ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਭਾਰਤ ਦੇ ਕਈ ਸੂਬਿਆਂ ਚ ਪੈਦਾ ਹੋਏ ਪਾਣੀ ਦੇ ਸੰਕਟ ਅਤੇ ਪੰਜਾਬ ਵਿੱਚ ਲਗਾਤਾਰ ਡਿੱਗਦਾ ਜਾ ਰਿਹਾ ਜ਼ਮੀਨੀ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਸਾਨੂੰ ਅੱਜ ਦੇ ਮਾਹੌਲ ਨੂੰ ਮੁੱਖ ਰੱਖਦੇ ਹੋਏ ਇੱਕ ਜਿੰਮੇਵਾਰ ਨਾਗਰਿਕ ਬਣ ਕੇ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਣਾ ਚਾਹੀਦਾ ਹੈ ਤਾ ਹੀ ਪਾਣੀ ਦੀ ਬੱਚਤ ਹੋ ਸਕਦੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਸਥਾਨਿਕ ਵਾਰਡ ਨੰਬਰ 46 ਦੇ ਕੌਂਸਲਰ ਮੁਕੇਸ਼ ਕੁਮਾਰ ਮੱਲ ਨੇ ਸਾਡੇ ਪੱਤਰਕਾਰਾਂ ਨਾਲ ਕੀਤਾ ਉਹਨਾਂ ਕਿਹਾ ਕਿ ਸਾਨੂੰ ਪਾਣੀ ਨੂੰ ਬਚਾਉਣ ਲਈ ਰੋਜ਼ਾਨਾ ਆਪਣੀਆਂ ਗੱਡੀਆਂ ਨੂੰ ਧੋਣ ਤੋਂ ਗਰੇਜ ਕਰਨਾ ਚਾਹੀਦਾ ਹੈ ਘਰਾਂ ਵਿੱਚ ਫਰਸ਼ ਧੋਣ ਦੌਰਾਨ ਘੱਟ ਤੋਂ ਘੱਟ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਘਰਾਂ ਵਿੱਚ ਟੂਟੀਆਂ ਦੀ ਹੋ ਰਹੀ ਲੀਕੇਜ਼ ਨੂੰ ਠੀਕ ਕਰਵਾਉਣਾ ਚਾਹੀਦਾ ਹੈ। ਮੀਂਹ ਦੌਰਾਨ ਪਾਣੀ ਨੂੰ ਸਟੋਰ ਕਰਕੇ ਜਮੀਨ ਹੇਠਾਂ ਘੱਟਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣਾ ਚਾਹੀਦਾ ਹੈ ਉਹਨਾਂ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਅਗਰ ਪੈਟਰੋਲ ਜਾਂ ਡੀਜ਼ਲ ਦੋ ਦਿਨ ਦੇ ਨਾ ਮਿਲੇ ਤਾਂ ਪੂਰੇ ਭਾਰਤ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਪਰ ਜੇਕਰ ਭਾਰਤ ਜਾਂ ਆਪਣੇ ਸੂਬੇ ਪੰਜਾਬ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਤੇ ਕੀ ਬਣੇਗਾ ਇਸ ਕਰਕੇ ਸਾਨੂੰ ਪਾਣੀ ਬਚਾਉਣ ਦੀ ਹਰ ਕੋਸ਼ਿਸ਼ ਸੰਭਵ ਕਰਨੀ ਚਾਹੀਦੀ ਹੈ ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਪਾਣੀ ਦੀ ਵਰਤੋਂ ਸਮੇ ਦੇ ਮੁਤਾਬਕ ਕੰਜੂਸੀ ਨਾਲ ਕਰਨੀ ਚਾਹੀਦੀ
Leave a Reply