ਸੰਗਰੂਰ,( ਪੱਤਰਕਾਰ ) ਪੰਜਾਬ ਪੇਪਰ ਬੋਰਡ ਮਿੱਲ ਐਸੋਸੀਏਸ਼ਨ ਦੀ ਮੀਟਿੰਗ ਰਾਇਲ ਹੋਟਲ ਵਿਖੇ ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਤਰਸੇਮ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਚੇਅਰਮੈਨ ਪ੍ਰਦੀਪ ਮੈਨਨ ਅਤੇ ਵਾਈਸ ਚੇਅਰਮੈਨ ਚਰਨਦਾਸ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਅਗਲੀ ਮੀਟਿੰਗ ਜਲਦ ਹੀ ਅੰਮ੍ਰਿਤਸਰ ਜੋਨ, ਜਲੰਧਰ ਜੋਨ ਅਤੇ ਲੁਧਿਆਣਾ ਜ਼ੋਨ ਵਿੱਚ ਰੱਖੀ ਜਾਵੇਗੀ ਅਤੇ ਉਸ ਤੋਂ ਬਾਅਦ ਪੰਜਾਬ ਭਰ ਦੇ ਸਾਰੇ ਬੋਰਡ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਾਨਯੋਗ ਅਮਨ ਅਰੋੜਾ ਰਾਹੀਂ ਪੰਜਾਬ ਸਰਕਾਰ ਨੂੰ ਮਿਲਣਗੇ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਤੇ ਕੇਂਦਰ ਸਰਕਾਰ ਤੋਂ ਜੋ ਮੰਗਾਂ ਹਨ ਮਾਨਯੋਗ ਸ਼੍ਰੀਨਿਵਾਸਲੂ ਸੰਗਠਨ ਮੰਤਰੀ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਦਿੱਤੀਆਂ ਜਾਣਗੀਆਂ । ਪੰਜਾਬ ਆਉਣ ਵਾਲੇ ਸਮੇਂ ਵਿੱਚ ਪਰਾਲੀ ਦੇ ਸੀਜ਼ਨ ਵਿੱਚ ਅੱਗ ਲੱਗਣ ਨਾਲ ਵਾਤਾਵਰਣ ਪੂਰੀ ਤਰ੍ਹਾਂ ਦੂਸ਼ਿਤ ਹੋ ਜਾਂਦਾ ਹੈ ਚੇਅਰਮੈਨ ਪ੍ਰਦੀਪ ਮੈਨਨ ਨੇ ਕਿਹਾ ਜਿਸ ਵਿੱਚ ਪੇਪਰ ਬੋਰਡ ਮਿਲ ਪੂਰਾ ਸਹਿਯੋਗ ਦੇ ਸਕਦੀ ਹੈ ਕਿ ਜੇਕਰ ਸਰਕਾਰ ਸਾਨੂੰ ਪੂਰਾ ਸਹਿਯੋਗ ਦੇਵੇ ਤਾਂ ਸਾਡੇ ਉਦਯੋਗ ਵਿੱਚ ਵੱਡੀ ਮਾਤਰਾ ਵਿੱਚ ਪਰਾਲੀ ਦੀ ਖਪਤ ਹੋ ਸਕਦੀ ਹੈ ਜਿਸ ਲਈ ਸਾਨੂੰ ਨਵੀਂ ਤਕਨੀਕ ਵਾਲੀ ਮਸ਼ੀਨਰੀ ਦੀ ਲੋੜ ਹੈ ਅਤੇ ਬਿਜਲੀ ਦੇ ਰੇਟ ਜਿਆਦਾ ਹੋਣ ਕਾਰਨ ਉਸ ਦਾ ਪੇਸਟ ਬਹੁਤ ਮਹਿੰਗਾ ਪੈਂਦਾ ਹੈ ਬਿਜਲੀ ਵਿੱਚ ਕੁਝ ਰਿਆੲਤ ਹੋ ਜਾਵੇ ਤਾਂ ਪੰਜਾਬ ਦਾ ਪ੍ਰਦੂਸ਼ਣ ਕਾਫੀ ਹੱਦ ਤੱਕ ਦੂਰ ਹੋ ਜਾਵੇਗਾ । ਇਸ ਵਿੱਚ ਕੇਂਦਰ ਸਰਕਾਰ ਜੀਐਸਟੀ ਨੂੰ ਬਿਲਕੁਲ ਫਰੀ ਕਰੇ ਇਹਨਾਂ ਗੱਲਾਂ ਨੂੰ ਲੈ ਕੇ ਹੀ ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਿਲਾਂਗੇ ਸਾਨੂੰ ਪੂਰੀਆਂ ਆਸ ਹੈ ਕਿ ਸਾਨੂੰ ਪੂਰੀ ਆਸ ਹੈ ਕਿ ਸਾਨੂੰ ਪੂਰਾ ਸਹਿਯੋਗ ਮਿਲੇਗਾ।
Leave a Reply