ਹਰਿਆਣਾ ਨਿਊਜ਼

ਮੁੱਖ ਮੰਤਰੀ ਨੇ ਪਟੌਦੀ ਵਿਧਾਨਸਭਾ ਦੀ 18 ਸੜਕਾਂ ਦੇ ਸੁਧਾਰ ਨੁੰ ਮੰਜੂਰੀ ਦਿੱਤੀ

ਚੰਡੀਗੜ੍ਹ, 5 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਜਿਲ੍ਹਾ ਦੇ ਪਟੌਦੀ ਵਿਧਾਨਸਭਾ ਦੀ 18 ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇੰਨ੍ਹਾਂ ਸਾਰਿਆਂ ‘ਤੇ 6.20 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ।

          ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਿਨ੍ਹਾਂ ਵਿਸ਼ੇਸ਼ ਸੜਕਾਂ ਦੀ ਮੁਰੰਮਤ ਨੂੰ ਮੰਜੂਰੀ ਮਿਲੀ ਹੈ, ਉਨ੍ਹਾਂ ਵਿਚ ਗੁਰੂਗ੍ਰਾਮ ਵਿਚ 39.9 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਨਰਹੇੜਾ ਤਕ 1.620 ਕਿਲੋਮੀਟਰ ਲੰਬੇ ਐਚਐਨਪੀਪੀ ਮਾਰਗ, 41.11 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਰਾਜਪੁਰਾ ਤੋਂ ਪਿੰਡ ਮੁਜੱਫਰਾ ਤਕ 2.25 ਕਿਲੋਮੀਟਰ ਲੰਬੇ ਮਾਰਗ, 90.98 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਭੌਂਕਰਕਾ ਵਿਚ ਪਿੰਡ ਪਰਸੋਲੀ ਤਕ 2.790 ਕਿਲੋਮੀਟਰ, ਡੀਜ ਰੋਡ (ਐਨਐਚ-8) ਤੋਂ ਪਿੰਡ ਬਿਲਾਸਪੁਰ ਕਲਾਂ ਤਕ 0.240 ਕਿਲੋਮੀਟਰ ਲੰਬੀ ਸੜਕ ਜਿਨ੍ਹਾਂ ਦੀ ਲਾਗਤ 21.41 ਲੱਖ ਰੁਪਏ, ਡੀਜੇ ਰੋਡ ਤੋਂ ਆਰਐਲਐਸ ਕਾਲਜ ਸਿਧਰਾਵਲੀ ਤਕ 0.150 ਕਿਲਮੋੀਟਰ ਲੰਬੀ ਸੜਕ ਜਿਸ ਦੀ ਲਾਗਤ 11.38 ਲੱਖ ਰੁਪਏ, ਪਟੌਦੀ ਰੋਡ ਤੋਂ ਪਿੰਡ ਪਹਾੜੀ ਤਕ 0.160 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 14.46 ਲੱਖ ਰੁਪਏ, ਜੀਵਾਡਾ-ਗੁਢਾਨਾ ਰੋਡ ਤੋਂ ਹਲਿਆਕੀ ਤਕ 0.140 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 7.35 ਲੱਖ ਰੁਪਏ ਸ਼ਾਮਿਲ ਹੈ।

          ਇਸ ਤੋਂ ਇਲਾਵਾ, ਮੰਜੂਰ ਪਰਿਯੋਜਨਾਵਾਂ ਵਿਚ ਲਿੰਕ ਰੋਡ ‘ਤੇ ਮਿਰਜਾਪੁਰ ਤੋਂ ਸਕੂਲ ਤਕ 0.820 ਕਿਲੋਮੀਟਰ ਲੰਬੀ ਲਿੰਕ ਰੋਡ ਦਾ ਮਜਬੂਤੀਕਰਣ 34.74 ਲੱਖ ਰੁਪਏ, ਢਾਣੀ ਪ੍ਰੇਮ ਨਗਰ ਤੋਂ ਕੇਐਮਪੀ ਐਕਸਪ੍ਰੈਸ ਵੇ ਤਕ 0.630 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 15.04 ਲੱਖ ਰੁਪਏ, ਗੁਰੂਗ੍ਰਾਮ ਪਟੌਦੀ ਰਿਵਾੜੀ (ਛਾਵਨ) ਰੋਡ ਤੋਂ ਖੋਰ ਰੋਡ ਤਕ 1.800 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 34.15 ਲੱਖ ਰੁਪਏ, ਪਿੰਡ ਲੋਕਰਾ ਮਊ ਰੋਡ ਤੋਂ ਢਾਣੀ ਲੋਕਰੀ ਰੋਡ ਤਕ 2.400 ਕਿਲੋਮੀਟਰ ਸੜਕ 78.98 ਲੱਖ ਰੁਪਏ, ਰਿਵਾੜੀ -ਪਟੌਦੀ ਰੋਡ ਤੋਂ ਮਲਿਕਪੁਰ ਤਕ 1.820 ਕਿਲੋਮੀਟਰ ਦੀ ਲਾਗਤ ਨਾਲ 35.79 ਲੱਖ ਰੁਪਏ, ਪਿੰਡ ਰਾਮਪੁਰਾ ਜਟੌਲਾ ਰੋਡ ਤੋਂ ਢਾਣੀ ਜਟੌਲਾ ਤਕ 65.83 ਲੱਖ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਇੰਨ੍ਹਾਂ ਵਿਆਪਕ ਸੜਕ ਸੁਧਾਰਾਂ ਤੋਂ ਪਟੌਦੀ ਵਿਧਾਨਸਭਾ ਖੇਤਰ ਵਿਚ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਵਿਚ ਵਰਨਣਯੋਗ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਜੇ ਲੋਕਾਂ ਨੂੰ ਲਾਭ ਹੋਵੇਗਾ।

ਹੁਣ 4,000 ਹੋਰ ਪਲੇ ਸਕੂਲ ਖੋਲੇ ਜਾਣਗੇ  ਅਸੀਮ ਗੋਇਲ

ਚੰਡੀਗੜ੍ਹ, 5 ਜੁਲਾਈ – ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਕਿਹਾ ਕਿ ਸੂਬੇ ਵਿਚ ਪਹਿਲੇ ਪੜਾਅ ਵਿਚ ਸ਼ੁਰੂ ਕੀਤੇ ਗਏ 4,000 ਪਲੇ ਸਕੂਲਾਂ ਦੀ ਸਫਲਤਾ ਦੇ ਬਾਅਦ ਦੂਜੇ ਪੜਾਅ ਵਿਚ 4,000 ਹੋਰ ਪਲੇ ਸਕੂਲ ਖੋਲੇ ਜਾਣਗੇ। ਪਲੇ ਸਕੂਲ ਖੋਲਣ ਦਾ ਮੁੱਖ ਉਦੇਸ਼ ਹਰਿਆਣਾ ਦੇ ਸਾਰੇ ਬੱਚਿਆਂ ਨੂੰ ਫਰੀ ਅਤੇ ਗੁਣਵੱਤਾ ਪੂਰਨ ਪ੍ਰੀ-ਸਕੂਲ ਦੀ ਸਿਖਿਆ ਦੇਣਾ ਹੈ।

          ਸ੍ਰੀ ਅਸੀਮ ਗੋਇਲ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਦੇ ਉੱਤਮ ਵਿਕਾਸ ਅਤੇ ਸਹੀ ਦੇਖਭਾਲ ਲਈ ਹਰਿਆਣਾ ਸਰਕਾਰ ਨੇ ਸਾਲ 2020 ਵਿਚ ਕੌਮੀ ਸਿਖਿਆ ਨੀਤੀ 2020 ਨੂੰ ਲਾਗੂ ਕਰਦੇ ਹੋਏ ਸੂਬੇ ਦੇ 4 ਹਜਾਰ ਆਂਗਨਵਾੜੀ ਕੇਂਦਰਾਂ ਨੂੰ ਪਲੇ ਸਕੂਲਾਂ ਵਿਚ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਬੱਚਿਆਂ ਨੂੰ ਖੇਡ-ਖੇਡ ਵਿਚ ਉੱਤਮ ਦਰਜੇ ਦੀ ਪ੍ਰੀ-ਸਕੂਲ ਸਿਖਿਆ ਉਪਲਬਧ ਕਰਾਉਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕਰਨਾ ਸ਼ੁਰੂ ਕੀਤਾ।

          ਉਨ੍ਹਾਂ ਨੇ ਦਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਇੰਨ੍ਹਾਂ ਪਲੇ-ਸਕੂਲਾਂ ਨੁੰ ਰਚਨਾਤਮਕ ਰੰਗਾਂ ਅਤੇ ਚਿੱਤਰਕਾਰੀ ਨਾਲ ਸਜਾਇਆ ਗਿਆ ਹੈ। ਭਵਨਾਂ ਨੁੰ ਬਹੁਤ ਹੀ ਦਿਲਖਿੱਚ ਬਣਾਇਆ ਗਿਆ ਹੈ ਤਾਂ ਜੋ ਬੱਚੇ ਸਕੂਲ ਵਿਚ ਆਉਣ ਲਈ ਖੁਦ ਹੀ ਆਕਰਸ਼ਿਤ ਹੋ ਸਕਣ। ਇੰਨ੍ਹਾਂ ਸਕੂਲਾਂ ਰਾਹੀਂ ਹਰਿਆਣਾ ਸਰਕਾਰ ਦਾ ਟੀਚਾ 3 ਤੋਂ 6 ਸਾਲ ਦੇ ਬੱਚਿਆਂ ਨੂੰ ਪੜਾਈ ਦੇ ਬੋਝ ਤੋਂ ਦੂਰ ਆਨੰਦਮਈ ਮਾਹੌਲ ਵਿਚ ਬੁਨਿਆਦੀ ਕੌਸ਼ਲ ਪ੍ਰਦਾਨ ਕਰਨਾ ਹੈ , ਜਿਸ ਨਾਲ ਇਹ ਪ੍ਰਾਥਮਿਕ ਸਿਖਿਆ ਦੇ ਲਈ ਤਿਆਰ ਹੋ ਸਕਣ।

          ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਪਲੇ ਸਕੂਲ ਚਲਾਉਣ ਦੀ ਯੋਜਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੋਜਨਾ ਦੇ ਪਹਿਲੇ ਪੜਾਅ ਵਿਚ ਸਾਰੇ ਸੂਬੇ ਵਿਚ ਪ੍ਰਥਮ ਸੰਸਥਾ ਦੇ ਸਹਿਯੋਗ ਨਾਲ ਸਟੇਟ ਰਿਸੋਰਸ ਗਰੁੱਪ ਤਿਆਰ ਕੀਤਾ ਗਿਆ। ਇਸ ਵਿਚ ਹਰੇਕ ਜਿਲ੍ਹੇ ਤੋਂ ਇਕ ਬਾਲ ਵਿਕਾਸ ਪਰਿਯੋਜਨਾ ਅਧਿਕਾਰੀ, ਇਕ ਸਿਖਿਆ ਵਿਭਾਗ ਦੇ ਬੁਲਾਰੇ ਅਤੇ ਦੋ ਓਬਜਰਵਰਸ  ਨੂੰ ਮਿਲਾ ਕੇ ਇਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੂੰ ਪਹਿਲਾਂ ਖੁਦ ਅਭਿਆਸ ਕਲਾਸਾਂ ਚਲਾਉਣ ਦੇ ਬਾਅਦ ਅਗਲੇ ਪੱਧਰ ਦੀ ਸਿਖਲਾਈ ਦਿੱਤੀ ਅਤੇ ਦੂਜੇ ਪੜਾਅ ਵਿਚ ਹਰਿਆਣਾ ਦੇ ਸਾਰੇ ਬਾਲ ਵਿਕਾਸ ਪਰਿਯੋਜਨਾ ਅਧਿਕਾਰੀਆਂ ਅਤੇ ਓਬਜਰਵਰਸ ਨੂੰ ਟ੍ਰੇਨਡ ਕੀਤਾ ਗਿਆ। ਆਖੀਰੀ ਪੜਾਅ ਵਿਚ ਰਾਜ ਦੀ ਸਾਰੇ 25,962 ਆਂਗਨਵਾੜੀ ਕਾਰਜਕਰਤਾਵਾਂ ਨੁੰ ਟ੍ਰੇਨਡ ਕੀਤਾ ਜਾ ਚੁੱਕਾ ਹੈ ਤਾਂ ਜੋ ਉਹ ਬੱਚਿਆਂ ਨੂੰ ਪੜਾਉਣ ਦੀ ਨਵੀ ਤਕਨੀਕ ਸਿੱਖ ਕੇ ਬੱਚਿਆਂ ਵਿਚ ਪਲੇ ਸਕੂਲ ਆਉਣ ਦੀ ਦਿਲਚਸਪੀ ਜਗਾ ਸਕਣ।

          ਸ੍ਰੀ ਅਸੀਮ ਗੋਇਲ ਨੇ ਪਲੇ ਸਕੂਲ ਖੋਲਣ ਦੇ ਉਦੇਸ਼ ਦੇ ਬਾਰੇ ਵਿਚ ਵਿਸਤਾਰ ਨਾਲ ਦਸਿਆ ਕਿ ਪਹਿਲਾਂ ਦੇ ਸਮੇਂ ਵਿਚ ਸਕੂਲ ਜਾਣ ਨਾਲ ਪਹਿਲਾਂ ਘਰਾਂ ਦੇ ਪਰਿਸਰ ਅਤੇ ਗਲੀਆਂ ਹੀ ਬੱਚਿਆਂ ਦੇ ਖੇਡਣ ਦਾ ਸਥਾਨ ਹੁੰਦਾ ਸੀ। ਅੱਜ ਦੇ ਆਧੁਨਿਕ ਦੌਰ ਵਿਚ ਹਰ ਮਾਤਾ-ਪਿਤਾ ਚਾਹੁੰਦਾ ਹੈ ਕਿ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿਖਿਆ ਮਿਲੇ, ਇਸ ਲਈ ਉਨ੍ਹਾਂ ਦੇ ਉਜਵਲ ਭਵਿੱਖ ਦੀ ਚਿੰਤਾ ਕਰਦੇ ਹੋਏ ਸੂਬਾ ਸਰਕਾਰ ਨੇ 3 ਸਾਲ ਦੀ ਉਮਰ ਤੋਂ ਹੀ ਬੱਚਿਆਂ ਦੇ ਲਈ ਖੇਡ-ਖੇਡ ਵਿਚ ਸਿਖਿਆ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਗਰੀਬ ਪਰਿਵਾਰ ਦੇ ਬੱਚਿਆਂ ਲਈ ਵੀ ਪਲੇ ਸਕੂਲ ਦੀ ਵਿਵਸਥਾ ਕਰਨ ਦੇ ਲਈ ਪੂਰੇ ਰਾਜ ਵਿਚ ਪਬਲਿਕ ਖੇਤਰ ਵਿਚ ਇਹ ਸਕੂਲ ਖੋਲੇ ਹਨ ਤਾਂ ਜੋ ਸਾਰੇ ਬੱਚਿਆਂ ਦਾ ਸਮਾਨ ਵਿਕਾਸ ਹੋ ਸਕੇ ਅਤੇ ਉਹ ਅੱਗੇ ਜਾ ਕੇ ਪ੍ਰਾਈਮਰੀ ਸਿਖਿਆ ਦੇ ਲਈ ਤਿਆਰ ਹੋ ਸਕਣ।

ਕਾਰਪੋਰੇਟ ਸ਼ਿਕਾਇਤ ਹੱਲ ਮੰਚ ਵੱਲੋਂ ਮੰਚ ਦੀ ਕਾਰਵਾਈ 8 ਜੁਲਾਈ ਨੂੰ (ਸੀਜੀਆਰਐਫ) ਦੇ ਦਫਤਰ ਪੰਚਕੂਲਾ ਵਿਚ ਕੀਤੀ ਜਾਵੇਗੀ

ਚੰਡੀਗੜ੍ਹ, 5 ਜੁਲਾਈ – ਹਰਿਆਣਾ ਬਿਜਲੀ ਵੰਡ ਨਿਗਮ (ਯੂਐਚਬੀਵੀਐਨ) ਖਪਤਕਾਰਾਂ ਨੁੰ ਬਿਨ੍ਹਾਂ ਰੁਕਾਵਟ ਬਿਜਲੀ ਦੀ ਸਪਲਾਈ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ। ਖਪਤਕਾਰਾਂ ਦੀ ਸਮਸਿਆਵਾਂ ਦੇ ਤੁਰੰਤ ਹੱਲ ਲਈ ਨਿਗਮ ਵੱਲੋਂ ਅਨੇਕ ਮਹਤੱਵਪੂਰਨ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਪੰਚਕੂਲਾ ਦੇ ਕਾਰਪੋਰੇਟ ਸ਼ਿਕਾਇਤ ਹੱਲ ਮੰਚ ਦੇ ਚੇਅਰਮੈਨ ਅਤੇ ਮੈਂਬਰਾਂ ਵੱਲੋਂ ਮੰਚ ਦੀ ਕਾਰਵਾਈ 8 ਜੁਲਾਈ ਨੁੰ ਕਾਰਪੋਰਟ ਖਪਤਕਾਰ ਸ਼ਿਕਾਇਛ ਹੱਲ ਮੰਚ (ਸੀਜੀਆਰਐਫ) ਦੇ ਦਫਤਰਠ ਪੰਚਕੂਲਾ ਵਿਚ ਕੀਤੀ ਜਾਵੇਗੀ। ਇਸ ਦੌਰਾਨ ਸਿਰਫ ਪੰਚਕੂਲਾ ਜਿਲ੍ਹਾ ਦੇ ਖਪਤਕਾਰਾਂ ਦੀ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ।

          ਬਿਜਲੀ ਨਿਗਮ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ  ਕਿ ਮੰਚ ਦੇ ਮੈਂਬਰ, ਪੰਚਕੂਲਾ ਜਿਲ੍ਹੇ ਦੇ ਖਪਤਕਾਰਾਂ ਦੀ ਸਾਰੀ ਤਰ੍ਹਾ ਦੀ ਸਮਸਿਆਵਾਂ ਦੀ ਸੁਣਵਾਈ ਕਰਣਗੇ। ਇੰਨ੍ਹਾਂ ਵਿਚ ਮੁੱਖ ਰੂਪ ਨਾਲ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਿਤ ਸ਼ਿਕਾਇਤਾਂ, ਕਨੈਕਸ਼ਨ ਕੱਟਣ ਅਤੇ ਜੋੜਨ , ਬਿਜਲੀ ਸਪਲਾਈ ਵਿਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਆਦਿ ਸ਼ਾਮਿਲ ਹਨ।

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 12 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ 

ਚੰਡੀਗੜ੍ਹ, 5 ਜੁਲਾਈ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 12 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

          ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ ਨੂੰ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਪਰਸੋਨਲ (ਨਿਯੁਕਤੀ) ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਅਹੁਦੇ ‘ਤੇ ਤਬਾਦਲਾ ਕੀਤਾ ਗਿਆ ਹੈ।

          ਸ੍ਰੀ ਅਨੁਰਾਗ ਰਸਤੋਗੀ ਨੂੰ ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਨਾਲ-ਨਾਲ ਗ੍ਰਹਿ ਮਾਮਲਿਆਂ, ਜੇਲ, ਅਪਰਾਧ ਅਤੇ ਨਿਆਂ ਵਿਭਾਗ ਵਿਚ ਵਧੀਕ ਮੁੱਖ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।

          ਵਾਤਾਵਰਣ , ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਜੋ ਨਿਯੁਕਤ ਕੀਤਾ ਗਿਆ ਹੈ।

          ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ।

          ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ ਨੂੰ ਸਕੂਲ ਸਿਖਿਆ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

          ਸ੍ਰੀਮਤੀ ਜੀ. ਅਨੁਪਮਾ , ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਪਿਛੜਾ ਵਰਗ ਅਤੇ ਅੰਤੋਂਦੇਯ ਵਿਭਾਗ ਦੀ ਵਧੀਕ ਮੁੱਖ ਸਕੱਤਰ ਹੋਵੇਗੀ।

          ਮੁੱਖ ਚੋਣ ਅਧਿਕਾਰੀ ਅਤੇ ਵਧੀਕ ਮੁੱਖ ਸਕੱਤਰ, ਚੋਣ ਵਿਭਾਗ ਅਨੁਰਾਗ ਅਗਰਵਾਲ ਨੁੰ ਪੀਡਬਲਿਯੂਡੀ (ਬੀਐਂਡਆਰ) ਅਤੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

          ਰਾਜੀਵ ਰੰਜਨ ਨੁੰ ਸਰਕਾਰ ਨੇ ਮੱਛੀ ਪਾਲਣ ਵਿਭਾਗ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤਾ ਗਿਆ ਹੈ।

          ਮਹੋਮਦ ਸ਼ਾਇਨ ਹਾਊਸਿੰਗ ਫਾਰ ਓਲ ਦੇ ਕਮਿਸ਼ਨਰ ਅਤੇ ਹਰਿਆਣਾ ਬਿਜਲੀ ਉਤਪਾਦਨ ਨਿਗਮ ਅਤੇ ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਤੋਂ ਇਲਾਵਾ ਉੱਚੇਰੀ ਸਿਖਿਆ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਦਾ ਵੱਧ ਕਾਰਜ ਵੀ ਦੇਖਣਗੇ।

          ਦੱਖਣ ਹਰਿਆਣਾ ਬਿਜਲੀ ਵੰਡ ਅਥਾਰਿਟੀ ਦੇ ਪ੍ਰਬੰਧ ਨਿਦੇਸ਼ਕ ਫੂਲ ਚੰਦ ਮੀਣਾ ਆਪਣੇ ਮੌਜੂਦਾ ਕਾਰਜਭਾਰ ਤੋਂ ਹਿਲਾਵਾ ਹਿਸਾਰ ਡਿਵੀਜਨ ਦੇ ਨਵੇਂ ਕਮਿਸ਼ਨਰ ਵਜੋ ਕੰਮ ਕਰਣਗੇ।

          ਹਿਸਾਰ ਡਿਵੀਜਨ ਦੀ ਕਮਿਸ਼ਨਰ ਅਤੇ ਹਰਿਆਣਾ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਸ੍ਰੀਮਤੀ ਗੀਤਾ ਭਾਰਤੀ ਅੰਬਾਲਾ ਡਿਵੀਜਨ ਦੀ ਕਮਿਸ਼ਨਰ ਵੀ ਹੋਵੇਗੀ।

          ਉੱਚੇਰੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਅਤੇ ਸਕੱਤਰ ਰਾਜੀਵ ਰਤਨ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ  ਕਰਨਾਲ ਦੇ ਵਿਭਾਗ ਦੇ ਸਕੱਤਰ ਵਜੋ ਨਿਯੁਕਤ ਕੀਤਾ ਗਿਆ ਹੈ।

ਰਣਬੀਰ ਸਾਂਗਵਾਨ ਬਣੇ ਵਧੀਕ ਨਿਦੇਸ਼ਕ

ਚੰਡੀਗੜ੍ਹ, 5 ਜੁਲਾਈ – ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਨਿਦੇਸ਼ਕ ਰਣਬੀਰ ਸਿੰਘ ਸਾਂਗਵਾਨ ਨੂੰ ਪਦੋਓਨਤ ਕਰ ਵਧੀਕ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ। ਪਦੋਓਨਤੀ ਦੇ ਨਾਲ ਹੀ ਉਨ੍ਹਾਂ ਨੁੰ ਚੰਡੀਗੜ੍ਹ ਮੁੱਖ ਦਫਤਰ ‘ਤੇ ਲਗਾਇਆ ਗਿਆ ਹੈ। ਉਨ੍ਹਾਂ ਦੀ ਪਦੋਓਨਤੀਦੇ ਅੱਜ ਆਦੇਸ਼ ਜਾਰੀ ਕੀਤੇ ਗਏ ਹਨ।

8 ਜੁਲਾਈ ਤਕ ਕਰਨ ਪਰਿਵਾਰ ਪਹਿਚਾਣ ਪੱਤਰ ਸਬੰਧੀ ਸ਼ਿਕਾਇਤਾਂ ਦਾ ਹੱਲ

ਮੁੱਖ ਸਕੱਤਰ ਨੇ ਦਿੱਤੇ ਡੀਸੀ ਅਤੇ ਏਡੀਸੀ ਨੂੰ ਨਿਰਦੇਸ਼

ਚੰਡੀਗੜ੍ਹ, 5 ਜੁਲਾਈ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਹੱਲ ਕੈਂਪਾਂ ਦੌਰਾਨ ਸਾਹਮਣੇ ਆਈ ਪਰਿਵਾਰ ਪਹਿਚਾਣ ਪੱਤਰ ਨਾਲ ਸਬੰਧਿਤ ਸਾਰੀ ਸ਼ਿਕਾਇਤਾਂ ਦਾ 8 ਜੁਲਾਈ ਤਕ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ 9 ਜੁਲਾਈ ਨੂੰ ਨਿਜੀ ਰੂਪ ਨਾਲ ਹੱਲ ਕੈਂਪਾਂ ਦੇ ਕੰਮਕਾਜ ਦੀ ਸਮੀਖਿਆ ਕਰਣਗੇ।

          ਅੱਜ ਇਕ ਵੀਡੀਓ ਕਾਨਫ੍ਰੈਂਸਿੰਗ ਦੌਰਾਨ ਡੀਸੀ ਅਤੇ ਏਡੀਸੀ ਦੇ ਨਾਲ ਹੱਲ ਕੈਂਪਾਂ ਦੀ ਪ੍ਰਗਤੀ ਦੀ ਸਮੀਖਿਆ ਮੀਟਿੰਗ ਦੌਰਾਨ ਸ੍ਰੀ ਪ੍ਰਸਾਦ ਨੇ ਕਿਹਾ ਕਿ ਆਮਜਨ ਵੱਲੋਂ ਇਸ ਪਹਿਲ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਨਾਗਰਿਕਾਂ ਦੀ ਚਿੰਤਾਵਾਂ ਨੂੰ ਤੁਰੰਤ ਹੱਲ ਕਰਨ ਦੇ ਲਈ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਨਾਗਰਿਕ ਪ੍ਰਸਾਸ਼ਨ ਦਾ ਪ੍ਰਾਥਮਿਕ ਜਿਮੇਵਾਰੀ ਦਸਿਆ।

          ਸ੍ਰੀ ਪ੍ਰਸਾਦ ਨੇ ਕਿਹਾ ਕਿ ਸਾਨੂੰ ਲੋਕਾਂ ਦੀ ਊਮੀਦਾਂ ‘ਤੇ ਖਰਾ ਉਤਰਣ ਦਾ ਪੂਰਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰੋਜਾਨਾ ਸਵੇਰੇ 9 ਤੋਂ 11 ਵਜੇ ਤਕ ਪ੍ਰਬੰਧਿਤ ਕੀਤੇ ਜਾ ਰਹੇ ਹੱਲ ਸਮਾਧਾਨ ਕੈਂਪਾਂ ਦੇ ਪ੍ਰੋਗ੍ਰਾਮ ਦਾ ਸਖਤੀ ਨਾਲ ਪਾਲਣ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਦਸਿਆ ਕਿ ਪਾਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਕਰਨ ਲਈ ਇੰਨ੍ਹਾਂ ਕੈਂਪਾਂ ਦੀ ਵੀਡੀਓ ਕਾਨਫ੍ਰੈਂਸਿੰਗ ਵੀ ਕਰਵਾਈ ਜਾ ਰਹੀ ਹੈ।ਇਸ ਤੋਂ ਇਲਾਵਾ, ਵੱਖ-ਵੱਖ ਜਿਲ੍ਹਿਆਂ ਅਤੇ ਸਬ-ਡਿਵੀਜਨਾਂ ਵਿਚ ਇੰਨ੍ਹਾਂ ਸਮਾਧਾਨ ਕੈਂਪਾਂ ਦੀ ਗਤੀਵਿਧੀਆਂ ਦੀ ਨਿਗਰਾਨੀ ਲਈ ਸਕੱਤਰੇਤ ਵਿਚ ਇਕ ਵੀਡੀਓ ਵਾਲ ਵੀ ਸਥਾਪਿਤ ਕੀਤੀ ਜਾਵੇਗੀ।

          ਇਸ ਤੋਂ ਇਲਾਵਾ, ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨੀਤੀਗਤ ਮਾਮਲਿਆਂ ਨਾਲ ਸਬੰਧਿਤ ਸ਼ਿਕਾਇਛਾਂ ਦਾ ਵੇਰਵਾ ਨਿਗਰਾਨੀ ਅਤੇ ਤਾਲਮੇਲ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ ਨੁੰ ਭੇਜਣ ਦੇ ਵੀ ਨਿਰਦੇਸ਼ ਦਿੱਤੇ। ਇਸ ਨਾਲ ਮੁੱਖ ਦਫਤਰ ਵਿਚ ਵੱਖ-ਵੱਖ ਵਿਭਾਗਾਂ ਦੇ ਨਾਲ ਤਾਲਮੇਲ ਸਥਾਪਿਤ ਕਰਨ ਵਿਚ ਮਦਦ ਮਿਲੇਗੀ, ਤਾਂ ਜੋ ਇੰਨ੍ਹਾਂ ਮੁਦਿਆਂ ਦਾ ਸਮੇਂ ‘ਤੇ ਅਤੇ ਪ੍ਰਭਾਵੀ ਹੱਲ ਯਕੀਨੀ ਕੀਤਾ ਜਾ ਸਕੇ।

          ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਸਮਾਧਾਨ ਸੈਲ ਦੇ ਨੋਡਲ ਅਧਿਕਾਰੀ ਚੰਦਰਸ਼ੇਖਰ ਖਰੇ, ਨਿਗਰਾਨੀ ਅਤੇ ਤਾਲਮੇਲ ਸੈਲ ਦੀ ਸੰਯੁਕਤ ਸਕੱਤਰ ਮੀਨਾਕਸ਼ੀ ਰਾਜ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸੰਪਰਕ ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਦੇ 1000 ਵੱਧ ਪ੍ਰਾਥਮਿਕ ਸਕੂਲਾਂ ਵਿਚ ਹੋਵੇਗਾ ਸਮਾਰਟ ਕਲਾਸਰੂਮ ਦਾ ਵਿਸਤਾਰ

ਚੰਡੀਗੜ੍ਹ, 5 ਜੁਲਾਈ – ਤਕਨਾਲੋਜੀ ਰਾਹੀਂ ਸਿਖਿਆ ਵਿਚ ਕ੍ਰਾਂਤੀਕਾਰੀ ਸੁਧਾਰ ਅਤੇ ਪੂਰੇ ਸੂਬੇ ਵਿਚ ਬੱਚਿਆਂ ਵਿਚ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਨਾਉਣ ਦੇ ਉਦੇਸ਼ ਨਾਲ ਹਰਿਆਣਾ ਵਿਚ ਸੰਪਰਕ ਪ੍ਰੋਗ੍ਰਾਮ ਤਹਿਤ ਵਿਦਿਅਕ ਸਾਲ-2024 -25 ਦੌਰਾਨ ਵੱਧ 1000 ਸਰਕਾਰੀ ਪ੍ਰਾਥਮਿਕ ਸਕੂਲਾਂ ਵਿਚ ਸਮਾਰਟ ਕਲਾਸਰੂਮ ਸ਼ੁਰੂ ਕੀਤੇ ਜਾਣਗੇ।

          ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਦੀ ਅਗਵਾਈ ਹੇਠ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਲ ਇਕ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਗਈ। ਮੌਜੂਦਾ ਵਿਚ, ਹਰਿਆਣਾ ਵਿਚ 6600 ਤੋਂ ਵੱਧ ਪ੍ਰਾਥਮਿਕ ਸਕੂਲਾਂ ਵਿਚ ਸਮਾਰਟ ਕਲਾਸਰੂਮ ਚਲਾਏ ਜਾ ਰਹੇ ਹਨ। ਪ੍ਰੋਗ੍ਰਾਮ ਦੇ ਵਿਸਤਾਰ ਦਾ ਉਦੇਸ਼ ਰਾਜ ਦੀ ਪ੍ਰਾਥਮਿਕ ਸਿਖਿਆ ਪ੍ਰਣਾਲੀ ਵਿਚ ਨਵੀਨ ਵਿਦਿਅਕ ਤਕਨਾਲੋਜੀਆਂ ਨੂੰ ਹੋਰ ਏਕੀਕ੍ਰਿਤ ਕਰਨਾ ਹੈ।

 

          ਸ੍ਰੀ ਟੀਵੀਐਸਐਨ ਪ੍ਰਸਾਦ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਦੇ ਰਾਹੀਂ ਬੁਨਿਆਦੀ ਸਿਖਿਆ ਨੂੰ ਪ੍ਰੋਤਸਾਹਨ ਦੇਣ ਦੇ ਲਈ ਰਾਜ ਦੀ ਪ੍ਰਤੀਬੱਧਤਾ ‘ਤੇ ਜੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਾਰਟ ਕਲਾਸਰੂਮ ਦੀ ਸ਼ੁਰੂਆਤ ਵਿਦਿਆਰਥੀਆਂ ਨੂੰ ਬਿਹਤਰ ਸਿਖਿਆ ਤਜਰਬਾ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ। ਉਨ੍ਹਾਂ ਨੇ ਤਕਨੀਕੀ ਰੂਪ ਨਾਲ ਉਨੱਤ ਅਤੇ ਸਮਾਵੇਸ਼ੀ ਸਿਖਿਆ ਪ੍ਰਣਾਲੀ ਲਈ ਸੰਪਰਕ ਡਾਊਂਡੇਸ਼ਨ ਦੇ ਨਾਲ ਸਹਿਯੋਗਾਤਕ ਯਤਨਾਂ ਦਾ ਵੀ ਵਰਨਣ ਕੀਤਾ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਆਪਣੇ ਜਿਲ੍ਹਿਆਂ ਵਿਚ ਸੰਪਰਕ ਪ੍ਰੋਗ੍ਰਾਮ ਦੇ ਪ੍ਰਭਾਵੀ ਲਾਗੂ ਕਰਨ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ।

 

          ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ ਨੇ ਕਿਹਾ ਕਿ ਸਮਾਰਟ ਕਲਾਸਰੂਮ ਦੀ ਸ਼ੁਰੂਆਤ ਨਾਲ ਪ੍ਰਾਥਮਿਕ ਸਕੂਲਾਂ ਵਿਚ ਵਿਦਿਆਰਥੀਆਂ ਵਿਚ ਸਿੱਖਣ ਦੇ ਨਤੀਜਿਆਂ ਅਤੇ ਸੂਖਮ ਕੁਸ਼ਲਤਾਵਾਂ ਵਿਚ 35 ਤੋਂ 40 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਵਿਆਪਕ ਸਿਖਲਾਈ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਤਕਨੀਕਾਂ ਦਾ ਪ੍ਰਭਾਵੀ ਢੰਗ ਨਾਲ ਵਰਤੋ ਕਰਨ ਲਈ ਜਰੂਰੀ ਕੌਸ਼ਲ ਨਾਲ ਲੈਸ ਕਰਨ ਵਿਚ ਵੀ ਸੰਪਰਕ ਫਾਊਂਡੇਸ਼ਨ ਦੀ ਭੂਮਿਕਾ ਦਾ ਵਰਨਣ ਕੀਤਾ। ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਸਿਖਿਆ ਅਧਿਕਾਰੀਆਂ ਅਤੇ ਬਲਾਕ ਸਿਖਿਆ ਅਧਿਕਾਰੀਆਂ ਵੱਲੋਂ ਇਸ ਸਬੰਧ ਵਿਚ ਪ੍ਰਗਤੀ ਦੀ ਨਿਗਰਾਨੀ ਲਈ ਜਿਲ੍ਹਾ ਪੱਧਰੀ ਡੈਸ਼ਬੋਰਡ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਿਖਿਆ ਵਿਭਾਗ ਵੱਲੋਂ ਵਿਦਿਅਕ ਤਰਜਬਾ ਨੂੰ ਹੋਰ ਵਿਕਸਿਤ ਕਰਨ ਲਈ ਅੰਗ੍ਰੇਜੀ ਅਤੇ ਗਣਿਤ ਵਿਚ ਡਿਜੀਟਲ ਵਿਦਿਅਕ ਸਮੱਗਰੀ ਵਿਕਸਿਤ ਕੀਤੀ ਜਾ ਰਹੀ ਹੈ। ਨਾਲ ਹੀ ਸਮਾਰਟ ਕਲਾਸਰੂਮ ਅਵਧਾਰਣਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਵਿਚ ਅਧਿਆਪਕਾਂ ਨੂੰ ਮਜਬੂਤ ਬਨਾਉਣ ਲਈ ਸੰਪਰਕ ਸਮਾਰਟ ਸ਼ਾਲਾ ਲਈ ਸਿਖਲਾਈ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ।

 

          ਸੰਪਰਕ ਫਾਊਂਡੇਸ਼ਨ ਦੇ ਚੇਅਰਮੈਨ ਡਾ. ਕੇ ਰਾਜੇਸ਼ਵਰ ਰਾਓ ਨੇ ਨਿਪੁੰਣ ਭਾਰਤ ਪ੍ਰੋਗ੍ਰਾਮ ਦੇ ਪ੍ਰਭਾਵੀ ਲਾਗੂ ਕਰਨ ਵਿਚ ਦੇਸ਼ ਦਾ ਪਹਿਲਾ ਰਾਜ ਬਨਣ ਲਈ ਹਰਿਆਣਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦਸਿਆ ਕਿ ਐਚਸੀਐਲ ਟੈਕਨੋਲਾਜੀ ਦੇ ਸਾਬਕਾ ਸੀਈਓ ਵਿਨੀਤ ਨਾਇਰ ਅਤੇ ਉਨ੍ਹਾਂ ਦੀ ਪਤਨੀ ਅਨੁਪਮਾ ਨਾਇਰ ਵੱਲੋਂ 2005 ਵਿਚ ਸਥਾਪਿਤ ਸੰਪਰਕ ਫਾਊਂਡੇਸ਼ਨ,, ਪ੍ਰਾਥਮਿਕ ਸਿਖਿਆ ਤਅੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਨਾਉਣ ਲਈ ਸਮਰਪਿਤ ਇਕ ਪ੍ਰਮੁੱਖ ਗੈਰ ਸਰਕਾਰੀ ਸੰਗਠਨ ਹੈ, ਜੋ ਮੌਜੂਦਾ ਵਿਚ ਦੇਸ਼ ਦੇ 8 ਸੂਬਿਆਂ ਵਿਚ 1.25 ਲੱਖ ਸਰਕਾਰੀ ਸਕੂਲਾਂ ਨੁੰ ਕਵਰ ਕਰਦਾ ਹੈ, ਡਾ. ਰਾਜੇਸ਼ਵਰ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਸੰਪਰਕ ਫਾਊਂਡੇਸ਼ਨ, ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਦੇ ਸਹਿਯੋਗ ਨਾਲ ਸੰਪਰਕ ਸਮਾਰਟ ਸ਼ਾਲਾ ਸਿਖਿਆ ਸ਼ਾਸਤਰ ਨੂੰ ਰਾਜ ਦੇ ਸਿਖਿਆ ਢਾਂਚੇ ਦੇ ਨਾਲ ਏਕੀਕ੍ਰਿਤ ਕੀਤਾ ਜਾ ਰਿਹਾ ਹੈ।

Leave a Reply

Your email address will not be published.


*