ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਵੱਲੋਂ ਕੁੜੀਆਂ ਨੂੰ ਸੈਲਫ ਡਿਫੈਂਸ ਵਾਸਤੇ ਬੋਕਸਿੰਗ ਅਤੇ ਕਿੱਕ ਬਾਕਸਿੰਗ ਦੇ ਗੁਣ ਬਿਨਾਂ ਪੈਸੇ ਬਿਨਾਂ ਲਾਲਚ ਫ੍ਰੀ ਬਾਕਸਿੰਗ ਅਤੇ ਕਿੱਕ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਵੱਲੋਂ ਸਿਖਾਈ ਜਾ ਰਹੀ ਹੈ।
ਨੈਨਾ ਸ਼ਰਮਾ ਨੇ ਬਾਕਸਿੰਗ ਅਤੇ ਕਿੱਕ ਬਾਕਸਿੰਗ ਵਿੱਚ ਜਮਾਈ ਆਪਣੀ ਧਾਕ 12 ਸਾਲ ਬਾਅਦ ਰਿੰਗ ਵਿੱਚ ਉੱਤਰ ਕੇ ਗੋਲਡ ਮੈਡਲ ਜਿੱਤਿਆ। 5 ਤੋਂ 7 ਜੁਲਾਈ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿੱਚ ਸੀਨੀਅਰ ਸਟੇਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਹੋਈ। ਜਿਸ ਵਿੱਚ ਨੈਨਾ ਨੇ ਪਲੱਸ 70 ਵਜ਼ਨ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਨੈਸ਼ਨਲ ਵਿੱਚ ਜਗ੍ਹਾ ਬਣਾਈ। ਇਹ ਨੈਸ਼ਨਲ ਗੋਆ ਵਿੱਚ ਹੋ ਰਹੀ ਹੈ, ਆਪਣੀ ਨੈਸ਼ਨਲ ਦੀ ਸ਼ਾਪ ਬਰਕਰਾਰ ਰੱਖੀ।
ਨੈਨਾ ਦਾ ਹੁਣ ਵਿਆਹ ਹੋ ਚੁੱਕਾ ਹੈ ਅਤੇ ਦੋ ਬੱਚੇ ਹਨ। ਨੈਨਾ ਆਪਣੇ ਸਮੇਂ ਦੀ ਪੰਜਾਬ ਦੀ ਬੈਸਟ ਬੌਕਸਰ ਰਹਿ ਚੁੱਕੀ ਹੈ ।ਨੈਨਾ ਦੀ ਬਾਕਸਿੰਗ ਵਿੱਚ ਪ੍ਰਾਪਤੀਆਂ ਇਸ ਤਰ੍ਹਾਂ ਸਕੂਲ ਨੈਸ਼ਨਲ ,ਜੂਥ ਨੈਸ਼ਨਲ ,ਇੰਟਰ ਕਾਲਜ, ਜੂਨੀਅਰ ਸਟੇਟ, ਸਭ ਜੂਨੀਅਰ ਸਟੇਟ, ਸਕੂਲ ਸਟੇਟ, ਓਪਨ ਡਿਸਟ੍ਰਿਕਟ, ਸਕੂਲ ਡਿਸਟ੍ਰਿਕਟ, ਸਭ ਵਿੱਚ ਗੋਲਡ ਮੈਡਲ ਪ੍ਰਾਪਤ ਕਰ ਚੁੱਕੀ ਹੈ। ਨੌਰਥ ਇੰਡੀਆਂ ਵਿੱਚ ਸਿਲਵਰ ਮੈਡਲ ਅਤੇ ਤਿੰਨ ਇੰਡੀਆਂ ਕੈਂਪ ਲਗਾ ਚੁੱਕੀ ਹੈ। ਨੈਨਾ ਨੇ 2013 ਵਿੱਚ ਬਾਕਸਿੰਗ ਇਨਵੀਟੇਸ਼ਨ ਕੰਪਟੀਸ਼ਨ ਚਾਈਨਾ ਵਿੱਚ ਹੋਇਆ। ਉਸ ਵਿੱਚ ਸਿਲਵਰ ਮੈਡਲ ਜਿੱਤਿਆ ਅਤੇ ਹੁਣ 27 ਤੋਂ 30 ਜੂਨ ਨੇਪਾਲ ਵਿੱਚ ਕਾਠਮਾਂਡੂ ਇੰਡੋ ਨੇਪਾਲ ਇਨਵੀਟੇਸ਼ਨ ਬਾਕਸਿੰਗ ਕੰਪੀਟੀਸ਼ਨ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ। ਨੈਨਾ ਨੂੰ ਫ਼ਿਰ ਗੇਮ ਵਿੱਚ ਲਿਆਣ ਵਿੱਚ ਉਸਦੇ ਪਤੀ ਅਭਿਸ਼ੇਕ ਸ਼ਰਮਾਂ ਅਤੇ ਸੋਹਰਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ।
ਨੈਨਾ ਨੇ ਇਸ ਮੈਡਲ ਪਿੱਛੇ ਆਪਣੇ ਕੋਚ ਬਲਦੇਵ ਰਾਜ ਦੇਵ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਉਮਰ ਵਿੱਚ ਵੀ ਮੇਰੇ ਵਿੱਚ ਕਾਬਲੀਅਤ ਦੇਖੀ ਤੇ ਮੈਨੂੰ ਰਿੰਗ ਵਿੱਚ ਉਤਾਰਿਆ। ਨੈਨਾ ਬੌਕਸਰ ਕੋਚ ਦੇ ਨਾਲ-ਨਾਲ ਡਿਸਟ੍ਰਿਕਟ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਕੇਵਲ ਕ੍ਰਿਸ਼ਨਪੁਰੀ, ਜੁਆਇੰਟ ਸੈਕਟਰੀ ਬ੍ਰਿਜਮੋਨ ਰਾਣਾ, ਕੋਚ ਦਲਬੀਰ ਸਿੰਘ, ਕੋਚ ਮੀਨਾਕਸ਼ੀ ਦਾ ਵੀ ਦਿਲੋਂ ਧੰਨਵਾਦ ਕੀਤਾ। ਜਿਨਾਂ ਨੇ ਸਮੇਂ-ਸਮੇਂ ਤੇ ਮੈਨੂੰ ਗਾਈਡ ਕੀਤਾ ਤੇ ਮੇਰੀ ਹੌਂਸਲਾ ਅਫਜ਼ਾਈ ਕਰਦੇ ਰਹੇ। ਨੈਨਾ ਬਾਕਸਰ ਵੱਲੋਂ ਮੈਡਲ ਜਿੱਤ ਕੇ ਘਰ ਆਉਣ ਤੇ ਵਿਧਾਨ ਸਭਾ ਹਲਕਾ ਵੈਸਟ ਅੰਮ੍ਰਿਤਸਰ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਪੀਏ ਅਮਰਜੀਤ ਸਿੰਘ, ਬਲਾਕ ਇੰਚਾਰਜ਼ ਹਰਜੀਤ ਸਿੰਘ ਗੋਰਾ ਪਹਿਲਵਾਨ, ਬਾਕਸਿੰਗ ਕੋਚ ਬਲਦੇਵ ਰਾਜ ਦੇਵ ਵੱਲੋਂ ਨੈਨਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਤੇ ਡਾ. ਜਸਬੀਰ ਸਿੰਘ ਨੇ ਕਿਹਾ ਕਿ ਅੱਜ ਦੇ ਮਾਹੌਲ ਦੇ ਮੁਤਾਬਿਕ ਹਰ ਕੁੜੀ ਨੂੰ ਸੈਲਫ ਡਿਫੈਂਸ ਵਾਸਤੇ ਬਾਕਸਿੰਗ ਅਤੇ ਕਿੱਕ ਬਾਕਸਿੰਗ ਅਤੇ ਹੋਰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਜਿਸ ਨਾਲ ਬੱਚੇ ਸਟਰੋਂਗ ਅਤੇ ਫਿਜ਼ੀਕਲ ਫਿੱਟ ਰਹਿੰਦੇ ਹਨ ਅਤੇ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਸਾਡੀ ਸਰਕਾਰ ਆਉਣ ਦੇ ਬਾਅਦ ਵਿੱਚ ਪੰਜਾਬ ਵਿੱਚ ਖਿਡਾਰੀਆਂ ਵਾਸਤੇ ਬਹੁਤ ਲਾਭ ਦਿੱਤੇ ਜਾ ਰਹੇ ਹਨ। ਜਿੱਦਾਂ ਖੇਡ ਵਤਨ ਪੰਜਾਬ ਦੇ ਕੰਪਟੀਸ਼ਨ ਵਿੱਚ ਬੱਚਿਆਂ ਨੂੰ ਪੈਸੇ ਦਿੱਤੇ ਜਾ ਰਹੇ ਹਨ। ਜੋ ਬੱਚੇ ਨੈਸ਼ਨਲ ਖੇਲਦੇ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ ਅਤੇ ਸਪੋਰਟਸ ਵਿੱਚ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਬਾਕਸਿੰਗ ਕੋਚ ਬਲਦੇਵ ਰਾਜ ਦੇਵ ਬਹੁਤ ਵਧੀਆ ਕੁੜੀਆਂ ਲਈ ਉਪਰਾਲਾ ਕਰ ਰਹੇ ਹਨ। ਉਹਨਾਂ ਨੇ ਕਿਹਾ ਮੇਰੇ ਸਹਿਯੋਗ ਦੀ ਸਪੋਰਟ ਵਾਸਤੇ ਜਦੋਂ ਵੀ ਕੋਈ ਜ਼ਰੂਰਤ ਹੁੰਦੀ ਹੈ, ਮੈਂ ਹਰ ਖਿਡਾਰੀਆਂ ਅਤੇ ਕੋਚਾਂ ਦੀ ਵੱਧ ਤੋਂ ਵੱਧ ਮੱਦਦ ਕਰਦਾ ਹਾਂ ਅਤੇ ਕਰਦਾ ਰਹਾਂਗਾ।
Leave a Reply