ਪੰਜਾਬ ਹੁਨਰ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਦੇ ਰਿਹੈ ਰੋਜਗਾਰ ਦੇ ਮੌਕੇ-ਵਿਧਾਇਕ ਅਮਨਦੀਪ ਕੌਰ ਅਰੋੜਾ

ਮੋਗਾ ( ਮਨਪ੍ਰੀਤ ਸਿੰਘ )
ਪੰਜਾਬ ਹੁਨਰ ਵਿਕਾਸ ਮਿਸ਼ਨ ਬੇਰੋਜਗਾਰਾਂ ਨੂੰ ਆਪਣਾ ਰੋਜ਼ਗਾਰ ਸਥਾਪਿਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਪੈਰ੍ਹਾਂ ਤੇ ਖੜ੍ਹਾ ਕਰਨ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਹੁਨਰ ਵਿਕਾਸ ਮਿਸ਼ਨ ਦਫਤਰ ਮੋਗਾ ਵੱਲੋਂ ਵੱਧ ਤੋਂ ਵੱਧ ਬੇਰੋਜਗਾਰਾਂ ਨੂੰ ਇਸ ਮਿਸ਼ਨ ਦਾ ਲਾਹਾ ਦਿੱਤਾ ਜਾ ਰਿਹਾ ਹੈ।
ਮਿਸ਼ਨ ਤਹਿਤ ਅੱਜ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਦੀ ਮੌਜੂਦਗੀ ਵਿੱਚ 57 ਲੜਕੀਆਂ ਨੂੰ ਓਵਨ ਟੋਸਟਰ ਗਰਿੱਲ ਵੰਡੇ ਗਏ।

ਇਨ੍ਹਾਂ 57 ਲੜਕੀਆਂ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੇਕਰੀ ਕੋਰਸ ਦੀ ਮੁਫਤ ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ ਸੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ।
ਵਿਧਾਇਕ ਡਾ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਮਿਸ਼ਨ ਦਾ ਵੱਧ ਤੋਂ ਵੱਧ ਲੋੜਵੰਦਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾਂ ਓ ਟੀ ਜੀ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਆਪਣਾ ਕਾਰੋਬਾਰ ਕੜੀ ਮਿਹਨਤ ਨਾਲ ਅੱਗੇ ਵਧਾਉਣ ਲ਼ਈ ਪ੍ਰੇਰਿਆ। ਇਨ੍ਹਾਂ ਲੜਕੀਆਂ ਵਿੱਚ ਘੱਟ ਗਿਣਤੀ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ, ਵਿਧਵਾ ਔਰਤਾਂ  ਸ਼ਾਮਿਲ ਹਨ। ਇਹਨਾਂ  ਲੜਕੀਆਂ ਵੱਲੋਂ ਐਫ ਐਸ ਐਸ ਏ ਆਈ ਰਜਿਸਟ੍ਰੇਸ਼ਨ ਕਰਵਾ ਕੇ ਵੱਖਰੇ ਵੱਖਰੇ ਬ੍ਰਾਂਡ ਤੇ ਕੇਕ ਦਾ ਕੰਮ ਸ਼ੁਰੂ ਕੀਤਾ ਹੈ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ ਜਗਵਿੰਦਰਗੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹਨਾਂ ਲੜਕੀਆਂ ਨੂੰ ਕੰਮ ਵਧਾਉਣ ਲਈ ਅੱਗੇ ਚੱਲ ਕੇ ਲੋਨ ਲਈ ਮੱਦਦ ਵੀ ਕੀਤੀ ਜਾਵੇਗੀ। ਇਸ ਮੌਕੇ ਮਨਪ੍ਰੀਤ ਕੌਰ ਮੈਨੇਜਰ ਸਕਿੱਲ ਡਿਵੈਲਪਮੈਂਟ ਮੈਨੈਜਰ ਨੇ ਦੱਸਿਆ ਕਿ ਕੋਈ ਵੀ ਨੌਜਵਾਨ ਦਸਵੀਂ ਬਾਰਵੀਂ ਕਰਨ ਉਪਰੰਤ ਹੁਨਰ ਸਿਖਲਾਈ ਪ੍ਰੋਗਰਾਮ ਲੈ ਸਕਦਾ ਹੈ ਅਤੇ ਹੁਨਰਮੰਦ ਹੋ ਕੇ ਰੋਜਗਾਰ ਪ੍ਰਾਪਤ ਕਰ ਸਕਦਾ ਹੈ। ਜ਼ਿਲ੍ਹੇ ਅੰਦਰ ਫੈਸ਼ਨ ਡਿਜ਼ਾਈਨਿੰਗ, ਬਿਜਲੀ ਦੇ ਘਰੇਲੂ ਉਪਕਰਨਾਂ ਦੀ ਰਿਪੇਅਰ, ਡਾਟਾ ਐਂਟਰੀ ਓਪਰੇਟਰ, ਪਰਸੈਨਲਟੀ ਡਿਵੈਲਪਮੈਂਟ ਅਤੇ ਇੰਟਰਵਿਊ ਦੀ ਤਿਆਰੀ ਕਰਵਾਈ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਰੋਜ਼ਗਾਰ ਦਫਤਰ ਤੀਜੀ ਮੰਜਿਲ ਕਮਰਾ ਨੰਬਰ 379 ਵਿਖੇ ਮਨਪ੍ਰੀਤ ਕੌਰ ਮੈਨੇਜਰ ਹੁਨਰ ਸਿਖਲਾਈ ਅਤੇ ਪੁਛਰਾਜ ਝਾਜਰਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਨਗਰ ਨਿਗਮ ਮੋਗਾ ਤੋਂ ਬਲਜੀਤ ਸਿੰਘ ਚਾਨੀ, ਰੋਜਗਾਰ ਦਫਤਰ ਮੋਗਾ ਤੋਂ ਸੋਨੀਆ ਬਾਜਵਾ, ਏ ਪੀ ਓ ਰਾਮ ਪ੍ਰਵੇਸ਼ ਅਤੇ ਅਮਾਇਰਾ ਗਰੁੱਪ ਦੇ ਨੁਮਾਇੰਦੇ ਹਾਜਰ ਸਨ।

Leave a Reply

Your email address will not be published.


*