ਲੁਧਿਆਣਾ (ਵਿਜੇ ਭਾਂਬਰੀ) ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਜ਼ਿਲ੍ਹਾ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਇਸਰੋ ਵੱਲੋਂ 22 ਤੋਂ 25 ਜੁਲਾਈ ਤੱਕ ਤਿੰਨ ਰੋਜ਼ਾ ਵਿਕਰਮ ਸਾਰਾਭਾਈ ਪੁਲਾੜ ਪ੍ਰਦਰਸ਼ਨੀ ਦਾ ਕੀਤਾ ਜਾਵੇਗਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ ਲੁਧਿਆਣਾ ਜ਼ਿਲ੍ਹਾ ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਬਾਹਰੀ ਪੁਲਾੜ ਦੇ ਦਿਲਚਸਪ ਸੰਸਾਰ ਦੀ ਪੜਚੋਲ ਕਰ ਸਕਣਗੇ। ਇਸ ਪ੍ਰਦਰਸ਼ਨੀ ਦੌਰਾਨ ਆਰੀਆ ਭੱਟ ਤੋਂ ਚੰਦਰਯਾਨ-ਤਿੰਨ ਤੱਕ ਦੇ ਸੈਟੇਲਾਈਟ ਸਿਸਟਮ ਅਤੇ ਔਰਬਿਟ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਦੌਰਾਨ ਲੁਧਿਆਣਾ ਸਮੇਤ ਪੰਜਾਬ ਭਰ ਦੇ ਲੋਕਾਂ ਨੂੰ ਇੰਟਰ ਐਕਟਿਵ ਪ੍ਰਦਰਸ਼ਨੀਆਂ ਰਾਹੀਂ ਭਾਰਤ ਦੇ ਪੁਲਾੜ ਯਤਨਾਂ ਦੇ ਵਿਕਾਸ ਨੂੰ ਦੇਖਣ ਦਾ ਮੌਕਾ ਮਿਲੇਗਾ।
ਇਸਰੋ ਦੇ ਸੀਨੀਅਰ ਵਿਗਿਆਨੀ ਪਰੇਸ਼ ਸਰਵਈਆ ਨੇ ਇਸ ਪ੍ਰਦਰਸ਼ਨੀ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਸਰੋ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸਰੋ ਵੱਲੋਂ ਮੌਜੂਦਾ ਸਮੇਂ ਵਿਚ ਕੀਤੇ ਜਾ ਰਹੇ ਕਾਰਜਾਂ ਅਤੇ ਇਸ ਦੇ ਭਵਿੱਖ ਦੇ ਮਿਸ਼ਨਾਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਨੂੰ ਵਿਗਿਆਨ, ਤਕਨਾਲੋਜੀ ਅਤੇ ਪੁਲਾੜ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ, ਇਹ ਸਮਾਗਮ ਵਿਕਰਮ ਸਾਰਾਭਾਈਜ਼, ਕਲਪਨਾ ਚਾਵਲਾਸ ਅਤੇ ਅਬਦੁਲ ਕਲਾਮ ਜਿਹੀਆਂ ਮਹਾਨ ਹਸਤੀਆਂ ਦੀ ਜ਼ਿੰਦਗੀ ਨਾਲ ਜਾਣੂ ਕਰਾਉਦੇਂ ਹੋਏ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਇਸ ਦੇ ਨਾਲ ਹੀ ਇਸਰੋ ਦੀ ਇੱਕ ਟੀਮ ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਵੀਹ ਜੁਲਾਈ ਨੂੰ ਸ਼ਹਿਰ ਦਾ ਦੌਰਾ ਕਰੇਗੀ ਤਾਂ ਜੋ ਮਹਿਮਾਨਾਂ ਨੂੰ ਇਸਰੋ ਮਿਸ਼ਨਾਂ ‘ਤੇ ਇੱਕ ਦਸਤਾਵੇਜ਼ੀ ਫ਼ਿਲਮ ਬਾਰੇ ਸਮਝਾਇਆ ਜਾ ਸਕੇ। ਇਸ ਦਸਤਾਵੇਜ਼ੀ ਫ਼ਿਲਮ ਇਸ ਸਮਾਗਮ ਵਿਚ ਦਿਖਾਈ ਜਾਵੇਗੀ। ਇਸ ਦੇ ਨਾਲ ਹੀ, ਸਾਰਾਭਾਈ ਦੀਆਂ ਦੁਰਲੱਭ ਫ਼ੋਟੋਆਂ ਵਾਲੀ ਇੱਕ ਐਲਬਮ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ।
ਇਸ ਤਿੰਨ ਦਿਨਾਂ ਪ੍ਰਦਰਸ਼ਨੀ ਨੂੰ 16 ਭਾਗਾਂ ਵਿਚ ਵੰਡਿਆ ਜਾਵੇਗਾ, ਅਤੇ ਕੁੱਝ ਭਵਿੱਖ ਦੇ ਇਸਰੋ ਮਿਸ਼ਨਾਂ ਅਦਿੱਤਿਆ ਐਲ ਇਕ, ਸ਼ੁਕਰਯਾਨ 1, ਮੰਗਲਯਾਨ-2 ਨੂੰ ਸਮਰਪਿਤ ਹੋਣਗੇ, ਜਿਨ੍ਹਾਂ ਨੂੰ ਮਾਡਲਾਂ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸਰੋ ਯਾਦਗਾਰੀ ਲੈਕਚਰਾਂ, ਇਸਰੋ ਦੇ ਵਿਗਿਆਨੀਆਂ ਨਾਲ ਗੱਲਬਾਤ, ਪ੍ਰਤੀਯੋਗਤਾਵਾਂ, ਪ੍ਰਦਰਸ਼ਨੀਆਂ, ਅਤੇ ਸੈਲਫੀ ਕਾਰਨਰ ਵਿਚ ਭਾਗ ਲੈਣ ਦੇ ਯੋਗ ਬਣਾਉਣ ਲਈ ਮਾਡਲ, ਪ੍ਰਦਰਸ਼ਨੀ ਪੈਨਲ ਅਤੇ ਪ੍ਰਚਾਰ ਸਮਗਰੀ ਕੇਂਦਰੀ ਤੌਰ ‘ਤੇ ਤਿਆਰ ਕਰੇਗਾ। ਪ੍ਰਦਰਸ਼ਨੀ ਦੌਰਾਨ ਚੰਦਰਯਾਨ, ਮੰਗਲਯਾਨ, ਗਗਨਯਾਨ ਲਈ ਵੱਖਰੇ ਸੈਕਸ਼ਨ ਬਣਾਏ ਜਾਣਗੇ, ਜਦ ਕਿ ਸਾਊਂਡਿੰਗ ਰਾਕਟ ਅਤੇ ਲਾਂਚਿੰਗ ਵਾਹਨਾਂ ਵਰਗੇ ਸੈਟੇਲਾਈਟ ਕੰਪੋਨੈਂਟ ਵੀ ਰੱਖੇ ਜਾਣਗੇ।
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਉਹ ਤਿੰਨ ਸਾਲਾਂ ਤੋਂ ਇਸਰੋ ਦੇ ਸੰਪਰਕ ਵਿਚ ਸਨ। ਇਸਰੋ ਵੱਲੋਂ ਉਨ੍ਹਾਂ ਦੇ ਕੈਂਪਸ ਨੂੰ ਮੇਜ਼ਬਾਨ ਕੈਂਪਸ ਵਜੋਂ ਚੁਣੇ ਜਾਣ ਤੇ ਬਹੁਤ ਖ਼ੁਸ਼ੀ ਹੈ। ਇਸ ਪ੍ਰਦਰਸ਼ਨੀ ਵਿਚ ਦਸ ਹਜ਼ਾਰ ਦੇ ਕਰੀਬ ਲੋਕਾਂ ਦੇ ਸ਼ਾਮਿਲ ਹੋਣ ਦਾ ਅਨੁਮਾਨ ਹੈ। ਜਿਸ ਲਈ ਹਰ ਤਰਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Leave a Reply