ਥਾਣਾ ਡੀ-ਡਵੀਜ਼ਨ ਵੱਲੋਂ ਚੋਰੀਂ ਦੇ 8  ਮੋਟਰਸਾਈਕਲਾਂ ਅਤੇ 1 ਐਕਟੀਵਾ ਸਮੇਤ ਦੋਸ਼ੀ ਕਾਬੂ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਰਣਜੀਤ ਸਿੰਘ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਮੁਤਾਬਿਕ ਡਾ. ਦਰਪਣ ਆਹਲੂਵਾਲੀਆ ਏ.ਡੀ.ਸੀ.ਪੀ. ਸਿਟੀ-1 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸੁਰਿੰਦਰ ਸਿੰਘ ਏ.ਸੀ.ਪੀ. ਸੈਟਰਲ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਡੀ-ਡਵੀਜ਼ਨ ਅੰਮ੍ਰਿਤਸਰ ਦੇ ਇੰਸਪੈਕਟਰ ਮੋਹਿਤ ਕੁਮਾਰ ਦੀ ਪੁਲਿਸ ਪਾਰਟੀ ਏ.ਐਸ.ਆਈ. ਸੁਦੇਸ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਮੁਲਜ਼ਮ ਮਲੂਕ ਸਿੰਘ ਉਰਫ਼ ਭੇਜਾ ਪੁੱਤਰ ਟਹਿਲ ਸਿੰਘ ਵਾਸੀ ਗਲੀ ਚੱਕੀ ਵਾਲੀ, ਸਤਨਾਮ ਨਗਰ, ਝਬਾਲ ਰੋਡ, ਅੰਮ੍ਰਿਤਸਰ ਹਾਲ ਵਾਸੀ ਪਿੰਡ ਠੱਠਗੜ ਥਾਣਾ ਝਬਾਲ ਜ਼ਿਲਾ ਤਰਨ ਤਾਰਨ ਨੂੰ ਸਮੇਤ ਇੱਕ ਐਕਟਿਵਾ ਹਾਂਡਾ ਬਿਨਾਂ ਨੰਬਰੀ ਕਾਬੂ ਕੀਤਾ ਗਿਆ। ਇਸ ਤੇ ਮੁਕੱਦਮਾਂ ਨੰਬਰ 40 ਮਿਤੀ 6.7.2024 ਜ਼ੁਰਮ 303 (2), 317 (2) BNS, ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
       ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਇੰਕਸਾਫ ਪਰ 8 ਚੋਰੀਂ ਦੇ ਮੋਟਰਸਾਈਕਲ ਹੋਰ ਬ੍ਰਾਮਦ ਕੀਤੇ ਗਏ। ਇਸ ਪਾਸੋਂ ਹੁਣ ਤੱਕ ਕੁੱਲ 9 ਚੋਰੀਂ ਦੇ ਵਹੀਕਲ਼ ਬ੍ਰਾਮਦ ਕੀਤੇ ਗਏ ਹਨ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।
ਇਸ ਤੇ ਪਹਿਲਾਂ ਦਰਜ ਮੁਕੱਦਮੇ ਦਾ ਵੇਰਵਾ ਮੁਕੱਦਮਾਂ ਨੰਬਰ 07 ਮਿਤੀ 4.1.2022 U/S 379/411 IPC, ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ, ਮੁਕੱਦਮਾਂ ਨੰਬਰ 17 ਮਿਤੀ 5.2.2022 ਜ਼ੁਰਮ 379/411 ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ ਅਤੇ ਮੁਕੱਦਮਾ ਨੰ. 31 ਮਿਤੀ 14.12.2023 U/s 379/411 ਭ:ਦ, ਥਾਣਾ ਆਰਪੀਐਫ, ਅੰਮ੍ਰਿਤਸਰ।

Leave a Reply

Your email address will not be published.


*