ਵਧਦੀ ਆਬਾਦੀ, ਕੁਦਰਤੀ ਸ੍ਰੋਤਾਂ ਲਈ ਹਾਨੀਕਾਰਕ -ਪਰਮਿੰਦਰ ਲੌਂਗੋਵਾਲ 

ਲੌਂਗੋਵਾਲ ( ਪੱਤਰ ਪ੍ਰੇਰਕ )
ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿਲਾਂ ਚੌਕ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਅਰੁਣ ਕੁਮਾਰ ਦੇ ਦਿਸ਼ਾ ਅੰਦਰ ਦੇਸ਼ਾਂ ਹੇਠ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਦੇ ਵਿੱਚ ਵਿਸ਼ਵ ਆਬਾਦੀ ਦਿਵਸ ਸਬੰਧੀ ਜਾਗਰੂਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਵਧਦੀ ਆਬਾਦੀ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਸਾਹਮਣੇ ਲਿਆਂਦਾ ਇਸ ਮੌਕੇ ਬੋਲਦਿਆਂ ਪ੍ਰੋਗਰਾਮ ਕੋਆਰਡੀਨੇਟਰ ਰਵਿੰਦਰ ਕੁਮਾਰ ਲੌਂਗੋਵਾਲ ਸਟੇਟ ਵਾਰਡੀ ਨੇ ਕਿਹਾ ਕਿ ਵੱਧਦੀ ਆਬਾਦੀ ਸਾਡੇ ਕੁਦਰਤੀ ਸਰੋਤਾਂ ਲਈ ਬੇਹੱਦ ਹਾਨੀਕਾਰਕ ਹੈ।
ਵੱਧਦੀ ਹੋਈ ਆਬਾਦੀ ਸਾਡੇ ਸਾਰੇ ਇੱਕੋ ਸਿਸਟਮ ਲਈ  ਨੁਕਸਾਨਦੇਹ ਸਾਬਤ ਹੋ ਰਹੀ ਹੈ ਜਿਸ ਦਾ ਸਿੱਟਾ ਗਲੋਬਲ ਵਾਰਮਿੰਗ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਅਤੇ ਹੋਰ ਗੈਰ ਸਮਾਜਿਕ ਗਤੀਵਿਧੀਆਂ ਵਿੱਚ ਵਾਧਾ ਪ੍ਰਮੁੱਖ ਹਨ। ਉਹਨਾਂ ਦੱਸਿਆ ਕਿ ਅੱਜ ਦੁਨੀਆਂ ਦੀ ਆਬਾਦੀ ਲੱਗਭੱਗ 812 ਕਰੋੜ ਹੈ ਜਿਸ ਵਿੱਚ ਇਕੱਲੇ ਭਾਰਤ ਦੀ ਆਬਾਦੀ ਲੱਗਭੱਗ 144 ਕਰੋੜ ਹੈ ਜਿਹੜੀ ਕੁੱਲ ਆਬਾਦੀ ਦਾ 17.7% ਬਣਦਾ ਹੈ।
ਵਿਚਾਰ ਚਰਚਾ ਵਿੱਚ ਭਾਗ ਲੈਂਦੇ ਹੋਏ ਵਿਦਿਆਰਥਣਾਂ ਸੁਮਨ ਕੌਰ, ਜਸਪ੍ਰੀਤ ਕੌਰ,ਅਰਸ਼ਪ੍ਰੀਤ ਕੌਰ, ਗੀਤਾ ਰਾਣੀ ਕਿਰਨਜੀਤ ਕੌਰ ਨੇ ਕਿਹਾ ਕਿ ਅੱਜ ਆਬਾਦੀ ਦੇ ਵਾਧੇ ਨੂੰ ਰੋਕਣਾ ਸਮੇਂ ਦੀ ਮੁੱਖ ਮੰਗ ਹੈ ਜੇਕਰ ਆਬਾਦੀ ਵਿਚਲੇ ਵਾਧੇ ਨੂੰ ਕਾਬੂ ਵਿੱਚ ਨਾ ਕੀਤਾ ਗਿਆ ਤਾਂ ਸ਼ਾਇਦ ਕੁਦਰਤੀ ਸੰਤੁਲਨ ਵਿਗੜ ਜਾਵੇਗਾ ਜਿਸ ਲਈ ਮਨੁੱਖ ਹੀ ਜਿੰਮੇਵਾਰ ਹੋਵੇਗਾ। ਇਸ ਮੌਕੇ ਸਾਇੰਸ ਮਿਸਟਰੈਸ ਗਗਨਜੋਤ ਕੌਰ ਅਤੇ ਸ. ਕਰਨੈਲ ਸਿੰਘ ਸਾਇੰਸ ਮਾਸਟਰ ਨੇ ਵੀ ਵਿਦਿਆਰਥੀਆਂ ਨੂੰ ਵੱਧਦੀ ਆਬਾਦੀ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਮੁੱਹਈਆ ਕਰਵਾਈ।
ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਨ ਉਪਰੰਤ ਸੰਬੋਧਨ ਕਰਦਿਆਂ ਪ੍ਰਿੰਸੀਪਲ ਨਵਰਾਜ ਕੌਰ ਨੇ ਕਿਹਾ ਕਿ ਮਹਿੰਗਾਈ ਦੇ ਯੁੱਗ ਵਿੱਚ ਛੋਟੇ ਪਰਿਵਾਰ ਹੀ ਸੁਖੀ ਹਨ ਕਿਉਂਕਿ ਸਾਡੇ ਖਰਚੇ ਵੱਧ ਰਹੇ ਹਨ ਅਤੇ ਕਮਾਈ ਦੇ ਸਾਧਨ ਸੀਮਤ ਹੋ ਰਹੇ ਹਨ ਜਿਸ ਕਾਰਨ ਸਮਾਜ ਵਿੱਚ ਅਫਰਾ ਤਫਰੀ ਫੈਲ ਰਹੀ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਵੱਧਦੀ ਆਬਾਦੀ ਦੇ ਮਾੜੂ ਪ੍ਰਭਾਵ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਮੈਡਮ ਚਰਨਜੀਤ ਸੋਨੀਆ,ਸ੍ਰ ਗੁਰਦੀਪ ਸਿੰਘ, ਰਾਜੇਸ਼ ਕੁਮਾਰ,ਰਕੇਸ਼ ਕੁਮਾਰ, ਲਖਵੀਰ ਸਿੰਘ(ਸਾਰੇ ਲੈਕਚਰਾਰ) ਸੁਖਵਿੰਦਰ ਕੌਰ ਮੜਾਹਰ,ਸ਼ਮਸ਼ੇਰ ਸਿੰਘ,ਅੰਜਨ ਅੰਜੂ, ਸਵੇਤਾ ਅਗਰਵਾਲ, ਕੰਚਨ ਸਿੰਗਲਾ, ਪਰਮਜੀਤ ਕੌਰ,ਕੁਸਮਲਤਾ, ਕਰਨੈਲ ਸਿੰਘ ਸੰਸਕ੍ਰਿਤ,ਦੀਪ ਸ਼ਿਖਾ ਬਹਿਲ,ਅਸ਼ਵਨੀ ਕੁਮਾਰ,ਹਰਵਿੰਦਰ ਸਿੰਘ,ਸੰਜੀਵ ਕੁਮਾਰ ਤੇ ਸਮੂਹ ਸਟਾਫ ਸਟਾਫ ਮੈਂਬਰ ਮੌਜੂਦ ਸਨ।

Leave a Reply

Your email address will not be published.


*