ਲੁਧਿਆਣਾ, ( ਵਿਜੇ ਭਾਂਬਰੀ )- ਰਾਹੁਲ ਗਾਂਧੀ ਦੇ ਲੋਕ ਸਭਾ ਵਿੱਚ ਦਿੱਤੇ ਭਾਸ਼ਣ ਨੇ ਦੇਸ਼ ਵਿਦੇਸ਼ ਵਿੱਚ ਬੈਠੇ ਭਾਰਤੀਆਂ ਦੇ ਦਿਲ ਨੂੰ ਟੁੰਬਿਆ ਹੈ। ਹੁਣ ਭਾਰਤ ਦੇ ਲੋਕ ਉਸ ਵਿੱਚ ਭਾਰਤ ਦੇ ਭਵਿੱਖ ਦੇਖ ਰਹੇ ਹਨ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ।
ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਦੂਰ ਅੰਦੇਸ਼ ਸੋਚ ਨੂੰ ਸਮਝਣਾ ਭਾਜਪਾ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਭਾਜਪਾ ਹਰ ਗੱਲ ਨੂੰ ਸਿਆਸੀ ਤੱਕੜੀ ਵਿੱਚ ਤੋਲਦੀ ਹੈ ਜਦਕਿ ਰਾਹੁਲ ਗਾਂਧੀ ਨੇ ਦੇਸ਼ ਦੇ ਹਰ ਵਰਗ ਦੀ ਗੱਲ ਕੀਤੀ। ਲੋਕ ਸਭਾ ਵਿੱਚ ਭਾਜਪਾ ਦੀਆਂ 10 ਸਾਲ ਅੰਦਰ ਕੀਤੀਆਂ ਨਲਾਇਕੀਆਂ ਜਾਹਰ ਕੀਤੀਆਂ। ਉਹਨਾਂ ਕਿਹਾ ਕਿ ਹੁਣ ਭਾਰਤ ਦੇ ਲੋਕ ਰਾਹੁਲ ਗਾਂਧੀ ਵਿੱਚ ਦੇਸ਼ ਦਾ ਭਵਿੱਖ ਦੇਖ ਰਹੇ ਹਨ। ਬਾਵਾ ਨੇ ਕਿਹਾ ਕਿ ਲੋੜ ਹੈ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਮਜਬੂਤੀ ਲਈ ਆਜ਼ਾਦੀ ਦੇ ਪਰਵਾਨੇ ਜਿਨਾਂ ਬਾਰੇ ਕਿਹਾ ਜਾਂਦਾ ਸੀ ਢਿੱਲੋਂ, ਸਹਿਗਲ ਸ਼ਾਹਨਵਾਜ਼, ਲਾਲ ਕਿਲੇ ਸੇ ਆਈ ਆਵਾਜ਼। ਉਹਨਾਂ ਦੀ ਸੋਚ ਸੱਚਾਈ ਅਤੇ ਕੁਰਬਾਨੀ ਨੂੰ ਯਾਦ ਕਰੀਏ। ਇਸ ਸਮੇਂ ਉਹਨਾਂ ਕਿਹਾ ਕਿ ਲੁਧਿਆਣਾ ਲੋਕ ਸਭਾ ਦੇ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਉਠਾ ਕੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ।
Leave a Reply