Haryana News

ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਪੂਰਨ ਬਜਟ ਗਰੀਬਾਂ, ਮਹਿਲਾਵਾਂ, ਕਿਸਾਨਾਂ ਤੇ ਨੌਜੁਆਨਾਂ ਦੀ ਆਸਾਂ ਤੇ ਉਮੀਂਦਾਂ ਨੂੰ ਪੂਰਾ ਕਰਨ ਵਾਲਾ ਹੈ। ਇਹ ਆਮ ਬਜਟ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਇਕ ਨਵਾਂ ਅਧਿਆਏ ਲਿਖੇਗਾ।

          ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ ਸਮਾਜ ਦੇ ਸਾਰੇ ਵਰਗਾਂ ਲਈ ਭਲਾਈਕਾਰੀ, ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤੀ ਦੇਣ ਵਾਲਾ ਅਤੇ ਰਾਸ਼ਟਰ ਨੂੰ ਵਿਕਾਸ ਦੀ ਨਵੀਂ ਬੁਲੰਦੀਆਂ ‘ਤੇ ਲੈ ਜਾਣ ਵਾਲਾ ਸਾਬਿਤ ਹੋਵੇਗਾ।

          ਮੁੱਖ ਮੰਤਰੀ ਨੇ ਇਨੋਵੇਟਿਵ ਅਤੇ ਵਿਕਾਸ ਮੁਖੀ ਬਜਟ ਪੇਸ਼ ਕਰਨ ਲਈ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੁੰ ਵਧਾਈ ਦਿੰਦੇ ਹੋਏ ਕਿਹਾ ਕਿ ਬਜਟ ਆਉਣ ਵਾਲੇ ਸਮੇਂ ਵਿਚ ਖੇਤੀਬਾੜੀ ਨੂੰ ਵੱਧ ਲਾਭਕਾਰੀ ਬਨਾਉਣ, ਅਰਥਵਿਵਸਥਾ ਨੁੰ ਵੱਧ ਮਜਬੂਤ ਕਰਨ, ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦੇਣ ਵੱਧ ਤੋਂ ਵੱਧ ਰੁਜਗਾਰ ਸ੍ਰਿਜਨ ਦਾ ਵਿਜਨ ਦਵੇਗਾ।

          ਉਨ੍ਹਾਂ ਨੇ ਕਿਹਾ ਕਿ ਬਜਟ ਵਿਚ ਫਸਲਾਂ ਦੀ ਕਲਾਈਮੇਟ ਅਨੁਕੂਲ 32 ਖੇਤੀਬਾੜੀ ਅਤੇ 109 ਬਾਗਬਾਨੀ ਕਿਸਮਾਂ ਲਈ ਖੇਤੀਬਾੜੀ ਖੋਜਾਂ ਨੂੰ ਪ੍ਰੋਤਸਾਹਨ ਦੇਣ ‘ਤੇ ਜੋਰ ਦਿੱਤਾ ਗਿਆ ਹੈ। ਇਸ ਤੋਂ ਖੇਤੀਬਾੜੀ ਪ੍ਰਧਾਨ ਹਰਿਆਣਾ ਨੂੰ ਬਹੁਤ ਲਾਭ ਹੋਵੇਗਾ। ਇਸ ਤੋਂ ਇਲਾਵਾ ਕੁਦਰਤੀ ਖੇਤੀ ਲਈ ਇਕ ਕਰੋੜ ਕਿਸਾਨਾਂ ਨੁੰ ਮਦਦ ਦੇਣ ਦਾ ਪ੍ਰਾਵਧਾਨ ਸਵਾਗਤ ਯੋਗ ਹੈ। ਕੁਦਰਤੀ ਖੇਤੀ ਵਾਤਾਵਰਣ ਦੇ ਅਨੁਕੂਲ ਹੈ। ਇਸ ਤੋਂ ਬਹੁਮੁੱਲੇ ਜਲ੍ਹ ਦੀ ਬਚੱਤ ਹੁੰਦੀ ਹੈ ਅਤੇ ਆਮ ਜਨਤਾ ਨੁੰ ਸ਼ੁੱਧ ਅੰਨ ਮਿਲੇਗਾ ਅਤੇ ਰਸਾਇਨਿਕ ਖਾਦ ਅਤੇ ਕੀਟਨਾਸ਼ਕਾਂ ‘ਤੇ ਨਿਰਭਰਤਾ ਨਾ ਹੋਣ ਨਾਲ ਕਿਸਾਨਾਂ ਦੀ ਉਤਪਾਦਨ ਲਾਗਤ ਵਿਚ ਵੀ ਕਮੀ ਆਵੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿਚ ਦਲਹਨਾਂ ਤੇ ਤਿਲਹਨਾਂ ਦਾ ਉਤਪਾਦਨ ਵਧਾਉਣ ਤੇ ਇੰਨ੍ਹਾਂ ਦੇ ਸਟੋਰੇਜ ਤੇ ਮਾਰਕਟਿੰਗ ਨੁੰ ਮਜਬੂਤ ਬਨਾਉਣ ਦਾ ਐਲਾਨ ਨਾਲ ਹਰਿਆਣਾ ਵਿਚ ਫਸਲ ਵਿਵਿਧੀਕਰਣ ਨੂੰ ਅਪਣਾ ਰਹੇ ਕਿਸਾਲਾਂ ਨੁੰ ਬਹੁਤ ਪ੍ਰੋਤਸਾਹਨ ਮਿਲੇਗਾ। ਇਸ ਬਜਟ ਵਿਚ ਐਮਐਸਐਮਈ ਅਤੇ ਨਿਰਮਾਣ , ਵਿਸ਼ੇਸ਼ਕਰ ਕਿਰਤ-ਪ੍ਰਧਾਨ ਨਿਰਮਾਣ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਵੀ ਸਵਾਗਤ ਯੋਗ ਕਦਮ ਹੈ। ਬਜਟ ਵਿਚ ਐਮਐਸਐਮਈ ਖਤੇਰ ਦੇ ਵਿਕਾਸ ਲਈ ਵੱਖ-ਵੱਖ ਕਰਜਾ ਗਾਰੰਟੀ ਯੋਜਨਾਵਾਂ ਅਤੇ ਮਿੱਟੀ ਲੋਨ ਨੁੰ 10 ਲੱਖ ਤੋਂ 20 ਲੱਖ ਕਰਨ ਨਾਲ ਛੋਟੇ ਉਦਮੀਆਂ ਲਈ ਫਾਇਦੇਮੰਦ ਸਾਬਿਤ ਹੋਵੇਗਾ।

          ਮੁੱਖ ਮੰਤਰੀ ਨੇ ਕਿਹਾ ਕਿ ਬਜਟ ਰੁਜਗਾਰ ਨਾਲ ਸਬੰਧਿਤ 3 ਨਵੀਂ ਯੋਜਨਾਵਾਂ ਦਾ ਐਲਾਲ ਨਾਲ ਦੇਸ਼ ਵਿਚ ਰੁਜਗਾਰ ਦੇ ਨਵੇਂ ਮੌਕੇ ਸ੍ਰਿਜਤ ਹੋਣਗੇ। ਪਹਿਲੀ ਵਾਰ ਰੁਜਗਾਰ ਪਾਉਣ ਵਾਲੇ ਨਵੇਂਨਿਯੁਕਤ ਨੌਜੁਆਨਾ ਨੂੰ ਈਪੀਐਫਓ ਦੇ ਜਰਇਏ ਇਕ ਮਹੀਨੇ ਦੀ ਤਨਖਾਹ (ਵੱਧ ਤੋਂ ਵੱਧ 15,000 ਰੁਪਏ) ਦਾ ਭੁਗਤਾਨ ਕੀਤਾ ਜਾਵੇਗਾ, ਜਿਸ ਨਾਲ 210 ਲੱਖ ਨੋਜੁਆਨਾਂ ਨੁੰ ਲਾਭ ਮਿਲੇਗਾ। ਇਸ ਤੋਂ ਇਲਾਵਾ, ਵਿਨਿਮਾਣ ਖੇਤਰ ਵਿਚ ਨਵੇਂ ਨਿਯੁਕਤ ਨੋਜੁਆਨਾਂ ਅਤੇ ਰੁਜਗਾਰ ਦੇਣ ਵਾਲੇ ਈਪੀਐਫਓ ਵਿਚ ਅੰਸ਼ਦਾਨ ਲਈ ਪ੍ਰੋਤਸਾਹਿਤ ਕਰਨਾ ਵੀ ਸ਼ਲਾਘਾਯੋਗ ਹੈ। ਸਰਕਾਰ ਨਿਯੋਕਤਾਵਾਂ ਨੂੰ ਈਪੀਐਫਓ ਅੰਸ਼ਦਾਨ ਲਈ 2 ਸਲਾ ਤਕ 3,000 ਰੁਪਏ ਪ੍ਰਤੀ ਮਹੀਨਾ ਦੀ ਪ੍ਰਤੀਪੂਰੀ ਕਰੇਗਾ।

          ਉਨ੍ਹਾਂ ਨੇ ਕਿਹਾ ਕਿ ਗਰੀਬਾਂ ਨੂੰ 300 ਯੂਨਿਟ ਤਕ ਮੁਫਤ ਬਿਜਲੀ ਦੇਣ ਲਈ ਸ਼ੁਰੂ ਕੀਤੀ ਗਈ ਪੀਅੇਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨੁੰ ਇਸ ਬਜਟ ਵਿਚ ਵਿਸ਼ੇਸ਼ ਪ੍ਰੋਤਸਾਹਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਹਰਿਆਣਾ ਦੇ ਗਰੀਬ ਪਰਿਵਾਰਾਂ ਦੇ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੁੰ ਸਫਲ ਬਨਾਉਣ ਲਈ ਕੇਂਦਰ ਸਰਕਾਰ ਦੀ 60 ਹਜਾਰ ਰੁਪਏ ਦੀ ਸਬਸਿਡੀ ਤੋਂ -ੲਲਾਵਾ 40 ਹਜਾਰ ਰੁਪਏ ਦੀ ਸਬਸਿਡੀ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਅਤੇ ਐਚਪੀਡਬਲਿਯੂਸੀ ਦੀ ਮੀਟਿੰਗ

ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਕੁਦਰਤੀ ਆਪਦਾ ਦੇ ਕਾਰਲ ਖਰਾਬ ਹੋਣ ਵਾਲੀ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮੁਆਵਜਾ ਦੇਣ ਲਈ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐਮਐਫਬੀਵਾਈ) ਤਹਿਤ ਅੱਜ ਬੀਮਾ ਕੰਪਨੀਆਂ ਦਾ ਚੋਣ ਕੀਤਾ ਗਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਅੱਜ ਇੱਥੇ ਹੋਏ ਹਾਈ ਪਾਵਰ ਪਰਚੇਜ ਕਮੇਟੀ (ਐਚਪੀਪੀਸੀ) ਵਿਚ ਖਰੀਫ 2024 ਤੋਂ ਰਬੀ 2025-26 ਦੇ ਸਮੇਂ ਲਈ ਬੀਮਾ ਕੰਪਨੀਆਂ ਦੇ ਚੋਣ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਇਸ ਸਮੇਂ ਲਈ ਪ੍ਰੀਮੀਅਮ ਵਜੋ ਲਗਭਗ 1100 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ। ਕਿਸਾਨਾਂ ਨੁੰ ਸਿਰਫ 1 ਤੋਂ 1.5 ਫੀਸਦੀ ਪ੍ਰੀਮੀਅਮ ਦੇਣਾ ਹੋਵੇਗਾ। ਬਾਕੀ ਪ੍ਰੀਮੀਅਮ ਕੇਂਦਰ ਅਤੇ ਸੂਬਾ ਸਰਕਾਰ ਦਵੇਗੀ।

          ਹਾਈ ਪਾਵਰ ਪਰਚੇਜ ਕਮੇਟੀ, ਵਿਭਾਗ ਦੀ ਹਾਈ ਪਾਵਰ ਪਰਚੇਜ ਕਮੇਟੀ (ਡੀਐਚਪੀਪੀਸੀ) ਅਤੇ ਹਾਈ ਪਾਰਵਰਡ ਵਰਕਸ ਪਰਚੇਜ ਕਮੇਟੀ (ਐਚਪੀਡਬਲਿਯੂਪੀਸੀ) ਦੀ ਮੀਟਿੱਗ ਵਿਚ ਕੁੱਲ ਮਿਲਾ ਕੇ 1970 ਕਰੋੜ ਰੁਪਏ ਤੋਂ ਵੱਧ ਦੇ ਕੰਟ੍ਰੈਕਟ ਅਤੇ ਵੱਖ-ਵੱਖ ਵਸਤੂਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿਚ ਵੱਖ-ਵੱਖ ਬੋਲੀਦਾਤਾਵਾਂ ਨਾਲ ਨੇਗੋਸਇਏਸ਼ਨ ਬਾਅਦ ਦਰਾਂ ਤੈਅ ਕਰ ਕੇ ਲਗਭਗ 132 ਕਰੋੜ ਰੁਪਏ ਤੋਂ ਵੱਧ ਦੀ ਬਚੱਤ ਕੀਤੀ ਗਈ ਹੈ।

          ਮੀਟਿੱਗ ਵਿਚ ਕੈਬਨਿਟ ਮੰਤਰੀ ਕੰਵਰਪਾਲ, ਮੂਲਚੰਦ ਸ਼ਰਮਾ, ਰਣਜੀਤ ਸਿੰਘ, ਜੇ ਪੀ ਦਲਾਲ ਅਤੇ ਰਾਜ ਮੰਤਰੀ ਅਸੀਮ ਗੋਇਲ ਵੀ ਮੌਜੂਕਦ ਰਹੇ।

650 ਬੱਸਾਂ ਦੀ ਖਰੀਦ ਨੁੰ ਵੀ ਮਿਲੀ ਮੰਜੂਰੀ, 290 ਕਰੋੜ ਰੁਪਏ ਤੋਂ ਵੱਧ ਦੀ ਆਵੇਗੀ ਲਾਗਤ

          ਮੀਟਿੰਗ ਵਿਚ ਟ੍ਰਾਂਸਪੋਰਟ ਵਿਭਾਗ ਵੱਲੋਂ ਹਰਿਆਣਾ ਰੋਡਵੇਜ਼ ਦੇ ਬੇੜੇ ਵਿਚ ਨਵੀਂਆਂ ਬੱਸਾਂ ਨੂੰ ਸ਼ਾਮਿਲ ਕਰਨ ਲਈ ਰੱਖੇ ਗਏ 150 ਏਸੀ ਬੱਸਾਂ ਅਤੇ 500 ਆਮ ਬੱਸਾਂ ਦੀ ਖਰੀਦ ਦੇ ਪ੍ਰਸਤਾਵ ਨੁੰ ਵੀ ਮੰਜੂਰੀ ਦਿੱਤੀ ਗਈ ਹੈ। ਇੰਨ੍ਹਾਂ ਬੱਸਾਂ ਦੀ ਖਰੀਦ ‘ਤੇ ਲਗਭਗ 290 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਮੀਟਿੰਗ ਵਿਚ ਖੁਰਾਕ ਸਪਲਾਈ, ਹੈਫੇਡ ਹਰਿਆਣਾ ਰਾਜ ਵੇਅਰਹਾਉਸ ਨਿਗਮ (ਐਚਐਸਡਬਲਿਯੂਸੀ) ਆਦਿ ਖਰੀਦ ਏਜੰਸੀਆਂ ਵੱਲੋਂ ਅਨਾਜਾਂ ਦੀ ਸੁਰੱਖਿਆ ਤੇ ਬਰਸਾਤ ਤੋਂ ਬਚਾਅ ਲਈ ਮਲਟੀਲੇਅਰ ਕਵਰ ਤੇ ਹੋਰ ਵਸਤੂਆਂ ਦੀ ਖਰੀਦ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ‘ਤੇ ਲਗਪਗ 15 ਕਰੋੜ ਰੁਪਏ ਦੀ ਲਾਗਤ ਆਵੇਗੀ।

          ਮੀਟਿੰਗ ਵਿਚ ਪੁਲਿਸ ਵਿਭਾਗ ਵੱਲੋਂ 2000 ਮਹਿਲਾ ਬਾਡੀ ਪ੍ਰੋਟੈਕਟਰ, ਆਰਐਫਐਸਐਲ ਭੋਂਡਸੀ, ਸੁਨਾਰਿਆ ਤੇ ਮਧੂਬਨ ਲਈ ਵਿਸ਼ੇਸ਼ ਸਮੱਗਰੀ ਸਮੇਤ ਹੋਰ ਵਸਤੂਆਂ ਦੀ ਖਰੀਦ ਨੁੰ ਵੀ ਮੰਜੂਰੀ ਦਿੱਤੀ ਗਈ। ਇੰਨ੍ਹਾਂ ਸਾਰੀ ਵਸਤੂਆਂ ਦੀ ਖਰੀਦ ‘ਤੇ ਲਗਭਗ 14 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ।

ਜੀਐਮਡੀਏ ਦੇ ਪ੍ਰੋਜੈਕਟਾਂ ਨੂੰ ਵੀ ਮਿਲੀ ਮੰਜੂਰੀ

          ਮੀਟਿੱਗ ਵਿਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਵੱਲੋਂ ਗੁਰੁਗ੍ਰਾਮ ਦੇ ਸੈਕਟਰ 68-75 ਵਿਚ ਨਵੇਂ ਸੈਕਟਰਾਂ ਵਿਚ ਲਗਭਗ 55 ਕਰੋੜ ਰੁਪਏ ਦੀ ਲਾਗਤ ਨਾਲ ਆਰਸੀਸੀ ਬਾਕਸ ਟਾਇਪ ਮਾਸਟਰ ਸਟ੍ਰਾਮ ਵਾਟਰ ਡ੍ਰੇਨ ਦਾ ਨਿਰਮਾਣ ਅਤੇ ਸੈਕਟਰ 112-115 ਵਿਚ 33 ਕਰੋੜ ਰੁਪਏ ਦੀ ਲਾਗਤ ਨਾਲ ਆਰਸੀਸੀ ਬਾਕਸ ਟਾਇਪ ਮਾਸਟਰ ਸਟ੍ਰਾਮ ਵਾਟਰ ਇੰਨ ਅਤੇ ਪੰਪਿੰਗ ਸਟੇਸ਼ਨ ਦੇ ਨਿਰਮਾਣ ਨੁੰ ਵੀ ਮੰਜੂਰੀ ਦਿੱਤੀ ਗਈ।

          ਇਸ ਤੋਂ ਇਲਾਵਾ, ਗੁਰੂਗ੍ਰਾਮ ਜਿਲ੍ਹੇ ਵਿਚ ਸੋਹਨਾ ਵਿਚ ਲਗਭਗ 17 ਕਰੋੜ ਰੁਪਏ ਦੀ ਲਾਗਤ ਨਾਲ ਸਬ-ਡਿਵੀਜਨ ਕੰਪਲੈਕਸ ਦਾ ਨਿਰਮਾਣ ਅਤੇ ਫਰੀਦਾਬਾਦ ਦੇ ਬੜਖਲ ਵਿਚ ਲਗਭਗ 16 ਕਰੋੜ ਰੁਪਏ ਦੀ ਲਾਗਤ ਨਾਲ ਐਮਡੀਓ ਸਿਵਲ ਕੰਪਲੈਕਸ ਦੇ ਨਿਰਮਾਣ ਨੁੰ ਵੀ ਮੰਜੂਰੀ ਦਿੱਤੀ ਗਈ ਹੈ।

ਮੀਟਿੱਗ ਵਿਚ ਕਰਨਾਲ ਜਿਲ੍ਹੇ ਵਿਚ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਕੋੜ ਮੁਨਕ ਸਲਵਾਨ ਅਸੰਧ ਰੋਡ ਦਾ ਮਜਬੂਤੀਕਰਣ  ਅਤੇ 30 ਕਰੋੜ ਰੁਪਏ ਦੀ ਲਾਗਤ ਨਾਲ ਸਿਰਸਾ ਬ੍ਰਾਂਚ ਦੇ ਆਰਡੀ ਨੰਬਰ 0-88588 ਤਕ ਕੰਕ੍ਰੀਟ ਸਾਇਡ ਲਾਈਨਿੰਗ ਵਿਛਾ ਕੇ ਰਿਮੋਡਲਿੰਗ ਕੰਮ ਨੁੰ ਵੀ ਮੰਜੂਰੀ ਦਿੱਤੀ ਗਈ।

ਮੀਟਿੰਗ ਵਿਚ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਖੇਤੀਬਾੜੀ ਅਤੇ ਕਿਸਾਲ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਮੋਹਮਦ ਸ਼ਾਇਨ ਅਤੇ ਸਬੰਧਿਤ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਕਾਵੜ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੀਤੇ ਗਏ ਪੁਖਤਾ ਇੰਤਜਾਮ, ਚੱਪੇ ਚੱਪੇ ਤੇ ਪੁਲਿਸ ਦੀ ਪੈਨੀ ਨਜਰ

ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਸਮੀਖਿਆ ਕਰਦੇ ਹੋਏ ਉਨ੍ਹਾਂ ਨੂੰ ਕਾਵੜ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇੰਨ੍ਹਾਂ ਵਿਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਪੁਲਿਸ ਵੱਲੋਂ ਕਾਵੜ ਯਾਤਰਾ ਵਿਚ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਅਤੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਯਾਤਰਾ ਦੌਰਾਨ ਕਿਸੇ ਤਰ੍ਹਾ ਦੀ ਘਟਨਾ ਨਾ ਹੋਵੇ ਅਤੇ ਕਾਨੂੰਨ ਵਿਵਸਥਾ ਸੁਚਾਰੂ ਰਹੇ। ਇਸ ਦੇ ਨਾਲ ਹੀ ਕਾਵੜ ਯਾਤਰਾ ਵਿਚ ਸ਼ਰਧਾਲੂਆਂ ਦੀ ਸਹੂਲਤ ਤੇ ਆਵਾਜਾਈ ਵਿਵਸਥਾ ਬਣਾਏ ਰੱਖਣ ਲਈ ਵੱਖ ਤੋਂ ਲੇਨ ਬਣਾਈ ਗਈ ਹੈ। ਸ਼ਬਧਾਲੂਆਂ ਦੇ ਰਾਤ ਠਹਿਰਣ ਲਈ ਰੂਟਾਂ ‘ਤੇ ਸਮਾਜਿਕ ਸੰਗਠਨਾਂ ਵੱਲੋਂ ਕੈਂਪ ਵੀ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਦੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ।

          ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ ਨੇ ਦਸਿਆ ਕਿ 2 ਅਗਸਤ ਨੂੰ ਸ਼ਿਵਰਾਤਰੀ ਦਾ ਤਿਉਹਾਰ ਹੈ ਅਜਿਹੇ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਹਰੀਦਵਾਰ ਤੋਂ ਪੈਦਲ ਚੱਲ ਕੇ ਕਾਵੜ ਲੈ ਕੇ ਜਾਂਦੇਹਨ ਜਿਸ ਦਾ ਪਵਿੱਤਰ ਜਲ ਭਗਵਾਨ ਸ਼ਿਵ ‘ਤੇ ਚੜਾਂਇਆ ਜਾਵੇਗਾ। ਜਿਨ੍ਹਾਂ ਮਾਰਗਾਂ ਵਿਚ ਸ਼ਰਧਾਲੂਆਂ ਵੱਲੋਂ ਕਾਵੜ ਲਿਆਈ ਜਾਂਦੀ ਹੈ ਉਨ੍ਹਾਂ ਸਾਰੇ ਮਾਰਗਾਂ ‘ਤੇ ਸ਼ਰਧਾਲੂਆਂ ਦੀ ਸਹੂਲਤ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਧ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਦੁਰਘਟਨਾ ਸੰਭਾਵਿਤ ਸਥਾਨਾਂ ਅਤੇ ਸੰਪ੍ਰਦਾਇਕ ਰੂਪ ਨਾਲ ਸੰਵੇਦਨਸ਼ੀਲ ਸਥਾਨਾਂ ‘ਤੇ ਅਪਰਾਧਿਕ ਗਤੀਵਿਧੀਆਂ ਨੁੰ ਰੋਕਨ ਲਈ ਰੂਪਰੇਖਾ ਤਿਆਰ ਕੀਤੀ ਗਈ ਹੈ।

          ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਰਸਤਿਆਂ ‘ਤੇ ਆਵਾਜਾਈ ਸੁਚਾਰੂ ਰੱਖਣ ਦੇ ਇੰਤਜਾਮ ਯਕੀਨੀ ਕੀਤੇ ਗਏ ਹਨ ਅਤੇ ਉੱਥੇ 24 ਘੰਟੇ ਪੈਟਰੋਲਿੰਗ ਕਰਵਾਈ ਜਾ ਰਹੀ ਹੈ। ਯਾਤਰਾ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਵੈਕਲਪਿਕ ਰੂਟਾਂ ਰਾਹੀਂ ਵੀ ਟ੍ਰੈਫਿਕ ਡਾਇਵਰਜਨ ਪਲਾਨ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਟੋਲ ਆਦਿ ‘ਤੇ ਵੀ ਸਹੂਲਤ ਦੇ ਪ੍ਰਬੰਧ ਯਕੀਨੀ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਅਤੇ ਟੋਲ ਕਰਮਚਾਰੀਆਂ ਦੇ ਵਿਚ ਕਿਸੇ ਤਰ੍ਹਾ ਦਾ ਵਿਵਾਦ ਨਾ ਹੋਵੇ।

          ਇਸੀ ਤਰ੍ਹਾ, ਯਾਤਰਾ ਵਿਚ ਮਹਿਲਾ ਸ਼ਰਧਾਲੂ ਵੀ ਵੱਡੀ ਗਿਣਤੀ ਵਿਚ ਹਿੱਸਾ ਲੈਂਦੀ ਹੈ, ਅਜਿਹੇ ਵਿਚ ਪੁਲਿਸ ਸਟਾਫ ਦੀ ਵਿਸ਼ੇਸ਼ ਤੌਰ ‘ਤੇ ਡਿਊਟੀ ਲਗਾਈ ਗਈ ਹੈ ਤਾਂ ਜੋ ਉਨ੍ਹਾਂ ਦੇ ਨਾਲ ਛੇੜਛਾੜ  ਵਰਗੀ ਘਟਨਾਵਾਂ ਨਾ ਹੋਵੇ। ਇਸ ਦੇ ਨਾਲ ਹੀ, ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨਾਲ ਨਜਿਠਣ ਲਈ ਵੇਲ ਇਕਵਿਪਡ ਸਟ੍ਰਾਈਕਿੰਗ ਰਿਜਰਵ ਤਿਆਰ ਕੀਤੀ ਗਈ ਹੈ। ਇਸ ਦੌਰਾਨ ਅਜਿਹੇ ਅਸਮਾਜਿਕ ਤੱਤਾਂ ‘ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਜੋ ਕਾਵੜੀਆਂ ਦੇ ਭੇਸ ਵਿਚ ਸੰਪ੍ਰਦਾਇਕ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇੰਨ੍ਹਾਂ ਹੀ ਨਹੀਂ, ਕਿਸੇ ਵੀ ਤਰ੍ਹਾ ਦੇ ਅੱਤਵਾਦੀ ਹਮਲੇ ਅਤੇ ਸੰਪ੍ਰਾਇਕ ਘਟਨਾਵਾਂ ਨਾਲ ਨਜਿਠਣ ਲਈ ਕਵਿਕ ਰਿਸਪਾਂਸ ਟੀਮ ਤੈਨਾਤ ਕੀਤੀ ਗਈ ਹੈ। ਕਾਵੜ ਯਾਤਰਾ ਦੌਰਾਨ ਰਸਤੇ ਵਿਚ ਪੈਣ ਵਾਲੇ ਸੰਵੇਦਨਸ਼ੀਲ ਧਾਰਮਿਕ ਸਥਾਨਾਂ ‘ਤੇ ਕਿਸੇ ਤਰ੍ਹਾ ਦਾ ਝਗੜਾ ਅਤੇ ਸੰਪ੍ਰਾਦਾਇਕ ਦੰਗੇ ਨੁੰ ਰੋਕਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਯਾਤਰਾ ਵਿਚ ਕਿਸੇ ਨੁੰ ਵੀ ਕਿਸੇ ਤਰ੍ਹਾ ਦੇ ਅਵੈਧ ਹਥਿਆਰ ਨਾਲ ਲੈ ਕੇ ਚੱਲਣ ਦੀ ਮੰਜੂਰੀ ਨਹੀਂ ਹੈ।

          ਪੁਲਿਸ ਅਧਿਕਾਰੀਆਂ ਵੱਲੋਂ ਜਿਲ੍ਹਿਆਂ ਵਿਚ ਕਾਵੜ ਪ੍ਰਬੰਧਕ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ। ਯਾਤਰਾ ਦੌਰਾਨ ਏਂਬੂਲੈਂਯ ਅਤੇ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾ ਦੀ ਐਮਰਜੈਂਸੀ ਸਥਿਤੀ ਨਾਲ ਨਜਿਠਿਆ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਸਾਰੇ ਮਹਤੱਵਪੂਰਨ ਨਾਕਿਆਂ, ਮੋੜ (ਡਾਇਵਰਜਨ) ਅਤੇ ਮਾਰਗਾਂ ਆਦਿ ‘ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਸਾਰੇ ਐਸਐਚਓ ਨੂੰ ਨਿਰਦੇਸ਼ਤ ਕੀਤਾ ਗਿਆ ਹੈ ਕ ਉਹ ਕਾਵੜ ਯਾਤਰਾ ਦੇ ਰਤਸੇ ਵਿਚ ਪੈਣ ਵਾਲੇ ਸਾਰੇ ਹੋਟਲਾਂ, ਢਾਬਿਆਂ ‘ਤੇ ਵਿਜੀਬਲ ਥਾਂ ‘ਤੇ ਖਾਣ ਪੀਣ ਅਤੇ ਹੋਰ ਜਰੂਰੀ ਸਮਾਨ ਦੀ ਰੇਟ ਲਿਸਟ ਲਗਵਾਉਣਾ ਯਕੀਨੀ ਕਰਨ ਤਾਂ ਜੋ ਇੰਨ੍ਹਾਂ ਦੇ ਸੰਚਾਲਕਾਂ ਅਤੇ ਸ਼ਰਧਾਲੂਆਂ ਦੇ ਵਿਚ ਕਿਸੇ ਤਰ੍ਹਾ ਦਾ ਤਨਾਅ ਨਾ ਹੋਵੇ।

          ਹਰਿਆਣਾ ਪੁਲਿਸ ਵੱਲੋਂ ਕਾਵੜੀਆਂ ਅਤੇ ਆਮਜਨ ਨੁੰ ਅਪੀਲ ਕੀਤੀ ਗਈ ਹੈ ਕਿ ਉਹ ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਜਾਰੀ ਕੀਤੇ ਗਏ ਵਿਦੇਸ਼ਾਂ ਦੀ ਪਾਲਣਾ ਕਰਨ ਤਾਂ ਜੋ ਕਾਵੜ ਯਾਤਰਾ ਸੁਰੱਖਿਅਤ ਅਤੇ ਸਹੀ ਢੰਗ ਨਾਲ ਸਪੰਨ ਹੋ ਸਕੇ।

ਲਾਪ੍ਰਵਾਹੀ  ਵਰਤਣ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਸੀਮ ਗੋਇਲ ਨਨਯੌਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅੰਬਾਲਾ ਸ਼ਹਿਰ ਦੀ ਸੜਕਾਂ, ਗਲੀਆਂ, ਸਟ੍ਰੀਟ ਲਾਇਟਾਂ ਨੂੰ ਜਲਦੀ ਤੋਂ ਜਲਦੀ ਦਰੁਸਤ ਕਰਨ, ਸੂਬਾ ਸਰਕਾਰ ਵੱਲੋਂ ਪੈਸੇ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਮੌਜੂਦਾ ਵਿਚ ਚੱਲ ਰਹੇ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਜਾਨ-ਬੁਝ ਕੇ ਆਪਣੇ ਕੰਮ ਵਿਚ ਲਾਪ੍ਰਵਾਹੀ ਕਰਤੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

          ਸ੍ਰੀ ਗੋਇਲ ਅੱਜ ਚੰਡੀਗੜ੍ਹ ਵਿਚ ਅੰਬਾਲਾ ਸ਼ਹਿਰ ਦੇ ਸਥਾਨਕ ਨਿਗਮ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਨਿਦੇਸ਼ਕ ਯਸ਼ਪਾਲ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

          ਮਹਿਲਾ ਅਤੇ ਬਾਲ ਵਿਕਾਸ ਅਤੇ ਟ੍ਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅੰਬਾਲਾ ਸ਼ਹਿਰ ਦੀ ਸਾਰੀ ਸੜਕਾਂ ਨੂੰ ਦਰੁਸਤ ਕੀਤਾ ਜਾਵੇ, ਇਸ ਤੋਂ ਇਲਾਵਾ, ਸਫਾਈ ਵਿਵਸਥਾ ਅਤੇ ਸਟ੍ਰੀਟ ਲਾਇਟਾਂ ਵੀ ਠੀਕ ਕੀਤੀਆਂ ਜਾਣ ਤਾਂ ਜੋ ਸਥਾਨਕ ਨਿਵਾਸੀਆਂ ਨੂੰ ਆਉਣ ਜਾਣ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

          ਉਨ੍ਹਾਂ ਨੇ ਕਿਹਾ ਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅੰਬਾਲਾ ਸ਼ਹਿਰ ਦੀ ਸਫਾਈ ਵਿਵਸਥਾ ਸਹੀ ਨਹੀਂ ਹੋਵੇਗੀ ਤਾਂ ਗੰਦਗੀ ਦੇ ਕਾਰਨ ਜਿੱਥੇ ਸੀਵਰੇਜ ਜਾਮ ਹੋਣ ਦੀ ਸਮਸਿਆ ਪੈਦਾ ਹੋ ਸਕਦੀ ਹੈ ਉੱਥੇ ਬੀਮਾਰੀਆਂ ਫੈਲਣ ਦਾ ਸ਼ੱਕ ਬਣਿਆ ਰਹਿੰਦਾ ਹੈ।

          ਉਨ੍ਹਾਂ ਨੇ ਕਿਹਾ ਕਿ ਅੰਬਾਲਾ ਸ਼ਹਿਰ ਦੇ ਨਿਵਾਸੀਆਂ ਨੂੰ ਸਹੂਲਤ ਦੇਣ ਲਈ ਉਹ ਹਰ ਸੰਭਵ ਕੰਮ ਕਰਣਗੇ। ਉਨ੍ਹਾਂ ਨੇ ਅਧਿਕਾਰੀਆਂ ਨੁੰ ਸ਼ਹਿਰ ਦੀ ਖਰਾਬ ਅਤੇ ਪੁਰਾਣੀ ਸਟ੍ਰੀਟ ਲਾਇਟਾਂ ਠੀਕ ਕਰਨ ਅਤੇ ਜਰੂਰਤ ਅਨੁਸਾਰ ਨਵੀਂ ਲਾਇਟਾਂ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।

          ਸ੍ਰੀ ਅਸੀਮ ਗੋਇਲ ਨੇ ਸ਼ਹਿਰ ਦੀ ਟੁੱਟੀ ਸੜਕਾਂ ਅਤੇ ਗਲੀਆਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਨ ਅਤੇ ਜਿੱਥੇ ਜਰੂਰਤ ਹੋਵੇ ਉੱਥੇ ਨਵੀਂ ਬਨਾਉਣ ਦੇ ਨਿਰਦੇਸ਼ ਦਿੱਤੇ।

          ਉਨ੍ਹਾਂ ਨੇ ਅੰਬਾਲਾ ਸ਼ਹਿ ਵਿਚ ਮਹਾਰਾਜਾਰ ਅਗਰਸੇਨ, ਨੇਤਾ ਜੀ ਸੁਭਾਸ਼ ਚੰਦਰ ਬੋਸ ਸਮੇਤ ਹੋਰੋ ਮਹਾਪੁਰਸ਼ਾਂ ਦੇ ਸਟੇਚੂ ਲਗਾਏ ਜਾਣ ਦੇ ਮਾਮਲੇ ਵਿਚ ਵੀ ਅਧਿਕਾਰੀਆਂ ਦੇ ਨਾਲ ਚਰਚਾ ਕੀਤੀ ਅਤੇ ਇਸ ਦਿਸ਼ਾ ਵਿਚ ੧ਲਦੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

ਹਰਿਆਣਾ ਵਿਚ ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋਜਨਾ ਹੁਣ ਸੇਵਾ ਕਾ ਅਧਿਕਾਰ ਐਕਟ ਦੇ ਦਾਇਰੇ ਵਿਚ

ਚੰਡੀਗੜ੍ਹ, 23 ਜੁਲਾਈ – ਹਰਿਆਣਾ ਸਰਕਾਰ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਤਹਿਤ ਚਲਾਈ ਜਾ ਰਹੀ ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋ੧ਨਾ ਨੂੰ ਸੇਵਾ ਕਾ ਅਧਿਕਾਰ ਐਕਟ, 2014 ਦੇ ਦਾਇਰੇ ਵਿਚ ਸ਼ਾਮਿਲ ਕੀਤਾ ਹੈ। ਨਾਲ ਹੀ ਇਸ ਦੇ ਤਹਿਤ ਪ੍ਰਦਾਨ ਕੀਤੇ ਜਾਣ ਵਾਲੇ ਲਾਭਾਂ ਲਈ 45 ਦਿਨ ਦੀ ਸਮੇਂ ਸੀਮਾ ਵੀ ਨਿਰਧਾਰਿਤ ਕੀਤੀ ਗਈ ਹੈ।

          ਮੁੱਖ ਸਕੱਤਰ ਸ੍ਰੀ ਟੀਵੀਐਸਅੇਨ ਪ੍ਰਸਾਦ ਵੱਲੋਂ ਇਸ ਸਬੰਧ ਦੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

          ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋਜਨਾ ਤਹਿਤ ਜਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਨੂੰ ਨਾਮਜਦ ਅਧਿਕਾਰੀ ਜਦੋਂ ਕਿ ਪ੍ਰੋਗ੍ਰਾਮ ਅਧਿਕਾਰੀ (ਪੋਸ਼ਨ) ਸਬ-ਨਿਦੇਸ਼ਕ ਨੂੰ ਪਹਿਲਾ ਸ਼ਿਕਾਇਤ ਹੱਲ ਅਥਾਰਿਟੀ ਅਤੇ ਸੰਯੁਕਤ ਨਿਦੇਸ਼ਕ ਵਧੀਕ ਨਿਦੇਸ਼ ਨੂੰ ਦੂਜਾ ਸ਼ਿਕਾਇਤ ਹੱਲ ਅਧਿਕਾਰੀ ਨਾਮਜਦ ਕੀਤਾ ਗਿਆ ਹੈ।

Leave a Reply

Your email address will not be published.


*