ਭੀਖੀ, ( ਕਮਲ ਜਿੰਦਲ ) ਸਬ/ਡਵੀਜ਼ਨ ਭੀਖੀ ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਪੰਜਾਬ ਸਰਕਾਰ ਤੇ ਪਾਵਰਕਾਮ ਮਨੇਜਮੈਂਟ ਦੇ ਖਿਲਾਫ ਅੱਜ ਪੰਜਾਬ ਭਰ ਪਵਰਕਾਮ ਸੀ ਐਚ ਬੀ ਤੇ ਡਬਲਿਉ ਠੇਕਾ ਕਾਮਿਆਂ ਵਲੋਂ ਸਵੇਰੇ 6 ਵਜੇ ਮੁਕੰਮਲ ਕੰਮ ਜਾਮ ਕਰ ਰੋਸ਼ ਰੈਲੀਆਂ ਕੀਤੀਆਂ ਗਈਆਂ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਟੀ ਐਸ ਯੂ ਭੰਗਲ ਦੇ ਸੱਤਪਾਲ ਸ਼ਰਮਾ ਸੁਰਿੰਦਰ ਸਿੰਘ , ਪਾਵਰਕੌਮ ਟ੍ਰਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਗੁਰਸੇਵਕ ਸਿੰਘ ਕਾਲਾ ਸਿੰਘ, ਜਸਵੀਰ ਸਿੰਘ ਆਗੂਆਂ ਨੇ ਦੱਸਿਆ ਕਿ ਪਾਵਰ ਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਨਿੱਜੀਕਰਨ ਦੀ ਨੀਤੀ ਲਗਾਤਾਰ ਲਾਗੂ ਕਰ ਕੇ ਬਿਜਲੀ ਖੇਤਰ ਦਾ ਭੋਗ ਪਾਇਆ ਜਾ ਰਿਹਾ ਹੈ। ਬਿਜਲੀ ਬੋਰਡ ਨੂੰ ਤੋੜ ਕੇ ਦੋ ਭਾਗਾਂ ਵਿੱਚ ਵੰਡ ਕੇ ਨਿੱਜੀਕਰਨ ਦੀ ਨੀਤੀ ਦੇ ਤਹਿਤ ਆਊਟਸੋਰਸਿੰਗ ਤੇ ਭਰਤੀ ਕੀਤੇ ਠੇਕਾ ਕਾਮਿਆਂ ਨਾਲ ਬਿਜਲੀ ਸਪਲਾਈ ਨੂੰ ਬਹਾਲ ਕਰਦਿਆਂ ਕਰਦਿਆਂ ਲਗਾਤਾਰ ਘਾਤਕ ਅਤੇ ਗੈਰ ਘਾਤਕ ਹਾਦਸੇ ਵਾਪਰ ਰਹੇ ਹਨ। ਸੈਂਕੜੇ ਕਾਮੇ ਮੌਤ ਦੇ ਮੂੰਹ ਪੈ ਗਏ ਤੇ ਸੈਂਕੜੇ ਕਾਮੇ ਅਪੰਗ ਹੋ ਗਏ ਪੰਜਾਬ ਸਰਕਾਰ ਅਤੇ ਪਾਵਰ ਕੌਮ ਮੈਨੇਜਮੈਂਟ ਨੂੰ ਜਾਨਾ ਗਵਾ ਰਹੇ ਕਾਮਿਆਂ ਦੀ ਕੋਈ ਪਰਵਾਹ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਊਟਸੋਰਸਿੰਗ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਬਾਰੇ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅੱਜ ਠੇਕਾ ਕਾਮੇ ਬਹੁਤ ਹੀ ਨਿਗੁਣੀਆਂ ਤਨਖਾਹਾਂ ਉੱਤੇ ਆਪਣਾ ਜੀਵਨ ਬਤੀਤ ਕਰ ਰਹੇ ਹਨ । ਆਗੂਆਂ ਨੇ ਅੱਜ ਰੋਸ ਰੈਲੀ ਕਰਦਿਆਂ ਮੰਗ ਕੀਤੀ ਕਿ ਸਮੂਹ ਆਉਟ ਸੋਰਸਿੰਗ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਵੇ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ 1948 ਐਕਟ ਮੁਤਾਬਕ ਲਾਗੂ ਕੀਤੀ ਜਾਵੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਕਾਮਿਆਂ ਦੇ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਤੈਅ ਕੀਤਾ ਜਾਵੇ ਅਤੇ ਪਰਿਵਾਰਿਕ ਮੈਂਬਰ ਨੂੰ ਇੱਕ ਸਰਕਾਰੀ ਪੱਕੀ ਨੌਕਰੀ ਤੇ ਪੱਕੀ ਪੈਨਸ਼ਨ ਦਿੱਤੀ ਜਾਵੇ, ਟੀਟੀਆਈ ਰਾਹੀਂ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਵੇ, 50 ਤੋਂ ਲੈ ਕੇ 100 ਕਿਲੋਮੀਟਰ ਦੇ ਘੇਰੇ ਤੋਂ ਦੂਰ ਲਗਾਏ ਕਾਮਿਆਂ ਨੂੰ 15 ਕਿਲੋਮੀਟਰ ਦੇ ਘੇਰੇ ਅੰਦਰ ਅੰਦਰ ਡਿਊਟੀ ਲਗਾਇਆ ਜਾਵੇ ਤੇ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਜਦੋਂ ਤੱਕ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਮਿਤੀ 25 ਜੂਨ 2024 ਨੂੰ ਮੁਕੰਮਲ ਕੰਮ ਜਾਮ ਕਰਕੇ ਪਰਿਵਾਰਾਂ ਤੇ ਬੱਚਿਆਂ ਸਮੇਤ ਪਾਵਰ ਕੌਮ ਦੇ ਮੁੱਖ ਦਫਤਰ ਲਗਾਤਾਰ ਧਰਨਾ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਦਿੱਤਾ ਜਾਵੇਗਾ।
Leave a Reply