ਧਾਲੀਵਾਲ ਨੇ ਅਜਨਾਲਾ ਹਲਕੇ ਦੇ 31 ਸਕੂਲਾਂ ਨੂੰ ਵੰਡੀ 30 ਲੱਖ ਰੁਪਏ ਦੀ ਰਾਸ਼ੀ 

ਅੰਮ੍ਰਿਤਸਰ 19 ਜੁਲਾਈ (ਰਣਜੀਤ ਸਿੰਘ ਮਸੌਣ/ਕਾਲਾ ਸਲਵਾਨ) ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ 31 ਸਕੂਲਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਲਈ 30 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਜਾਰੀ ਕੀਤੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬੀਆਂ ਦੀਆਂ ਹਰ ਲੋੜਾਂ ਪੂਰੀਆਂ ਕਰਨ ਲਈ ਸੁਹਿਰਦ ਯਤਨ ਕਰ ਰਹੇ ਹਨ ਅਤੇ ਬੱਚਿਆਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਦੇਣਾ ਇਸ ਸੋਚ ਦਾ ਇੱਕ ਹਿੱਸਾ ਹੈ।
     ਉਹਨਾਂ ਦੱਸਿਆ ਕਿ ਅੱਜ ਸਕੂਲਾਂ ਨੂੰ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਪੈਸੇ ਤਕਸੀਮ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿੰਡ ਘੋਨੇਵਾਲ ਨੂੰ ਵਿਕਾਸ ਕਾਰਜਾਂ ਲਈ ਤਿੰਨ ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਰਮਦਾਸ ਨੂੰ ਇਸੇ ਪ੍ਰੋਜੈਕਟ ਅਧੀਨ ਪੌਣੇ ਦੋ ਲੱਖ ਰੁਪਏ ਦੀ ਰਾਸ਼ੀ ਅਤੇ ਗੌਰਮੈਂਟ ਕਾਲਜ ਅਜਨਾਲਾ ਨੂੰ ਇੱਕ ਲੱਖ ਰੁਪਏ ਦੇ ਰਕਮ ਜਾਰੀ ਕੀਤੀ ਗਈ ਹੈ।
ਮੰਤਰੀ ਧਾਲੀਵਾਲ ਨੇ ਕਿਹਾ ਕਿ ਬਾਕੀ ਰਹਿ ਗਿਆ ਸਕੂਲਾਂ ਨੂੰ ਵੀ ਇਹ ਰਕਮ ਛੇਤੀ ਜਾਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਜਨਾਲਾ ਹਲਕਾ ਜੋ ਕਿ ਕਿਸੇ ਵੇਲੇ ਸਰਹੱਦੀ ਖੇਤਰ ਦਾ ਪਛੜਿਆਂ ਹੋਇਆ ਵਿਧਾਨ ਸਭਾ ਹਲਕਾ ਸਮਝਿਆ ਜਾਂਦਾ ਸੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਵਿਕਾਸ ਪੱਖੋਂ ਮੋਹਰੀ ਹਲਕਾ ਹੋਵੇਗਾ। ਇਸ ਮੌਕੇ ਐਸਡੀਐਮ ਅਰਵਿੰਦਰ ਪਾਲ ਸਿੰਘ, ਬੀਈਈਓ ਦਲਜੀਤ ਸਿੰਘ, ਸੀਐੱਚਟੀ ਮੈਡਮ ਸਤਵਿੰਦਰ ਕੌਰ ਗਿੱਲ, ਸਰਬਜੋਤ ਸਿੰਘ ਅਧਿਆਪਕ, ਰਾਜਪਾਲ ਸਿੰਘ ਤੇ ਹੋਰ ਮੋਤਬਰ ਵੀ ਹਾਜ਼ਰ ਸਨ।

Leave a Reply

Your email address will not be published.


*