ਅੰਮ੍ਰਿਤਸਰ ਪੁਲਿਸ ਵੱਲੋਂ ਸੰਗਠਿਤ ਅਪਰਾਧ ਦਾ ਪਰਦਾਫਾਸ਼, 2 ਪਿਸਟਲ ਤੇ 1 ਦੇਸ਼ੀ ਪਿਸਤੌਲ ਸਮੇਤ 6 ਗ੍ਰਿਫ਼ਤਾਰ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ) ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਫ਼ੜੇ ਗਏ ਮੁਲਾਜ਼ਮਾਂ ਦੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਡਾ. ਦਰਪਣ ਆਹਲੂਵਾਲੀਆਂ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੀ ਦਿਸ਼ਾ ਨਿਰਦੇਸ਼ਾ ਹੇਠ ਸੁਰਿੰਦਰ ਸਿੰਘ, ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਦੀ ਨਿਗਰਾਨੀ ਵਿੱਚ ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ, ਦੋ ਵਿਰੋਧੀ ਵਿੱਚਕਾਰ ਇੱਕ ਸੰਭਾਵੀ ਗੋਲੀਬਾਰੀ ਨੂੰ ਸਫ਼ਲਤਾਪੂਰਵਕ ਟਾਲਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹਨਾਂ ਦਾ ਹੁਸ਼ਿਆਰਪੁਰ ਜ਼ੇਲ੍ਹ ਅਤੇ ਅੰਮ੍ਰਿਤਸਰ ਦੇ ਅੰਦਰ ਝੜਪ ਅਤੇ ਕਤਲ ਦੀ ਕੋਸ਼ਿਸ਼ ਦਾ ਕ੍ਰਿਮੀਨਲ ਰਿਕਾਰਡ ਹੈ, ਕਮਿਸ਼ਨਰੇਟ ਪੁਲਿਸ ਵੱਲੋਂ 6 ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਹੈ, ਜੋ ਰਾਹੁਲ ਉਰਫ਼ ਰੌਲਾ ਵਾਸੀ ਛੋਟਾ ਹਰੀਪੁਰਾ, ਥਾਣਾ ਗੇਟ ਹਕੀਮਾਂ ਦੇ ਇਸ਼ਾਰੇ ਦੇ ਕੰਮ ਕਰਦਾ ਹੈ।
• ਗ੍ਰਿਫ਼ਤਾਰ ਦੋਸ਼ੀ ਰਾਹੁਲ ਉਰਫ਼ ਰੌਲਾ ਦਾ ਅਪਰਾਧਿਕ ਇਤਿਹਾਸ ਕਈ ਜ਼ਿਲ੍ਹਿਆਂ ਵਿੱਚ ਫ਼ੈਲਿਆ ਹੋਇਆ ਹੈ, ਜਿਵੇ ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ 12 ਮੁਕੱਦਮੇਂ ਖੋਹਾਂ, ਚੋਰੀਂ, ਪਰੀਜ਼ਨ ਐਕਟ, ਡਕੈਤੀ ਅਤੇ ਕਤਲ ਦੀ ਕੋਸ਼ਿਸ਼ ਦੇ ਦਰਜ਼ ਹਨ।
• ਨਿਆਂਇਕ ਹਿਰਾਸਤ ਵਿੱਚ 8 ਸਾਲ ਬਿਤਾਉਣ ਤੋਂ ਬਾਅਦ, ਉਹ ਮਈ ’24 ਵਿੱਚ ਸੰਗਰੂਰ ਜ਼ੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋ ਗਿਆ, ਜਿਸ ਤੋਂ ਬਾਅਦ ਉਸਨੇ ਡਕੈਤੀ, ਜੂਆ ਖੇਡਣ ਲਈ ਕਥਿਤ ਤੌਰ ‘ਤੇ ਇੰਦੌਰ,( ਐਮ.ਪੀ) ਨੇੜੇ ਹਥਿਆਰਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਅਤੇ ਆਪਣੇ ਗਿਰੋਹ ਵਿੱਚ ਹੋਰ ਮੈਂਬਰਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ।  ਗੈਂਗਸਟਰ ਗੋਲਡੀ ਬਰਾੜ ਦੇ ਸਾਲੇ ਗੁਰਿੰਦਰਪਾਲ ਸਿੰਘ ਉਰਫ਼ ਗੋਰਾ ਭਊ, ਬਠਿੰਡਾ ਜ਼ੇਲ੍ਹ ਦੇ ਇੱਕ ਹੋਰ ਕੈਂਦੀ ਵਿਰੁੱਧ ਕਥਿਤ ਧਮਕੀਆਂ ਅਤੇ ਤੱਲਖੀ ਪੈਂਦਾ ਹੋਣ ਕਾਰਨ ਹੋਈ।
• ਰਾਹੁਲ ਉਰਫ਼ ਰੌਲਾ ਅਤੇ ਗੋਰਾ ਭਊ ਦਾ ਆਪਸੀ ਰੰਜਿਸ਼ਬਾਜ਼ੀ ਉਸ ਸਮੇਂ ਤੋਂ ਹੈ, ਜਦੋਂ ਇਹ ਦੋਨੋਂ ਹੁਸ਼ਿਆਰਪੁਰ ਜ਼ੇਲ੍ਹ ਵਿੱਚ ਇਕੱਠੇ ਬੰਦ ਸਨ। ਰੌਲਾ ਦੇ ਖਿਲਾਫ਼, ਗੋਰਾ ਭਾਊ ਦੇ ਕਤਲ ਦੀ ਕੋਸ਼ਿਸ਼ ਤਹਿਤ ਮੁਕੱਦਮਾਂ ਨੰਬਰ 307/22 ਥਾਣਾ ਸਿਟੀ ਹੁਸ਼ਿਆਰਪੁਰ ਵਿੱਖੇ ਦਰਜ਼ ਹੈ।
(ਗੋਰਾ ਭਊ ਖ਼ੁਦ ਹੁਸ਼ਿਆਰਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਸਪੈਸ਼ਲ ਸੈੱਲ ਨਵੀਂ ਦਿੱਲੀ, ਐਸ.ਐਸ.ਓ.ਸੀ. ਮੋਹਾਲੀ ਅਤੇ ਪਟਿਆਲਾ ਜ਼ੇਲ੍ਹ ਦੇ ਲਗਭਗ 16 ਕੇਸਾਂ ਵਿੱਚ ਮੁਲਜ਼ਮ ਹੈ।
• ਜੋਂ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ, ਉਹਨਾਂ ਬਾਰੇ ਜਾਣਕਾਰੀ ਦਿੱਤੀ ਕਿ ਕਰਨ ਉਰਫ਼ ਟਿੱਡਾ ਖਿਲਾਫ਼ ਥਾਣਾ ਗੇਟ ਹਕੀਮਾਂ ਵਿੱਚ 2 ਸਨੈਚਿੰਗ, ਡਕੈਤੀ ਅਤੇ ਅਸਲ੍ਹਾਂ ਐਕਟ ਦਾ ਮੁਕੱਦਮਾਂ ਥਾਣਾ ਸਦਰ ਵਿੱਖੇ ਦਰਜ਼ ਹੈ, ਸੁਖਦੀਪ ਉਰਫ਼ ਗੋਰੀ ਵਾਸੀ ਇਸਲਾਮਾਬਾਦ ਦੇ ਖਿਲਾਫ਼ ਥਾਣਾ ਇਸਲਾਮਾਬਾਦ ਵਿਖੇ ਜੁਰਮ ਰੋਕੂ ਕਾਰਵਾਈ ਅਤੇ Hurt ਮੁਕੱਦਮਾਂ ਥਾਣਾ ਇਸਲਾਮਾਬਾਦ ਵਿੱਖੇ ਦਰਜ਼ ਹੈ, ਅਭੈ ਸ਼ਰਮਾ ਵਾਸੀ ਇਸਲਾਮਾਬਾਦ, ਰਾਘਵ ਕੁਮਾਰ ਵਾਸੀ ਇਸਲਾਮਾਬਾਦ ਦੇ ਖਿਲਾਫ਼ ਥਾਣਾ ਕੰਟੋਨਮੈਂਟ ਵਿਖੇ ਜੂਏ ਦਾ ਮੁਕੱਦਮਾਂ ਦਾ ਮੁਕੱਦਮਾਂ ਦਰਜ ਹੈ ਅਤੇ ਰਮੇਸ਼ ਉਰਫ਼ ਅਰੁਣ ਵਾਸੀ ਗੇਟ ਹਕੀਮਾਂ ਦੇ ਖਿਲਾਫ਼ ਥਾਣਾ ਇਸਲਾਮਾਬਾਦ ਵਿਖੇ POCSO ਐਕਟ ਦਾ ਮੁਕੱਦਮਾਂ ਦਰਜ ਹੈ।
ਇਹਨਾਂ ਕੋਲੋਂ 2 ਪਿਸਟਲ (0.32 ਬੋਰ), 1 ਪਿਸਤੋਲ (ਦੇਸੀ ਕੱਟਾ) ਅਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹਨਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 139 ਮਿਤੀ 11-7-2024 ਜੁਰਮ 111, 310 (4), 310 (5) BNS, ਅਸਲਾ ਐਕਟ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
ਦੋਸ਼ੀਆਨ ਰਾਹੁਲ ਉਰਫ਼ ਰੋਲਾ ਦੇ ਖਿਲਾਫ਼ ਪਹਿਲਾਂ ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ 12 ਮੁਕੱਦਮੇਂ ਖੋਹਾਂ, ਚੋਰੀਂ, ਪਰੀਜ਼ਨ ਐਕਟ, ਡਕੈਤੀ ਅਤੇ ਇਰਾਦਾ ਕਤਲ ਦੇ ਦਰਜ਼ ਹਨ:-
1. FIR No 37 Dt: 7-5-2014 u/s 323/341/506/382/34 IPC PS Islamabad ASR
2. FIR No 24 Dt; 19-4-2015 u/s 323/324/325/326/506/34 IPC PS Islamabad ASR
3. FIR No 208 Dt: 24-8-2017 u/s 302/396/148/149 IPC PS Chheharta ASR
4. FIR No 273 Dt: 14-12-2017 u/s 379B/34 IPC PS Divison-2 Dist Ludhiana
5. FIR No 223 Dt: 16-21-2017 u/s 382 IPC PS City Gurdaspur Dist Gurdaspur
6. FIR No 04 Dt: 7-1-2018 u/s 174A IPC PS Islamabad ASR
7. FIR No 13 Dt: 10-1-2018 u/s 379B IPC PS City Gurdaspur Dist Gurdaspur
8. FIR NO 22 Dt: 4-2-2018 u/s 3798 IPC PS Dinanagar Dist Gurdaspur
9. FIR No 31 Dt: 11-2-2018 u/s 379B IPC PS City Gurdaspur Dist Gurdaspur
10. FIR No 41 Dt: 21-2-2018 u/s 399/402 IPC PS City Gurdaspur Dist Gurdaspur
11. FIR NO 16 Dt: 28-2-2018 u/s 379/411/473 IPC 25 Arms ACT PS Badali Ala Singh, District  Fatehgarh sahib
12. FIR NO 187 Dt: 2-8-2019 u/s 52-A Prison Act, PS Islamabad, ASR
2. ਗੁਰਿੰਦਰਪਾਲ ਸਿੰਘ ਉਰਫ਼ ਗੋਰਾ ਭਊ ਦੇ ਖਿਲਾਫ਼ ਪਹਿਲਾਂ ਵੀ 16 ਮੁਕੱਦਮੇਂ ਹੁਸ਼ਿਆਰਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਸਪੈਸ਼ਲ ਸੈੱਲ ਨਵੀਂ ਦਿੱਲੀ, ਐਸ.ਐਸ.ਓ.ਸੀ. ਮੋਹਾਲੀ ਵਿਖੇ ਪਰੀਜ਼ਨ ਐਕਟ ਅਧੀਨ ਦਰਜ਼ ਹਨ।
3. ਕਰਨ ਸਿੰਘ ਉਰਫ਼ ਟਿੰਡਾ ਦੇ ਖਿਲਾਫ਼ 2 ਮੁਕੱਦਮੇਂ ਸਨੈਚਿੰਗ ਅਤੇ ਡਕੈਤੀ ਦੇ ਅੰਮ੍ਰਿਤਸਰ ਵਿੱਚ ਦਰਜ਼ ਹਨ।
4. ਸੁਖਦੀਪ ਸਿੰਘ ਉਰਫ਼ ਗੋਰੀ ਦੇ ਖਿਲਾਫ਼ 1 ਮੁਕੱਦਮਾਂ ਲੜਾਈ ਝਗੜੇ ਅਤੇ ਜੁਰਮ ਰੋਕੂ ਕਾਰਵਾਈ ਕੀਤੀ ਹੈ।
5. ਰਾਘਵ ਦੇ ਖਿਲਾਫ਼ 1 ਮੁਕੱਦਮਾਂ ਜੂਆ ਐਕਟ ਦਾ ਮੁਕੱਦਮਾਂ ਥਾਣਾ ਕੰਟੋਨਮੈਂਟ ਅੰਮ੍ਰਿਤਸਰ ਵਿੱਚ ਦਰਜ਼ ਹੈ।
6. ਰਮੇਸ਼ ਉਰਫ਼ ਅਰੁਣ ਦੇ ਖਿਲਾਫ਼ 1 ਮੁਕੱਦਮਾਂ ਪੋਸਕੋ ਐਕਟ ਅਧੀਨ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦਰਜ਼ ਹੈ।
7. ਅਭੈ ਸ਼ਰਮਾਂ – ਕੋਈ ਨਹੀ

Leave a Reply

Your email address will not be published.


*