ਸਮਾਜ ਸੇਵਾ ਅਜਿਹਾ ਸ਼ਬਦ ਹੈ ਜਿਸ ਨੂੰ ਬਹੁਤ ਮਾਣ ਸਨਮਾਨ ਨਾਲ ਲਿਆ ਜਾਦਾਂ।ਅੱਜ ਲੋਕ ਰੱਬ ਦਾ ਨਾਮ ਲੈਣ ਨਾਲੋਂ ਸਮਾਜ ਵਿੱਚ ਲੋੜਵੰਦ ਦੀ ਮਦਦ ਕਰਨ ਨੂੰ ਪਹਿਲ ਦਿੰਦੇ ਹਨ।ਜਿਥੇ ਸਰਕਾਰਾਂ ਨਹੀ ਪਹੰੁਚ ਸਕਦੀਆਂ ਜਾਂ ਸਰਕਾਰਾਂ ਹੱਥ ਖੜੇ ਕਰ ਦਿੰਦੀਆਂ ਹਨ ਉਥੇ ਸਮਾਜ ਸੇਵਾ ਵਿੱਚ ਲੱਗੇ ਲੋਕ ਅੱਗੇ ਆੳੇੁਦੇ ਹਨ।ਅਜਿਹੇ ਕਈ ਮੋਕੇ ਹਨ ਜਿਥੇ ਜੇਕਰ ਸਮਾਜ ਸੇਵਾ ਵਿੱਚ ਲੱਗੀਆਂ ਸੰਸ਼ਥਾਵਾਂ ਜਾਂ ਲੋਕਾਂ ਨੇ ਉਸ ਵਿੱਚ ਆਪਣਾ ਯੋਗਦਾਨ ਪਾਇਆ ਜਿਵੇਂ ਕੋਰੋਨਾ,ਸਮੇ ਸਮੇ ਤੇ ਆਈਆਂ ਕੁਦਰਤੀ ਆਫਤਾਂ ਅਤੇ ਹੋਰ ਕਈ ਕੰਮ ਅਜਿਹੇ ਹਨ ਜਿਥੇ ਸਮਾਜ ਸੇਵਾ ਵਿੱਚ ਲੱਗੀਆਂ ਗੈਰ ਸਰਕਾਰੀ ਸਗੰਠਨ ਨੇ ਮਦਦ ਕੀਤੀ।
ਸਮਾਜ ਸੇਵਾ ਦਾ ਨਾਮ ਲੈਂਦੇ ਹੀ ਭਗਤ ਪੂਰਨਸਿੰਘ,ਭਾਈ ਘਨਈਆ ਜੀ,ਬੀਬੀ ਇੰਦਰਜੀਤ ਕੌਰ,ਮਦਰ ਟਰੇਸਾ ਦਾ ਨਾਮ ਮੂਹਰੇ ਆ ਜਾਦਾਂ।ਸਾਡੇ ਬਹੁਤ ਵੱਡੇ ਉਦਯੋਗਪਤੀ,ਰਾਜਨੀਤੀਵਾਨ,ਕਲਾਕਾਰ ਅਤੇ ਹੋਰ ਅਜਿਹੇ ਬਹੁਤ ਲੋਕ ਹਨ ਜੋ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪਰ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਮੁਕਾਬਲੇ ਭਾਈ ਘਨਈਆ ਜੀ ਵੱਲੋਂ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਲਈ ਕੀਤੀ ਮੱਲਮ ਪੱਟੀ ਅਤੇ ਪਾਣੀ ਦੀ ਸੇਵਾ,ਭਗਤ ਪੂਰਨ ਸਿੰਘ ਗੁੰਗੇ ਬੋਲੇ,ਲੰਗੜੇ ਅਤੇ ਦਿਮਾਗੀ ਤੋਰ ਤੇ ਪਾਗਲ ਵਿਅਕਤੀਆ ਦੀ ਕੀਤੀ ਸੇਵਾ ਅਤੇ ਮਦਰ ਟਰੇਸਾ ਵੱਲੋਂ ਸਮਾਜ ਵੱਲੋ ਦੁਰਕਾਰੀਆਂ ਅਤੇ ਸ਼ੋਸ਼ਿਤ ਔਰਤਾਂ ਦੀ ਕੀਤੀ ਸੇਵਾ ਅਤੇ ਭਗਤ ਪੂਰਨ ਸਿੰਘ ਜੀ ਦੀ ਬੇਟੀ ਇੰਦਰਜੀਤ ਕੌਰ ਵੱਲੋਂ ਭਗਤ ਪੂਰਨ ਸਿੰਘ ਦੇ ਜਾਣ ਤੋਂ ਬਾਅਦ ਕੀਤੀ ਜਾ ਰਹੀ ਸੇਵਾ ਦੇ ਮੁਕਾਬਲੇ ਕੁਝ ਵੀ ਨਹੀ।ਅਜਿਹੀ ਪਵਿੱਤਰ ਅਤੇ ਵੱਡੀ ਸੇਵਾ ਜਿਸ ਲਈ ਉਹਨਾਂ ਆਪਣੀ ਸਾਰੀ ਉਮਰ ਹੀ ਲੇਖੇ ਲਾ ਦਿੱਤੀ ਉਹਨਾਂ ਵੱਲੋਂ ਕੀਤੀ ਸੇਵਾ ਸਮਾਜ ਵਿੱਚ ਲੋਕਾਂ ਲਈ ਇੱਕ ਪ੍ਰਰੇਨਾ ਸ੍ਰੋਤ ਹਨ।ਇਸ ਤੋਂ ਇਲਾਵਾ ਪਿੰਡ ਪੱਧਰ ਤੋਂ ਲੇਕੇ ਵਿਸ਼ਵ ਪੱਧਰ ਤੱਕ ਵੀ ਬਹੁਤ ਲੋਕ ਸੰਸਥਾਵਾਂ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੀਆ ਹਨ।
ਸਮਾਜ ਸੇਵਾ ਦੀ ਪ੍ਰੀਭਾਸ਼ਾ ਨੂੰ ਕੁਝ ਅੱਖਰਾਂ ਜਾਂ ਲਈਨਾਂ ਵਿੱਚ ਕਲਮਬੱਧ ਨਹੀ ਕੀਤਾ ਜਾ ਸਕਦਾ।ਸਮਾਜ ਵਿੱਚ ਰਹਿੰਦੇ ਹੋਏ ਹਰ ਵਿਅਕਤੀ ਦੇ ਮਨ ਵਿੱਚ ਸਮਾਜ ਲਈ ਕੁਝ ਕਰਨ ਦੀ ਲਾਲਸਾ ਰਹਿੰਦੀ ਹੈ ਉਹਨਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਨਿਰਸੁਆਰਥ ਹੋਕੇ ਸੇਵਾ ਕਰਦੇ ਹਨ।ਜਿਵੇਂ ਕਿਹਾ ਜਾਦਾਂ ਹੈ ਕਿ ਕਿਸੇ ਦੀ ਮਦਦ ਇਸ ਤਰਾਂ ਹੋਵੇ ਕਿ ਇੱਕ ਹੱਥ ਤੋਂ ਕੀਤੀ ਮਦਦ ਦਾ ਦੂਜੇ ਹੱਥ ਨੂੰ ਪਤਾ ਨਾ ਲੱਗੇ ਪਰ ਸਮਾਜ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਜਿਆਦਾ ਹੈ ਜੋ ਸਮਾਜ ਸੇਵਾ ਕਰਦੇ ਹੋਏ ਬਹੁਤ ਦਿਖਾਵਾ ਕਰਦੇ ਹਨ ਅਤੇ ਇਸ ਦਿਖਾਵੇ ਵਿੱਚ ਕਈ ਵਾਰ ਉਹ ਹਾਸੇ ਦੇ ਪਾਤਰ ਵੀ ਬਣ ਜਾਦੇ ਹਨ।ਜਿਵੇ ਪਿੱਛਲੇ ਦਿਨੀ ਸ਼ੋਸਲ ਮੀਡੀਆ ਤੇ ਇੱਕ ਫੋਟੋ ਪਾਈ ਗਈ ਜਿਸ ਵਿੱਚ ਕਿਸੇ ਸੰਸਥਾ ਦੇ 10 ਬੰਦੇ ਇੱਕ ਮਰੀਜ ਨੂੰ ਹਸਪਤਾਲ ਵਿੱਚ ਇੱਕ ਕੇਲਾ ਦੇ ਰਹੇ ਹਨ।ਜਦੋਂ ਕਿ ਸਮਾਜ ਵਿੱਚ ਲੋੜਵੰਦ ਦੀ ਮਦਦ ਕਰਨ ਵਾਲੇ ਵਿਅਕਤੀ ਨੂੰ ਰੱਬ ਜਾਂ ਆਪਣੀ ਮਿਹਨਤ ਨੂੰ ਸਿਜਦਾ ਕਰਨਾ ਚਾਹੀਦਾ ਹੈ ਕਿ ਉਹ ਅੱਜ ਲੈਣ ਵਾਲਿਆਂ ਵਿੱਚ ਨਹੀ ਦੇਣ ਵਾਲਿਆ ਵਿੱਚ ਸ਼ਾਮਲ ਹੈ।
ਸਾਡੇ ਗੁਰੂਆਂ ਨੇ ਵੀ ਸਾਨੂੰ ਹਮੇਸ਼ਾ ਇਹ ਸਿੱਖਿਆ ਦਿੱਤੀ ਸਾਡੇ ਪਹਿਲੇ ਗੁਰੁ ਗੁਰੁ ਨਾਨਕ ਦੇਵ ਜੀ ਵੱਲੋਂ ਵੀਹ ਰੁਪਏ ਨਾਲ ਜਰੂਰਤੰਦ ਸਾਧੂ ਸੰਤਾਂ ਨੂੰ ਖਵਾਇਆ ਭੋਜਨ ਨੇ ਅੱਜ ਬਹੁਤ ਵੱਡਾ ਮੁਕਾਮ ਹਾਸਲ ਕਰ ਲਿਆ ਜਿਸ ਨੂੰ ਧੰਨ ਗੁਰੁ ਰਾਮਦਾਸ ਜੀ ਨੇ ਅੱਗੇ ਤੋਰਿਆ ਅਤੇ ਅੱਜ ਲੱਖਾਂ ਵਿਅਕਤੀਆਂ ਦੀ ਭੁੱਖ ਮਿਟਾਈ ਜਾ ਰਹੀ ਹੈ।ਬੇਸ਼ਕ ਸਮਾਜ ਸੇਵਾ ਲਈ ਕੋਈ ਅਜਿਹਾ ਪੱਕਾ ਅਵਾਰਡ ਨਹੀ ਜੋ ਸਰਕਾਰ ਵੱਲੋਂ ਕੇਵਲ ਸਮਾਜ ਸੇਵਾ ਦੇ ਕੰਮਾਂ ਲਈ ਹੀ ਦਿੱਤਾ ਜਾਦਾਂ ਹੋਵੇ।ਸਮਾਜ ਸੇਵਾ ਦੇ ਖੇਤਰ ਵਿੱਚ ਜਿਲ੍ਹਾ ਪੱਧਰ ਅਤੇ ਰਾਜ ਪੱਧਰ ਤੇ 15 ਅਗਸਤ ਅਤੇ 26 ਜਨਵਰੀ ਜੋ ਕਿ ਸਾਡੇ ਸਰਕਾਰੀ ਤਿਉਹਾਰ ਹਨ।ਇਸ ਤੋਂ ਇਲਾਵਾ ਕੋਈ ਸਮਾਜ ਸੇਵਾ ਦੇ ਖੇਤਰ ਦਾ ਅਵਾਰਡ ਨਹੀ ਜੋ ਰਾਜ ਜਾਂ ਕੇਦਰ ਸਰਕਾਰ ਵੱਲੋਂ ਦਿੱਤਾ ਜਾਦਾਂ ਹੋਵੇ।ਹਾਂ ਕੇਂਦਰ ਸਰਕਾਰ ਵੱਲੋਂ ਹਰ ਸਾਲ ਦਿੱਤੇ ਜਾਦੇ ਪਦਮ ਸ਼੍ਰੀ ਜਾਂ ਪਦਮ ਵਿਭੂਸਣ ਅਵਾਰਡ ਹੀ ਅਜਿਹੇ ਹਨ ਜਿੰਨਾ ਵਿੱਚ ਸਮਾਜ ਸੇਵਾ ਦੇ ਖੇਤਰ ਨੂੰ ਵੀ ਲਿਆ ਗਿਆ ਹੈ।
ਹੁਣ ਅਸੀ ਦੇਖਦੇ ਹਾਂ ਕਿ ਸਮਾਜ ਵਿੱਚ ਕਿਸੇ ਲੋੜਵੰਦ ਦੀ ਸੇਵਾ ਕਿਸੇ ਕਿਸਮ ਦੇ ਇਨਾਮ ਅਵਾਰਡ ਲਈ ਨਹੀ ਕੀਤੀ ਜਾਦੀ ਜਿਸ ਤਰਾਂ ਭਗਤ ਪੂਰਨ ਸਿੰਘ ਨੂੰ ਤਾਂ ਇਹ ਪਤਾ ਹੀ ਨਹੀ ਸੀ ਕਿ ਸਰਕਾਰ ਵੱਲੋਂ ਕੋਈ ਅਵਾਰਡ ਦਿੱਤਾ ਜਾਦਾਂ ਨਾਂ ਹੀ ਉਹਨਾਂ ਇਸ ਲਈ ਅਪਲਾਈ ਕੀਤਾ।ਪੰਜਾਬ ਸਰਕਾਰ ਵੱਲੋਂ ਕੀਤੀ ਸਿਫਾਰਸ਼ ਨਾਲ ਉਹਨਾਂ ਨੂੰ ਇਹ ਅਵਾਰਡ ਹਾਸਲ ਹੋਇਆ।ਕਈ ਵਾਰ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਦਾਂ ਕੋਮੀ ਯੁਵਾ ਅਵਾਰਡ ਅਤੇ ਪੰਝਾਬ ਸਰਕਾਰ ਵੱਲੋਂ ਦਿੱਤਾ ਜਾਦਾਂ ਸ਼ਹੀਦੇ ਏ ਆਜਮ ਭਗਤ ਸਿੰਘ ਯੁਵਾ ਪੁਰਸਕਾਰ ਵੀ ਸਮਾਜ ਸੇਵਾ ਅਵਾਰਡ ਹੈ ਪਰ ਇਹ ਲੋਕਾਂ ਦੀ ਗਲਤ ਫਹਿਮੀ ਅਤੇ ਅਧੂਰੀ ਜਾਣਕਾਰੀ ਕਾਰਨ ਹੈ।ਅਸਲ ਵਿੱਚ ਇਹ ਉਹ ਅਵਾਰਡ ਹਨ ਜੋ ਨੋਜਵਾਨ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹਨਾਂ ਨੂੰ ਉਸ ਗਤੀਵਿਧੀ ਦਾ ਸਾਰਟੀਫਿਕੇਟ ਦਿੱਤਾ ਜਾਦਾਂ ਇਸ ਵਿੱਚ ਉਮਰ ਦੀ ਵੀ ਸੀਮਾ ਹੈ ਜਿਵੇਂ ਕੋਮੀ ਯੂਵਾ ਅਵਾਰਡ ਲਈ ਉਮਰ 15 ਤੋਂ 29 ਸਾਲ ਅਤੇ ਸ਼ਹੀਦ ਏ ਆਜਮ ਭਗਤ ਸਿੰਘ ਯੁਵਾ ਪੁਰਸਕਾਰ ਲਈ 18 ਤੋਂ 35 ਸਾਲ ਰੱਖੀ ਗਈ ਹੈ।ਵਿਭਾਗ ਦੀਆਂ ਗਤੀਵਿਧੀਆਂ ਜਿਵੇਂ ਵਰਕ ਕੈਂਪ,ਯੁਵਾ ਲੀਡਰਸ਼ਿਪ ਅਤੇ ਸਿਖਲ਼ਾਈ ਕੈਂਪ,ਰਾਸ਼ਟਰੀ ਏਕਤਾ ਕੈਂਪ,ਜੋਖਮ ਭਰਪੂਰ ਪ੍ਰੋਗਰਾਮ,ਐਨ.ਐਸ.ਐਸ ਅਤੇ ਐਨਸੀਸੀ,ਖੇਡਾ ਅਤੇ ਸਭਿਆਚਾਰ ਦੀਆਂ ਪ੍ਰਾਪਤੀਆਂ ਵਿੱਚ ਭਾਗ ਲੈਣ ਵਾਲੇ ਨੋਜਵਾਨਾਂ ਦੇ ਜੋ ਸਾਰਟੀਫਿਕੇਟ ਮਿਲਦੇ ਹਨ ਉਹਨਾਂ ਦੇ ਨੰਬਰ ਲਾਏ ਜਾਦੇ ਅਤੇ ਜਿਸ ਦੇ ਨੰਬਰ ਜਿਆਦਾ ਹਨ ਉਸ ਨੂੰ ਇਹ ਅਵਾਰਡ ਮਿਲ ਜਾਦਾਂ।ਇਸੇ ਕਾਰਣ ਕਈ ਵਾਰ ਲੋਕ ਕਹਿੰਦੇ ਹਨ ਕਿ ਕੰਮ ਤਾਂ ਹੋਰ ਵਿਅਕਤੀ ਨੇ ਜਿਆਦਾ ਕੀਤਾ ਸੀ ਪਰ ਅਵਾਰਡ ਹੋਰ ਨੂੰ ਹੀ ਦੇ ਦਿੱਤਾ।ਜਦੋਂ ਕਿ ਉਹਨਾਂ ਵਿਅਕਤੀਆਂ ਦੀ ਉਮਰ ਲੰਘ ਚੁੱਕੀ ਹੁੰਦੀ ਜਾਂ ਸਾਰਟੀਫਿਕੇਟ ਨਹੀ ਹੁੰਦੇ ਜਾਂ ਕਈ ਨੋਜਵਾਨ ਇੱਕ ਗਤੀਵਿਧੀ ਹੀ ਕਰਦੇ ਰਹਿੰਦੇ ਹਨ ਦੂਜਾ ਕਈ ਨੋਜਵਾਨਾਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਮੋਕਾ ਨਹੀ ਮਿਲਦਾ।
ਇਸ ਵਿੱਚ ਕੋਈ ਸ਼ੱਕ ਨਹੀ ਕਿ ਇਹਨਾਂ ਅਵਾਰਡਾਂ ਵਿੱਚ ਕਈ ਨੋਜਵਾਨ ਅਜਿਹੇ ਹਨ ਜਿੰਨਾਂ ਨੇ ਇਸ ਅਵਾਰਡ ਲਈ ਤਿਕੜਮਬਾਜੀ ਕਰਕੇ ਅਤੇ ਜਾਅਲੀ ਸਾਰਟੀਫਿਕੇਟ ਬਣਾ ਲੈਂਦੇ ਹਨ ਜਾਂ ਵਿਭਾਗ ਵੀ ਵਾਰ ਵਾਰ ਉਹਨਾਂ ਨੋਜਵਾਨਾਂ ਨੂੰ ਹੀ ਗਤੀਵਿਧੀਆਂ ਵਿੱਚ ਭੇਜਦੇ ਹਨ ਜੋ ਉਹਨਾਂ ਦੇ ਨੇੜੇ ਹਨ।ਜਿਵੇਂ ਮਾਨਸਾ ਜਿਲ੍ਹੇ ਵਿੱਚ ਹੀ ਦੇਖਿਆ ਜਾਵੇ ਤਾਂ ਬੁਢਲਾਡਾ ਦੇ ਤਿਕੜਮਬਾਜ ਨੂੰ ਇਹ ਅਵਾਰਡ ਦਿੱਤਾ ਗਿਆ ਜੋ ਆਪ ਲੋਕਾਂ ਦੇ ਸਮਾਗਮਾ ਵਿੱਚ ਜਾਕੇ ਜਾਂ ਦਫਤਰ ਦੇ ਸਮਾਗਮਾ ਵਿੱਚ ਜਾਕੇ ਫੋਟੋਆਂ ਖਿਚਵਾ ਲੈਂਦਾ ਅਤੇ ਅਵਾਰਡ ਹਾਸਲ ਕਰ ਲੈਂਦਾ।ਇਸੇ ਤਰਾਂ ਇੱਕ ਅਜਿਹਾ ਸ਼ਖਸ਼ ਵੀ ਹੈ ਜੋ ਪਿਛਲੇ ਦਸ ਸਾਲ ਤੋਂ ਦਫਤਰ ਦੇ ਅਧਿਕਾਰੀਆਂ ਦੀ ਮਿਲੀ-ਭੁੱਗਤ ਨਾਲ ਕਿਸੇ ਹੋਰ ਦੇ ਨਾਮ ਤੇ ਦਫਤਰ ਵਿੱਚ ਕੰਮ ਕਰਕੇ ਤਨਖਾਹ ਵੀ ਲੇ ਰਿਹਾ ਅਤੇ ਉਥੋਂ ਦੇ ਅਧਿਕਾਰੀ ਉਸ ਦੇ ਨਾਮ ਤੇ ਪੇਸੈ ਖਾ ਰਹੇ ਹਨ।ਇਸ ਨੂੰ ਵੀ ਵਿਭਾਗ ਨੇ ਅਵਾਰਡ ਦਿਵਾ ਦਿੱਤਾ ਜਦੋਂ ਕਿ ਉਹ ਕਦੇ ਦਫਤਰ ਤੋਂ ਬਾਹਰ ਹੀ ਨਹੀ ਗਿਆ।ਹੱਦ ਤਾਂ ਉਸ ਸਮੇਂ ਹੋ ਜਾਦੀ ਜਦੋ ਇਹੀ ਸ਼ਖਸ਼ ਰਾਜ ਪੱਧਰ ਦੇ ਅਵਾਰਡ ਨਾਲ ਸਰਕਾਰ ਤੋਂ ਰਾਜ ਸਭਾ ਦੀ ਮੈਬਰੀ ਜਾਂ ਬੋਰਡ ਦੀ ਚੇਅਰਮੇਨੀ ਅਤੇ ਗੈਸ ਏਜੰਸੀ ਜਾਂ ਪਟਰੋਲ ਪੰਪ ਮੰਗਦੇ ਹਨ।ਜਦੋਂ ਕਿ ਜੇਕਰ ਉਹਨਾਂ ਦੇ ਅਵਾਰਡ ਦੀ ਸਹੀ ਤਾਰੀਕੇ ਨਾਲ ਜਾਂਚ ਕਰਵਾਈ ਜਾਵੇ ਤਾਂ ਸਾਰਾ ਸੱਚ ਸਾਹਮਣੇ ਆ ਸਕਦਾ ਕਿ ਕਿਵੇਂ ਇਹ ਅਤੇ ਅਧਿਕਾਰੀ ਮਿਲਕੇ ਸਰਕਾਰ ਨੂੰ ਚੂਨਾ ਲਾ ਰਹੇ ਹਨ।ਇਹ ਵੀ ਨਹੀ ਕਿ ਇਸ ਵਿੱਚ ਸਾਰਾ ਹੀ ਘਾਲਾਮਾਲਾ ਹੈ ਕਈ ਨੋਜਵਾਨ ਅਜਿਹੇ ਹਨ ਜਿੰਨਾ ਨੇ ਯੂਥ ਕਲੱਬਾਂ ਰਾਂਹੀ ਪਿੰਡਾਂ ਵਿੱਚ ਧੜੇਬੰਦੀ ਖਤਮ ਕਰਾਈ ਅਤੇ ਹੁਣ ਵੀ ਖੂਨਦਾਨ ਕੈਂਪ,ਖੇਤੀਬਾੜੀ ਕੈਂਪ ਜਾਂ ਹੋਰ ਗਤੀਵਿਧੀਆਂ ਕਰ ਰਹੇ ਹਨ
ਭਾਰਤ ਸਰਕਾਰ ਵੱਲੋਂ ਦਿੱਤੇ ਜਾਦੇ ਹੋਰ ਅਵਾਰਡਾਂ ਦਾ ਜਿਕਰ ਕਰੀਏ ਤਾਂ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਤੇ ਕੋਮੀ ਏਕਤਾ ਅਵਾਰਡ,ਅੰਗਹੀਣਾਂ ਦੀ ਭਲਾਈ ਲਈ ਕੀਤੇ ਕੰਮਾਂ ਲਈ ਸਮਾਜ ਨਿਆ ਮੰਤਰਾਲੇ ਵੱਲੋਂ ਅੰਗਹੀਣਾਂ ਦੀ ਭਲਾਈ ਦਾ ਅਵਾਰਡ,ਕੋਮੀ ਪੱਧਰ ਦਾ ਅਧਿਆਪਕ ਅਵਾਰਡ,ਸ਼ੁਭਾਸ਼ ਚੰਦਰ ਬੋਸ ਜੀ ਦਾ ਯਾਦ ਵਿੱਚ ਦਿੱਤਾ ਜਾਣ ਵਾਲਾ ਅਵਾਰਡ,ਸਰਦਾਰ ਵੱਲਭ ਭਾਈ ਪਟੇਲ ਜੀ ਦੇ ਨਾਲ ਤੇ ਕੌਮੀ ਏਕਤਾ ਅਵਾਰਡ,ਬੱਚਿਆਂ ਲਈ ਬਹਾਦਰੀ ਅਵਾਰਡ,ਜੀਵਨ ਰਕਸ਼ਕ ਅਵਾਰਡ,ਸੈਨਿਕਾਂ ਨੂੰ ਦਿੱਤੇ ਜਾਣ ਵਾਲੇ ਅੜਾਰਡ ਅਤੇ ਮੈਡਲ,ਪਦਮ ਅਵਾਰਡ,ਭਾਰਤ ਰਤਨ ਅਵਾਰਡ,ਆਯਰੂਵੇਦਿਕ ਸੇਵਾਵਾਂ ਲਈ ਧੰਨਵੰਤਰੀ ਅਵਾਰਡ ਤੋਂ ਇਲਾਵਾ ਰਾਜ ਸਰਕਾਰਾਂ ਵੱਲੋਂ ਵੀ ਵੱਖ ਵੱਖ ਗਤੀਵਿਧੀਆਂ ਦੇ ਅਵਾਰਡ ਦਿੱਤੇ ਜਾਦੇ ਹਨ।ਬੇਸ਼ਕ ਸਰਕਾਰਾਂ ਪ੍ਰਾਰਦਰਸਤਾ ਦੀ ਗੱਲ ਕਰਦੀਆ ਹਨ ਪਰ ਫੇਰ ਵੀ ਜਦੋਂ ਇਹਨਾਂ ਅਵਾਰਡ ਦਾ ਰਾਜਨੀਤਕ ਕਰਨ ਕੀਤਾ ਜਾਦਾਂ ਤਾਂ ਇੱਕ ਆਮ ਨਾਗਿਰਕ ਦਾ ਨਿਰਾਸ਼ਾ ਵਿੱਚ ਜਾਣਾ ਸੁਭਾਵਿਕ ਹੈ।ਜਿਵੇਂ ਅਸੀ ਦੇਖਦੇ ਹਾਂ ਕਿ ਪੰਜਾਬ ਵਾਸੀਆਂ ਦਾ ਹਰ ਖੇਤਰ ਵਿੱਚ ਵੱਡਾ ਯੋਗਦਾਨ ਹੈ ਪਰ ਅਜੇ ਤੱਕ ਭਾਰਤ ਰਤਨ ਅਵਾਰਡ ਲਈ ਪੰਜਾਬ ਦੇ ਕਿਸੇ ਸ਼ਖਸ਼ੀਅਤ ਨੂੰ ਚੁਣਿਆ ਜਾਣਾ ਸੰਕੇ ਖੜੇ ਕਰਦਾ ਹੈ।
ਸਿੱਖਿਆ ਵਿਕਾਸ ਮੰਚ ਮਾਨਸਾ ਅਤੇ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਚੇਅਰਮੈਨ ਡਾ.ਸੰਦੀਪ ਘੰਡ ਅਤੇ ਪ੍ਰਧਾਨ ਹਰਦੀਪ ਸਿੱਧੂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਹੀ ਚਾਹੀਦਾ ਹੈ ਕਿ ਉਹ ਜਾਇਜ ਅਤੇ ਹੱਕਦਾਰ ਵਿਅਕਤੀ ਦੀ ਚੋਣ ਕਰੇ।ਪਰ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹ ਸਮਾਜ ਸੇਵਾ ਦਾ ਕੰਮ ਆਪਣੇ ਮਨ ਦੀ ਸੰਤੁਸ਼ਟੀ ਅਤੇ ਸਮਾਜ ਪ੍ਰਤੀ ਸਾਡੇ ਫਰਜ ਕਾਰਣ ਕਰਦੇ ਹਨ ਕਿਸੇ ਅਵਾਰਡ ਲਈ ਨਹੀ।ੈਜਿਵੇਂ 2019-2020 ਵਿੱਚ ਅਚਾਨਕ ਕੋਰੋਨਾ ਜਿਹੀ ਭਿਆਨਕ ਬੀਮਾਰੀ ਨੇ ਦੁਨੀਆਂ ਹਲਾ ਕੇ ਰੱਖ ਦਿੱਤੀ।ਸਰਕਾਰਾਂ ਵੀ ਫੇਲ ਹੁੋ ਗਈਆਂ ਉਸ ਸਮੇ ਸਮਾਜ ਸੇਵਕ ਹੀ ਅੱਗੇ ਆਏ ਹਲਾਤ ਬਦ ਤੋ ਬਦਤਰ ਬਣ ਗਏ ਜਦੋਂ ਆਕਸੀਜਨ ਤੋਂ ਬਿੰਨਾ ਵਿਅਕਤੀ ਮਰਨ ਲੱਗੇ ਅਤੇ ਮਰੇ ਵਿਅਕਤੀਆਂ ਦੀਆਂ ਅੰਤਮ ਰਸਮਾਂ ਲਈ ਵੀ ਲੋਕ ਡਰਣ ਲੱਗ ਪਏ। ਇਥੋਂ ਤੱਕ ਪ੍ਰੀਵਾਰ ਵੀ ਜਵਾਬ ਦੇ ਗਏ ਉਸ ਸਮੇ ਸਮਾਜਕ ਜਥੇਬੰਦੀਆ ਅੱਗੇ ਆਈਆ।ਸਾਡੇ ਸਮਾਜ ਦਾ ਇੱਕ ਵਰਗ ਅਜਿਹਾ ਵੀ ਜਿਸ ਕੋਲ ਸ਼ਾਮ ਜਾਂ ਸਵੇਰੇ ਇੱਕ ਸਮੇਂ ਦਾ ਖਾਣਾ ਹੀ ਮੁਸ਼ਿਕਲ ਨਾਲ ਮਿਲਦਾ ਤਾਂ ਫੇਰ ਉਹਨਾਂ ਲਈ ਬੱਚਿਆਂ ਦੀ ਪੜਾਈ ਲੜਕੀਆਂ ਦੇ ਵਿਆਹ ਅਤੇ ਲੋੜਵੰਦ ਦਾ ਇਲਾਜ ਲਈ ਸਮਾਜ ਸੇਵਾ ਨੇ ਸਾਰ ਲਈ।ਇਸ ਤੋਂ ਇਲਾਵਾ ਕੁਦਰਤੀ ਆਫਤ ਸਮੇ ਸਮਾਜ ਸੇਵੀ ਅੱਗੇ ਆਏ।
ਸਮਾਜ ਸੇਵਾ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਜ ਨੂੰ ਹੀ ਚਾਹੀਦਾ ਹੈ ਕਿ ਉਹਨਾਂ ਨੂੰ ਸਮੇ ਸਮੇ ਤੇ ਮਾਣ ਸਨਮਾਨ ਕਰਨ ਅਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਬੇਸ਼ਕ ਇਨਾਮ ਵਿੱਚ ਪੈਸਾ ਨਾ ਦਿੱਤਾ ਜਾਵੇ ਕੇਵਲ ਸਨਮਾਨ ਪੱਤਰ ਅਤੇ ਲੋਕਾਂ ਦੇ ਇਕੱਠ ਵਿੱਚ ਦਿੱਤਾ ਜਾਵੇ ਇਸ ਨਾਲ ਸਮਾਜ ਸੇਵਾ ਵਿੱਚ ਕੰਮ ਕਰਨ ਵਾਲਿਆਂ ਨੂੰ ਉਤਸ਼ਾਹ ਮਿਲਦਾ।ਪਰ ਉਹਨਾਂ ਲੋਕਾਂ ਤੇ ਵੀ ਸਰਕਾਰ ਨੂੰ ਨਜਰ ਰੱਖਣੀ ਚਾਹੀਦੀ ਜਿਹੜੇ ਸਮਾਜ ਸੇਵਾ ਦੇ ਨਾਮ ਤੇ ਲੋਕਾਂ ਨੂੰ ਠੱਗ ਰਹੇ ਹਨ ਜਾਂ ਸਰਕਾਰ ਨੂੰ ਹੀ ਗੁਮਰਾਹ ਕਰ ਰਹੇ ਹਨ।ਜਿਵੇਂ ਸਮਾਜ ਅਤੇ ਦੇਸ਼ ਸੇਵਾ ਬਾਰੇ ਲੇਖਕ ਨੇ ਲਿਿਖਆ ਹੈ;-
ਸ਼ੇਵਾ ਦੇਸ਼ ਦੀ ਜਿੰਦੜੀਏ ਬੜੀ ਅੋਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸਬੀਤਾਂ ਝੱਲੀਆਂ ਨੇ
ਲੇਖਕ ਡਾ.ਸੰਦੀਪ ਘੰਡ ਲਾਈਫ ਕੋਚ ਮਾਨਸਾ
ਸੇਵਾ ਮੁਕਤ ਅਧਿਕਾਰੀ-9478231000
Leave a Reply