ਡਾ.ਸੰਦੀਪ ਘੰਡ/ਮਾਨਸਾ
ਮਾਨਸਾ ਦੇ ਚਾਰ ਸਾਹਿਤਕਾਰ ਗੁਰਪ੍ਰੀਤ ਕਵੀ ਖੋਜ ਅਫ਼ਸਰ ਭਾਸ਼ਾ ਵਿਭਾਗ, ਜਗਦੀਪ ਸਿੱਧੂ ਡਾ ਕੁਲਦੀਪ ਦੀਪ ਸੱਤਪਾਲ ਭੀਖੀ ਅਤੇ ਜਗਦੀਪ ਸਿੱਧੂ
ਏਸ਼ੀਆਈ ਸਾਹਿਤਕ ਅਤੇ ਸੱਭਿਆਚਾਰਕ ਫੌਰਮ ਸਾਊਥਾਲ (ਲੰਡਨ) ਯੂ ਕੇ ਵਿਖੇ ਅੰਤਰਰਾਸ਼ਟਰੀ ‘ ਅਦਬੀ ਮੇਲਾ ‘ ਦੌਰਾਨ ਸ਼ਿਰਕਤ ਕਰਨਗੇ। ਮਾਨਸਾ ਦੀ ਧਰਤੀ ਨੇ ਪ੍ਰੋਫ਼ੈਸਰ ਅਜਮੇਰ ਔਲਖ ਵਰਗੇ ਨਾਮਵਰ ਸਾਹਿਤਕਾਰਾਂ ਨੂੰ ਜਨਮ ਦਿੱਤਾ ਹੈ, ਹੁਣ ਹੋਰਨਾਂ ਚਾਰ ਸਾਹਿਤਕਾਰਾਂ ਦੇ ਅੰਤਰਰਾਸ਼ਟਰੀ ਪੱਧਰ ‘ਤੇ ਭਾਗ ਲੈਣ ਨੂੰ ਲੈ ਕੇ ਇਲਾਕੇ ਭਰ ਚ ਖੁਸ਼ੀ ਦੀ ਲਹਿਰ ਹੈ, ਸਿੱਖਿਆ ਅਤੇ ਕਲਾ ਮੰਚ ਪੰਜਾਬ ਨੇ ਲੰਡਨ ਵਾਪਸੀ ‘ਤੇ ਇਨ੍ਹਾਂ ਸਾਹਿਤਕਾਰਾਂ ਦੇ ਵਿਸ਼ੇਸ਼ ਸਨਮਾਨ ਦਾ ਵੀ ਐਲਾਨ ਕੀਤਾ ਹੈ।
20 ਅਤੇ 21 ਜੁਲਾਈ 2024 ਨੂੰ ਲੰਡਨ ਵਿਖੇ ਹੋ ਰਹੇ ਅਦਬੀ ਮੇਲੇ ਦੌਰਾਨ ਦੋ ਦਰਜਨ ਦੇ ਕਰੀਬ ਸਾਹਿਤਕਾਰ (ਡੈਲੀਗੇਟ) ਪੰਜਾਬ ਤੋਂ, ਇਕ ਦਰਜਨ ਡੈਲੀਗੇਟ ਪਾਕਿਸਤਾਨ ਤੋਂ ਅਤੇ ਹੋਰਨਾ ਮੁਲਕਾਂ ਤੋਂ ਦੋ ਦਰਜਨ ਲੇਖਕ ਇਸ ਮੇਲੇ ਚ ਪੁੱਜ ਰਹੇ ਹਨ। ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਗੁਰਪ੍ਰੀਤ, ਜਿੱਥੇ ਪੰਜਾਬੀ ਦਾ ਬਿਹਤਰੀਨ ਕਵੀ ਹੈ, ਉੱਥੇ ਭਾਸ਼ਾ ਵਿਭਾਗ ਵਿਚ ਖੋਜ ਅਫ਼ਸਰ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਚਰਚਿਤ ਰਹੀਆਂ ਹਨ,ਜਗਦੀਪ ਸਿੱਧੂ ਕਵਿਤਾ, ਵਾਰਤਕ ਤੇ ਅਨੁਵਾਦ ਦਾ ਗੂੜ੍ਹਾ ਹਸਤਾਖ਼ਰ ਹੈ। ਸਤਪਾਲ ਭੀਖੀ, ਜਿੱਥੇ ਸਥਾਪਤ ਕਵੀ ਹੈ, ਉੱਥੇ ਬਾਲ ਸਾਹਿਤ ਵਿਚ ਵੀ ਇਸ ਦਾ ਕਾਫੀ ਕੰਮ ਹੈ ।
ਭਾਰਤੀ ਸਾਹਿਤ ਅਕਾਦਮੀ ਵਲੋਂ ਬਾਲ ਸਾਹਿਤ ਪੁਰਸਕਾਰ ਵੀ ਉਸ ਨੂੰ ਮਿਲ ਚੁੱਕਿਆ ਹੈ ‘ਤਾਸਮਨ’ ਪਰਚੇ ਦੀ ਸੰਪਾਦਨਾ ਇਸ ਦਾ ਇਕ ਹੋਰ ਅਹਿਮ ਕੰਮ ਹੈ। ਡਾ. ਕੁਲਦੀਪ ਸਿੰਘ ਦੀਪ ਹਰਫਨ ਮੌਲਾ ਸਾਹਿਤਕਾਰ ਹੈ, ਜਿੱਥੇ ਇਸ ਨੇ ਵਧੀਆ ਨਾਟਕਾਂ ਦੀ ਸਿਰਜਣਾ ਕੀਤੀ ਹੈ ਉੱਥੇ ਸਾਹਿਤਕ ਸੰਸਥਾਵਾਂ ਵਿਚ ਵੀ ਮਿਆਰੀ ਕੰਮ ਕੀਤਾ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਬਾਲ ਸਾਹਿਤ ਪੁਰਸਕਾਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇਕ ਵਿਲੱਖਣ ਤਰ੍ਹਾਂ ਸਾਹਿਤ ਉਤਸਵ ਹੋਵੇਗਾ ਜਿਸ ਵਿਚ ਅੰਤਰਰਾਸ਼ਟਰੀ ਕਵੀ ਦਰਬਾਰ, ਸਾਹਿਤ ਸੰਵਾਦ, ਲੋਕ ਰੰਗ, ਨਾਟਕ, ਸੰਗੀਤ ਤੇ ਸਮਕਾਲ ਦੇ ਭਖਵੇਂ ਮੁੱਦਿਆਂ ‘ਤੇ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੇਲੇ ਦੇ ਪ੍ਰਬੰਧਕ ਅਜ਼ੀਮ ਸ਼ੇਖਰ, ਰਾਜਿੰਦਰਜੀਤ, ਅਬੀਰ ਬੁੱਟਰ ਖੁਦ ਪੰਜਾਬੀ ਦੇ ਸਥਾਪਿਤ ਸ਼ਾਇਰ ਹਨ।
‘ਅਦਬੀ ਮੇਲੇ’ ਦੇ ਮੁੱਖ ਪ੍ਰੰਬੰਧਕਾਂ ਨੇ ਫੋਨ ‘ਤੇ ਗੱਲ ਕਰਦੇ ਹੋਏ ਦੱਸਿਆ ਕਿ ਹੌਲ਼ੀ ਹੌਲੀ ਇਸ ਸੰਸਥਾ ਦਾ ਨਾਂ ‘ਏਸ਼ਿਆਈ ਸਾਹਿਤਕ ਤੇ ਸੱਭਿਆਚਾਰਕ ਫੋਰਮ’ ਵਾਂਗੂ ਹੋਰ ਏਸ਼ੀਆਈ ਭਾਸ਼ਾਵਾਂ ਵਿਚ ਵਿਸਥਾਰ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਹ ਸਮਾਗਮ ਸਾਰੀ ਦੁਨੀਆ ਵਿਚ ਲਾਈਵ ਵੀ ਦਿਖਾਇਆ ਜਾਵੇਗਾ।
Leave a Reply