August 17, 2026

Justice News

ਅਵਾਮ ਦੀ ਆਵਾਜ਼

Haryana News

ਚੰਡੀਗੜ੍ਹ, 18 ਜੁਲਾਈ – ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਦਸਿਆ ਕਿ ਜਰੂਰਤ ਅਨੁਸਾਰ ਆਂਗਨਵਾੜੀਆਂ ਦੇ ਭਵਨ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਕਈ ਪਿੰਡਾਂ ਵਿਚ ਨਵੇਂ ਭਵਨਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ 1000 ਆਂਗਨਵਾੜੀਆਂ ਦੇ ਭਵਨ ਦੀ ਮੁਰੰਮਤ ਅਤੇ ਨਵੀਨੀਕਰਣ ਲਈ 17 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।

          ਉਨ੍ਹਾਂ ਨੇ ਦਸਿਆ ਕਿ ਭਵਿੱਖ ਵਿਚ ਜਿੱਥੇ ਆਂਗਨਵਾੜੀਆਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਜਾਵੇਗਾ, ਉੱਥੇ ਆਂਗਨਵਾੜੀਆਂ ਦੀ ਨਵੀਂ ਇਮਾਰਤਾਂ, ਪੰਜੀਰੀ ਪਲਾਂਟਾਂ ਦੀ ਸਥਾਪਨਾ ਕੀਤੀ ਜਾਵੇਗੀ। ਇੰਨ੍ਹਾਂ ਤੋਂ ਇਲਾਵਾ, ਅੰਬਾਲਾ ਵਿਚ ਬਹੁਉਦੇਸ਼ੀ ਵਿਭਾਗ ਦਾ ਭਵਨ ਵੀ ਨਿਰਮਾਣਤ ਕੀਤਾ ਜਾਵੇਗਾ।

          ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਆਂਗਨਵਾੜੀਆਂ ਵਿਚ ਬੱਚਿਆਂ ਦੇ ਵਿਕਾਸ ਲਈ ਅਨੁਕੂਲ ਹਾਹੌਲ ਬਨਾਉਣ ਲਈ ਬੁਨਿਆਦੀ ਢਾਂਚੇ ਦੀ ਜਰੂਰਤਾਂ ਨੂੰ ਪੂਰਾ ਕਰਨਾ ਜਰੂਰੀ ਹੈ। ਇੱਥੇ ਉਨ੍ਹਾਂ ਨੁੰ ਨਾ ਸਿਰਫ ਪੂਰਾ ਪੋਸ਼ਨ ਮਿਲਦਾ ਹੈ, ਸਗੋ ਪ੍ਰੀ-ਸਕੂਲ ਸਿਖਿਆ ਵੀ ਮਿਲਦੀ ਹੈ। ਰਾਜ ਦੀ ਸਾਰੀ ਆਂਗਨਵਾੜੀਆਂ ਵਿਚ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

          ਸ੍ਰੀ ਅਸੀਮ ਗੋਇਲ ਨੇ ਵਿਭਾਗ ਦੀ ਪ੍ਰਗਤੀ ਦੇ ਆਪਣੇ ਜਜਬੇ ਦਾ ਸੰਕਲਪ ਦੋਹਰਾਉਂਦੇ ਹੋਏ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਬੱਚਿਆਂ ਅਤੇ ਮਹਿਲਾ ਕੇਂਦ੍ਰਿਤ ਯੌਜਨਾਵਾਂ ਅਤੇ ਪ੍ਰੋਗ੍ਰਾਮਾਂ ਨੂੰ ਪੂਰੇ ਰਾਜ ਦੀ 25450 ਆਂਗਨਵਾੜੀਆਂ ਦੇ ਇਕ ਸਹੀ ਵਿਵਸਥਾ ਨੈਟਵਰਕ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇੰਨ੍ਹਾਂ ਆਂਗਨਵਾੜੀਆਂ ਵਿਚ ਲਗਭਗ 12 ਲੱਖ ਲਾਭਕਾਰਾਂ ਨੁੰ ਪੂਰਕ ਪੋਸ਼ਨ , ਅਨੌਪਚਾਰਿਕ ਪੂਰਵ- ਸਕੂਲ ਸਿਖਿਆ, ਟੀਕਾਕਰਣ, ਸਿਹਤ ਸਿਖਿਆ , ਸਿਹਤ ਜਾਂਚ ਅਤੇ ਰੇਫਰਲ ਸੇਵਾਵਾਂ ਦਿੱਤੀ ਜਾ ਰਹੀਆਂ ਹਨ।

          ਉਨ੍ਹਾਂ ਨੇ ਦਸਿਆ ਕਿ ਲਗਭਗ 9900 ਆਂਗਨਵਾੜੀਆਂ ਵਿਭਾਗ ਦੇ ਸਵਾਮਿਤਵ ਵਾਲੀ ਇਮਾਰਤਾਂ ਵਿਚ ਚੱਲ ਰਹੀ ਹੈ, ਜਦੋਂ ਕਿ ਹੋਰ ਆਂਗਨਵਾੜੀਆਂ ਜਾਂ ਤਾਂ ਸਕੂਲ ਪਰਿਸਰ ਵਿਚ ਜਾਂ ਹੋਰ ਵਿਭਾਗ ਦੇ ਭਵਨਾਂ ਵਿਚ ਚੱਲ ਰਹੀਆਂ ਹਨ।

          ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਦਸਿਆ ਕਿ ਕੁੱਝ ਆਂਗਨਵਾੜੀਆਂ ਦੀ ਇਮਾਰਤਾਂ ਦਾ ਨਿਰਮਾਣ ਕਾਫੀ ਸਮੇਂ ਪਹਿਲਾਂ ਕੀਤਾ ਗਿਆ ਸੀ ਅਤੇ ਇੰਨ੍ਹਾਂ ਵਿੱਚੋਂ ਕੁੱਝ ਇਮਾਰਤਾਂ ਨੂੰ ਮੁਰੰਮਤ ਦੀ ਜਰੂਰਤ ਮਹਿਸੂਸ ਹੋਈ। ਇਸੀ ਕਾਰਨ 1000 ਆਂਗਨਵਾੜੀਆਂ ਦੀ ਮੁਰੰਮਤ ਅਤੇ ਨਵੀਨੀਕਰਣ ਲਈ ਪਹਿਲੇ ਪੜਾਅ ਵਿਚ 17 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਇਹ ਰਕਮ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਜਾਰੀ ਕੀਤੀ ਗਈ ਹੈ, ਜੋ ਜਿਲ੍ਹਾ ਪਰਿਸ਼ਦਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਰਾਹੀਂ ਆਂਗਨਵਾੜੀਆਂ ਦੇ ਨਿਰਮਾਣ, ਮੁਰੰਮਤ ਅਤੇ ਨੀਵੀਨਕਰਣ ਦੇ ਲਈ ਨੋਡਲ ਏਜੰਸੀ ਹੈ।ਉਨ੍ਹਾਂ ਨੇ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਤੁਰੰਤ ਕੰਮ ਸ਼ੁਰੂ ਕਰਨ ਅਤੇ ਇਸ ਨੂੰ ਸਮੇਂ ਸੀਮਾ ਅੰਦਰ ਪੂਰਾ ਕਰਨ ਲਈ ਕਿਹਾ ਹੈ।

ਚੰਡੀਗੜ੍ਹ, 18 ਜੁਲਾਈ – ਹਰਿਆਣਾ ਦੇ ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਵਿਭਾਗਾਂ ਨੇ ਗਰੁੱਪ-ਸੀ ਦੀ ਅਸਾਮੀਆਂ ‘ਤੇ ਭ+ਤੀ ਲਈ ਓਪਚਾਰਿਤ ਮੰਗ ਅਪਲੋਡ ਨਹੀਂ ਕੀਤੀ ਹੈ, ਉਹ ਤੁਰੰਤ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਪੋਰਟਲ ‘ਤੇ ਮੰਗ ਅਪਲੋਡ ਕਰਨ। ਮੁੱਖ ਸਕੱਤਰ ਦਫਤਰ ਵੱਲੋਂ ਸਾਰੇ ਵਿਭਾਗਾਂ ਨੂੰ ਇਸ ਸਬੰਧ ਦਾ ਇਕ ਪੱਤਰ ਭੇਜਿਆ ਗਿਆ ਹੈ।

ਡੀਜੀਪੀ ਹਰਿਆਣਾ ਦੀ ਪੁਸਤਕ ਵਾਇਰਡ ਫਾਰ ਸਕਸੇਸ ਦਾ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੀਤੀ ਘੁੰਡ ਚੁਕਾਈ

ਚੰਡੀਗੜ੍ਹ, 18 ਜੁਲਾਈ – ਕੇਂਦਰੀ ਬਿਜਲੀ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਸਥਿਤ ਨਵੇਂ ਮਹਾਰਾਸ਼ਟਰ ਸਦਨ ਵਿਚ ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਵੱਲੋਂ ਲਿਖਿਤ ਪੁਸਤਕ ਵਾਇਰਡ ਫਾਰ ਸਕਸੇਸ ਦੀ ਘੁੰਡ ਚੁਕਾਈ ਕੀਤੀ।

          ਇਸ ਮੌਕੇ ‘ਤੇ ਦਿੱਲੀ ਹਾਈ ਕੋਰਟ ਦੇ ਜੱਜ ਡੀ ਕੇ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋ ਮੌਜੂਦ ਰਹੇ। ਇਹ ਕਿਤਾਬ ਹਰਿਆਣਾ ਵਿਚ ਬਿਜਲੀ ਸੁਧਾਰਾਂ ਦੀ ਦਿਸ਼ਾ ਵਿਚ ਕੀਤੇ ਗਏ ੇਯਤਨਾਂ ‘ਤੇ ਅਧਾਰਿਤ ਹੈ ਜਿਸ ਦਾ ਸਮਾਜ ਦੇ ਸਾਰੇ ਵਰਗਾਂ ਤੇ ਹੋਰ ਸੂਬਿਆਂ ਦੇ ਬਿਜਲੀ ਵੰਡ ਨਿਗਮਾਂ ਨੁੰ ਵੀ ਵੱਡੇ ਪੈਮਾਨੇ ‘ਤੇ ਲਾਭ ਹੋਵੇਗਾ।

          ਕੇਂਦਰੀ ਬਿਜਲੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਸ ਮੌਕੇ ‘ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ 2014 ਵਿਚ ਸਿਰਫ ਸੂਬੇ ਦੇ 105 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾਂਦੀ ਸੀ, ਅਤੇ 7000 ਕਰੋੜ ਤੋਂ ਵੱਧ ਦੇ ਬਕਾਇਆ ਬਿੱਲ ਸਨ। ਪਰ ਹਰਿਆਣਾ ਵਿਚ ਬਿਜਲੀ ਕੰਪਨੀਆਂ ਨੁੰ ਘਾਟੇ ਤੋਂ ਉਭਾਰਣ ਅਤੇ ਮੁਨਾਫੇ ਵਿਚ ਲਿਆਉਣ ਲਈ 2016 ਵਿਚ ਉਦੈ ਯੋਜਨਾ ਤਹਿਤ ਵਿਆਪਕ ਸੁਧਾਰ ਦੇ ਕਦਮ ਚੁੱਕੇ ਗਏ। ਉਨ੍ਹਾਂ ਦੀ ਕੁਸ਼ਲ ਅਗਵਾਈ ਹੇਠ ਹਰਿਆਣਾ ਦੀ ਦੋਵਾਂ ਬਿਜਲੀ ਕੰਪਨੀਆਂ ਨੇ ਨਿਰਧਾਰਿਤ ਟੀਚਾ ਤੋਂ ਦੋ ਸਾਲ ਪਹਿਲਾਂ ਹੀ ਲਾਭ ਅਰਜਿਤ ਕਰ ਲਿਆ। ਅੱਜ ਹਰਿਆਣਾ ਵਿਚ 5800 ਤੋਂ ਵੱਧ ਪਿੰਡਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ।

          ਪੁਸਤਕ ਦੇ ਬਾਰੇ ਵਿਚ ਵਿਚਾਰ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਾਇਰਡ ਫਾਰ ਸਕਸੇਸ ਪੁਸਤਕ ਹਰਿਆਣਾ ਬਿਜਲੀ ਵੰਡ ਕੰਪਨੀਆਂ ਦੀ ਅਭੂਤਪੂਰਵ ਕਹਾਣੀ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰ ਸਿਰਫ ਕਰਮ ਕਰਨ ਦਾ ਹੈ, ਫੱਲ ਦੀ ਚਿੰਤਾ ਕਰਨਾ ਸਾਡਾ ਕੰਮ ਨਹੀਂ ਹੈ ਅਤੇ ਸਾਡੇ ਕਰਮ ਹੀ ਹਰਿਆਣਾ ਨੁੰ ਬਿਜਲੀ ਸੁਧਾਰ ਦੇ ਖੇਤਰ ਵਿਚ ਮੋਹਰੀ ਬਣਾਇਆ ਹੈ।

          ਇਸ ਮੌਕੇ ‘ਤੇ ਉਨ੍ਹਾਂ ਨੇ ਯੂਐਚਬੀਵੀਐਨ ਅਤੇ ਡੀਐਚਬੀਵੀਐਨ ਦੇ ਸਾਰੇ ਮਨੁੱਖ ਸੰਸਾਧਨਾਂ ਅਤੇ ਉਸ ਸਮੇਂ ਦੇ ਸੀਐਮਡੀ ਸ਼ਤਰੂਜੀਤ ਕਪੂਰ ਨੂੰ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਪੁਸਤਕ ਵਿਚ ਦਿੱਤੀ ਗਈ ਬੇਸਟ ਪ੍ਰੈਕਟੀਸੇਜ ਨੂੰ ਪਬਲਿਕ ਅਤੇ ਕੇਂਦਰ ਸਰਕਾਰ ਦੇ ਸਿਖਲਾਈ ਕੇਂਦਰਾਂ ਵਿਚ ਪੜਾਇਆ ਜਾਵੇ ਤਾਂ ਜੋ ਭਵਿੱਖ ਵਿਚ ਉਨ੍ਹਾਂ ਨੁੰ ਇੰਨ੍ਹਾਂ ਦਾ ਲਾਭ ਮਿਲ ਸਕੇ।

          ਪ੍ਰੋਗ੍ਰਾਮ ਵਿਚ ਆਪਣੇ ਵਿਚਾਰ ਰੱਖਦੇ ਹੋਏ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਬਿਜਲੀ ਨਿਗਮਾਂ ਨੁੰ ਨਾ ਸਿਰਫ ਸਫਲਤਾ ਦੀ ਨਵੀਂ ਉਚਾਈਆਂ ਮਿਲੀ ਸਗੋ ਲਾਇਨ ਲਾਸੇਸ ਵਿਚ ਰਿਕਾਰਡ ਕਮੀ ਦਰਜ ਕੀਤੀ ਗਈ ਜਿਸ ਦੇ ਨਤੀਜੇਵਜੋ ਦੋਵਾਂ ਵੰਡ ਕੰਪਨੀਆਂ ਮੁਨਾਫੇ ਵਿਚ ਆ ਗਈਆਂ। ਇਸ ਉਪਲਬਧੀ ਨੇ ਹੋਰ ਸੂਬਿਆਂ ਲਈ ਵੀ ਇਕ ਉਦਾਹਰਣ ਪੇਸ਼ ਕੀਤਾ ਹੈ। ਉਨ੍ਹਾਂ ਨੇ ਪੁਸਤਕ ਦੇ ਪ੍ਰਕਾਸ਼ਕ ਨੂੰ ਵਧਾਈ ਦਿੰਦੇ ਹੋਏ ਸੁਝਾਅ ਦਿੱਤਾ ਕਿ ਉਹ ਇਸ ਪੁਸਤਕ ਦਾ ਅਨੁਵਾਦ ਹੋਰ ਭਾਸ਼ਾਵਾਂ ਵਿਚ ਵੀ ਕਰਵਾਉਣ।

          ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦਾ ਨਤੀਜਾ ਇਹ ਰਿਹਾ ਕਿ ਰੂਰਲ ਫੀਡਰਾਂ ‘ਤੇ ਜਿੱਥੇ ਘਾਟਾ 70 ਤੋਂ 80 ਫੀਸਦੀ ਤਕ ਸੀ ਉਹ ਘੱਟ ਕੇ 20 ਤੋਂ 25 ਫੀਸਦੀ ਤਕ ਆ ਗਿਆ। ਇਸ ਪੁਸਤਕ ਨੂੰ ਸਾਰੀ ਲਾਇਬ੍ਰੇਰੀਆਂ ਵਿਚ ਲਗਾਇਆ ਜਾਣਾ ਚਾਹੀਦਾ ਹੈ ਜੋ ਸਮਸਿਆ, ਉਸ ਦੇ ਕਾਰਨ ਅਤੇ ਉਸ ਦੇ ਸੰਸਾਧਨ ਵੀ ਦੱਸਦੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.