ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਤੱਸਕਰੀ ਅਤੇ ਹਵਾਲਾ ਰੈਕੇਟ ਦਾ ਪਰਦਾਫਾਸ਼, 8 ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ / ਰਾਘਵ) ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਡੀ.ਜੀ.ਪੀ.ਪੰਜਾਬ ਗੋਰਵ ਯਾਦਵ ਦੀਆਂ ਹਦਾਇਤਾਂ ਤੇ ਡਾ. ਦਰਪਣ ਆਹਲੂਵਾਲੀਆਂ, ਏ.ਡੀ.ਸੀ.ਪੀ. ਜ਼ੋਨ-1, ਅੰਮ੍ਰਿਤਸਰ, ਨਵਜੋਤ ਸਿੰਘ ਸੰਧੂ ਏ.ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਅਤੇ ਕੁਲਦੀਪ ਸਿੰਘ ਏ.ਸੀ.ਪੀ. ਡਿਟੈਕਟਿਵ, ਅੰਮ੍ਰਿਤਸਰ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼-1‌ ਦੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਅਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਪਾਰਟੀ ਵੱਲੋਂ ਇੱਕ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਕਰਨ ਵਾਲੇ ਰੈਕੇਟ ਅਤੇ ਫਾਇਨਾਂਸ਼ੀਅਲ ਟਰੈਲ ਤੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਕੇ ਰਜਿੰਦਰ ਸਿੰਘ ਉਰਫ਼ ਰਾਜਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਅਟਾਰੀ, ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ (ਗ੍ਰਿਫ਼ਤਾਰ ਮਿਤੀ 22-5-2024), ਅਭਿਸ਼ੇਕ ਸਿੰਘ ਪੁੱਤਰ ਸੁਮਨ ਸਿੰਘ ਵਾਸੀ ਪਿੰਡ ਅਟਾਰੀ, ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ। (ਗ੍ਰਿਫ਼ਤਾਰ: 10-6-2024), ਰਣਜੀਤ ਉਰਫ਼ ਕਾਕਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰੋੜਾਂਵਾਲਾ ਕਲਾਂ, ਥਾਣਾ ਘਰਿੰਡਾ, ਜ਼ਿਲ੍ਹਾਂ ਅੰਮ੍ਰਿਤਸਰ ਦਿਹਾਤੀ ਹਾਲ ਵਾਸੀ ਛੇਹਰਟਾ, ਅੰਮ੍ਰਿਤਸਰ (ਗ੍ਰਿਫ਼ਤਾਰ 13-6-2024) ਸਰਹੱਦ ਪਾਰ ਸੰਪਰਕ ਦੇ ਨਾਲ ਗਠਜੋੜ ਦਾ ਕਿੰਗਪਿਨ, ⁠ਵਿਸ਼ਾਲ ਉਰਫ਼ ਸ਼ਾਲੂ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਰੋੜਾਂਵਾਲਾ ਕਲਾਂ, ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ (ਗ੍ਰਿਫ਼ਤਾਰ 13-6-2024), ਲਵਪ੍ਰੀਤ ਉਰਫ਼ ਕਾਲੂ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਅਟਾਰੀ, ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ (ਗ੍ਰਿਫ਼ਤਾਰ 13-6-2024), ਗੁਰਭੇਜ ਉਰਫ਼ ਭੇਜਾ ਪੁੱਤਰ ਜੋਗਿੰਦਰ ਸਿੰਘ ਵਾਸੀ ਅਟਾਰੀ, ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ (ਗ੍ਰਿਫ਼ਤਾਰ 14-6-2024), ਗੁਰਜੰਟ ਸਿੰਘ ਉਰਫ਼ ਜੰਟੀ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਧਨੋਏ ਖੁਰਦ, ਅੰਮ੍ਰਿਤਸਰ ਦਿਹਾਤੀ (ਗ੍ਰਿਫ਼ਤਾਰ 19-6-2024) ਅਤੇ ਜਸਪਾਲ ਸਿੰਘ ਉਰਫ਼ ਭਾਲਾ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਧਨੋਏ ਖੁਰਦ, ਅੰਮ੍ਰਿਤਸਰ ਦਿਹਾਤੀ (ਗ੍ਰਿਫ਼ਤਾਰ 19-06-2024) ਕੀਤਾ ਗਿਆ। ਇਹਨਾਂ ਸਾਰਿਆਂ ਕੋਲੋਂ 4 ਕਿੱਲੋ 10 ਗ੍ਰਾਮ ਹੈਰੋਇਨ, 1 ਜ਼ਿਗਾਨਾ ਪਿਸਤੌਲ, 2 (0.32 ਬੋਰ) ਪਿਸਤੌਲ, 45 ਜ਼ਿੰਦਾ ਕਾਰਤੂਸ,  2,07,000/-ਰੁਪਏ ਡਰੱਗ ਮਨੀ, 7 ਵਾਹਨ (ਵਰਨਾ/ਥਾਰ/ਆਈ20/ਸਵਿਫਟ ਡਿਜ਼ਾਇਰ/ਜ਼ੈਨ/ਐਕਟੀਵਾ/ਸਪਲੇਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਤੇ ਦੋ ਮੁਕੱਦਮੇਂ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮਾਂ ਨੰਬਰ 100 ਮਿਤੀ 22-5-2024 ਜੁਰਮ 21-ਸੀ ,25,27-ਏ,61,85 ਐਨ.ਡੀ.ਪੀ.ਐਸ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਅਤੇ ਮੁਕੱਦਮਾਂ ਨੰਬਰ 94 ਮਿਤੀ 19-6-2024 ਜੁਰਮ 21,29,21-ਸੀ,61/85 ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਦਰਜ ਕੀਤੇ ਗਏ।
    ਇਸ ਦੀ ਜਾਂਚ ਰਜਿੰਦਰ ਉਰਫ਼ ਰਾਜਾ ਦੀ ਗ੍ਰਿਫ਼ਤਾਰ ਤੋਂ ਬਾਅਦ ਸ਼ੁਰੂ ਹੋਈ, ਇਹ ਮੁਕੱਦਮਾਂ ਨੰਬਰ 42/24 ਜੁਰਮ 307 ਭ:ਦ:, ਥਾਣਾ ਘਰਿੰਡਾ, (ਬਾਅਦ ਵਿੱਚ ਅਭਿਸ਼ੇਕ ਉਰਫ਼ ਅਭੀ ਕੇਸ ਵਿੱਚ ਸਹਿ-ਦੋਸ਼ੀ) ਨੂੰ ਨਾਮਜ਼ਦ ਕੀਤਾ। ਨਸ਼ੀਲੇ ਪਦਾਰਥਾਂ ਦੀ ਤੱਸਕਰੀ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦਾ ਪਿੱਛਲਾ ਸਬੰਧ ਕਿੰਗਪਿਨ ਰਣਜੀਤ ਸਿੰਘ ਉਰਫ਼ ਕਾਕਾ ਤੋਂ ਲੱਭਿਆ ਗਿਆ ਅਤੇ ਅੱਧਾ ਕਿੱਲੋ ਹੈਰੋਇਨ, 40,000 ਰੁਪਏ ਦੀ ਡਰੱਗ ਮਨੀ, ਵਰਨਾ ਕਾਰ ਅਤੇ ਥਾਣਾ ਘਰਿੰਡਾ ਦੇ ਮੁਕੱਦਮਾਂ ਵਿੱਚ ਇਰਾਦਾ ਕਤਲ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕੀਤੀ ਗਈ।
  ਬਾਰੀਕੀ ਨਾਲ ਤਕਨੀਕੀ ਜਾਂਚ ਤੋਂ ਬਾਅਦ, ਰਣਜੀਤ ਉਰਫ਼ ਕਾਕਾ ਅਤੇ ਹੋਰ ਦੋਸ਼ੀਆਂ ਲਵਪ੍ਰੀਤ, ਵਿਸ਼ਾਲ ਅਤੇ ਗੁਰਭੇਜ ਨੂੰ ਤੱਸਕਰੀ ਦੇ ਹਥਿਆਰਾਂ ਅਤੇ ਜ਼ਿੰਦਾ ਕਾਰਤੂਸ ਦੀ ਹੋਰ ਬਰਾਮਦਗੀ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਸ਼ੀਲੇ ਪਦਾਰਥਾਂ ਨਾਲ ਖਰੀਦੀਆਂ ਗਈਆਂ ਗੱਡੀਆਂ ਨੂੰ ਤੇ ਹੋਰ ਡਰੱਗ ਮਨੀ ਸਮੇਤ ਬਰਾਮਦ ਕੀਤਾ ਗਿਆ ਸੀ।
 ਇਸ ਦਾ ਕਿੰਗਪਿਨ ਰਣਜੀਤ ਉਰਫ਼ ਕਾਕਾ ਪਾਕਿਸਤਾਨ ਅਧਾਰਿਤ ਸਮੱਲਗਰਾਂ ਦੇ ਸੰਪਰਕ ਵਿੱਚ ਸੀ, ਪੰਜਾਬ ਵਿੱਚ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦਾ ਰੈਕੇਟ ਚਲਾ ਰਿਹਾ ਸੀ ਅਤੇ ਹਵਾਲਾ ਗਠਜੋੜ ਨੂੰ ਅੱਗੇ ਵਧਾ ਰਿਹਾ ਸੀ ਅਤੇ ਪਾਕਿਸਤਾਨ ਨਲ ਪੈਸਿਆਂ ਦਾ ਲੈਣ ਦੇਣ ਕਰ ਰਿਹਾ ਸੀ।
  ਸਰਹੱਦ ਪਾਰ ਸੰਪਰਕ ਅਤੇ ਹਵਾਲਾ ਦੀ ਸ਼ਮੂਲੀਅਤ ਵਾਲੇ ਹੋਰ ਵਿਅਕਤੀਆਂ ਨੂੰ ਫ਼ੜਨ ਲਈ ਵੀ ਕਾਰਵਾਈ ਜਾਰੀ ਹੈ।

Leave a Reply

Your email address will not be published.


*