ਮਾਨਸਾ:( ਡਾ ਸੰਦੀਪ ਘੰਡ)
ਲੰਡਨ ਵਿਖੇ “ਅਦਬੀ ਮੇਲੇ 2024 ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਮੇਲੇ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਅਜ਼ੀਮ ਸ਼ੇਖਰ ਨੇ ਸਭਨਾਂ ਮਹਿਮਾਨਾਂ ਦਾ ਸੁਆਗਤ ਕਰਦਿਆਂ ਦਾਅਵਾ ਕੀਤਾ ਕਿ ਇਹ ਮੇਲਾ ਅੰਤਰਰਾਸ਼ਟਰੀ ਪੱਧਰ’ ਤੇ ਵਿਲੱਖਣ ਪੈੜਾਂ ਛੱਡੇਗਾ।
ਰਾਜਿੰਦਰਜੀਤ ਨੇ ਮੇਲੇ ਦੀ ਰੂਪ-ਰੇਖਾ ਦਰਸ਼ਕਾਂ ਨਾਲ਼ ਸਾਂਝੀ ਕੀਤੀ। ਇਸ ਤੋਂ ਬਾਅਦ ਮੇਲੇ ਦਾ ਆਗਾਜ਼ ਪੰਜਾਬੀ ਲੋਕ ਰੰਗ(ਲੰਮੀ ਹੇਕ ਦੇ ਗੀਤ) ਕੁਲਵੰਤ ਕੌਰ ਢਿੱਲੋਂ, ਨਸੀਬ, ਪਰਮਜੀਤ ਕੌਰ ਸੰਧਾਵਾਲੀਆ, ਰਾਜਿੰਦਰ ਕੌਰ ਅਤੇ ਮਨਜੀਤ ਕੌਰ ਪੱਡਾ ਨੇ ਸ਼ਾਨਦਾਰ ਪੇਸ਼ਕਾਰੀ ਕੀਤੀ।
ਸੈਸ਼ਨ ਦੇ ਅਗਲੇ ਦੌਰ ਵਿਚ ਮੁੱਖ ਭਾਸ਼ਨ ਡਾ. ਜਸਵਿੰਦਰ ਸਿੰਘ ਵੱਲੋੱ ਸਮਕਾਲੀ ਪੰਜਾਬੀ ਅਦਬ ਦਾ ਵਿਸ਼ਵੀ ਮੁਹਾਂਦਰਾ ਤੇ ਵੰਗਾਰਾ ‘ਤੇ ਦਿੱਤਾ। ਇਸ ਤੋਂ ਬਾਅਦ ਉੱਘੇ ਸ਼ਾਇਰ ਬਾਬਾ ਨਜ਼ਮੀ ਨੇ ‘ਅਸੀਸ’ ਦਿੱਤੀ।ਇਸ ਸੈਸ਼ਨ ਦਾ ਸੰਚਾਲਨ ਸ਼ਾਇਰਾ ਦਲਵੀਰ ਕੌਰ ਨੇ ਕੀਤਾ।
ਅਗਲਾ ਸੈਸ਼ਨ ‘ ਚਿੰਤਨੀ ਸੈਸ਼ਨ’ ਸੀ; ਵਿਸ਼ਾ : ਗਲੋਬਲੀ ਦੌਰ ਵਿਚ ਪੰਜਾਬੀ ਭਾਸ਼ਾ: ਚੁਣੋਤੀਆਂ ਤੇ ਸੰਭਾਨਾਵਾਂ, ਸਾਮਰਾਜੀ ਮਨਸੂਬੇ ਬਨਾਮ ਲੋਕ ਮੁਕਤੀ ਦਾ ਸਮਕਾਲੀ ਅਦਬੀ ਪ੍ਰਸੰਗ ਸੀ। ਇਸ ਦੇ ਬੁਲਾਰੇ ਕਰਮਵਾਰ ਡਾ. ਕੁਲਦੀਪ ਸਿੰਘ ਦੀਪ ਤੇ ਡਾ. ਧਨਵੰਤ ਕੌਰ ਸਨ ਤੇ ਸੰਚਾਲਨ ਗੁਰਨਾਮ ਗਰੇਵਾਲ ਤੇ ਸੰਯੋਜਕ ਦਰਸ਼ਨ ਬੁਲੰਦਵੀ ਸਨ।
ਤੀਸਰੇ ਸੈਸ਼ਨ ਵਿਚ ਮਿਆਰੀ ਪਰਚੇ ‘ ਤਾਸਮਨ’ ਦਾ ਪਰਵਾਸੀ ਅੰਕ ਨੂੰ ਲੋਕ ਅਰਪਣ ਕੀਤਾ ਗਿਆ। ਇਸੇ ਸੈਸ਼ਨ ਦੇ ਅਗਲੇ ਦੌਰ ਵਿਚ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਦੁਨੀਆ ਭਰ ਤੋਂ ਤੀਹ ਕਵੀਆਂ ਨੇ ਕਵਿਤਾ ਪਾਠ ਕੀਤਾ ਗਿਆ; ਇਸ ਨੂੰ ਸਰੋਤਿਆਂ ਵੱਲੋਂ ਖੂਬ ਹੁੰਗਾਰਾ ਮਿਲਿਆ। ਇਸ ਦਾ ਸੰਚਾਲਨ ਮਨਜੀਤ ਪੁਰੀ ਤੇ ਪਰਮਜੀਤ ਦਿਓਲ ਵੱਲੋਂ ਕੀਤਾ ਗਿਆ।
ਦਿਨ ਦੇ ਆਖ਼ਰ ਵਿਚ ‘ਰੰਗਮੰਚ ਦਾ ਰੰਗ’ ਅਧੀਨ ਨਾਟਕ: ਗੁੰਮਸ਼ੁਦਾ ਔਰਤ’ ਲੇਖਕ ਸ਼ਬਦੀਸ਼ ਤੇ ਅਦਾਕਾਰ ਤੇ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵੱਲੋਂ ਖੇਡਿਆ ਗਿਆ; ਨਾਟਕ ਦਰਸ਼ਕਾ ਬਹੁਤ ਸਲਾਹਿਆ ਗਿਆ। ਇਸ ਦਾ ਸੰਚਾਲਨ ਰੂਪ ਦਵਿੰਦਰ ਵੱਲੋਂ ਕੀਤਾ ਗਿਆ।
Leave a Reply