ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ 

ਪਰਮਜੀਤ ਸਿੰਘ, ਜਲੰਧਰ
 ਮਿਲਕ ਪਲਾਂਟ ਇਮਪਲਾਈਜ ਕੰਨਫਰਡੇਸ਼ਨ ਦੀ ਵਿਸ਼ੇਸ਼ ਮੀਟਿੰਗ ਪ੍ਰਧਨ ਕੁਲਵੰਤ ਸਿੰਘ ਅਗਵਾਈ ਚ ਹੋਈ। ਜਿਸ ਵਿੱਚ ਵੱਖ ਵੱਖ ਵੱਖ ਵੱਖ ਮਿਲਕ ਪਲਾਂਟਾ ਦੀਆਂ ਇਮਪਲਾਈਜ ਯੂਨੀਅਨਾਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਸ਼ਾਮਿਲ ਹੋਏ ।
ਮੀਟਿੰਗ ਵਿੱਚ ਸਮੂਹ ਅਹੁਦੇਦਾਰਾਂ ਵੱਲੋਂ ਮਿਲਕ ਫੈਡ ਵਿੱਚ ਲਾਗੂ ਕੀਤੇ ਸੀ ਟੀ ਸੀ 2018 ਸਰਵਿਸ ਨਿਯਮਾਂ ਦੀ ਜੋਰਦਾਰ ਵਿਰੋਧਤਾ ਕੀਤੀ ਗਈ । ਸਮੂਹ ਅਹੁਦੇਦਾਰਾਂ ਵੱਲੋਂ ਪੰਜਾਬ ਸਰਕਾਰ ਤੇ ਮਿਲਕਫ਼ੈਡ  ਮੈਨੇਜਮੈਂਟ ਤੋਂ ਮੰਗ ਕੀਤੀ ਕਿ ਮਿਲਕਫੈਡ ਦੀ ਹੋਂਦ ਨੂੰ ਬਚਾਉਣ ਲਈ ਲਾਗੂ ਕੀਤੇ ਸੀ ਟੀ ਸੀ-2018 ਸਰਵਿਸ ਨਿਯਮਾਂ ਨੂੰ ਤੁਰੰਤ ਰੱਦ ਕੀਤੇ ਜਾਵੇ। ਜੇਕਰ ਇਹ ਨਿਯਮ ਤੁਰੰਤ ਰੱਦ ਨਾ ਕੀਤੇ ਤਾਂ ਜਥੇਬੰਦੀਆਂ ਵਲੋਂ ਤਿੱਖਾ  ਸੰਘਰਸ਼ ਵਿਢਿਆ ਜਾਵੇਗਾ।
ਜਿਸ ਸੰਘਰਸ਼ ਤੋਂ ਹੋਣ ਵਾਲੇ ਨੁਕਸਾਨ ਦੀ ਜੁਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਮੀਟਿੰਗ ਵਿੱਚ ਗੁਲਜਾਰ ਸਿੰਘ ਜਨਰਲ ਸੱਕਤਰ, ਗੁਰਵਿੰਦਰ ਸਿੰਘ ਸੀਨੀ.ਮੀਤ ਪ੍ਰਧਾਨ ਕੰਨਫੈਡਰੇਸ਼ਨ,ਰਜਿੰਦਰ ਸਿੰਘ ਮੀਤ ਪ੍ਰਧਾਨ ਕੰਨਫੈਡਰੇਸ਼ਨ,ਅਮਰੀਕ ਸਿੰਘ ਪ੍ਰਧਾਨ ਵੇਰਕਾ ਮਿਲਕ ਪਲਾਂਟ ਜਲੰਧਰ, ਤੋਂ ਇਲਾਵਾ ਸਮੂਹ ਪਲਾਂਟਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਹਾਜ਼ਰ ਹੋਏ।

Leave a Reply

Your email address will not be published.


*