ਅੱਜਕਲ ਸਮਾਜ ਵਿੱਚ ਅਜਿਹੇ ਵਿਅਕਤੀਆਂ ਦੀ ਗਿਣਤੀ ਜਿਆਦਾ ਹੈ ਜਿਹੜੇ ਜੁਗਾੜ ਕਰਕੇ ਅਵਾਰਡ ਪ੍ਰਾਪਤ ਕਰ ਲੈਦੇਂ ਹਨ ਜਦੋਂ ਕਿ ਜਾਇਜ ਅਤੇ ਹੱਕਦਾਰ ਵਿਅਕਤੀ ਇਸ ਬਾਰੇ ਸੋਚਦੇ ਜਰੂਰ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਹੀ ਚਾਹੀਦਾ ਹੈ ਕਿ ਉਹ ਜਾਇਜ ਅਤੇ ਹੱਕਦਾਰ ਵਿਅਕਤੀ ਦੀ ਚੋਣ ਕਰੇ।ਪਰ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹ ਸਮਾਜ ਸੇਵਾ ਦਾ ਕੰਮ ਆਪਣੇ ਮਨ ਦੀ ਸੰਤੁਸ਼ਟੀ ਅਤੇ ਸਮਾਜ ਪ੍ਰਤੀ ਸਾਡੇ ਫਰਜ ਕਾਰਣ ਕਰਦੇ ਹਨ ਕਿਸੇ ਅਵਾਰਡ ਲਈ ਨਹੀ।
ਸਿੱਖਿਆ ਵਿਕਾਸ ਮੰਚ ਮਾਨਸਾ ਅਤੇ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਚੇਅਰਮੈਨ ਡਾ.ਸੰਦੀਪ ਘੰਡ ਅਤੇ ਪ੍ਰਧਾਨ ਹਰਦੀਪ ਸਿੱਧੂ ਦਾ ਕਹਿਣਾ ਹੈ ਕਿ ਸਮਾਜ ਸੇਵਾ ਦੇ ਵੱਖ ਵੱਖ ਖੇਤਰਾਂ ਵਿੱਚ ਅਜਿਹੇ ਸੈਕੜੇ ਵਿਅਕਤੀ ਹਨ ਜਿੰਨਾਂ ਨੇ ਉਹਨਾਂ ਜੁਗਾੜੀ ਵਿਅਕਤੀਆਂ ਨਾਲੋਂ ਵੱਧ ਕੰਮ ਕੀਤਾ ਹੈ ਕਿਉਕਿ ਉਹਨਾਂ ਦਾ ਮਕਸਦ ਕੇਵਲ ਅਵਾਰਡ ਪ੍ਰਾਪਤ ਕਰਨਾ ਹੀ ਹੁੰਦਾ।ਜੇਕਰ ਸਮਾਜ ਸੇਵਾ ਵਿੱਚ ਖੂਨਦਾਨ ਮੁਹਿੰਮ ਨੂੰ ਹੀ ਦੇਖਿਆ ਜਾਵੇ ਤਾਂ ਅਜਿਹੇ ਵਿਅਕਤੀ ਸ਼ਾਮਲ ਹਨ ਜਿੰਨਾਂ ਦਾ ਸਾਰੇ ਦਾ ਸਾਰਾ ਪ੍ਰੀਵਾਰ ਹੀ ਖੂਨਦਾਨ ਕਰ ਰਿਹਾ ਹੈ ਅਤੇ ਉਹ ਗਿਣਤੀ ਵੀ ਸੈਕਿੜਆਂ ਵਿੱਚ ਹੈ।ਨਸ਼ੇ ਛਡਾਉਣ ਵਿੱਚ ਹੀਰਕੇ ਦਾ ਨੋਜਵਾਨ ਤੋਤਾ ਸਿੰਘ ਲੋੜਵੰਦ ਲੜਕੀਆਂ ਦੇ ਵਿਆਹ ਅਤੇ ਲੋੜਵੰਦਾਂ ਨੂੰ ਰਾਸ਼ਣ ਵੰਡਣ ਵਿੱਚ ਅਜਿਹੇ ਬਹੁਤ ਲੋਕ ਹਨ ਜੋ ਬਿੰਨਾ ਕਿਸੇ ਸੁਆਰਥ ਆਪਣੀ ਚਾਲੇ ਕੰਮ ਕਰ ਰਹੇ ਹਨ।
ਮਾਨਸਾ ਵਿੱਚ ਹੀ ਜੀਤ ਦਹੀਆ ਦਾ ਨਾਮ ਸਮਾਜ ਸੇਵਾ ਦੇ ਮੋਹਰੀ ਲੋਕਾਂ ਵਿੱਚ ਲਿਆ ਜਾਦਾਂ ਜੋ ਆਪ ਤੰਗੀਤੁਰਸ਼ੀਆ ਵਿੱਚ ਹੋਣ ਦੇ ਬਾਵਜੂਦ ਸਲੱਮ ਏਰੀਆਂ ਦੀਆਂ ਲੜਕੀਆਂ ਨੂੰ ਮੁੱਫਤ ਸਿਖਲਾਈ ਅਤੇ ਸਿਲਾਈ ਮਸ਼ੀਨਾਂ,ਲੋੜਵੰਦਾਂ ਲਈ ਰੋਜਗਾਰ,ਰਾਸ਼ਣ ਆਦਿ ਕਰ ਰਹੀ ਹੈ।
ਪਰ ਦੁਜੇ ਪਾਸੇ ਕੁਝ ਕੁ ਅਜਿਹੇ ਸਖਸ਼ ਵੀ ਹਨ ਜਿੰਨਾ ਨੇ ਹੋਰਾਂ ਦੇ ਸਮਾਗਮਾਂ ਵਿੱਚ ਫੋਟੋਆਂ ਖਿਚਵਾਈਆਂ ਭਾਵ ਜੁਗਾੜ ਨਾਲ ਅਵਾਰਡ ਪ੍ਰਾਪਤ ਕੀਤੇ ਹਨ ਜਿੰਨਾ ਨੇ ਜੁਗਾੜ ਨਾਲ ਅਵਾਰਡ ਪ੍ਰਾਪਤ ਕਰਕੇ ਹੁਣ ਸਰਕਾਰਾਂ ਤੋ ਸੁੱਖ ਸਹੂਲਤਾਂ ਵੀ ਮੰਗ ਰਹੇ ਹਨ ਬੇਸ਼ਕ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ।
ਇਹ ਜੁਗਾੜੀ ਕੇਵਲ ਲੋਕਾਂ ਵਿੱਚ ਮਾਖੋਲ ਦਾ ਪਾਤਰ ਬਣਦੇ ਹਨ।ਮੈਨੂੰ ਯਾਦ ਹੈ ਕਿ ਇੱਕ ਵਾਰ ਕੋਮੀ ਪੱਧਰ ਦੇ ਜੁਗਾੜ ਜੇਤੂਆਂ ਨੇ ਇੱਕ ਕੇਦਰੀ ਮੰਤਰੀ ਤੋਂ ਅਵਾਰਡੀਆਂ ਨੂੰ ਵਿਸ਼ੇਸ ਸਹੂਲਤਾਂ ਦੀ ਮੰਗ ਕੀਤੀ ਤਾਂ ਉਸ ਮੰਤਰੀ ਨੇ ਹੱਸਦਿਆਂ ਕਿਹਾ ਕਿ ਹੁੁਣ ਤੁਸੀ 5-7 ਵਿਅਕਤੀਆਂ ਦਾ ਨਸ਼ਾ ਛਡਾ ਕੇ ਰਾਜ ਸਭਾ ਦੀ ਮੈਬਰੀ ਲੈਣਾ ਚਾਹੁੰਦੇ ਹੋ ਇਸ ਲਈ ਤੁਹਾਡੇ ਲਈ ਇੱਕ ਵੱਖਰੀ ਰਾਜ ਸਭਾ ਬਣਾਉਣੀ ਪਵੇਗੀ।ਤੁਸੀ ਜਿਹੜੇ ਸਾਰਟੀਫਿਕੇਟ ਇਕੱਠੇ ਕੀਤੇ ਉਸ ਦਾ ਅਵਾਰਡ ਮਿਲ ਗਿਆ ਹੋਰ ਕੀ ਚਾਹੀਦਾ।ਅਜਿਹੀ ਮੰਗ ਹੀ ਬੁਢਲਾਡਾ ਦੇ ਇੱਕ ਸ਼ਖਸ਼ ਨੇ ਹੁਣ ਵੱਖ ਵੱਖ ਅਖਬਾਰਾਂ ਵਿੱਚ ਬਿਆਨ ਲਵਾਕੇ ਕਰ ਦਿੱਤੀ। ਉਹਨਾਂ ਮੰਗ ਕਰਦਿਆਂ ਸਰਕਾਰ ਤੋਂ ਅਵਾਰਡੀਆਂ ਨੂੰ ਵਿਸ਼ੇਸ ਸਹੂਲਤਾਂ, ਗੈਸ ਏਜੰਸੀ,ਪਟਰੋਲ ਪੰਪ,ਮੁੱਫਤ ਬੱਸ,ਟ੍ਰੈਨ ਅਤੇ ਹਵਾਈ ਯਾਤਰਾ ਤੋਂ,ਸਰਕਾਰੀ ਕਮੇਟੀਆਂ ਵਿੱਚ ਨੋਮੀਨੇਸ਼ਨ ਅਤੇ ਵਿਸ਼ੇਸ ਕਾਰਡ ਜਾਰੀ ਕਰਨ ਦੀ ਮੰਗ ਕੀਤੀ ਹੈ।
ਦੂਜੇ ਬੰਨੇ ਅਜਿਹੇ ਸੈਕੜੇ ਲੋਕ ਅਜਿਹੇ ਹੁੰਦੇ ਹਨ ਜੋ ਆਪਣਾ ਕੰਮ ਕਰਦੇ ਹਨ ਪਰ ਸਰਕਾਰ ਵੱਲੋਂ ਕੋਈ ਅਵਾਰਡ ਵੀ ਦਿੱਤਾ ਜਾਦਾਂ ਉਸ ਬਾਰੇ ਨਾਂ ਤਾਂ ਉਹਨਾਂ ਨੂੰ ਕੋਈ ਜਾਣਕਰੀ ਹੁੰਦੀ ਹੈ ਅਤੇ ਨਾਂ ਹੀ ਤਮੰਨਾ।ਜੇਕਰ ਉਹਨਾਂ ਨੂੰ ਕਿਹਾ ਜਾਦਾਂ ਕਿ ਜੇਕਰ ਤੁਸੀ ਅਵਾਰਡ ਲਈ ਨਾ ਅਪਲਾਈ ਕੀਤਾ ਤਾਂ ਇਹ ਜੁਗਾੜੀ ਬੰਦੇ ਅਵਾਰਡ ਲੇ ਜਾਣਗੇ ਪਰ ਉਹਨਾਂ ਦਾ ਕਹਿਣਾ ਕਿ ਸਮਾਜ ਵਿੱਚ ਰਹਿੰਦੇ ਹੋਏ ਸਾਡੇ ਕੁਝ ਫਰਜ ਬਣਦੇ ਹਨ ਅਤੇ ਅਸੀ ਉਸ ਫਰਜ ਨੂੰ ਪੂਰਾ ਕਰ ਰਹੇ ਹਾਂ। ਹਾਂ ਜੇਕਰ ਸਰਕਾਰ ਜਾਂ ਪ੍ਰਸਾਸ਼ਨ ਹੀ ਕੋਈ ਸਨਮਾਨ ਕਰ ਦੇੇਵੇ ਤਾਂ ਉਹ ਜਰੂਰ ਪ੍ਰਸਾਸ਼ਨ ਨੂੰ ਮਾਣ ਸਨਾਮਨ ਦੇਣ ਹਿੱਤ ਲੇ ਲੈਦੇਂ ਹਨ।
ਇਸ ਸਬੰਧੀ ਸਮਾਜ ਸੇਵਾ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਵਿਅਕਤੀਆਂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਰਕਾਰਾਂ ਨੂੰ ਲੋਕਾਂ ਕੋਲੋਂ ਅਵਾਰਡ ਲਈ ਅਪਲਾਈ ਕਰਨ ਦੀ ਥਾਂ ਜਿਲ੍ਹਾ ਪ੍ਰਸਾਸ਼ਨ ਖੁਦ ਆਪਣੀ ਜਿੰਮੇਵਾਰੀ ਨਾਲ ਉਹਨਾਂ ਲੋਕਾਂ ਦੇ ਨਾਮ ਭੇਜੇ ਜੋ ਸਹੀ ਰੂਪ ਵਿੱਚ ਸਮਾਜ ਸੇਵਾ ਦੀਆਂ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।ਉਹਨਾਂ ਕਿਹਾ ਕਿ ਜੇਕਰ ਇਹਨਾਂ ਨੂੰ ਮਿਲੇ ਅਵਾਰਡਾਂ ਦੀ ਸਹੀ ਪੜਤਾਲ ਕੀਤੀ ਜਾਵੇ ਤਾਂ ਸਾਰੀ ਅਸਲੀਅਤ ਸਾਹਮਣੇ ਆ ਜਾਵੇਗੀ ਜਿਵੇਂ ਸਮਾਜ ਅਤੇ ਦੇਸ਼ ਸੇਵਾ ਬਾਰੇ ਲੇਖਕ ਨੇ ਲਿਿਖਆ ਹੈ;-
ਸ਼ੇਵਾ ਦੇਸ਼ ਦੀ ਜਿੰਦੜੀਏ ਬੜੀ ਅੋਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸਬੀਤਾਂ ਝੱਲੀਆਂ ਨੇ
ਲੇਖਕ ਡਾ.ਸੰਦੀਪ ਘੰਡ ਲਾਈਫ ਕੋਚ ਮਾਨਸਾ
ਸੇਵਾ ਮੁਕਤ ਅਧਿਕਾਰੀ-9478231000
Leave a Reply