Haryana News

ਆਉਣ ਵਾਲੇ ਦਿਨਾਂ ਵਿਚ ਹੋਣਗੀਆਂ 50 ਹਜਾਰ ਨਵੀਂ ਭਰਤੀਆਂ  ਮੁੱਖ ਮੰਤਰੀ

ਝੂਠ ਬੋਲ ਕੇ ਗੁਮਰਾਹ ਕਰਨਵਾਲਿਆਂ ਤੋਂ ਜਨਤਾ ਰਹੇ ਸਾਵਧਾਨ  ਨਾਇਬ ਸਿੰਘ ਸੈਨੀ

ਚੰਡੀਗੜ੍ਹ, 22 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗਰੀਬਾਂ ਦੇ ਹਿੱਤ ਵਿਚ ਅਨੇਕ ਫੈਸਲੇ ਕੀਤੇ ਹਨ। ਅੱਜ ਸੂਬੇ ਵਿਚ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਆਵੁਣ ਵਾਲੇ ਸਮੇਂ ਵਿਚ ਸੂਬੇ ਵਿਚ 50 ਹਜਾਰ ਹੋਰ ਭਰਤੀਆਂ ਕੀਤੀਆਂ ਜਾਣਗੀਆਂ।

          ਮੁੱਖ ਮੰਤਰੀ ਅੱਜ ਜਿਲ੍ਹਾ ਕਰਲਾਲ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।

          ਸ੍ਰੀ ਨਾਂਇਬ ਸਿੰਘ ਸੈਨੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਗਰੀਬਾਂ ਨੁੰ 100-100 ਗਜ ਦੇ ਪਲਾਟ ਦੇਣ ਦਾ ਸਿਰਫ ਵਾਦਾ ਕੀਤਾ, ਨਾ ਪਲਾਂਟਾਂ ਦੇ ਕਾਗਜ ਦਿੱਤੇ ਅਤੇ ਨਾ ਕਬਜਾ। ਜਦੋਂ ਕਿ ਸਾਡੀ ਸਰਕਾਰ ਨੇ ਅਜਿਹੇ 20 ਹਜਾਰ ਲੋਕਾਂ ਨੁੰ ਪਲਾਂਟਾਂ ਦਾ ਕਬਜਾ ਵੀ ਦਿੱਤਾ ਅਤੇ ਕਾਗਜ ਵੀ। ਜੋ ਬੱਚ ਗਏ ਹਨ ਉਨ੍ਹਾਂ ਨੁੰ ਵੀ ਪਲਾਟ ਦਿੱਤੇ ਜਾਣਗੇ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ 1 ਕਿਲੋਮੀਟਰ ਤਕ ਦੇ ਕਨੈਕਸ਼ਨਧਾਰਕਾਂ ਨੂੰ ਬਿਜਲੀ ਸਰਚਾਰਜ ਨਹੀਂ ਦੇਣਾ ਪਵੇਗਾ। ਜਿਨ੍ਹੇ ਯੂਨਿਟ ਖਪਤ ਹੋਵੇਗੀ ਉਸੀ ਦਾ ਬਿੱਲ ਭਰਨਾ ਪਵੇਗਾ। ਇਕ ਮਹੀਨੇ ਤਕ ਖਪਤਕਾਰ ਦੇ ਬਾਹਰ ੧ਾਣ ‘ਤੇ ਉਸ ਦਾ ਬਿੱਲ ਜੀਰੋ ਆਵੇਗਾ। ਇੰਨ੍ਹਾਂ ਹੀ ਨਹੀਂ, ਸਰਕਾਰ ਨੇ 1.80 ਲੱਖ ਰੁਪਏ ਸਾਲਾਨਾ ਤੋਂ ਘੱਟ ਆਮਨ ਵਾਲੇ ਖਪਤਕਾਰਾਂ ਦੇ ਘਰਾਂ ਦੀ ਛੱਤਾਂ ‘ਤੇ 2 ਕਿਲੋਵਾਟ ਸਮਰੱਥਾ ਦੇ ਸੋਲਰ ਪੈਨਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਕੰਮ ‘ਤੇ ਇਕ ਲੱਖ ਰੁਪਏ ਖਰਚ ਆਉਂਦਾ ਹੈ, ਜਿਸ ਵਿੱਚੋਂ 60 ਫੀਸਦੀ ਕੇਂਦਰ ਅਤੇ 40 ਫੀਸਦੀ ਹਰਿਆਣਾ ਸਰਕਾਰ ਭੁਗਤਾਨ ਕਰੇਗੀ।ਸੋਲਰ ਪੈਨਲ ਨਾਲ ਜੇਕਰ ਬਿਜਲੀ ਖਪਤ ਹੋਣ ਦੇ ਬਾਅਦ ਬਿਜਲੀ ਬੱਚਦੀ ਹੈ ਤਾਂ ਵੁਸ ਨੂੰ ਬਿਜਲੀ ਨਿਗਮ ਖਰੀਦੇਗਾ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਇਕ ਲੱਖ ਰੁਪਏ ਸਾਲਾਨਾ ਆਮਦਨ ਤੋਂ ਘੱਟ ਵਾਲੇ 23 ਲੱਖ ਪਰਿਵਾਰਾਂ ਦੇ 84 ਲੱਖ ਲੋਕਾਂ ਨੁੰ ਹੈਪੀ ਕਾਰਡ ਦੇ ਕੇ ਰਾਜ ਟ੍ਰਾਂਸਪੋਰਟ ਦੀ ਬੱਸਾਂ ਵਿਚ ਇਕ ਸਾਲ ਵਿਚ 1000 ਕਿਲੋਮੀਟਰ ਤਕ ਦੀ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਹੈ।

          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋ੧ਨਾ ਤਹਿਤ ਸ਼ਹਿਰਾਂ ਵਿਚ ਗਰੀਬਾਂ ਨੂੰ 30-30 ਵਰਗ ਗਜ ਦੇ ਪਲਾਟ ਦਿੱਤੇ ਜਾ ਰਹੇ ਹਨ। 14 ਸ਼ਹਿਰਾਂ ਵਿਚ 15 ਹਜਾਰ ਲੋਕਾਂ ਨੂੰ ਪਲਾਟ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਆਯੂਸ਼ਮਾਨ ਭਾਰ-ਚਿਰਾਯੂ ਯੋਜਨਾ ਦਾ ਲਾਭ ਲੋਕਾਂ ਤਕ ਪਹੁੰਚ ਰਿਹਾ ਹੈ। ਸਰਕਾਰ 1.80 ਲੱਖ ਰੁਪਏ ਤਕ ਦੀ ਆਮਦਨ ਵਾਲੇ ਪਰਿਵਾਰਾਂ ਦੀ ਬੇਟੀਆਂ ਦੀ ਸਿਖਿਆ ਦਾ ਪੂਰਾ ਖਰਚ ਚੁੱਕ ਰਹੀ  ਹੈ।

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਂਗਰਸ ਝੂਠ ਬੋਲ ਕੇ ਗੁਮਰਾਹ ਕਰ ਰਹੀ ਹੈ। ਵੁਨ੍ਹਾਂ ਦੇ ਸਮੇਂ ਵਿਚ ਨਾ ਤਾਂ ਬਿਜਲੀ ਮਿਲਦੀ ਸੀ ਅਤੇ ਗੈਸ ਸਿਲੇਂਡਰ ਲਈ ਲੋਕਾਂ ਦੀਆਂ ਲੰਮੀਆਂ ਲਾਇਨਾਂ ਲਗਦੀਆਂ ਸਨ। ਅੱਜ ਸਾਡੀ ਡਬਲ ਇੰਜਨ ਦੀ ਸਰਕਾਰ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ ਅਤੇ ਰਸੋਈ ਗੈਸ ਸਿਲੇਂਡਰ ਵੀ ਸਰਲਤਾ ਨਾਲ ਮਿਲ ਰਹੇ ਹਨ।

          ਮੁੱਖ ਮੰਤਰੀ ਨੇ ਕਾਂਗਰਸ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਬਹੀਖਾਤੇ ਖਰਾਬ ਹਨ ਉਹੀ ਦੂਜਿਆਂ ਦਾ ਹਿਸਾਬ ਪੁੱਛ ਰਹੇ ਹਨ। ਉਨ੍ਹਾਂ ਨੇ ਤੰਜ ਕੱਸਦੇ ਹੋਏ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਲੋਕਾਂ ਦੀ ਅੱਖਾਂ ਵਿਚ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਨ। ਦੋਵਾਂ ਇਕ ਦੂਜੇ ਨੂੰ ਗਾਲਾਂ ਵੀ ਦਿੰਦੀਆਂ ਹਨ ਅਤੇ ਗਲੇ ਵੀ ਮਿਲਦੀਆਂ ਹਨ।

          ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਨੇ ਸੰਵਿਧਾਨ ਦੀ ਫੋਟੋ ਚੁੱਕ ਕੇ ਲੋਕਾਂ ਨਾਲ ਵਾਰ-ਵਾਰ ਕਿਹਾ ਕਿ ੧ੇਕਰ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਸੰਵਿਧਾਨ ਖਤਮ ਹੋ ਜਾਵੇਗਾ। ਜਦੋਂ ਕਿ ਮੌਜੂਦਾ ਵਿਚ ਇਹ ਹੈ ਕਿ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ 10 ਸਾਲਾਂ ਤੋਂ ਸੰਵਿਧਾਨ ਅਨੁਸਾਰ ਦੇਸ਼ ਚਲਾਇਆ ਹੈ। ਵੁਨ੍ਹਾਂ ਨੇ ਕਿਹਾ ਕਿ ਕਾਂਗਰਸ ੧ਦੋਂ ਸੱਤਾ ਵਿਚ ਹੁੰਦੀ ਹੈ ਤਾਂ ਸੰਵਿਧਾਨ ਭੁੱਲ ਜਾਦੀ ਹੈ।

          ਇਸ ਮੌਕੇ ‘ਤੇ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ, ਮੁੱਖ ਮੰਤਰੀ ਦੇ ਓਐਸਡੀ ਸੰਜੈ ਬਠਲਾ, ਡਿਪਟੀ ਕਮਿਸ਼ਨਰ ਉੱਤਮ ਸਿੰਘ, ਐਸਪੀ ਮੋਹਿਤ ਹਾਂਡਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਸੋ

ਚੰਡੀਗੜ੍ਹ, 22 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬੇ ਦੇ ਗ੍ਰਾਮੀਣ ਖੇਤਰਾਂ ਵਿਚ ਹਰ ਵਰਗ ਦੀ ਚੌਪਾਲਾਂ ਦੇ ਨਿਰਮਾਣ ਕੰਮ ਨੁੰ ਲੈ ਕੇ ਸਰਕਾਰ ਨੇ 900 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ ਅਤੇ ਜਲਦੀ ਹੀ ਪਿੰਡ ਪੰਚਾਇਛਾਂ ਦੇ ਖਾਤਿਆਂ ਵਿਚ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿਚ ਗ੍ਰਾਮੀਣ ਖੇਤਰਾਂ ਦਾ ਵਿਕਾਸ ਕੀਤਾ ਹੈ ਹੁਣ ਪਿੰਡਾਂ ਦੇ ਲੋਕਾਂ ਨੂੰ ਵੀ ਸ਼ਹਿਰ ਦੀ ਤਰਜ ‘ਤੇ ਸਾਰੀ ਮੁੱਢਲੀ ਸਹੂਲਤਾਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਦੇਸ਼ ਤੇ ਸੂਬੇ ਨੁੰ ਤੇਜ ਗਤੀ ਨਾਲ ਵਿਕਾਸ ਹੋਵੇ ਅਤੇ ਉਸ ਵਿਕਾਸ ਦੀ ਗਾਥਾ ਵਿਚ ਕੋਈ ਵੀ ਪਿੰਡ ਪਿੱਛੇ ਨਾ ਰਹੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਸੋਮਵਾਰ ਨੁੰ ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਤਨਗੜ੍ਹ, ਸਿੰਦੁਰਿਆ ਪੈਲੇਸ ਤੇ ਸੈਨੀ ਧਰਮਸ਼ਾਲਾ ਵਿਚ ਮੌ੧ੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਲੱਖਾਂ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੀਜੀ ਵਾਰ ਸਰਕਾਰ ਬਣੀ ਹੈ। ਗ੍ਰਾਮੀਣ ਖੇਤਰਾਂ ਵਿਚ ਵੀ ਲਾਭਕਾਰਾਂ ਨੂੰ ਮਕਾਲ ਬਣਾ ਕੇ ਦੇਣ ਦਾ ਕੰਮ ਸਰਕਾਰ ਵੱਲੋਂ ਕੀਤਾ ੧ਾਵੇਗਾ। ਪਿੰਡਾਂ ਦੇ ਵਿਕਾਸ ਨੁੰ ਹੋਰ ਤੇਜ ਗਤੀ ਨਾਲ ਅੱਗੇ ਵਧਾਉਣਾ ਹੈ। ਸਰਕਾਰ ਵੱਲੋਂ ਲਗਾਤਾਰ ਅਜਿਹੀ ਯੋ੧ਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਫਾਇਦਾ ਸਿੱਧਾ ਲਾਭਕਾਰਾਂ ਤਕ ਪਹੁੰਚ ਰਿਹਾ ਹੈ। ਸੂਬਾ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਪਰਿਵਾਰਾਂ ਦਾ ਬਿਜਲੀ ਕਨੈਕਸ਼ਨ ਦੋ ਕਿਲੋਵਾਟ ਤਕ ਹੈ, ਉਨ੍ਹਾਂ ਦੇ ਬਿਜਲੀ ਬਿੱਲ ਵਿੱਚੋਂ ਸਰਚਾਰਜ ਮਾਫ ਕਰ ਦਿੱਤਾ ਗਿਆ ਹੈ, ਹੁਣ ਜਿਨ੍ਹੇ ਯੂਨਿਟ ਖਰਚ ਹੋਣਗੇ ਉਨ੍ਹੇ ਦਾ ਹੀ ਬਿੱਲ ਆਵੇਗਾ, ਜਿਸ ਦਾ ਫਾਇਦਾ ਸੂਬੇ ਦੇ ਲੱਖਾਂ ਪਰਿਵਾਰਾਂ ਨੂੰ ਮਿਲੇਗਾ।

ਮੁੱਖ ਮੰਤਰੀ ਨੇ ਕੀਤੇ ਅਨੇਕ ਐਲਾਨ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਤਨਗੜ੍ਹ ਵਿਚ ਵਿਕਾਸ ਕੰਮਾਂ ਦੇ ਲਈ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਕ ਨਿਜੀ ਸੰਸਥਾਨ ਵਿਚ ਪ੍ਰਬੰਧਿਤ ਸੈਨ ਸਮਾਜ ਦੇ ਪ੍ਰੋਗ੍ਰਾਮ ਵਿਚ ਓਲ ਇੰਡੀਆ ਬਾਬਾ ਸੇਨ ਭਗਤ ਧਰਮਸ਼ਾਲਾ ਦੇ ਲਈ ਕੁਰੂਕਸ਼ੇਤਰ ਵਿਚ ਅਤੇ ਠਾਕੁਰ ਮਹਾਸਭਾ ਕਰਨਾਲ ਵਿਚ ਧਰਮਸ਼ਾਲਾ ਬਨਾਉਣ ਲਈ ਜਮੀਨ ਦੇਣ ਦਾ ਐਲਾਨ ਕੀਤਾ। ਇਸੀ ਤਰ੍ਹਾ ਸੈਨੀ ਧਰਮਸ਼ਾਲਾ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।

ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮਾਜ ਨੁੰ ਦਿੱਦੀਆਂ ਹਨ ਨਵੀਂ ਦਿਸ਼ਾ  ਨਾਇਬ ਸਿੰਘ ਸੈਨੀ

ਚੰਡੀਗੜ੍ਹ, 22 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮਾਜ ਨੂੰ ਨਵੀਂ ਰਾਹ ਦਿਖਾਉਂਦੀਆਂ ਹਨ। ਇੰਨ੍ਹਾਂ ਹੀ ਨਹੀਂ ਲੋਕਾਂ ਨੂੰ ਚੰਗੀ ਸਿਖਿਆ ਤੇ ਸੰਸਕਾਰ ਅਤੇ ਸਹੀ ਰਸਤਾ ਦਿਖਾ ਕੇ ਉਨ੍ਹਾਂ ਦੇ ਜੀਵਨ ਵਿਚ ਬਦਲਾਅ ਲਿਆਉਣ ਦਾ ਕੰਮ ਕਰ ਰਹੀ ਹੈ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਜਾਗਰੁਕ ਕਰਨ ਵਿਚ ਅਹਿਮ ਭੁਕਿਮਾ ਨਿਭਾਉਂਦੀ ਹੈ। ਇੰਨ੍ਹਾਂ ਸੰਸਥਾਵਾਂ ਵਿਚ ਬ੍ਰਹਮ ਕੁਮਾਰੀ ਸੰਸਥਾ ਵੀ ਇਕ ਹੈ।

          ਮੁੱਖ ਮੰਤਰੀ ਅੱਜ ਧੰਨਵਾਦੀ ਦੌਰੇ ਦੌਰਾਨ ਸੈਕਟਰ-9, ਕਰਲਾਲ ਸਥਿਤ ਬ੍ਰਹਮ ਕੁਮਾਰੀ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਹਨੇਰੇ ਵਿਚ ਡੁੱਬੇ ਲੋਕਾਂ ਦੇ ੧ੀਵਨ ਵਿਚ ਚਾਨਣ ਲਿਆਉਣ ਦਾ ਕੰਮ ਕਰਦੀ ਹੈ। ਸਮਾਜਿਕ ਸੰਸਥਾਵਾਂ ਸਮਾਜ ਵਿਚ ਫੈਲੀ ਬਰਾਈਆਂ ਨੂੰ ਖਤਮ ਕਰਨਾ ਆਪਣਾ ਟੀਚਾ ਸਮਝਦੀ ਹਨ। ਬ੍ਰਹਮ ਕੁਮਾਰੀ ਸੰਸਥਾ ਵੀ ਨਾ ਸਿਰਫ ਲੋਕਾਂ ਵਿਚ ਜਾਗਰੁਕਤਾ ਲਿਆ ਰਹੀ ਹੈ, ਸਗੋ ਸਮਾਜਿਕ ਬੁਰਾਈਆਂ ਨੁੰ ਖਤਮ ਕਰਨ ਵਿਚ ਅਹਿਮ ਭੁਕਿਮਾ ਨਿਭਾ ਰਹੀ ਹੈ। ਇੰਨ੍ਹਾਂ ਹੀ ਨਹੀਂ ਇਹ ਸੰਸਥਾ ਕਿਸਾਨਾਂ ਨੁੰ ਜੈਵਿਕ ਖੇਤੀ ਕਰਨ ਅਤੇ ਫਸਲਾਂ ਵਿਚ ਘੱਟ ਤੋਂ ਘੱਟ ਰਸਾਇਨਿਕ ਦਵਾਈਆਂ ਦੀ ਵਰਤੋ ਕਰਲ ਦੇ ਪ੍ਰਤੀ ਵੀ ਜਾਗਰੁਕ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਪ੍ਰਬੰਧਿਤ ਵਨ ਮਹੋਤਸਵ ਪ੍ਰੋਗ੍ਰਾਮ ਵਿਚ ਵਨ ਵਿਭਾਗ ਨੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨਾਲ ਮਿ ਲਕੇ ਕਰੀਬ 20 ਹਜਾਰ ਪੌਧੇ ਆਕਸੀਜਨ ਪਾਰਕ ਵਿਚ ਲਗਾਉਣ ਦਾ ਕੰਮ ਕੀਤਾ ਅਤੇ ਇਸ ਕਾਰਜ ਵਿਚ ਬ੍ਰਹਮ ਕੁਮਾਰੀ ਸੰਸਥਾ ਨੇ ਵੀ ਵੱਧ-ਚੜ੍ਹ ਦੇ ਸਹਿਯੋਗ ਦਿੱਤਾ ਹੈ। ਮੁੱਖ ਮੰਤਰੀ ਨੇ ਬ੍ਰਹਮ ਕੁਮਾਰੀ ਆਸ਼ਰਮ ਦੇ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਕ ਪੇੜ ਮਾਂ ਦੇ ਨਾਂਅ ਲਗਾਉਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸੰਕਲਪ ਨੂੰ ਪੂਰਾ ਕਰਨ ਲਈ ਹਰ ਪਰਿਵਾਰ ਆਪਣੇ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਪੋ੍ਰਗ੍ਰਾਮ ਵਿਚ ਇਕ ਪੌਧਾ ਆਪਣੇ ਬੱਚਿਆਂ ਦੇ ਨਾਂਅ ਲਗਾਉਣ ਅਤੇ ਉਨ੍ਹਾਂ ਪੌਧਿਆਂ ਦੀ ਸੰਭਾਲ ਵੀ ਕਰਨ। ਉਨ੍ਹਾਂ ਨੇ ਕਿਹਾ ਕਿ ਆਧੁਨਿਕਤਾ ਦੀ ਇਸ ਦੌੜ ਵਿਚ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਸ ਸਮਸਿਆ ਦੇ ਹੱਲ ਲਈ ਪੌਧਾਰੋਪਣ ਹੀ ਇਕਲੌਤਾ ਉਪਾਅ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਪੌਧੇ ਵੱਧ ਹੁੰਦੇ ਹਨ, ਉੱਥੇ ਵਾਤਾਵਰਣ ਤਾਂ ਸਾਫ ਹੁੰਦਾ ਹੀ ਹੈ, ਉੱਥੇ ਬੀਮਾਰੀਆਂ ਵੀ ਘੱਟ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗਰਮੀ ਦੇ ਇਸ ਮੌਸਮ ਵਿਚ ਇਸ ਵਾਰ ਲਗਭਗ 50 ਡਿਗਰੀ ‘ਤੇ ਪਹੁੰਚ ਗਿਕਆ ਸੀ ਜੋ ਕਿ ਇਕ ਰੇਡ ਸਿੰਗਨਲ ਹੈ, ਜਿਸ ਤੋਂ ਸੁਚੇਤ ਹੋਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦੂਸ਼ਿਤ ਹੋਣ ਦੇ ਕਾਰਨ ਅੱਜ ਰਿਤੂਆਂ ਦੇ ਸਮੇਂ ਵਿਚ ਵੀ ਬਦਲਾਅ ਹੋ ਰਿਹਾ ਹੈ ਅਤੇ ਲਗਾਤਾਰ ਭੂਜਲ ਵੀ ਘਟਦਾ ਜਾ ਰਿਹਾ ਹੈ। ਘਟਦੇ ਭੂਜਲ ਨੂੰ ਲੈ ਕੇ ਅਸੀਂ ਆਉਣ ਵਾਲੇ ਪੀੜੀ ਦੇ ਬਾਰੇ ਵਿਚ ਚਿੰਤਾਂ ਕਰਨੀ ਹੋਵੇਗੀ।

          ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਦੇਸ਼ ਨੂੰ ਵਿਕਸਿਤ ਦੇਸ਼ ਬਨਾਉਣ ਦਾ ਜੋ ਸੰਕਲਪ ਲਿਆ ਹੈ ਉਸ ਸੰਕਲਪ ਨੁੰ ਪੂਰਾ ਕਰਨ ਲਈ ਦੇਸ਼ ਦੀ ਜਨਤਾ ਨੇ ਲੋਕਸਭਾ ਚੋਣ ਵਿਚ ਇਕ-ਇਕ ਵੋਟ ਕਮਲ ਦੇ ਫੁੱਲ ‘ਤੇ ਦਿੱਤਾ ਹੈ, ਜਿਸ ਦੀ ਬਦੌਲਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਗਵਾਈ ਹੇਠ ਭਾਜਪਾ ਦੀ ਤੀਜੀ ਵਾਰ ਸਰਕਾਰ ਬਣੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਯਤਨ ਹੇ ਕਿ 21ਵੀਂ ਸਦੀ ਵਿਚ ਭਾਰਤ ਦੇਸ਼ ਦੁਲੀਆ ਦਾ ਸਿਰਮੌਰ ਬਣੇ  ਉਨ੍ਹਾਂ ਨੇ ਲੋਕਾਂ ਨੁੰ ਧੰਨਵਾਦ ਕਰਦੇ ਹੋਏ ਕਿਹਾ ਕਿ ਕਰਲਾਲ ਦੀ ਜਨਤਾ ਨੇ ਲੋਕਸਭਾ ਦੇ ਚੋਣ ਵਿਚ ਸ੍ਰੀ ਮਨੋਹਰ ਲਾਲ ਤੇ ਕਰਨਾਲ ਵਿਧਾਨਸਭਾ ਦੇ ਜਿਮਨੀ ਚੋਣ ਵਿਚ ਮੈਨੁੰ ਜੇਤੂ ਬਣਾ ਕੇ ਇਕ ਨਹੀਂ ਦੋ-ਦੋ ਕਮਲ ਦੇ ਫੁੱਲ ਖਿੜਾਉਦ ਦਾ ਕੰਮ ਕੀਤਾ ਹੈ, ਜਿਸ ਦੀ ਬਦੌਲਤ ਸ੍ਰੀ ਮਨੋਹਰ ਲਾਲ ਦਿੱਲੀ ਪਹੁੰਚੇ ਅਤੇ ਮੈਨੁੰ ਚੰਡੀਗੜ੍ਹ ਭੇਜਿਆ। ਇਸ ਦੇ ਲਈ ਮੈਂ ਕਰਨਾਲ ਦੀ ਜਨਤਾ ਦਾ ਤਹੇਦਿਲੋਂ ਧੰਨਵਾਦ ਕਰਦਾ ਹਾਂ।

          ਬ੍ਰਹਮ ਕੁਮਾਰੀ ਆਸ਼ਰਮ ਦੀ ਪ੍ਰਭਾਰੀ ਨਿਰਮਲ ਦੀਦੀ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਭਿਆ ਸੁਭਾਅ ਦੇ ਵਿਅਕਤੀਤਵ ਦੇ ਧਨੀ ਸ੍ਰੀ ਨਾਇਬ ਸਿੰਘ ਸੈਨੀ ਅੱਜ ਸੂਬੇ ਦੀ ੧ਨਤਾ ਦੇ ਦਿਲੋਂ ਦਿਮਾਗ ‘ਤੇ ਛਾ ਗਏ ਹਨ, ਜਿਨ੍ਹਾਂ ਨੁੰ ਸਹਿਨਸ਼ੀਲਤਾ, ਮਿਹਨਤੀ ਅਤੇ ਇਮਾਨਦਾਰੀ ਨਾਲ ਜਨਤਾ ਦੀ ਸੇਵਾ ਕਰਨ ਦੀ ਚਰਚਾਵਾਂ ਹਰ ਗਲੀ ਮੋਹੱਲਿਆਂ ਵਿਚ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਸ਼ਰਮ ਵਿਚ ਮੁੱਖ ਮੰਤਰੀ ਦੇ ਆਗਮ ਨਾਲ ਇਕ ਉਰਜਾ ਸੰਚਾਰ ਹੋਇਆ ਹੈ

ਹਰਿਆਣਾ ਦੇ ਮੁੱਖ ਸਕੱਤਰ ਨੇ ਕੀਤੀ ਐਚਕੇਆਰਐਨਐਲ ਬੋਰਡ ਮੀਟਿੰਗ ਦੀ ਅਗਵਾਈ

ਚੰਡੀਗੜ੍ਹ, 22 ਜੁਲਾਈ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ (ਐਚਕੇਆਰਐਨ) ਦੇ ਵੱਖ-ਵੱਖ ਵਿਭਾਗਾਂ ਦੀ ਕੌਸ਼ਲ ਜਰੂਰਤਾਂ ਨੂੰ ਪੂਰਾ ਕਰਨ ਲਈ ਨੌਕਰੀਆਂ ਦੀ ਇਕ ਵਿਆਪਕ ਸੂਚੀ ਤਿਆਰ ਕਰਨ ਲਈ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਸਰਗਰਮ ਰੂਪ ਨਾਲ ਜੁੜਨ ਦੇ ਨਿਰਦੇਸ਼ ਦਿੱਤੇ ਹਨ।

          ਹਰਿਆਣਾ ਕੌਸ਼ਲ ਰੁ੧ਗਾਰ ਨਿਗਮ ਦੀ 7ਵੀਂ ਬੋਰਡ ਮੀਟਿੰਗ ਦੀ ਅਗਵਾਈ ਰਕਦੇ ਹੋਏ ਸ੍ਰੀ ਪ੍ਰਸਾਦ ਨੇ ਸੰਗਠਨ ਨੁੰ ਹੋਰ ਵੱਧ ਪੇਸ਼ੇਵਰ ਢੰਗ ਨਾਲ ਕੰਮ ਕਰਨ ਅਤੇ ਬਿਨ੍ਹਾਂ ਦੇਰੀ ਦੇ ਮੈਨਪਾਵਰ ਦੀ ਜਰੂਰਤਾਂ ਨੂੰ ਪੂਰਾ ਕਰਨ ਦੀ ੧ਰੂਰਤ ‘ਤੇ ਜੋਰ ਦਿੱਤਾ।

          ਨਿਗਮ ਵਿਦੇਸ਼ ਮੰਤਰਾਲੇ ਦੇ ਅਧੀਨ ਪ੍ਰਵਾਸੀ ਪ੍ਰੋਮੋਟਰ ਤੋਂ ਭਰਤੀ ਏਜੰਟ ਲਾਇਸੈਂਸ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਵਿਚ ਹੈ, ੧ੋ ਉਸ ਨੁੰ ਆਪਣੇ ਪੱਧਰ ‘ਤੇ ਵਿਦੇਸ਼ ਵਿਚ ਨੋਕਰੀ ਦੇ ਇਛੁੱਕ ਨੌਜੁਆਨਾ ਨੂੰ ਨਿਯੁਕਤ ਕਰਨ ਵਿਚ ਸਮਰੱਥ ਬਣਾਏਗਾ। ਨਿਗਮ ਵਿਚ ਐਨਐਸਡੀਸੀ ਰਾਹੀਂ ਸੂਬੇ ਵਿਚ ਨਿਯੁਕਤੀ ਦੇ ਲਈ 228 ਨੌਕਰੀ ਚਾਹੁੰਨ ਵਾਲਿਆਂ ਦਾ ਚੋਣ ਕੀਤਾ ਹੈ।

          ਭਾਵੀ ਜਰੂਰਤਾਂ ਨੂੰ ਦੇਖਦੇ ਹੋਏ, ਐਚਕੇਆਰਐਨ ਨੇ ਨਿਜੀ ਖੇਤਰ ਅਤੇ ਵਿਦੇਸ਼ੀ ਬਜਾਰਾਂ ਵਿਚ ਭਵਿੱਖ ਦੀ ਮੈਨਪਾਵਰ ਦੀ ਜਰੂਰਤਾਂ ਨੁੰ ਸਮਝਣ ਦੀ ਯੋਜਨਾ ਬਣਾਈ ਹੈ। ਉਮੀਦਵਾਰਾਂ ਨੂੰ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਅਤੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਸਿਖਲਾਈ ਰਾਹੀਂ ੧ਰੂਰੀ ਕੌਸ਼ਲ ਨਾਲ ਲੈਸ ਕੀਤਾ ਜਾਵੇਗਾ, ਜਿਸ ਨਾਲ ਸੂਬੇ ਦੇ ਨੌਜੁਆਨਾ ਦੀ ਰੁਜਗਾਰ ਸਮਰੱਥਾ ਵਧੇਗੀ।

          ਐਚਕੇਆਰਐਨ ਦਾ ਮੁੱਖ ਉਦੇਸ਼ ਲੋਕਾਂ ਨੂੰ ਵਿਦੇਸ਼ਾਂ ਵਿਚ ਨੋਕਰੀ ਲਈ ਨਿਜੀ ਏਜੰਟਾਂ ਵੱਲੋਂ ਦਿੱਤੇ ਜਾਣ ਵਾਲੇ ਭਾਰੀ ਕਮੀਸ਼ਨ ਦੇ ਬੋਝ ਤੋਂ ਰਾਹਤ ਦਿਵਾਉਣਾ ਹੈ। ਐਚਕੇਆਰਐਨਐਲ ਪੋਰਟਲ ਦਾ ਉਦੇਸ਼ ਸਰਕਾਰੀ, ਨਿਜੀ ਅਤੇ ਓਵਰਸੀਜ ਸੈਕਟਰ ਦੇ ਨਿਯੋਕਤਾਵਾਂ ਨੂੰ ਨੌਕਰੀ ਚਾਹੁੰਨ ਵਾਲਿਆਂ ਦੇ ਨਾਲ ਇਕ ਮੰਚ ‘ਤੇ ਲਿਆਉਣਾ ਅਤੇ ਸਿਰਫ ਇਕ ਕਲਿਮ ਨਾਲ ਨੌਕਰੀ ਖੋਜਣ ਦੀ ਪ੍ਰਕ੍ਰਿਆ ਨੁੰ ਸਰਲ ਬਨਾਉਣਾ ਹੈ।

          ਮੀਟਿੱਗ ਵਿਚ ਦਸਿਆ ਗਿਆ ਕਿ ਨਿਗਮ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ, ਯੂਨੀਵਰਸਿਟੀਆਂ ਆਦਿ ਵਿਚ 1.25 ਲੱਖ ਕਾਮਿਆਂ ਨੂੰ ਤੈਨਾਤ ਕੀਤਾ ਹੈ। ਇੰਨ੍ਹਾਂ ਵਿੱਚੋਂ 36,000 ਤੋਂ ਵੱਧ ਅਨੁਸੂਚਿਤ ਜਾਤੀ ਵਰਗ ਤੋਂ ਅਤੇ 34,700 ਤੋਂ ਵੱਧ ਪਿਛੜਾ ਵਰਗ ਤੋਂ ਹਨ। ਇਸ ਤੋਂ ਇਲਾਵਾ, ਨਿਗਮ ਨੇ ਸਿਹਤ ਵਿਭਾਗ, ਖਾਨ ਅਤੇ ਭੂਵਿਗਿਆਨ ਵਿਭਾਗ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਅਤੇ ਹਰਿਆਣਾ ਫੋਰੇਂਸਿੰਗ ਲੈਬ ਨਾਲ ਸਬੰਧਿਤ 51 ਨਵੀਂ ਨੌਕਰੀ ਭੁਕਿਮਾਵਾਂ ਨੁੰ ਆਖੀਰੀ ਰੂਪ ਦਿੱਤਾ ਹੈ। ਇਸ ਤੋਂ ਇਲਾਵਾ, ਨਿਗਮ ਨੁੰ ਵੱਖ-ਵੱਖ ਵਿਭਾਗਾਂ ਤੋਂ ਵੱਖ-ਵੱਖ ਸ਼੍ਰੇਣੀਆਂ ਦੇ 13,500 ਤੋਂ ਵੱਧ ਮੈਨਪਾਵਰ ਲਈ ਮੰਗ ਪੱਤਰ ਪ੍ਰਾਪਤ ਹੋਏ ਹਨ। ਜਿਨ੍ਹਾਂ ਨੁੰ ੧ਲਦੀ ਹੀ ਭਰਿਆ ਜਾਵੇਗਾ। ਨਿਗਮ ਵੱਲੋਂ ਜਲਦੀ ਹੀ ਸੈਕਟਰ-5 ਐਮਡੀਸੀ, ਪੰਚਕੂਲਾ ਵਿਚ ਆਪਣਾ ਦਫਤਰ ਭਵਨ ਵੀ ਬਣਾਇਆ ਜਾਵੇਗਾ।

          ਮੀਟਿੰਗ ਵਿਚ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਯੁਵਾ ਅਧਿਕਾਰਤਾ ਅਤੇ ਉਦਮਤਾ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਮਾਨਵ ਸੰਸਾਧਨ ਵਿਭਾਗ ਦੇ ਪ੍ਰਧਾਨ ਸਕੱਤਰ ਡੀ ਸੁਰੇਸ਼, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਮਾਨਵ ਸੰਸਾਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਅਦਿਤਅ ਦਹਿਆ। ਵਿਸ਼ੇਸ਼ ਸਕੱਤਰ ਨਿਗਰਾਨੀ ਅਤੇ ਤਾਲੇਮੇਲ ਡਾ. ਪ੍ਰਿਯਕਾ ਸੋਨੀ ਸਮੇਤ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।

25 ਜੁਲਾਈ ਨੂੰ ਹੋਵੇਗਾ ਡਰਾਫਟ ਵੋਟਰ ਸੂਚੀਆਂ ਦਾ ਪ੍ਰਕਾਸ਼ਨ

੦ਚੰਡੀਗੜ੍ਹ, 22 ਜੁਲਾਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਦੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਆਪਣਾ ਵੋਟ ਜਰੂਰ ਬਨਵਾਉਣ ਅਤੇ ਲੋਕਤਾਂਤਰਿਕ ਪ੍ਰਕ੍ਰਿਆ ਵਿਚ ਹਿੱਸ ਲੈ ਕੇ ਦੇਸ਼-ਸੂਬੇ ਦੇ ਵਿਕਾਸ ਵਿਚ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ 25 ਜੁਲਾਈ ਨੂੰ ਡਰਾਫਟ ਚੋਣ ਸੂਚੀਆਂ ਦਾ ਪ੍ਰਕਾਸ਼ਨ ਹੋਵੇਗਾ ਅਤੇ 9 ਅਗਸਤ ਤਕ ਦਾਵੇ ਤੇ ਇਤਰਾਜ ਦਿੱਤੇ ਜਾ ਸਕਦੇ ਹਨ। ਆਖੀਰੀ ਚੋਣ ਸੂਚੀਆਂ ਦਾ ਪ੍ਰਕਾਸ਼ਨ 20 ਅਗਸਤ, 2024 ਨੂੰ ਹੋਵੇਗਾ।

          ਮੁੱਖ ਚੋਣ ਅਧਿਕਾਰੀ ਅੱਜ ਇੱਥੇ ਆਉਣ ਵਾਲੇ ਵਿਧਾਨਸਭਾ ਆਮ ਚੋਣਾਂ ਦੇ ਮੱਦੇਨਜਰ ਸੈਕੇਂਡਰੀ ਸਿਖਿਆ, ਉੱਚੇਰੀ ਸਿਖਿਆ, ਤਕਨੀਕੀ ਸਿਖਿਆ, ਕਿਰਤ, ਮਹਿਲਾ ਅਤੇ ਬਾਲ ਵਿਕਾਸ ਅਤੇ ਸੇਵਾ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।

          ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਵੋਟਰ ਸੂਚੀ ਵਿਚ ਨਾਂਅ ਸ਼ਾਮਿਲ ਕਰਨ ਦੀ ਪ੍ਰਕ੍ਰਿਆ ਨੁੰ ਹੋਰ ਵੱਧ ਸੁਚਾਰੂ ਬਣਾਇਆ ਹੈ। ਪਹਿਲਾਂ 1 ਜਨਵਰੀ ਨੁੰ ੲਲੀਜੀਬਿਲਟੀ ਮੰਨ ਕੇ ਸਲਾ ਵਿਚ ਇਕ ਵਾਰ ਵੋਟ ਬਨਵਾਉਣ ਦੀ ਪ੍ਰਕ੍ਰਿਆ ਸੀ, ਪਰ ਹੁਣ ਸਾਲ ਵਿਚ 4 ਵਾਰ ਯਾਨੀ, 1 ਜਨਵਰੀ, 1 ਅਪ੍ਰੈਲ, 1 ਜੁਲਾਈ ਤੇ 1 ਅਕਤੂਬਰ ਦੀ ਇਲੀਜੀਬਿਲਿਟੀ ਮੰਨ ਕੇ ਨਵੇਂ ਵੋਟ ਬਣਾਏ ਜਾ ਸਕਦੇੇ ਹਨ।

          ਉਨ੍ਹਾਂ ਨੇ ਕਿਹਾ ਕਿ ਸਕਾਲਰਸ਼ਿਪ ਲਈ ਜਿਸ ਤਰ੍ਹਾ ਵਿਦਿਆਰਥੀਆਂ ਲਈ ਐਸਐਮਐਸ ਜਾਂਦੇ ਹਨ, ਉਸੀ ਤਰ੍ਹਾ ਸਕੂਲ ਮੁਖੀਆਂ ਇਹ ਯਕੀਨੀ ਕਰਨ ਕਿ ਜਿੰਦਾਂ ਹੀ ਬੱਚਾ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਬੱਚਿਆਂ ਦੇ ਕੋਲ ਵੋਟ ਬਨਵਾਉਣ ਲਈ ਐਸਐਮਐਸ ਆਵੇ।  ਬਲਾਕ ਸਿਖਿਆ ਅਧਿਕਾਰੀ, ਜਿਨ੍ਹਾਂ ਨੂੰ ਕਮਿਸ਼ਨ ਵੱਲੋਂ ਡੇਡੀਕੇਟਿਡ ਏਈਆਈਓ ਦੀ ਜਿਮੇਵਾਰੀ ਦਿੱਤੀ ਗਈ ਹੈ, ਉਹ ਵੀ ਲੋਕਾਂ ਨੂੰ ਵੋਟ ਬਨਵਾਉਣ ਲਈ ਪੇ੍ਰਰਿਤ ਕਰਨ। ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੇ ਪੰਚਕੂਲਾ ਵਿਚ ਸੰਗਠਤ ਖੇਤਰ ਦੇ ਪ੍ਰਾਵਾਸੀ ਕਾਮਿਆਂ ਦੀ ਗਿਣਤੀ ਵੱਧ ਹੈ, ਉੱਥੇ ਹੀ ਕਿਰਤ ਵਿਭਾਗ ਵੋਟ ਬਨਵਾਉਣ ਜਾਂ ਪਤਾ ਬਦਲਣ ਲਈ ਮੁਹਿੰਮ ਚਲਾਉਣ।

          ਮੁੱਖ ਚੋਣ ਅਧਿਕਾਰੀ ਨੇ ਸੋਧ ਵੋਟਰ ਸੂਚੀ ਦੀ ਤਿਆਰੀਆਂ ਨੂੰ ਲੈ ਕੇ 27 ਤੇ 28 ੧ੁਲਾਈ ਅਤੇ 3 ਤੇ 4 ਅਗਸਤ ਵਿਸ਼ੇਸ਼ ਮਿੱਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇੰਨ੍ਹਾਂ ਦੋਵਾਂ ਬੀਐਲਓ ਵਿਸ਼ੇਸ਼ ਰੂਪ ਨਾਲ ਪੋਲਿੰਗ ਸਟੇਸ਼ਨਾਂ ‘ਤੇ ਮੌਜੂਦ ਰਹਿਣਗੇ ਅਤੇ ਲੋਕਾਂ ਦੇ ਵੋਟ ਬਨਾਉਣ ਦਾ ਕਾਰਜ ਕਰਣਗੇ ਅਤੇ ਬੂਥ ਲੇਵਲ ਏਜੰਟ ਵੀ ਇੰਨ੍ਹਾਂ ਮਿੱਤੀਆਂ ‘ਤੇ ਬੀਐਲਓ ਦੇ ਨਾਲ ਸੰਪਰਕ ਕਰਨ।

          ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ 13 ਜੁਲਾਈ ਨੂੰ ਭਾਰਤ ਚੋਣ ਕਮਿਸ਼ਨ ਦੀ ਟੀਮ ਵੀ ਵਿਧਾਨਸਭਾ ਆਮ ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਹਰਿਆਣਾ ਦਾ ਦੌਰਾ ਕਰ ਚੁੱਕੀ ਹੈ। ਮੁੱਖ ਚੋਣ ਅਧਿਕਾਰੀ ਦਫਤਰ ਉਦੋਂ ਤੋਂ ਲਗਾਤਾਰ ਚੋਣ ਦੀ ਤਿਆਰੀਆਂ ਨੂੰ ਲੈ ਕੇ ਸੁਚੇਤ ਹੈ। ਉਨ੍ਹਾਂ ਨੇ ਕਿਹਾ ਕਿ ਵੋਟਰ ਹੈਲਪਲਾਇਨ ਮੋਬਾਇਲ ਐਪ ਰਾਹੀਂ ਵੀ ਨਾਗਕਿਰ ਆਪਣਾ ਵੋਟ ਬਣਵਾ ਸਕਦੇ ਹਨ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ-1950 ‘ਤੇ ਕੋਲ ਕਰ ਕੇ ਵੀ ਵੋਟ ਬਨਵਾੁੳ ਣ ਅਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

          ਮੀਟਿੱਗ ਵਿਚ ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ, ਸੰਯੁਕਤ ਚੋਣ ਅਧਿਕਾਰੀ ਸ੍ਰੀ ਅਪੂਰਵ, ਸੈਕੇਂਡਰੀ ਸਿਖਿਆ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਰਿਚਾ ਰਾਠੀ, ਉੱਚੇਰੀ ਸਿਖਿਆ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਨਵਦੀਪ ਸਿੰਘ ਵਿਰਕ ਅਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਰਾਜਕੁਮਾਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਸੂਬਾ ਸਰਕਾਰ ਨਾਰੀ ਮਜਬੂਤੀਕਰਣ  ਦੇ ਪ੍ਰਤੀ ਸੰਕਲਪਬੱਧ  ਅਸੀਮ ਗੋਇਲ

ੳੱਖ-ਵੱਖ ਖੇਤਰਾਂ ਵਿਚ ਅਵੱਲ ਮਹਿਲਾਵਾਂ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ, 22 ਜੁਲਾਈ – ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਨਾਰੀ ਮਜਬੂਤੀਕਰਣ ਦੇ ਪ੍ਰਤੀ ਸੰਕਲਪਬੱਧ ਹੈ ਅਤੇ ਇੰਨ੍ਹਾਂ ਦੇ ਹਿੱਤ ਵਿਚ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।

          ਸ੍ਰੀ ਗੋਇਲ ਅੱਜ ਅੰਬਾਲਾ ਜਿਲ੍ਹਾ ਦੇ ਨਰਾਇਣਗੜ੍ਹ ਵਿਚ ਪ੍ਰਬੰਧਿਤ ਪੋ੍ਰਗ੍ਰਾਮ ਵਿਚ ਵੱਖ-ਵੱਖ ਖੇਤਰਾਂ ਵਿਚ ਮਾਣ ਪ੍ਰਾਪਤ ਮਹਿਲਾਵਾਂ ਨੂੰ ਸਨਮਾਨਿਤ ਕਰਨ ਦੇ ਬਾਅਦ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਦੀ ਧਰਮਪਤਨੀ ਸ੍ਰੀਮਤੀ ਸੁਮਨ ਸੈਨੀ ਵਿਸ਼ੇਸ਼ ਮਾਿਮਾਨ ਵਜੋ ਮੌਜੂਦ ਸਨ। ਇਸ ਪ੍ਰੋਗ੍ਰਾਮ ਦੌਰਾਨ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ (ਆਈਏਐਸ), ਨਿਦੇਸ਼ਕ ਸ੍ਰੀਮਤੀ ਮੋਨਿਕਾ ਮਲਿਕ ਤੇ ਹੋਰ ਅਧਿਕਾਰੀ ਮੌਜੂਦ ਸਨ।

          ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ ਅਤੇ ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋਜਨਾ ਦੇ ਲਾਭਕਾਰਾਂ ਲਈ ਜਿਲ੍ਹਾ ਪੱਧਰੀ ਸੰਵੇਦੀਕਰਣ ਪ੍ਰੋਗ੍ਰਾਮ ਵਿਚ ਮਹਿਲਾਵਾਂ ਨੁੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਤਹਿਤ ਮਜਦੂਰੀ ਦੇ ਨੁਕਸਾਨ ਦੇ ਬਦਲੇ ਵਿਚ ਨਗਦ ਰਕਮ ਨੁੰ ਪ੍ਰੋਤਸਾਹਨ ਵਜੋ ਦਿੱਤਾ ਜਾਂਦਾ ਹੈ ਤਾਂ ਜੋ ਜਣੇਪਾ ਗਰੀਬ ਮਹਿਲਾ ਨੂੰ ਆਪਣੀ ਜਣੇਪਾ ਅਵਸਥਾ ਦੌਰਾਨ ਕੰਮ ਨਾ ਕਰਨਾ ਪਵੇ। ਇਸ ਦੇ ਤਹਿਤ ਜਣੇਪਾ ਤੇ ਦੁੱਧ ਪਿਲਾਉਣ ਵਾਲੀ ਮਾਤਾਵਾਂ ਨੂੰ ਪਹਿਲੇ ਦੋ ਜਿੰਦਾਂ ਬੱਚਿਆਂ ਲਈ ਲਾਭ ਦਿੱਤਾ ਜਾਵੇਗਾ ਬੇਸ਼ਰਤੇ ਕਿ ਦੂਜੀ ਸੰਤਾਨ ਇਕ ਕੁੜੀ ਹੋਵੇ। ਪਹਿਲਾ ਬੱਚੇ ਦੇ ਜਨਮ ‘ਤੇ 5000 ਰੁਪਏ ਦੀ ਰਕਮ ਦੋ ਕਿਸਤਾਂ ਵਿਚ ਅਤੇ ਦੂਜੇ ਬੱਚੇ (ਕੁੜੀ) 6000 ਰੁਪਏ ੧ਨਮ ਦੇ ਬਾਅਦ ਇਕ ਕਿਸਤ ਵਿਚ ਦਿੱਤੇ ਜਾਣਗੇ।

          ਸ੍ਰੀ ਅਸੀਮ ਗੋਇਲ ਨੇ ਅੱਜ ਸਿਖਿਆ ਕਰਜਾ ਯੋਜਨਾ, ਵਿਧਵਾਵਾਂ ਲਈ ਕਰਜਾ ਯੁੋਜਨਾ, ਹਰਿਆਣਾ ਮਾਤਰਸ਼ਕਤੀ ਉਦਮਤਾ ਯੋਜਨਾ ਦੀ ਲਾਭਕਾਰਾਂ ਨੁੰ ਸਹਾਇਤਾ ਰਕਮ ਦੇ ਚੈਕ ਵੰਡੇ। ਇਸ ਤੋਂ ਇਲਾਵਾ, ਮਹਿਲਾਵਾਂ ਨੁੰ ਸਿਖਿਆ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਸ਼ਹਿਰੀ ਤੇ ਗ੍ਰਾਮੀਣ ਕਿਸ਼ੋਰੀ ਬਾਲਿਕਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਹਰਿਆਣਾ ਸਕੂਲ ਸਿਖਿਆ ਬੋਰਡ ਦੀ ਮੈਟ੍ਰਿਕ ਅਤੇ ਬਾਹਰਵੀਂ ਕਲਾਸ ਦੀ ਪ੍ਰੀਖਿਆ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

          ਵਿਸ਼ੇਸ਼ ਮਹਿਲਾਮਨ ਸ੍ਰੀਮਤੀ ਸੁਮਨ ਸੈਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਦੀ ਵੁਨੱਤੀ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਹਰਿਆਣਾ ਦੀ ਮਹਿਲਾਵਾਂ ਵੱਖ-ਵੱਖ ਖੇਤਰ ਵਿਚ ਸ਼ਾਨਦਾਰ ਕੰਮ ਕਰ ਕੇ ਸਮਾਜ ਅਤੇ ਸੂਬੇ ਦੀ ਉਨੱਤੀ ਵਿਚ ਸਰਗਰਮ ਭੁਕਿਮਾ ਨਿਭਾ ਰਹੀ ਹੈ। ਸਰਕਾਰ ਨੇ ਰਾਜ ਦੇ ਚਹੁੰਮੁਖੀ ਵਿਕਾਸ ਲਈ ਵੱਖ-ਵੱਖ ਕੰਮ ਕੀਤੇ ਹਨ।

          ਵਿਭਾਗ ਦੀ ਕਮਿਸ਼ਨਰ ਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ ਨੇ ਰਾਜ ਸਰਕਾਰ ਵੱਲੋਂ ਮਹਿਲਾਵਾਂ ਤੇ ਬੱਚਿਆਂ ਲਈ ਚਲਾਈ ਜਾ ਰਹੀ ਵੱਖ-ਵੱਖ ਮਹਤੱਵਪੂਰਨ ਯੋਜਨਾਵਾਂ ਦੇ ਬਾਰੇ ਵਿਚ ਜਾਣੁੰ ਕਰਵਾਇਆ।

Leave a Reply

Your email address will not be published.


*