ਥਾਣਾ ਵੇਰਕਾ ਵੱਲੋਂ 3 ਕਿੱਲੋ 120 ਗ੍ਰਾਮ ਅਫ਼ੀਮ ਅਤੇ 21,300/-ਰੁਪਏ ਡਰੱਗ ਮਨੀ ਸਮੇਤ 1 ਨਸ਼ਾ ਤੱਸਕਰ ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) ਕਮਿਸ਼ਨਰ ਪੁਲਿਸ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆਂ ਕਿ ਉਹਨਾਂ ਦੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ ਤੇ ਸਤਵੀਰ ਸਿੰਘ ਅਟਵਾਲ, ਡੀ.ਸੀ.ਪੀ ਸਥਾਨਿਕ ਅੰਮ੍ਰਿਤਸਰ ਅਤੇ ਨਵਜੋਤ ਸਿੰਘ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਲਜੀਤ ਸਿੰਘ, ਏ.ਸੀ.ਪੀ ਸਥਾਨਿਕ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਜੋਤ ਕੌਰ ਮੁੱਖ ਅਫ਼ਸਰ ਥਾਣਾ ਵੇਰਕਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਨੰਦਾ ਹਸਪਤਾਲ ਤੋਂ ਵੇਰਕਾ ਬਾਈਪਾਸ ਦੇ ਏਰੀਆਂ ਤੋਂ ਇੱਕ ਵਿਅਕਤੀ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਮੋਢਿਆਂ ਤੇ ਕਿੱਟ (ਬੈਗ) ਪਾਈ, ਐਕਟਿਵਾ ਨੰਬਰੀ PB-O2-EU-0494 ਰੰਗ ਗਰੇਅ ਤੇ ਸਵਾਰ ਹੋ ਕੇ ਜਾ ਰਿਹਾ ਸੀ।
ਫੜੇ ਗਏ ਮੁਲਜ਼ਮ ਦੀ ਪਹਿਚਾਣ ਹਿਤੇਸ਼ ਮਹਿਰਾ ਉਰਫ਼ ਇਸ਼ੂ ( ਉਮਰ 32 ਸਾਲ, ਕੰਮਕਾਰ ਭੂਜੀਏ ਦੇ ਪੈਕਟ ਦੁਕਾਨਾਂ ਤੇ ਜਾਂ ਕੇ ਵੇਚਦਾ ਹੈ ) ਪੁੱਤਰ ਲੇਟ ਭਜਨ ਲਾਲ ਵਾਸੀ ਕੁੱਚਾ ਆਵਾ, ਗੇਟ ਭਗਤਾਂਵਾਲਾ ਅੰਮ੍ਰਿਤਸਰ ਵਜ਼ੋ ਹੋਈ ਅਤੇ ਇਸ ਪਾਸੋਂ 3 ਕਿੱਲੋ 120 ਗ੍ਰਾਮ ਅਫ਼ੀਮ ਅਤੇ 21,300/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਅਤੇ ਇਸ ਤੇ ਮੁਕੱਦਮਾਂ ਨੰਬਰ 47 ਮਿਤੀ 21-7-2024 ਜੁਰਮ 18/27-ਏ-61-85 ਐਨ.ਡੀ.ਪੀ.ਐਸ ਐਕਟ ਅਧੀਨ ਥਾਣਾ ਵੇਰਕਾ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
 ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇਂ ਆਈ ਕਿ ਇਹ ਅਫ਼ੀਮ ਦੀ ਖੇਪ ਜਿਲ੍ਹਾ ਬਰੇਲੀ (ਯੂ.ਪੀ) ਤੋਂ ਲਿਆ ਕੇ ਅੰਮ੍ਰਿਤਸਰ ਤੇ ਇਸਦੇ ਆਸ-ਪਾਸ ਦੇ ਏਰੀਆਂ ਵਿੱਚ ਵੇਚਦਾ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।

Leave a Reply

Your email address will not be published.


*