ਮਾਲੇਰਕੋਟਲਾ :(ਮੁਹੰਮਦ ਸ਼ਹਿਬਾਜ਼) ਕਿਸੇ ਵੀ ਦੇਸ਼,ਸਮਾਜ ਦਾ ਭਵਿੱਖ ਦਾ ਅਨੁਮਾਨ, ਉਸ ਦੇ ਨੌਜਵਾਨਾਂ ਤੋਂ ਲਗਾਇਆ ਜਾ ਸਕਦਾ ਹੈ। ਇਸ ਲਈ ਸੂਬੇ ਨੂੰ ਨਸ਼ਾ ਮੁਕਤ, ਰੰਗਲਾ ਪੰਜਾਬ ਬਣਾਉਣ ਦਾ ਬੀੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ,ਪੰਜਾਬ ਸ੍ਰੀ ਗੋਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆਂ ਨੂੰ ਪੰਜਾਬ ਵਿੱਚੋ ਜੜ੍ਹ ਤੋਂ ਖਤਮ ਕਰਨ ,ਨੌਜਵਾਨਾਂ ਦੀ ਉਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਖੇਡਾਂ ਨਾਲ ਜੋੜ੍ਹਨ ਦੇ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ ।
ਸਮਾਪਤੀ ਸਮਾਰੋਹ ਦੌਰਾਨ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਖੇਡਾਂ ਨਾਲ ਜੋੜ੍ਹਨ ਲਈ ਖੇਡ ਵਿਭਾਗ ਪੰਜਾਬ ਅਤੇ ਹੋਰ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਤਿੰਨੇ ਸਬ ਡਵੀਜਨਾਂ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ । ਮਾਲੇਰਕੋਟਲਾ ਵਿਖੇ ਕਰਵਾਏ ਗਏ ਖੇਡ ਮੁਕਾਬਲਿਆਂ ਸਫਲਤਾ ਪੂਰਵਕ ਸੰਪਨ ਹੋ ਗਏ ਹਨ ।
ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਕੁਸ਼ਤੀ (ਲੜਕੇ-ਲੜਕੀਆਂ), ਫੁੱਟਬਾਲ, ਬਾਕਸਿੰਗ, ਰੱਸਾਕਸ਼ੀ, ਵਾਲੀਬਾਲ, ਕ੍ਰਿਕਟ, ਜੂਡੋ, ਬੈਡਮਿੰਟਨ ਦੇ ਮੈਚਾਂ ਦੌਰਾਨ ਸਬੰਧਤ ਸਬ ਡਵੀਜਨ ਦੀਆਂ ਟੀਮਾਂ ਨੇ ਭਾਗ ਲਿਆ । ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆ ਡਾ ਸਿਮਰਤ ਕੌਰ ਨੇ ਕਿਹਾ ਕਿ ਨਸ਼ਿਆਂ ਦੀ ਬਿਮਾਰੀ ਨੂੰ ਸਮਾਜ ਵਿੱਚੋਂ ਜੜ੍ਹ ਤੋਂ ਪੁੱਟਣਾ ਬਹੁਤ ਹੀ ਜ਼ਰੂਰੀ ਹੈ । ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ।
ਉਹ ਦਿਨ ਦੂਰ ਨਹੀਂ ਹੈ,ਜਦੋ ਪੰਜਾਬ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਵਜੋ ਉਭਰਕੇ ਦੁਨੀਆਂ ਦੇ ਨਕਸ਼ੇ ਵਿੱਚ ਆਪਣਾ ਨਾਮ ਹਰ ਖੇਤਰ ਵਿੱਚ ਦਰਜ ਕਰੇਗਾ । ਕੇਵਲ ਖੇਡਾਂ ਨਾਲ ਜੋੜ ਕੇ ਹੀ ਅਸੀ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਕੇ ਅਨੁਸਾਸ਼ਤ ਸਮਾਜ ਦੀ ਉਸਾਰੀ ਕਰ ਸਕਦੇ ਹਾਂ । ਡਾ. ਸਿਮਰਤ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਕੋਚਿੰਗ ਸੈਂਟਰ ਮਾਲੇਰਕੋਟਲਾ ਦੀ ਟੀਮ ਵੱਲੋਂ ਪਹਿਲਾਂ ਸਥਾਨ ਅਤੇ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਦੀ ਟੀਮ ਵੱਲੋਂ ਦੂਸਰਾ ਸਥਾਨ, ਫੁੱਟਬਾਲ (ਲੜਕੀਆਂ) ਡਾ. ਜ਼ਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਦੀ ਟੀਮ ਵੱਲੋਂ ਪਹਿਲਾ, ਸਰਕਾਰੀ ਕੰਨਿਆ ਸੀਨੀਅਰ. ਸੈਕੰ. ਸਕੂਲ ਮਾਲੇਰਕੋਟਲਾ ਦੀ ਟੀਮ ਵੱਲੋਂ ਦੂਸਰਾ ਸਥਾਨ ਹਾਸ਼ਲ ਕੀਤਾ ਗਿਆ । ਇਸੇ ਤਰ੍ਹਾਂ ਬਾਕਸਿੰਗ ਦੇ ਵੱਖ ਵੱਖ ਵਰਗ ਦੇ ਖੇਡ ਮੁਕਾਬਲਿਆਂ ਵਿੱਚ ਮੁਹੰਮਦ ਅਨਸ, ਹੂਮਾ, ਤਾਸਬੀਆ, ਕਰਨਵੀਰ ਸਿੰਘ, ਜਸਲੀਨ ਕੌਰ, ਜਸਕਰਨ ਸਿੰਘ, ਅਰੀਬਾ, ਮਨਪ੍ਰੀਤ ਕੌਰ, ਮੁਰਤਜਾ ਵੱਲੋਂ ਪਹਿਲਾਂ ਅਤੇ ਗੁਰਿੰਦਰ ਸਿੰਘ, ਨਮਾਰਾ, ਸਿਮਰਨ, ਹੰਸੂ, ਸਫੀਆ, ਗੁਰਮਨ ਸਿੰਘ, ਅਨੂ, ਸੱਬਾ, ਜਤਿਨ ਵੱਲੋਂ ਦੂਸਰਾ ਸਥਾਨ ਹਾਸਲ ਕੀਤਾ ਗਿਆ ਅਤੇ ਪਟਕੇ ਦੀਆਂ ਤਿੰਨ ਕੁਸਤੀਆਂ ਵਿੱਚ ਸੈਫ, ਗੁਫਾਰ(ਕਾਲੀਆ) ਅਤੇ ਅਨਸ ਆਪਣੇ ਵਿਰੋਧੀ ਪਹਿਲਵਾਨਾਂ ਨੂੰ ਹਰਾ ਕੇ ਜੇਤੂ ਹੋਏ।
ਇਸੇ ਤਰਾਂ ਜੂਡੋ ਲੜਕੀਆਂ ਵਿੱਚ ਕਿਰਨਜੋਤ ਕੌਰ, ਇਸਵਾ, ਵਿਦਿਆ ਅਤੇ ਹਾਦੀਆ ਨੇ ਆਪਣੀਆਂ ਵਿਰੋਧੀ ਖਿਡਾਰਣਾ ਨੂੰ ਹਰਾ ਕੇ ਜੇਤੂ ਮੁਕਾਮ ਹਾਸਲ ਕੀਤਾ। ਜੇਤੂ ਖਿਡਾਰੀਆਂ ਦੀ ਹੌਸਲਾਂ ਅਫਜਾਈ ਲਈ ਉਹਨਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।
Leave a Reply