ਜੋਨ ਜੋਗਾ ਦੀਆਂ ਗਰਮ ਰੁੱਤ ਸਕੂਲ ਖੇਡਾਂ ਸ਼ਾਨੋ–ਸ਼ੌਕਤ ਨਾਲ ਸ਼ੁਰੂ

ਜੋਗਾ (ਪੱਤਰ ਪ੍ਰੇਰਕ) : ਗਰਮ ਰੁੱਤ ਜੋਨਲ ਸਕੂਲ ਖੇਡਾਂ ਅੱਜ ਇੱਥੇ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਸ਼ੁਰੂ ਹੋ ਗਈਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਜੋਨ ਜੋਗਾ ਦੇ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਪ੍ਰਿੰਸੀਪਲ ਬਿਰਜ ਲਾਲ ਉੱਭਾ ਨੇ ਸਾਂਝੇ ਰੂਪ ਵਿੱਚ ਕੀਤਾ। ਜੋਨਲ ਸਕੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਇਲ ਅੰਡਰ 14 (ਲੜਕੇ) ਵਿੱਚ ਸਸਸ ਅਕਲੀਆ ਨੇ ਸਨਾਵਰ ਸਮਾਰਟ ਭੁਪਾਲ, ਆਦਰਸ਼ ਸਕੂਲ ਭੁਪਾਲ ਨੇ ਗਲੋਬਲ ਅਕੈਡਮੀ ਅਕਲੀਆ, ਸਸਸ ਅਕਲੀਆ ਨੇ ਸਸਸ ਅਤਲਾ ਕਲਾਂ, ਸਹਸ ਰੱਲਾ (ਮੁੰਡੇ) ਨੇ ਗੁਰੂਕੁਲ ਅਕੈਡਮੀ ਉੱਭਾ, ਸਸਸ ਬੁਰਜ ਹਰੀ ਨੇ ਸਨਾਵਰ ਸਮਾਰਟ ਸਕੂਲ ਭੁਪਾਲ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।

ਬਾਬਾ ਫਰੀਦ ਅਕੈਡਮੀ ਉੱਭਾ ਵਿਖੇ ਕਰਵਾਏ ਗਏ ਫੈਂਸਿੰਗ ਮੁਕਾਬਲਿਆਂ ਦੇ ਅੰਡਰ 14 ਸਾਲ (ਲੜਕੀਆਂ) ਦੇ ਇੱਪੀ ਈਵੈਂਟ ਵਿੱਚੋਂ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ ਤੇ ਦੂਜਾ ਅਤੇ ਬਾਬਾ ਫਰੀਦ ਅਕੈਡਮੀ ਉਂਭਾ ਨੇ ਤੀਜਾ, ਫੋਇਲ ਈਵੈਂਟ ਵਿੱਚ ਮਾਈ ਭਾਗੋ ਸਕੂਲ ਰੱਲਾ ਨੇ ਪਹਿਲਾ, ਸਨਾਵਰ ਸਮਾਰਟ ਸਕੂਲ ਭੁਪਾਲ ਨੇ ਦੂਜਾ ਅਤੇ ਮਾਈ ਭਾਗੋ ਸਕੂਲ ਰੱਲਾ ਨੇ ਤੀਜਾ, ਸੈਬਰ ਵਿੱਚ ਸਨਾਵਰ ਸਮਰਾਟ ਸਕੂਲ ਭੁਪਾਲ ਨੇ ਪਹਿਲਾ, ਮਾਈ ਭਾਗੋ ਸਕੂਲ ਰੱਲਾ ਨੇ ਦੂਜਾ ਅਤੇ ਮਾਈ ਭਾਗੋ ਸਕੂਲ ਰੱਲਾ ਨੇ ਤੀਜਾ, ਅੰਡਰ 17 ਸਾਲ (ਲੜਕੇ) ਦੇ ਫੋਇਲ ਵਿੱਚ ਬਾਬਾ ਫਰੀਦ ਅਕੈਡਮੀ ਉੱਭਾ ਨੇ ਪਹਿਲਾ, ਸਨਾਵਰ ਸਮਾਰਟ ਸਕੂਲ ਭੁਪਾਲ ਦੂਜਾ ਅਤੇ ਤੀਜਾ, ਸੈਬਰ ਵਿੱਚ ਬਾਬਾ ਫਰੀਦ ਅਕੈਡਮੀ ਉੱਭਾ ਨੇ ਪਹਿਲਾ, ਪੁਲਿਸ ਪਬਲਿਕ ਸਕੂਲ ਤਾਮਕੋਟ  ਨੇ ਦੂਜਾ ਅਤੇ  ਸਨਾਵਰ ਸਮਾਰਟ ਸਕੂਲ ਭੁਪਾਲ ਨੇ ਤੀਜਾ, ਇੱਪੀ ਵਿੱਚ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਬਾਬਾ ਫਰੀਦ ਅਕੈਡਮੀ ਉੱਭਾ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

 

ਇਸ ਮੌਕੇ ਸਰਬਜੀਤ ਕੌਰ ਲੈਕਚਰਾਰ, ਜਸਵਿੰਦਰ ਕੌਰ ਲੈਕਚਰਾਰ, ਵੀਰਪਾਲ ਕੌਰ, ਪਾਲਾ ਸਿੰਘ ਭੀਖੀ, ਸਮਰਜੀਤ ਸਿੰਘ ਬੱਬੀ, ਅਵਤਾਰ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਝੱਬਰ, ਮਨਜੀਤ ਸਿੰਘ ਜਟਾਣਾ, ਗੁਰਜੀਤ ਸਿੰਘ, ਗੁਰਲਾਭ ਸਿੰਘ, ਰਵੀ ਸਿੰਘ, ਰਾਜਨਦੀਪ ਸਿੰਘ, ਮਨਪ੍ਰੀਤ ਸਿੰਘ, ਕਮਲਦੀਪ ਸਿੰਘ, ਗੁਰਜਿੰਦਰ ਸਿੰਘ, ਗੁਰਜੰਟ ਸਿੰਘ, ਦਲਵੀਰ ਸਿੰਘ, ਰਾਜਦੀਪ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ  ਆਦਿ ਹਾਜਰ ਸਨ।

Leave a Reply

Your email address will not be published.


*