ਦਲਿਤ ਸਮਾਜ ਨੂੰ ਦਬਾਉਣ ਦੀਆਂ ਕੋਝੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ  : ਬੀਰਪਾਲ,ਹੈਪੀ,ਸ਼ਤੀਸ

ਹੁਸ਼ਿਆਰਪੁਰ,  (  ਤਰਸੇਮ ਦੀਵਾਨਾ) ਬੇਗਮਪੁਰਾ ਟਾਇਗਰ ਫੋਰਸ ਦੇ  ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਪ੍ਰਧਾਨਗੀ ਹੇਠ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਵਿਖੇ ਹੋਈ। ਮੀਟਿੰਗ ਵਿੱਚ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ, ਸ਼ਤੀਸ ਕੁਮਾਰ ਸ਼ੇਰਗੜ ਜਿਲ੍ਹਾ  ਸੀਨੀਅਰ ਮੀਤ ਪ੍ਰਧਾਨ  ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆ ਆਗੂਆ ਨੇ ਕਿਹਾ ਕਿ ਆਜ਼ਾਦੀ ਦੇ 76 ਸਾਲ ਬੀਤ ਜਾਣ ਬਾਅਦ ਵੀ ਦਲਿਤ ਸਮਾਜ ਤੇ ਅਜੇ ਵੀ ਜੁਲਮ ਹੋ ਰਹੇ ਹਨ ਅਤੇ ਖਾਸ ਕਰਕੇ ਦਲਿਤ ਸਮਾਜ ਦੇ ਧਾਰਮਿਕ ਸਥਾਨਾਂ ਨੂੰ ਤੋੜਿਆ ਜਾ ਰਿਹਾ ਹੈ।ਜੋ ਕਿ ਦਲਿਤ ਸਮਾਜ ਨਾਲ ਸ਼ਰੇਆਮ ਧੱਕਾ ਹੈ ਉਹਨਾ ਕਿਹਾ  ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਕਾਸ ਨਗਰ ਮੌਲੀ ਜਾਗਰਾ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਉਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸਿਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਵਰਨ ਜਾਤੀਆਂ ਦੇ ਪੂਰੇ ਭਾਰਤ ਵਿੱਚ ਬਹੁਤ ਸਾਰੇ ਮੰਦਿਰ ਸਰਕਾਰੀ ਜਗ੍ਹਾ ਜਾਂ ਸ਼ਾਮਲਾਟਾਂ ਤੇ ਬਣੇ ਹੋਏ ਹਨ , ਅਜਿਹੇ ਮੰਦਰਾਂ ਨੂੰ ਕਦੇ ਵੀ ਨੂੰ ਢਾਇਆ ਨਹੀਂ ਜਾਂਦਾ ਸਗੋਂ ਹਰ ਰੋਜ਼ ਨਵੇਂ ਮੰਦਿਰ ਬਣ ਰਹੇ ਹਨ ਪਰ ਪ੍ਰਸ਼ਾਸਨ ਉਹਨਾ ਤੇ ਕੋਈ ਕਾਰਵਾਈ ਨਹੀ ਕਰ ਰਿਹਾ । ਇਸਦੇ ਉੱਲਟ ਦਲਿਤ ਸਮਾਜ ਨਾਲ ਸਬੰਧਿਤ ਧਾਰਮਿਕ ਸਥਾਨਾਂ ਨੂੰ ਹੀ ਹਮੇਸ਼ਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਦਲਿਤ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਨੇ ਅਪੀਲ ਕੀਤੀ ਹੈ ਕਿ ਪੰਜਾਬ ਦੀਆਂ ਸਮੂਹ ਦਲਿਤ ਜਥੇਬੰਦੀਆਂ 30 ਜੂਨ ਨੂੰ ਸਵੇਰੇ 11 ਵਜੇ ਵਿਕਾਸ ਨਗਰ ਮੌਲੀ ਜਾਗਰਾ ਚੰਡੀਗੜ੍ਹ ਵਿਖੇ ਪਹੁੰਚਣ ਤਾਂ ਜ਼ੋ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਦਲਿਤ ਸਮਾਜ ਹੁਣ ਜਾਗਰੂਕ ਹੋ ਚੁੱਕਿਆ ਹੈ, ਇਸ ਲਈ ਦਲਿਤਾਂ ਦੇ ਹੱਕਾਂ ਨੂੰ ਦਬਾਇਆ ਨਹੀਂ ਜਾ ਸਕਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ਸਤੀਸ਼ ਕੁਮਾਰ ਸ਼ੇਰਗੜ,ਬੰਟੀ ਬਸੀ ਵਾਹਦ ,ਅਮਨਦੀਪ,ਮੁਨੀਸ਼,ਚਰਨਜੀਤ ਡਾਡਾ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ  , ਪਵਨ ਕੁਮਾਰ ਬੱਧਣ,ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ,  ਸਨੀ ਸੀਣਾ,ਭਿੰਦਾ ਸੀਣਾ, ਹੈਪੀ ਫਤਹਿਗਡ਼੍ਹ,ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ , ਰਵਿ ਸੁੰਦਰ ਨਗਰ ਆਦਿ ਹਾਜ਼ਰ ਸਨ।

Leave a Reply

Your email address will not be published.


*