ਉਸ ਨੇ ਜਾਨਬੁਝ ਕੇ ਗਲਤ ਕੋਡ (ਆਰ 3) ਦਰਜ ਕੀਤਾ ਸੀ, ਜਿਸ ਦੇ ਕਾਰਨ ਔਸਤ ਬਿੱਲ ਦੇ ਆਧਾਰ ‘ਤੇ ਬਿੱਲ ੧ਨਰੇਟ ਹੋ ਰਹੇ ਸਨ। ਆਯੋਗ ਨੇ ਮੰਨਿਆ ਕਿ ਮੀਟਰ ਰੀਡਰ ਵੱਲੋਂ ਚੁੱਕ ਜਾਂ ਧੋਖਾਧੜੀ ਸਪਸ਼ਟ ਹੈ ਜਿਸ ਦੇ ਕਾਰਨ ਖਪਤਕਾਰ ਨੂੰ ਅਸਹੂਲਤ ਦਾ ਸਾਹਮਣਾ ਕਰਨਾ ਪਿਆ। ਇਸ ਲਈ ਆਯੋਗ ਨੇ ਮੀਟਰ ਰੀਡਰ ‘ਤੇ 5 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਡੀਐਚਬੀਵੀਐਨ ੧ਾਖਲ (ਫਤਿਹਾਬਾਦ) ਦਫਤਰ ਨੁੰ ਆਦੇਸ਼ ਦਿੱਤੇ ਮੀਟਰ ਰੀਡਰ ਦੇ ਤਨਖਾਹ ਤੋਂ ਕੱਟ ਲਿਆ ਜਾਵੇ। ਆਯੋਗ ਨੇ ਡੀਐਚਬੀਵੀਐਨ ਫਤਿਹਾਬਾਦ ਦਫਤਰ ਦੇ ਏਸਈ ਨੂੰ ਨਿਰਦੇਸ਼ ਦਿੱਤੇ ਕਿ ਉਹ ਖਪਤਕਾਰ ਨੂੰ 5 ਹਜਾਰ ਰੁਪਏ ਮੁਆਵਜਾ ਦਾ ਭੁਗਤਾਨ ਯਕੀਨੀ ਕਰਨ ਦੇ ਬਾਅਦ ਆਯੋਗ ਨੂੰ ਸੂਚਿਤ ਕਰਨ।
Leave a Reply