4161 ਮਾਸਟਰ ਕੇਡਰ ਯੂਨੀਅਨ ਨੇ 9 ਮਈ ਦੀ ਤਨਖ਼ਾਹ ਅਤੇ ਬਦਲੀਆਂ ਲਈ ਸਪੈਸ਼ਲ ਮੌਕਾ ਦੇਣ ਦੀ ਕੀਤੀ ਮੰਗ

ਸੰਗਰੂਰ,:::::::::::::::::- 4161 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ, ਅਤੇ ਮੀਤ ਪ੍ਰਧਾਨ ਬੀਰਇੰਦਰ ਸਿੰਘ ਨੇ ਸਿੱਖਿਆ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ 4161 ਮਾਸਟਰ ਕੇਡਰ ਜਿਸਦੀ ਜੋਇਨਿੰਗ ਨੂੰ ਤਕਰੀਬਨ ਇਕ ਸਾਲ ਹੋ ਗਿਆ ਹੈ ਪਰ ਪੂਰਾ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖਿਆ ਵਿਭਾਗ 4161 ਮਾਸਟਰ ਕੇਡਰ ਦੇ ਅਧਿਆਪਕ ਸਾਥੀਆਂ ਦੀ 9 ਮਈ 2023 ਤੋਂ ਸਕੂਲ ਜੋਇਨ ਕਰਨ ਤੱਕ ਦੇ ਕਾਰਜਕਾਲ ਦੀ ਬਣਦੀ ਤਨਖ਼ਾਹ ਨਹੀਂ ਜਾਰੀ ਕਰ ਪਾਇਆ। ਅੱਜ ਵੀ 4161 ਮਾਸਟਰ ਕੇਡਰ ਦੇ ਅਧਿਆਪਕ ਸਿੱਖਿਆ ਵਿਭਾਗ ਦੀਆਂ ਰਾਹਾਂ ਤੱਕ ਰਹੇ ਹਨ ਅਤੇ 9 ਮਈ 2023 ਤੋ ਬਣਦੀ ਤਨਖ਼ਾਹ ਨੂੰ ਉਡੀਕ ਰਹੇ ਹਨ । ਗੁਰਮੇਲ ਸਿੰਘ ਕੁਲਰੀਆਂ ਨੇ ਇਹ ਵੀ ਦੱਸਿਆ ਕਿ 4161 ਮਾਸਟਰ ਕੇਡਰ ਬਹੁਤ ਸਾਰੇ ਅਧਿਆਪਕ ਸਾਥੀ ਜੋਇਨ ਕਰਨ ਤੋ ਪਹਿਲਾ ਕਰ ਰਹੇ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਏ ਸਨ ਕਿਉਕਿ ਸਿੱਖਿਆ ਵਿਭਾਗ ਨੇ ਜੋਇਨ ਕਰਵਉਣ ਤੋ ਪਹਿਲਾ ਅਧਿਆਪਕ ਸਾਥੀਆਂ ਤੋ ਕਿਸੇ ਹੋਰ ਵਿਭਾਗ, ਜਿੱਥੇ ਉਹ ਨੌਕਰੀ ਕਰ ਰਹੇ ਸੀ, ਤੋਂ ਅਸਤੀਫ਼ਾ ਮੰਗਿਆ ਸੀ ਅਤੇ ਨਾਲ ਹੀ ਕਿਹਾ ਸੀ ਕਿ ਤੁਹਾਡੀ ਤਨਖ਼ਾਹ 9 ਮਈ 2023 ਤੋ ਹੀ ਸ਼ੁਰੂ ਹੋ ਗਈ ਹੈ। ਪਰ ਅਫ਼ਸੋਸ 4161 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਦੁਆਰਾ ਵਾਰ ਵਾਰ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਨਾਲ ਕੀਤੀਆਂ ਮੀਟਿੰਗ ਅੱਜ ਤੱਕ ਬੇਸਿੱਟਾ ਰਹੀਆਂ ਅਤੇ ਸਿੱਖਿਆ ਮੰਤਰੀ ਅਤੇ ਵਿੱਤ ਵਿਭਾਗ 9 ਮਈ ਦੀ ਤਨਖ਼ਾਹ ਦੇਣ ਲਈ ਕੀਤੇ ਵਾਅਦੇ ਸਿਰਫ ਲਾਰੇ ਹੀ ਨਿਕਲੇ।
4161 ਯੂਨੀਅਨ ਦੇ ਆਗੂਆਂ ਨੇ ਨਾਲ ਹੀ ਕਿਹਾ ਕਿ 4161 ਮਾਸਟਰ ਕੇਡਰ ਨੂੰ ਜਦੋਂ ਜਨਵਰੀ 2023 ਵਿਚ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੁਆਰਾ ਨਿਯੁਕਤੀ ਪੱਤਰ ਦਿੱਤੇ ਗਏ ਸਨ ਓਹਨਾ ਨੇ ਕਿਹਾ ਸੀ ਕਿ ਮਾਸਟਰ ਕੇਡਰ ਦੇ ਅਧਿਆਪਕ ਸਾਥੀਆਂ ਨੂੰ ਘਰਾਂ ਤੋਂ ਤਕਰੀਬਨ 200 ਤੋ 300 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ । ਨਾਲ ਹੀ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਕੀਤੀ ਹੈ ਕਿ 4161 ਮਾਸਟਰ ਕੇਡਰ ਨੂੰ ਵੀ ਹੋ ਰਹੀਆਂ ਬਦਲੀਆਂ ਵਿਚ ਸਪੈਸ਼ਲ ਮੌਕਾ ਦਿੱਤਾ ਜਾਵੇ ਤਾਂ ਜੋ 4161 ਮਾਸਟਰ ਕੇਡਰ ਦੇ ਅਧਿਆਪਕ ਵੀ ਅਪਣੇ ਘਰਾਂ ਦੇ ਨੇੜੇ ਆ ਸਕਣ।
ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਅਪੀਲ ਕਰਦੇ ਕਿਹਾ ਹੈ ਕਿ 4161 ਮਾਸਟਰ ਕੇਡਰ ਦੀ 9 ਮਈ 2023 ਤੋ ਬਣਦੀ ਤਨਖ਼ਾਹ ਕੇਡਰ ਨੂੰ ਜਾਰੀ ਕੀਤੀ ਜਾਵੇ ਅਤੇ ਬਦਲੀਆਂ ਲਈ ਵੀ ਸਪੈਸ਼ਲ ਮੌਕਾ ਦਿੱਤਾ ਜਾਵੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ 4161 ਕੇਡਰ ਨੂੰ 9 ਮਈ  ਦੀ ਤਨਖ਼ਾਹ ਅਤੇ ਬਦਲੀਆਂ ਦਾ ਮੌਕਾ ਦੇਣ ਲਈ ਸਿੱਖਿਆ ਵਿਭਾਗ ਵਲੋਂ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿਚ 4161 ਮਾਸਟਰ ਕੇਡਰ ਨੂੰ ਮਜ਼ਬੂਰਨ ਸੰਘਰਸ਼ ਦਾ ਰੁਖ ਕਰਨਾ ਪਵੇਗਾ। ਇਸ ਸਮੇ ਯੂਨੀਅਨ ਦੇ ਆਗੂ ਭਾਰਤ ਭੂਸ਼ਨ,ਹਰਜਿੰਦਰ ਕੌਰ, ਮਨਜੀਤ ਸਿੰਘ , ਸਨੀਰਾਣਾ, ਰੋਹਿਤ , ਬਲਵਿੰਦਰ , ਭੁਪਿੰਦਰ , ਗੁਰਪ੍ਰੀਤ ਕੌਰ , ਮਨਿੰਦਰ ਕੌਰ , ਹਰਦੀਪ ਕੌਰ , ਸਿਮਰਨ ਕੌਰ , ਰਵਿੰਦਰ , ਤਰਸੇਮ , ਮਾਨ , ਸੁਖਜੀਤ , ਅਮਰਿੰਦਰ ਸਿੱਧੂ , ਹਰਪ੍ਰੀਤ , ਮਨਜਿੰਦਰ , ਬਲਰਾਮ , ਸੁੱਖੀ , ਜੌਂਟੀ , ਰੋਹਿਤ ਬਾਂਸਲ ,ਜਤਿੰਦਰ ਪਟਿਆਲਾ ,ਟਿੰਕੂ ਬੁਢਲਾਡਾ ਅਤੇ ਹੋਰ ਆਗੂ ਸਾਮਿਲ ਸਨ ।

Leave a Reply

Your email address will not be published.


*