ਚੰਡੀਗੜ੍ਹ, 11 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨਾਲ ਅੱਜ ਇੱਥੇ ਗੁਰੂਗ੍ਰਾਮ ਵਿਚ ਟੀ-20 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਕ੍ਰਿਕੇਟ ਖਿਡਾਰੀ ਸ੍ਰੀ ਯੁਜਵੇਂਦਰ ਚਹਿਲ (ਜਨਮ 23 ਜੁਲਾਈ, 1990) ਨੇ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕ੍ਰਿਕੇਟ ਖਿਡਾਰੀ ਨੂੰ ਟੀ-20 ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਅੱਜ ਇੱਥੇ ਗੁਰੂਗ੍ਰਾਮ ਵਿਚ ਪੀਡਬਲਿਯੂਡੀ ਰੇਸਟ ਹਾਊਸ ਵਿਚ ਕ੍ਰਿਕੇਟ ਖਿਡਾਰੀ ਨੁੰ ਸਮ੍ਰਿਤੀ ਚਿੰਨ੍ਹ ਦੇ ਕੇ ਅਤੇ ਸਨਮਾਨ ਸੂਚਕ ਸ਼ਾਲ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਆਪਣਾ ਆਸ਼ੀਰਵਾਦ ਦਿੱਤਾ। ਮੁੱਖ ਮੰਤਰੀ ਨੇ ਖਿਡਾਰੀ ਯੁਜਵੇਂਦਰ ਚਹਿਲ ਨੂੰ ਮੈਡਲ ਵੀ ਪਹਿਣਾਇਆ ਅਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸੀ ਤਰ੍ਹਾ ਨਾਲ ਦੇਸ਼ ਵਿਦੇਸ਼ ਵਿਚ ਹਰਿਆਣਾ ਦਾ ਨਾਂਅ ਰੋਸ਼ਨ ਕਰਦੇ ਰਹਿਣ।
ਇਸ ਮੌਕੇ ‘ਤੇੇ ਮੁੱਖ ਮੰਤਰੀ ਨੇ ਕਿਹਾ ਕਿ ਪੈਰਾਓਲੰਪਿਕ ਦੇ ਖਿਡਾਰੀਆਂ ਤੇ ਹੋਰ ਖਿਡਾਰੀਆਂ ਲਈ ਜਲਦੀ ਹੀ ਇਕ ਸਵਾਗਤ ਸਮਾਰੋਹ ਵੀ ਪ੍ਰਬੰਧਿਤ ਕੀਤਾ ਜਾਵੇਗਾ ਅਤੇ ਇਸ ਪ੍ਰੋਗ੍ਰਾਮ ਵਿਚ ਹਰਿਆਣਾ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖਿਡਾਰੀਆਂ ਦੀ ਧਰਤੀ ਹੈ ਅਤੇ ਆਮਤੌਰ ‘ਤੇ ਕੌਮਾਂਤਰੀ ਖੇਡਾਂ ਵਿਚ ਹਰਿਆਣਾ ਦੇ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਬਿਹਤਰੀਨ ਰੂਪ ਨਾਲ ਕਰਦੇ ਹਨ ਅਤੇ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਰਾਸ਼ਨ ਕਰਨ ਵਿਚ ਆਪਣੀ ਅਹਿਮ ਭੁਮਿਕਾ ਨਿਭਾਉਂਦੇ ਹਨ।
ਇਸ ਦੌਰਾਨ ਮੁੱਖ ਮੰਤਰੀ ਨਾਲ ਗਲਬਾਤ ਕਰਦੇ ਹੋਏ ਕ੍ਰਿਕੇਟ ਖਿਡਾਰੀ ਯੁਜਵੇਂਦਰ ਚਹਿਲ ਨੇ ਜਾਣੂੰ ਕਰਾਇਆ ਕਿ ਉਹ ਕ੍ਰਿਕੇਟ ਵਿਚ ਬਾਲਿੰਗ ਕਰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਕ੍ਰਿਕੇਟ ਖੇਡ ਰਹੇ ਹਨ। ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਯੁਜਵੇਂਦਰ ਚਹਿਲ ਦਾ ਪਰਿਵਾਰ ਜੀਂਦ ਤੋਂ ਹੈ ਪਰ ਪਿਛਲੇ ਚਾਰ ਸਾਲਾਂ ਤੋਂ ਗੁਰੂਗ੍ਰਾਮ ਵਿਚ ਰਹਿ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਨੂੰ ਯੁਜਵੇਂਦਰ ਚਹਿਲ ਨਾਲ ਪ੍ਰਧਾਨ ਮੰਤਰੀ ਦੇ ਨਾਲ ਹੋਈ ਮੁਲਾਕਾਤ ਦਾ ਵੀਡੀਓ ਵੀ ਦਿਖਾਇਆ ਗਿਆ।
ਇਸ ਮੁਲਾਕਾਤ ਦੌਰਾਨ ਕ੍ਰਿਕੇਟ ਖਿਡਾਰੀ ਯੁਜਵੇਂਦਰ ਚਹਿਲ ਦੇ ਪਿਤਾ ਸ੍ਰੀ ਕ੍ਰਿਸ਼ਣ ਕੁਮਾਰ ਚਹਿਲ ਨੇ ਵੀ ਮੁੱਖ ਮੰਤਰੀ ਦੇ ਨਾਲ ਗਲਬਾਤ ਕੀਤੀ ਅਤੇ ਆਪਣੇ ਤੇ ਯੁਜਵੇਂਦਰ ਚਹਿਲ ਦੇ ਜੀਵਨ ਦੀ ਉਪਲਬਧੀਆਂ ਦੇ ਬਾਰੇ ਵਿਚ ਜਾਣਕਾਰੀ ਸਾਂਝਾ ਕੀਤੀ। ਸ੍ਰੀ ਕ੍ਰਿਸ਼ਣ ਕੁਮਾਰ ਚਹਿਲ ਨੇ ਕਿਹਾ ਿਉਨ੍ਹਾਂ ਨੂੰ ਅੱਜ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਉਨ੍ਹਾਂ ਦੇ ਪੁੱਤਰ ਨੂੰ ਮੁੱਖ ਮੰਤਰੀ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਯੁਜਵੇਂਦਰ ਚਹਿਲ ਦੀ ਮਾਤਾ ਸ੍ਰੀਮਤੀ ਸੁਨੀਤਾ ਕੁਮਾਰੀ ਚਹਿਲ ਵੀ ਮੌਜੂਦ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਬਹੁਤ ਹੀ ਚੰਗਾ ਲੱਗ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਜੀ ਨੇ ਉਨ੍ਹਾਂ ਦਾ ਤੇ ਉਨ੍ਹਾਂ ਦੇ ਪੁੱਤਰ ਦਾ ਸਨਮਾਨ ਵਧਾਉਣ ਦਾ ਕੰਮ ਕੀਤਾ ਹੈ। ਇਸ ਮੌਕੇ ‘ਤੇ ਕ੍ਰਿਕੇਟ ਖਿਡਾਰੀ ਯੁਜਵੇਂਦਰ ਚਹਿਲ ਦੇ ਨਾਲ ਆਏ ਡਬਲਿਯੂਐਸਓ ਦੇ ਚੇਅਰਮੈਨ ਪੀਯੂਸ਼ ਸਚਦੇਵਾ ਵੀ ਮੌਜੂਦ ਸਨ।
ਵਰਨਣਯੋਗ ਹੈ ਕਿ ਇਸ ਮੁਲਾਕਾਤ ਦੌਰਾਨ ਮੌਜੂਦ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਯੁਜਵੇਂਦਰ ਚਹਿਲ ਸ਼ਤਰੰਜ ਅਤੇ ਕ੍ਰਿਕੇਟ ਦੋਵਾਂ ਵਿਚ ਭਾਰਤ ਦੀ ਨੁਮਾਇਦਿਕੀ ਕਰਨ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ ਵਿਸ਼ਵ ਯੁਵਾ ਸ਼ਤਰੰਜ ਚੈਪੀਅਨਸ਼ਿਪ ਵਿਚ ਸ਼ਤਰੰਜ ਵਿਚ ਭਾਰਤ ਦੀ ਨਮੁਾਇੰਦਗੀ ਕੀਤੀ ਹੈ। ਯੁਜਵੇਂਦਰ ਚਹਿਲ ਲੇਗ ਸਪਿਨਰ ਵਜੋ ਭਾਰਤੀ ਕ੍ਰਿਕੇਟ ਟੀਮ ਵਿਚ ਖੇਲਦੇ ਹਨ।
ਪਸ਼ੂ ਭਲਾਈ ਨੁੰ ਬਿਹਤਰ ਬਨਾਉਣ ਲਈ ਦ ਏਨੀਮਲ ਕੇਅਰ ਆਰਗਨਾਈਜੇਸ਼ਨ (ਟਾਕੋ) ਹਰਿਆਣਾ ਵਿਚ 100 ਕਰੋੜ ਰੁਪਏ ਲਗਾਏਗੀ
ਚੰਡੀਗੜ੍ਹ, 11 ਜੁਲਾਈ – ਹਰਿਆਣਾ ਵਿਚ ਪਸ਼ੂ ਭਲਾਈ ਨੁੰ ਪ੍ਰੋਤਸਾਹਨ ਦੇਣ ਲਈ ਅਨਿਲ ਅਗਰਵਾਲ ਫਾਊਂਡੇਸ਼ਨ ਤਹਿਤ ਦ ਏਨੀਮਲ ਕੇਅਰ ਆਰਗਨਾਈਜੇਸ਼ਨ (ਟਾਕੋ) ਨੇ ਅੱਜ ਹਰਿਆਣਾ ਸਰਕਾਰ ਦੇ ਨਾਲ ਇਕ ਸਮਝੌਤਾ ਮੈਮੋ (ਐਮਓਯੂ) ਰਾਹੀਂ 100 ਕਰੋੜ ਰੁਪਏ ਦੀ ਰਕਮ ਲਗਾਉਣ ਦੀ ਪੇਸ਼ਕਸ਼ ਕੀਤੀ ਹੈ।
ਇਸ ਸਬੰਧ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਮੌਜੂਦਗੀ ਵਿਚ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਗਏ। ਸਮਝੌਤਾ ਮੈਮੋ ਦੇ ਤਹਿਤ ਟਾਕੋ ਗੁਰੂਗ੍ਰਾਮ ਵਿਚ ਸਰਕਾਰੀ ਪਸ਼ੂ ਹਸੋਪਤਾਲ ਨੂੰ 24&7 ਮਲਟੀਸਪੈਸ਼ਲਿਟੀ ਪਸ਼ੂ ਹਸਪਤਾਲ ਵਿਚ ਅਪਗ੍ਰੇਡ ਕਰੇਗਾ ਅਤੇ ਹਰਿਆਣਾ ਵਿਚ ਬਹੁਤ ਗੰਭੀਰ ਬੀਮਾਰੀਆਂ ਤੋਂ ਗ੍ਰਸਤ ਪਸ਼ੂਆਂ ਲਈ ਜਨਮ ਕੰਟਰੋਲ (ਏਬੀਸੀ) ਇਕਾਈ ਲੈਬ ਫਾਰਮੇਸੀ ਸਿਖਲਾਈ ਕੇਂਦਰ ਅਤੇ ਸ਼ੈਲਟਰ ਦਾ ਨਿਰਮਾਣ ਸ਼ੁਰੂ ਕਰੇਗਾ। ਇਹ ਸਹੂਲਤ ਗੁਰੂਗ੍ਰਾਮ ਦੇ ਕਾਦੀਪੁਰ ਵਿਚ ਸਥਿਤ ਪਸ਼ੂ ਹਸਪਤਾਲ ਦੀ 2 ਏਕੜ ਭੁਮੀ ‘ਤੇ ਤਿਆਰ ਕੀਤੀ ਜਾਵੇਗੀ।
ਇਹ ਸਮਝੌਤਾ ਮੈਮੋ ਹਰਿਆਣਾ ਵਿਚ ਪਸ਼ੂ ਭਲਾਈ ਸੇਵਾਵਾਂ ਦੇ ਸੁਧਾਰ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ, ਜਿਸ ਵਿਚ ਰਾਜ ਸਰਕਾਰ ਅਨਿਲ ਅਗਰਵਾਲ ਫਾਊਂਡੇਸ਼ਨ ਦੇ ਨਾਲ 10 ਸਾਲ ਦਾ ਸਹਿਯੋਗ ਕਰ ਰਿਹਾ ਹੈ। ਇਸ ਸਹਿਯੋਗ ਦੇ ਤਹਿਤ ਟਾਕੋ ਐਮਰਜੈਂਸੀ ਦੇਖਭਾਲ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਇਕ ਏਂਬੂਲੈਂਸ ਅਤੇ ਇਕ ਉਨੱਤ ਮੋਬਾਇਲ ਸਿਹਤ ਵੈਨ ਵੀ ਤੈਨਾਤ ਕਰੇਗੀ।
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਦ ਏਨੀਮਲ ਕੇਅਰ ਆਰਗਨਾਈਜੇਸ਼ਨ ਅਤੇ ਰਾਜ ਸਰਕਾਰ ਦੇ ਵਿਚ ਇਸ ਮਹਤੱਵਪੂਰਨ ਸਾਝੇਦਾਰੀ ਨਾਲ ਪਸ਼ੂਆਂ ਦੀ ਉਨੱਤ ਦੇਖਭਾਲ ਯਕੀਨੀ ਹੋਵੇਗੀ। ਹਰਿਆਣਾ ਵਿਚ ਪਸ਼ੂ ਭਲਾਈ ਦੇ ਸੀਨੇਰਿਓ ਨੁੰ ਬਦਲਣ ਦੇ ਯਤਨ ਦੇ ਤਹਿਤ ਇਸ ਤੋਂ ਪਹਿਲਾਂ ਫਰੀਦਾਬਾਦ ਵਿਚ ਸ਼ੈਲਟਰ ਅਤੇ ਹੁਣ ਗੁਰੂਗ੍ਰਾਮ ਵਿਚ ਪਸ਼ੂ ਮੈਡੀਕਲ ਦੇਖਭਾਲ ਸੇਵਾਵਾਂ ਵਿਚ ਵਿਆਪਕ ਸੁਧਾਰ ਹੋਵੇਗਾ, ਜਿਸ ਦਾ ਲਾਭ ਗੁਰੂਗ੍ਰਾਮ ਦੇ ਨਾਲ-ਨਾਲ ਨੇੜੇ ਦੇ ਸ਼ਹਿਰਾਂ ਦੇ ਨਿਵਾਸੀ ਵੀ ਚੁੱਕ ਸਕਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਪਹਿਲ ਦਾ ਪਸ਼ੂਆਂ ਦੀ ਭਲਾਈ ਅਤੇ ਸਾਡੀ ਕੰਮਿਊਨਿਟੀਆਂ ਦੀ ਸਮੂਚੀ ਸਿਹਤ ‘ਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵ ਨੂੰ ਦੇਖਣਾ ਚਾਹੁੰਦਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਗਾਂਸ਼ਾਲਾਵਾਂ ਵਿਚ ਪਸ਼ੂਆਂ ਦੇ ਲਈ ਦੇਖਭਾਲ ਸੇਵਾਵਾਂ ਨੂੰ ਉਨੱਤ ਕਰਨ ਦੇ ਨਿਰਦੇਸ਼ ਵੀ ਦਿੱਤੇ।
ਹਿੰਦੂਸਤਾਨ ਜਿੰਕ ਲਿਮੀਟੇਡ ਦੀ ਚੇਅਰਮੈਨ , ਵੇਦਾਂਤਾ ਵਿਚ ਗੈਰ-ਕਾਰਜਕਾਰੀ ਨਿਦੇਸ਼ਕ ਅਤੇ ਟਾਕੋ ਦੀ ਏਂਕਰ , ਪ੍ਰਿਯਾ ਅਗਰਵਾਲ ਹੈਬਾਰ ਨੇ ਕਿਹਾ ਕਿ ਉਹ ਰਾਜ ਵਿਚ ਪਸ਼ੂ ਭਲਾਈ ਦੇ ਬੁਨਿਆਦੀ ਢਾਂਚੇ ਨੁੰ ਵਧਾਉਣ ਲਈ ਹਰਿਆਣਾ ਦੇ ਨਾਲ ਇਕ ਵਾਰ ਫਿਰ ਸਹਿਯੋਗ ਕਰ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ। ਗੁਰੂਗ੍ਰਾਮ ਵਿਚ ਸਰਕਾਰੀ ਪਸ਼ੂ ਮੈਡੀਕਲ ਹਸਪਾਲ ਦੇ ਅਪਗ੍ਰੇਡ ਲਈ 100 ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ 24&7 ਮਲਟੀਸਪੈਸ਼ਲਿਟੀ ਪਸ਼ੂ ਹਸਪਤਾਲ ਦਾ ਨਿਰਮਾਣ ਅਤੇ ਦੇਖਭਾਲ ਕੇਂਦਰ ਸਥਾਪਿਤ ਕੀਤਾ ਜਾਵੇਗਾ। ਉੁਨ੍ਹਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੇ ਲਗਾਤਾਰ ਸਮਰਥ ਈ ਉਨ੍ਹਾਂ ਦੀ ਧੰਨਵਾਦੀ ਹਾਂ ਕਿਉਂਕਿ ਅਸੀਂ ਵਨ ਹੈਲਥ ਦੇ ਵਿਜਨ ਦੀ ਵਿਜਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ।
ਅਨਿਲ ਅਗਰਵਾਲ ਫਾਉਂਡੇਸ਼ਨ ਦੀ ਚੇਅਰਮੇਨ ਰਿਤੂ ਝਿੰਗੋਨੀ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਗੁਰੂਗ੍ਰਾਮ ਉਨ੍ਹਾਂ ਦੀ ਸੰਸਥਾ ਵੱਲੋਂ ਓਪੀਡੀ , ਆਧੁਨਿਕ ਸਰਜੀਕਲ ਸਹੂਲਤਾਂ ਅਤੇ ਸਰਵੋਤਮ ਪ੍ਰਥਾਵਾਂ ਦੀ ਵਰਤੋ ਸਮੇਤ ਪਸ਼ੂ ਦੇਖਭਾਲ ਲਈ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਹਰਿਆਣਾ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ਦੇ ਨਾਲ ਆਮਜਨਤਾ ਸਮੇਤ ਸੈਨਾਨੀਆਂ ਦੀ ਭਾਗੀਦਾਰੀ ਨੂੰ ਕਰਨ ਪ੍ਰੋਤਸਾਹਿਤ – ਮੁੱਖ ਮੰਤਰੀ ਨਾਇਬ ਸਿੰਘ
ਚੰਡੀਗੜ੍ਹ, 11 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਸੂਬੇ ਦੇ ਵਿਰਾਸਤ ਸਥਾਨਾਂ, ਢਾਂਚਿਆਂ, ਅਜਾਇਬਘਰ ਅਤੇ ਕਲਾਕ੍ਰਿਤੀਆਂ ਦੇ ਬਾਰੇ ਵਿਚ ਲੋਕਾਂ ਵਿਚ ਜਾਗਰੁਕਤਾ ਵਧਾਉਣ ਦੇ ਲਈ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵਧਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਿਭਾਗ ਇਸ ਦਿਸ਼ਾ ਵਿਚ ਹੋਰ ਤੇਜੀ ਨਾਲ ਕੰਮ ਕਰੇ ਤਾਂ ਜੋ ਹਰਿਆਣਾ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ਦੇ ਨਾਲ ਵੱਧ ਤੋਂ ਵੱਧ ਲੋਕਾਂ ਅਤੇ ਸੈਨਾਨੀਆਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਇੱਥੇ 12 ਰਾਜ ਸਰੰਖਿਤ ਸਮਾਰਕਾਂ ਦੀ ਵਿਸ਼ੇਸ਼ਤਾ ਵਾਲੇ ਇਕ ਕਸਟਮਰਾਇਜਡ ਮਾਈ ਸਟੈਂਪ ਨੁੰ ਜਾਰੀ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਵਿਭਾਗ ਵੱਲੋਂ 38 ਨਵੇਂ ਅਪਨਾਏ ਗਏ ਸਮਾਰਕਾਂ ਅਤੇ ਸਥਾਨਾਂ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਰਾਜ ਦੀ ਵਿਰਾਸਤ. ਅਤੇ ਸਭਿਆਚਾਰਕ ਖੁਸ਼ਹਾਲੀ ਨੂੰ ਪ੍ਰੋਤਸਾਹਨ ਦੇਣ ਲਈ ਵਿਭਾਗ ਦੇ ਪੰਜ ਨਵੀਂ ਪ੍ਰਕਾਸ਼ਨਾਂ ਦਾ ਵੀ ਅਣਾਵਰਣ ਕੀਤਾ।
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਰਾਜ ਦੀ ਖੁਸ਼ਹਾਲ ਵਿਰਾਸਤ ਅਤੇ ਸਭਿਆਚਾਰ ਮਾਣ ਦਾ ਸਰੋਤ ਹੈ। ਇਹ ਜਰੂਰੀ ਹੈ ਕਿ ਅਸੀਂ ਇੰਨ੍ਹਾਂ ਖਜਾਨਿਆਂ ਨੂੰ ਆਪਣੇ ਨਿਵਾਸੀਆਂ ਅਤੇ ਸੈਨਾਨੀਆਂ ਦੋਵਾਂ ਦੇ ਲਈ ਸਰਲ ਅਤੇ ਜਾਣਕਾਰੀ ਬਨਾਉਣ। ਇਹ ਪ੍ਰਕਾਸ਼ਨ ਇਸ ਯਤਨ ਵਿਚ ਮਹਤੱਵਪੂਰਨ ਭੁਮਿਕਾ ਨਿਭਾਉਣਗੇ।
ਉਨ੍ਹਾਂ ਨੇ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਵੱਲੋਂ ਸਿਖਿਆ ਵਿਭਾਗ ਦੇ ਨਾਲ ਮਿਲ ਕੇ ਵਿਦਿਅਕ ਪਹਿਲ ਦੀ ਸ਼ਲਾਘਾ ਕਰਦੇ ਹੋਏ ਸੂਬੇ ਦੇ ਵਿਰਾਸਤ ਸਥਾਨਾਂ ਅਤੇ ਸਮਾਰਕਾਂ ‘ਤੇ ਵਿਦਿਆਰਥੀਆਂ ਦੀ ਯਾਤਰਾਵਾਂ ਨੁੰ ਵਧਾਉਣ ਦੀ ਜਰੂਰਤ ‘ਤੇ ਵੀ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਪਹਿਲ ਸਾਡੀ ਨੋਜੁਆਨ ਪੀੜੀ ਵਿਚ ਮਾਣ ਅਤੇ ਜਾਗਰੁਕਤਾ ਦੀ ਭਾਵਨਾ ਪੈਦਾ ਕਰਨ ਦੇ ਨਾਲ -ਨਾਲ ਸਾਡੀ ਸਭਿਆਚਾਰਕ ਜੜ੍ਹਾਂ ਦੇ ਨਾਲ ਫੁੰਘਾ ਜੁੜਾਵ ਪੈਦਾ ਕਰੇਗੀ।
ਮੁੱਖ ਮੰਤਰੀ ਨੇ ਹਰਿਆਣਾ ਦੇ ਪੁਰਾਤੱਤਵ ਸਥਾਨਾਂ ਵਿਚ ਵੀ ਦਿਲਚਸਪੀ ਵਿਅਕਤ ਕਰਦੇ ਹੋਏ ਵਿਰਾਸਤ ਸਮਾਰਕਾਂ ਦੇ ਮੁੜ ਵਿਸਥਾਰ ਲਈ ਵਿੱਤੀ ਸਹਾਇਤਾ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਹਰਿਆਣਾ ਦੇ ਬਹੁਮੁੱਲੀ ਸਮਾਰਕਾਂ ਅਤੇ ਖੁਸ਼ਹਾਲ ਵਿਰਾਸਤ ਦੇ ਸਰੰਖਣ ਲਈ ਵਿਭਾਗ ਦੀ ਟੀਮ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਕੇਂਦਰੀ ਮੰਤਰੀ ਮਨੋਹਰ ਲਾਲ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਪ੍ਰੋਗ੍ਰਾਮ ਵਿਚ ਹੋਣਗੇ ਮੁੱਖ ਮਹਿਮਾਨ
ਚੰਡੀਗੜ੍ਹ, 11 ਜੁਲਾਈ – ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ (ਸੀਐਮਜੀਜੀਏ) ਪ੍ਰੋਗ੍ਰਾਮ ਦੇ 8 ਸਫਲ ਸਾਲ ਪੂਰੇ ਹੋਣ ਦੇ ਮੌਕੇ ਵਿਚ 13 ਜੁਲਾਈ ਨੁੰ ਇਕ ਵਿਸ਼ੇਸ਼ ਸਮਾਰੋਹ ਦਾ ਪ੍ਰਬੰਧ ਸੁਸ਼ਮਾ ਸਵਰਾਜ ਭਵਨ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ। ਇਸ ਵਿਚ ਕੇਂਦਰੀ ਉਰਜਾ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੁੱਖ ਮਹਿਮਾਨ ਹੋਣਗੇ।
ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੀਐਮਜੀਜੀਏ ਦੇ ਪਰਿਯੋਜਨਾ ਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਮਾਰੋਹ ਵਿਚ 22 ਸਹਿਯੋਗੀ, ਜਿਨ੍ਹਾਂ ਨੇ ਪਿਛਲੇ 15 ਮਹੀਨਿਆਂ ਤੋਂ ਰਾਜ ਵਿਚ ਕੰਮ ਕੀਤਾ ਹੈ, ਉਨ੍ਹਾਂ ਦੇ ਮਾਤਾ-ਪਿਤਾ , ਸਾਬਕਾ ਸਹਿਯੋਗੀ , ਹਰਿਆਣਾ ਦੇ ਸੀਨੀਅਰ ਅਧਿਕਾਰੀ ਅਤੇ ਸੀਐਮਜੀਜੀਏ ਪ੍ਰੋਗ੍ਰਾਮ ਦੇ ਨਿਜੀ ਖੇਤਰ ਦੇ ਭਾਗੀਦਾਰ ਹਿੱਸਾ ਲੈਣਗੇ।
ਇਸ ਮੌਕੇ ‘ਤੇ ਸੁਸਾਸ਼ਨ ਸਹਿਯੋਗੀ ਕੰਮਕਾਜ ਦੀ 8 ਸਾਲਾਂ ਦੀ ਸਫਲਤਾ ‘ਤੇ ਅਧਾਰਿਤ ਇਕ ਫਿਲਮ ਅਤੇ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ ਜਾਵੇਗੀ।
ਡਾ. ਅਗਰਵਾਲ ਨੇ ਦਸਿਆ ਕਿ ਸਾਲ 2016 ਵਿਚ ਹਰਿਆਣਾ ਵਿਚ ਸ਼ੁਰੂ ਕੀਤਾ ਗਿਆ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਪ੍ਰੋਗ੍ਰਾਮ ਦੇਸ਼ ਵਿਚ ਸੱਭ ਤੋਂ ਲੰਬੇ ਸਮੇਂ ਤਕ ਚੱਲਣ ਵਾਲਾ ਜਿਲ੍ਹਾ ਫੈਲੋਸ਼ਿਪ ਪ੍ਰੋਗ੍ਰਾਮ ਹੈ। ਇਸ ਦਾ ਉਦੇਸ਼ ਨੋਜੁਆਨ ਪੇਸ਼ੇਵਰਾਂ ਨੂੰ ਸ਼ਾਸਨ ਵਿਚ ਸਹਿਯੋਗੀ ਵਜੋ ਸ਼ਾਮਿਲ ਕਰਕੇ ਸ਼ਾਸਨ ਅਤੇ ਪਬਲਿਕ ਸੇਵਾ ਵੰਡ ਵਿਚ ਸੁਧਾਰ ਕਰਨਾ ਹੈ ਤਾਂ ਜੋ ਨਾਗਰਿਕ-ਕੇਂਦ੍ਰਿਤ ਸ਼ਾਸਨ ਨੂੰ ਪ੍ਰੋਤਸਾਹਨ ਮਿਲ ਸਕੇ।
ਚੰਡੀਗੜ੍ਹ, 11 ਜੁਲਾਈ – ਹਰਿਆਣਾ ਸਰਕਾਰ ਨੇ ਐਸਸੀਐਸ ਅਧਿਕਾਰੀ ਸ਼ਸ਼ੀ ਵਸੁੰਧਰਾ ਦੀ ਸੇਵਾਵਾਂ ਚੰਡੀਗੜ੍ਹ ਪ੍ਰਸਾਸ਼ਨ ਨੁੰ ਸੌਂਪ ਦਿੱਤੀਆਂ ਹਨ। ਸੁਸ੍ਰੀ ਵਸੁੰਧਰਾ ਇਸ ਸਮੇਂ ਡੀਟੀਓ -ਕਮ-ਸੇਕ੍ਰੇਟਰੀ ਆਰਟੀਏ ਪਲਵਲ ਦੇ ਅਹੁਦੇ ‘ਤੇ ਕੰਮ ਕਰ ਰਹੀ ਹੈ।
ਮੁੱਖ ਸਕੱਤਰ ਦਫਤਰ ਵੱਲੋਂ ਅੱਜ ਇਸ ਸਬੰਧ ਦਾ ਇਕ ਪੱਤਰ ਜਾਰੀ ਕੀਤਾ ਗਿਆ ਹੈ।
ਨਗਰ ਅਤੇ ਗ੍ਰਾਮ ਆਯੋਜਨਾ ਮੰਤਰੀ ਦੀ ਅਗਵਾਈ ਹੇਠ ਰਾਜ ਪੱਧਰੀ ਕਮੇਟੀ ਦੀ ਮੀਟਿੰਗ
ਚੰਡੀਗੜ੍ਹ, 11 ਜੁਲਾਈ – ਹਰਿਆਣਾ ਦੇ ਨਗਰ ਅਤੇ ਗ੍ਰਾਮ ਆਯੋਜਨਾ ਮੰਤਰੀ ਸ੍ਰੀ ਜੇ ਪੀ ਦਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੀ ਰਾਜ ਪੱਧਰੀ ਕਮੇਟੀ ਦੀ ਮੀਟਿੰਗ ਵਿਚ ਰਤਿਆ ਡਿਵੇਲਪਮੈਂਟ ਪਲਾਨ-2041 ਦੀ ਪ੍ਰਾਰੂਪ ਵਿਕਾਸ ਯੋਜਨਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ‘ਤੇ ਰਤਿਆ ਦੇ ਵਿਧਾਇਕ ਸ੍ਰੀ ਲਛਮਣ ਨਾਪਾ ਵੀ ਮੌਜੂਦ ਰਹੇ।
ਰਤਿਆ ਡਿਵੇਲਪਮੈਂਟ ਪਲਾਨ ਸਾਲ 2041 ਤਕ 2 ਲੱਖ ਤੋਂ ਵੱਧ ਵਿਅਕਤੀਆਂ ਦੀ ਅੰਦਾਜਾ ਆਬਾਦੀ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਪਲਾਨ ਨੂੰ ਜਨਤਾ ਦੇ ਲਈ ਪ੍ਰਕਾਸ਼ਿਤ ਕੀਤਾ ਜਾਵੇਗਾ, ਉਸ ਦੇ ਬਾਅਦ ਜਨਤਾ ਤੋਂ ਟਿਪਨੀਆਂ ਮੰਗੀਆਂ ਜਾਣਗੀਆਂ।
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪ੍ਰਸਤਾਵਿਤ ਔਸਤ ਰਿਹਾਇਸ਼ੀ ਘਣਤਾ 250 ਵਿਅਕਤੀ ਪ੍ਰਤੀ ਹੈਕਟੇਅਰ ਹੋਵੇਗਾ। ਇਸ ਵਿਕਾਸ ਯੋਜਨਾ ਵਿਚ ਕੁੱਲ 1667 ਹੈਕਟੇਅਰ ਖੇਤਰ ਵਿੱਚੋਂ 649 ਹੈਕਟੇਅਰ ਖੇਤਰ ਨੂੰ ਰਿਹਾਇਸ਼ੀ ਉਦੇਸ਼ ਦੇ ਲਈ ਅਤੇ 116 ਹੈਕਟੇਅਰ ਖੇਤਰ ਨੁੰ ਕਾਰੋਬਾਰੀ ਉਦੇਸ਼ ਲਈ ਰੱਖਿਆ ਗਿਆ ਹੈ। ਇਸੀ ਤਰ੍ਹਾ, 267 ਹੈਕਟੇਅਰ ਖੇਤਰ ਨੂੰ ਉਦਯੋਗਿਕ ਉਦੇਸ਼ ਲਈ ਅਤੇ 192 ਹੈਕਟੇਅਰ ਖੇਤਰ ਟ੍ਰਾਂਸਪੋਰਟ ਅਤੇ ਸੰਚਾਰ ਲਈ, 122 ਹੈਕਟੇਅਰ ਖੇਤਰ ਪਬਲਿਕ ਉਪਯੋਗਤਾਵਾਂ ਲਈ, 101 ਹੈਕਟੇਅਰ ਖੇਤਰ ਪਬਲਿਕ ਅਤੇ ਨੀਮ-ਪਬਲਿਕ ਵਰਤੋ ਲਈ ਜਦੋਂ ਕਿ 220 ਹੈਕਟੇਅਰ ਖੇਤਰ ਓਪਨ ਸਪੇਸ ਲਈ ਰੱਖਿਆ ਗਿਆ ਹੈ।
ਮੀਟਿੰਗ ਵਿਚ ਦਸਿਆ ਗਿਆ ਕਿ ਮੌਜੂਦਾ ਏਰਿਆ 575 ਹੈਕਟੇਅਰ ਹੈ ਅਤੇ ਨਵੇਂ ਪ੍ਰਤਾਵਿਤ 1667 ਹੈਕਟੇਅਰ ਖੇਤਰ ਦੇ ਨਾਲ ਹੀ ਕੁੱਲ ਸ਼ਹਿਰੀਕਰਣ ਏਰਿਆ 2242 ਹੈਕਟੇਅਰ ਹੋ ਜਾਵੇਗਾ। ਰਿਹਾਇਸ਼ੀ ਖੇਤਰ ਵਿਚ 9 ਸੈਕਟਰ, ਵਪਾਰਕ ਖੇਤਰ ਵਿਚ 3 ਸੈਕਟਰ ਅਤੇ 3 ਉਦਯੋਗਿਕ ਖੇਤਰ ਪ੍ਰਸਤਾਵਿਤ ਹਨ। ਇਸੀ ਤਰ੍ਹਾ, ਟ੍ਰਾਂਸਪੋਰਟ ਅਤੇ ਸੰਚਾਰ ਖੇਤਰ ਵਿਚ 2 ਪਾਰਟ ਸੈਕਟਰ, ਪਬਲਿਕ ਉਪਯੋਗਤਾਵਾਂ ਦੇ ਤਹਿਤ 2 ਐਸਟੀਪੀ ਅਤੇ 2 ਵਾਟਰ ਵਰਕਸ, ਪ੍ਰਸਤਾਵਿਤ ਹਨ।
ਮੀਟਿੰਗ ਵਿਚ ਵਾਤਾਵਰਣ , ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਟੀਐਲ ਸਤਅਪ੍ਰਕਾਸ਼, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜ ਨਾਰਾਇਣ ਕੌਸ਼ਿਕ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਨਿਦੇਸ਼ਕ ਅਮਿਤ ਖੱਤਰੀ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਦੇ ਪ੍ਰਬੰਧ ਨਿਦੇਸ਼ਕ ਸੁਸ਼ੀਲ ਸਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Leave a Reply