ਕਾਂਗਰਸ ਨੇਤਾ ਹੁਣ ਪੋਰਟਲ ਨੂੰ ਬੰਦ ਕਰਨ ਦੀ ਗੱਲ ਕਰਦੇ ਹਨ ਤਾਂ ਭ੍ਰਿਸ਼ਟਾਚਾਰ ਦੀ ਬੂਹ ਆਉਂਦੀ ਹੈ – ਨਾਇਬ ਸਿੰਘ
ਚੰਡੀਗੜ੍ਹ, 19 ਜੂਨ – ਹਰਿਆਣਾ ਦੇ ਕਾਮਿਆਂ ਦੀ ਭਲਾਈ ਵਿਚ ਚਲਾਈ ਜਾ ਰਹੀ ਯੋਜਨਾਵਾਂ ਦਾ ਲਾਭ ਦੇਣ ਲਈ ਸੂਬਾ ਸਰਕਾਰ ਵੱਲੋਂ ਜੀਂਦ ਵਿਚ ਸੂਬਾ ਪੱਧਰੀ ਸ਼੍ਰਮਿਕ ਜਾਗਰੁਕਤਾ ਅਤੇ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸਮਾਰੋਹ ਵਿਚ ਮੁੱਖ ਮੰਤਰੀ ਨੇ 18 ਯੋਜਨਾਵਾਂ ਤਹਿਤ 1,02,629 ਕਾਮਿਆਂ ਨੂੰ 79.69 ਕਰੋੜ ਰੁਪਏ ਦੇ ਲਾਭ ਦੀ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਜਾਰੀ ਕੀਤੀ। ਸਮਾਰੋਹ ਵਿਚ ਮੁੱਖ ਮੰਤਰੀ ਨੇ ਸਾਂਕੇਤਿਕ ਰੂਪ ਨਾਲ ਵੱਖ-ਵੱਖ ਯੋਜਨਾਵਾਂ ਲਈ ਲਾਭਕਾਰਾਂ ਨੁੰ ਚੈਕ ਵੰਡੇ ਅਤੇ ਬੇਟੀਆਂ ਨੂੰ ਇਲੈਕਟ੍ਰਿਕ ਸਕੂਟੀ ਦੀ ਚਾਬੀ ਸੌਂਪੀ।
ਇਸ ਦੌਰਾਨ ਮੁੱਖ ਮੰਤਰੀ ਨੇ ਦੋ ਨਵੀਂ ਯੋਜਨਾਵਾਂ ਨਾਂਅ: ਮੁੱਖ ਮੰਤਰੀ ਸ਼੍ਰਮਿਕ ਰਜਿਸਟ੍ਰੇਸ਼ਣ ਪ੍ਰੋਤਸਾਹਨ ਯੋਜਨਾ ਅਤੇ ਕੰਨਿਆਦਾਨ ਅਤੇ ਵਿਆਹ ਸਹਾਇਤਾ ਯੋਜਨਾ ਦੀ ਵੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਸ਼੍ਰਮਿਕ ਰਜਿਸਟ੍ਰੇਸ਼ਣ ਪ੍ਰੋਤਸਾਹਨ ਯੋਜਨਾ ਤਹਿਤ ਹੁਣ ਨਿਰਮਾਣ ਮਜਦੂਰਾਂ ਨੂੰ ਰਜਿਸਟ੍ਰੇਸ਼ਣ ਕਰਨ ‘ਤੇ 1100 ਰੁਪਏ ਦੀ ਰਕਮ ਪ੍ਰੋਤਸਾਹਨ ਸਵਰੂਪ ਦਿੱਤੀ ਜਾਵੇਗੀ। ਨਾਲ ਹੀ, ਕੰਨਿਆਦਾਨ ਅਤੇ ਵਿਆਹ ਸਹਾਇਤਾ ਯੋਜਨਾ ਤਹਿਤ ਕਾਮਿਆਂ ਨੂੰ ਉਨ੍ਹਾਂ ਦੀ ਬੇਟੀਆਂ ਦੇ ਵਿਆਹ ਲਈ 1 ਲੱਖ 1 ਹਜਾਰ ਰੁਪਏ ਦੀ ਰਕਮ ਦਿੱਤੀ ਜਾਵੇਗੀ, ਜਿਸ ਵਿੱਚੋਂ 75 ਫੀਸਦੀ ਰਕਮ ਵਿਆਹ ਦੇ ਤਿੰਨ ਦਿਨ ਪਹਿਲਾਂ ਮਿਲੇਗੀ। ਇਸ ਸਮਾਰੋਹ ਵਿਚ ਉਦਯੋਗ ਅਤੇ ਵਪਾਰ ਅਤੇ ਕਿਰਤ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਵੀ ਮੌਜੂਦ ਰਹੇ।
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਨਿਰਦੇਸ਼ ਦਿੱਤੇ ਸਨ ਕਿ ਜਿਨ੍ਹਾਂ ਕਾਮਿਆਂ ਨੂੰ ਕਿਸੇ ਵੀ ਕਾਰਣ ਵਜੋ ਕੋਈ ਲਾਭ ਨਹੀਂ ਮਿਲਿਆ ਹੈ, ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਸਾਰਿਆਂ ਨੂੰ ਇਕੱਠੇ ਲਾਭ ਜਾਰੀ ਕੀਤਾ ਜਾਵੇ। ਅੱਜ ਜਾਰੀ ਕੀਤੇ ਗਏ ਲਾਭਾਂ ਵਿਚ 42,166 ਮਹਿਲਾਵਾਂ ਦੇ ਖਾਤਿਆਂ ਵਿਚ ਸਿਲਾਈ ਮਸ਼ੀਨ ਦੇ ਲਈ 15 ਕਰੋੜ 7 ਲੱਖ ਰੁਪਏ, ਸਾਈਕਲ ਯੋਜਨਾ ਤਹਿਤ 19,925 ਕਾਮਿਆਂ ਨੂੰ 9.95 ਕਰੋੜ ਰੁਪਏ, ਓਜਾਰ ਖਰੀਦਣ ਲਈ 19,880 ਕਾਮਿਆਂ ਨੂੰ 15.90 ਕਰੋੜ ਰੁਪਏ, ਰਜਿਸਟਰਡ ਕਾਮਿਆਂ ਦੇ ਬੱਚਿਆਂ ਦੀ ਸਿਖਿਆ ਲਈ 3068 ਬੱਖਿਆਂ ਨੂੰ 2.96 ਕਰੋੜ ਰੁਪਏ, ਇਲੈਕਟ੍ਰਿਕ ਸਕੂਟਰ ਯੋਜਨਾ ਤਹਿਤ ਈ-ਸਕੂਟਰ ਦੀ ਖਰੀਦ ਲਈ 1446 ਬੱਚਿਆਂ ਨੂੰ 7.23 ਕਰੋੜ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਗਈ ਹੈ।
ਇਸੀ ਤਰ੍ਹਾ ਬੇਟੀ ਦੇ ਵਿਆਹ ਲਈ ਮਾਲੀ ਸਹਾਇਤਾ ਅਤੇ ਕੰਨਿਆਦਾਨ ਯੋਜਨਾ ਤਹਿਤ ਅੱਜ 1206 ਕਾਮਿਆਂ ਦੇ ਖਾਤਿਆਂ ਵਿਚ 12.18 ਕਰੋੜ ਰੁਪਏ, ਰਜਿਸਟਰਡ ਕਾਮਿਆਂ ਦੇ ਮੇਧਾਵੀ ਬੱਚਿਆਂ ਲਈ ਸਕਾਲਰਸ਼ਿਪ ਯੋਜਨਾ ਤਹਿਤ 379 ਬੱਖਿਆਂ ਨੂੰ 1.25 ਕਰੋੜ ਰੁਪਏ, ਪੁੱਤਰ ਦੇ ਵਿਆਹ ਲਈ ਮਾਲੀ ਸਹਾਇਤਾ ਯੋਜਨਾ ਤਹਿਤ 34 ਕਾਮਿਆਂ ਨੁੰ 7 ਲੱਖ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਗਈ ਹੈ। ਇਸ ਤੋਂ ਇਲਾਵਾ, ਹੋਰ ਯੋਜਨਾਵਾਂ ਤਹਿਤ ਵੀ ਕਈ ਕਰੋੜਾਂ ਰੁਪਏ ਦੇ ਲਾਭ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਾਮਿਆਂ ਲਈ ਐਲਾਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਕਾਮਿਆਂ ਨੂੰ ਵੀ ਅਯੋਧਿਆ ਦਰਸ਼ਨ ਕਰਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਨਾਗਰਿਕਾਂ ਨੁੰ ਯੋਜਨਾਵਾਂ ਦਾ ਲਾਭ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਸਾਕਬਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿਛਲੇ 10 ਸਾਲਾਂ ਵਿਚ ਜਿਸ ਤਰ੍ਹਾ ਨਾਲ ਸੂਬੇ ਵਿਚ ਕੰਮ ਕੀਤੇ ਹਨ, ਸਮਾਨ ਰੂਪ ਨਾਲ ਹਰ ਵਿਅਕਤੀ ਦਾ ਵਿਕਾਸ ਕਰਨ ਦਾ ਕੰਮ ਕੀਤਾ ਹੈ ਅਤੇ ਪੋਰਟਲ ਰਾਹੀਂ ਅੱਜ ਕਾਮਿਆਂ ਦੇ ਖਾਤਿਆਂ ਵਿਚ ਯੋਜਨਾਵਾਂ ਦਾ ਲਾਭ ਪਹੁੰਚ ਰਿਹਾ ਹੈ।
ਕਾਂਗਰਸੀ ਨੇਤਾ ਹੁਣ ਪੋਰਟਲ ਨੁੰ ਬੰਦ ਕਰਨ ਦੀ ਗੱਲ ਕਰਦੇ ਹਨ ਤਾਂ ਭ੍ਰਿਸ਼ਟਾਚਾਰ ਦੀ ਬੂ ਆਉਂਦੀ ਹੈ
ਸ੍ਰੀ ਨਾਇਬ ਸਿੰਘ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾ ਕਹਿੰਦੇ ਹਨ ਕਿ ਜਦੋਂ ਉਹ ਸੱਤਾ ਵਿਚ ਆਉਣਗੇ ਤਾਂ ਉਹ ਪੋਰਟਲ ਨੂੰ ਬੰਦ ਕਰ ਦੇਣਗੇ। ਕਾਂਗਰਸ ਦੇ ਨੇਤਾ ਭੁਪੇਂਦਰ ਹੁਡਾ ਜਦੋਂ ਪਟਲ ਨੁੰ ਬੰਦ ਕਰਨ ਦੀ ਗੱਲ ਕਰਦੇ ਹਨ ਤਾਂ ਭ੍ਰਿਸ਼ਟਾਚਾਰ ਦੀ ਬੂਹ ਆਉਂਦੀ ਹੈ। ਕਿਉਂਕਿ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ, ਊਸ ਸਮੇਂ ਕਾਮੇ ਨੂੰ ਲਾਭ ਨਹੀਂ ਪਹੁੰਚਦਾ ਸੀ, ਪਰ ਸਾਡੀ ਸਰਕਾਰ ਨੇ ਪੋਰਟਲ ਰਾਹੀਂ ਹਰ ਵਰਗ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ ਲਗਭਗ 10 ਸਾਲਾਂ ਵਿਚ ਕਾਮਿਆਂ ਦੇ ਲਈ ਆਯੂਸ਼ਮਾਨ ਕਾਰਡ ਅਤੇ ਚਿਰਾਯੂ ਯੋਜਨਾ ਤਹਿਤ ਲਾਭ ਪ੍ਰਦਾਨ ਕੀਤਾ ਹੈ।
ਕਾਂਗਰਸ ਦੇ ਲੋਕ ਗੁਮਰਾਹ ਕਰ ਕੇ ਵੋਟ ਲੈਣ ਦਾ ਕੰਮ ਕਰਦੇ ਹਨ
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਪਲਾਟ ਦੇਣ ਦੀ ਗੱਲ ਕਹੀ, ਪਰ ਉਨ੍ਹਾਂ ਨੇ ਨਾ ਤਾਂ ਪਲਾਟ ਦਾ ਕਬਜਾ ਦਿੱਤਾ, ਨਾ ਹੀ ਕੋਈ ਕਾਗਜ ਦਿੱਤਾ, ਉਨ੍ਹਾਂ ਨੂੰ ਉਨ੍ਹਾਂ ਦੇ ਹਲਾਤਾਂ ‘ਤੇ ਛੱਡ ਦਿੱਤਾ। ਪਰ ਸਾਡੀ ਸਰਕਾਰ ਨੇ ਅਜਿਹੇ ਸਾਰੇ ਲੋਕਾਂ ਨੂੰ ਚੋਣ ਕਰ ਉਨ੍ਹਾਂ ਨੁੰ 100-100 ਗਜ ਦੇ ਪਲਾਟ ਦਿੱਤੇ ਅਤੇ ਉਨ੍ਹਾਂ ਦੇ ਕਬਜਾ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਜਿਨ੍ਹਾਂ ਪਿੰਡਾਂ ਵਿਚ ਜਮੀਨ ਦਿੱਤੇ ਅਤੇ ਉਨ੍ਹਾਂ ਦੇ ਕਬਜਾ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਜਿਨ੍ਹਾਂ ਪਿੰਡਾਂ ਵਿਚ ਜਮੀਨ ਨਹੀਂ ਹੈ, ਲੋਕਾਂ ਦੇ ਖਾਤਿਆਂ ਵਿਚ ਪਲਾਟ ਖਰੀਦਣ ਲਈ 1 ਲੱਖ ਰੁਪਏ ਦੀ ਰਕਮ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਲੋਕ ਗੁਮਰਾਹ ਕਰ ਕੇ ਵੋਟ ਲੈਣ ਦਾ ਕੰਮ ਕਰਦੇ ਹਨ, ਜਦੋਂ ਕਿ ਸਾਡੀ ਸਰਕਾਰ ਨੇ ਹਰ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਗਰੀਬ ਦੇ ਹਿੱਤ ਵਿਚ ਮਜਬੂਤ ਫੈਸਲੇ ਲੈ ਰਹੀ ਹੈ ਅਤੇ ਇਸੀ ਦੇ ਕਾਰਨ ਅੱਜ ਲੋਕਾਂ ਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਸਾਡੀ ਡਬਲ ਇੰਜਨ ਦੀ ਸਰਕਾਰ ‘ਤੇ ਭਰੋਸਾ ਵਧਿਆ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਹੁਣ ਤੁਹਾਡੇ ਲਾਭ ਨੂੰ ਕੋਈ ਨਹੀਂ ਰੋਕ ਸਕਦਾ।
ਉਨ੍ਹਾਂ ਨੇ ਕਿਹਾ ਕਿ ਹੈਪੀ ਪਰਿਯੋਜਨਾ ਸ਼ੁਰੂ ਕਰ ਹਰਿਆਣਾ ਸਰਕਾਰ ਨੇ ਇਕ ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਹਰ ਮੈਂਬਰ ਨੂੰ ਪ੍ਰਤੀ ਸਾਲ 1 ਹਜਾਰ ਕਿਲੋਮੀਟਰ ਮੁਫਤ ਯਾਤਰਾ ਦਾ ਲਾਭ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਦੇ ਤਹਿਤ 1,80,000 ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰ ਮੁਫਤ ਵਿਚ ਯੋਜਨਾ ਦਾ ਲਾਭ ਚੁੱਕ ਪਾਉਣਗੇ। ਇਕ ਲੱਖ 80 ਹਜਾਰ ਰੁਪਏ ਤੋਂ 3 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਇਸ ਯੋਜਨਾ ਦੇ ਤਹਿਤ ਵੀਹ ਹਜਾਰ ਰੁਪਏ ਦੀ ਸਬਸਿਡੀ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਦੇ ਬਿੱਲ ਦਾ ਮਹੀਨਾ ਚਾਰਜ ਹਟਾਉਣ ਦਾ ਫੈਸਲਾ ਕੀਤਾ ਹੈ। ਹੁਣ ਜਿੰਨ੍ਹੇ ਯੂਨਿਟ ਬਿਜਲੀ ਦੀ ਖਪਤ ਹੋਵੇਗੀ ਉਨ੍ਹਾਂ ਹੀ ਬਿੱਲ ਖਪਤਕਾਰ ਤੋਂ ਲਿਆ ਜਾਵੇਗਾ।
ਹਰਿਆਣਾ ਸੂਬੇ ਨੂੰ ਬੁਲੰਦੀਆਂ ‘ਤੇ ਲੈ ਜਾਣ ਵਿਚ ਕਾਮਿਆਂ ਦਾ ਮਹਤੱਵਪੂਰਨ ਯੋਗਦਾਨ – ਕਿਰਤ ਮੰਤਰੀ ਮੂਲਚੰਦ ਸ਼ਰਮਾ
ਇਸ ਮੌਕੇ ‘ਤੇ ਊਦਯੋਗ ਅਤੇ ਵਪਾਰ ਅਤੇ ਕਿਰਤ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਅੱਜ ਦੇ ਇਸ ਇਤਿਹਾਸਕ ਦਿਨ ‘ਤੇ ਮੁੱਖ ਮੰਤਰੀ ਨੇ ਕਾਮਿਆਂ ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬਾ ਕਿਸਾਨਾਂ ਅਤੇ ਮਜਦੂਰਾਂ ਦਾ ਸੂਬਾ ਹੈ ਅਤੇ ਇਸ ਹਰਿਆਣਾ ਸੂਬੇ ਨੂੰ ਬੁਲੰਦੀਆਂ ‘ਤੇ ਲੈ ਜਾਣ ਵਿਚ ਸਾਡੇ ਕਾਮੇ ਦਾ ਮਹਤੱਵਪੂਰਨ ਯੋਗਦਾਨ ਹੈ। ਕਾਮਿਆਂ ਦੀ ਬਦੌਲਤ ਅੱਜ ਸੁਈ ਤੋਂ ਲੈ ਕੇ ਹਵਾਈ ਜਹਾਜ ਤਕ ਦੇ ਪੁਰਜੇ ਹਰਿਆਣਾ ਵਿਚ ਬਨਾਊਣ ਦਾ ਕੰਮ ਹੋਰਿਹਾ ਹੈ।
ਇਸ ਮੌਕੇ ‘ਤੇ ਰਾਜਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ, ਜੀਂਦ ਤੋਂ ਵਿਧਾਇਕ ਕ੍ਰਿਸ਼ਣ ਮਿੱਢਾ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੀਵ ਰੰਜਨ, ਕਿਰਤ ਕਮਿਸ਼ਨਰ ਹਰਿਆਣਾ ਮਨੀਰਾਮ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਕਾਮੇ ਮੌਜੂਦ ਸਨ।
ਮੁੱਖ ਮੰਤਰੀ ਨਾਇਬ ਸਿੰਘ ਨੇ ਜੀਂਦ ਵਿਚ ਮੁੱਖ ਮੰਤਰੀ ਤੀਰਥ ਯੋਜਨਾਂ ਤਹਿਤ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਚੰਡੀਗੜ੍ਹ, 19 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਜਿਲ੍ਹਾ ਜੀਂਦ ਵਿਚ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਅਯੋਧਿਆ ਦੇ ਲਈ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਬੱਸ ਵਿਚ ਸਵਾਰ ਤੀਰਥ ਯਾਤਰੀਆਂ ਨਾਲ ਗੱਲ ਕੀਤੀ ਅਤੇ ਊਨ੍ਹਾਂ ਦਾ ਹਾਲਚਾਲ ਜਾਣਿਆ। ਉਨ੍ਹਾਂ ਨੇ ਤੀਰਥ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਵਰਗ ਦੇ ਲੋਕਾਂ ਲਈ ਭਲਾਈਕਾਰੀ ਨੀਤੀਆਂ ਲਾਗੂ ਕਰ ਰਹੀ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਵੀ ਊਸੀ ਦਾ ਇਕ ਹਿੱਸਾ ਹੈ, ਜਿਸ ਵਿਚ ਸੂਬਾ ਸਰਕਾਰ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਫਰੀ ਤੀਰਥ ਯਾਤਰਾ ਕਰਵਾ ਰਹੀ ਹੈ। ਇਸ ਯੋਜਨਾ ਵਿਚ ਉਹ ਪਰਿਵਾਰ ਸ਼ਾਮਿਲ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ ਇਥ ਲੱਖ 80 ਹਜਾਰ ਰੁਪਏ ਤਕ ਜਾਂ ਇਸ ਤੋਂ ਘੱਟ ਹੈ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਰਾਹੀਂ ਸੂਬੇ ਦੇ ਆਰਥਕ ਰੂਪ ਨਾਲ ਕਮਜੋਰ ਲੱਖਾਂ ਸ਼ਰਧਾਲੂ ਫਰੀ ਦੇਸ਼ ਦੇ ਵੱਖ-ਵੱਖ ਪ੍ਰਸਿੱਧ ਤੀਰਥ ਸਥਾਨਾਂ ਦੇ ਦਰਸ਼ਨ ਕਰਣਗੇ। ਇਸ ਯੋੋ!ਜਨਾ ਨਾਲ ਸ਼ਰਧਾਲੂਆਂ ਦੀ ਆਸਥਾ ਨੂੰ ਵੀ ਸਨਮਾਨ ਮਿਲ ਰਿਹਾ ਹੈ। ਇਸ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਯੋਜਨਾ ਦਾ ਲਾਭ ਲੈਣ ਲਈ ਇਛੁੱਕ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦੇ ਪੋਰਟਲ ‘ਤੇ ਰਜਿਸਟ੍ਰੇਸ਼ਣ ਕਰਵਾਉਣਾ ਜਰੂਰੀ ਹੈ। ਹੁਣ ਤਕ ਅਨੇਕ ਲਾਭਕਾਰ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਇਸ ਦੌਰਾਨ ਸ਼ਰਧਾਲੂਆਂ ਨੂੰ ਸੂਚਨਾ, ਲੋਕ ਸੰਪਰਕ, ਭਾਂਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਇਕ-ਇਕ ਕਿੱਟ ਬੈਗ ਵੀ ਉਪਲਬਧ ਕਰਵਾਇਆ ਗਿਆ।
ਬਜੁਰਗਾਂ ਨੇ ਕਿਹਾ-ਭਾਜਪਾ ਸਰਕਾਰ ਦੇ ਕਾਰਨ ਹੀ ਮਿਲਿਆ ਤੀਰਥ ਯਾਤਰਾ ‘ਤੇ ਜਾਣ ਦੀ ਖੁਸ਼ਕਿਸਮਤੀ
ਤੀਰਥ ਯਾਤਰਾ ਦੇ ਲਈ ਬੱਸ ਵਿਚ ਸਵਾਰ ਹੋ ਕੇ ਰਵਾਨਾ ਹੋਏ ਬਜੁਰਗਾਂ ਦੇ ਮੁੰਹ ‘ਤੇ ਖੁਸ਼ੀ ਦੇਖਦੇ ਹੀ ਬਣ ਰਹੀ ਸੀ। ਬਜੁਰਗਾਂ ਨੇ ਕਿਹਾ ਕਿ ਇਹ ਸੱਭ ਮੁੱਖ ਮੰਤਰੀ ਅਤੇ ਸੂਬੇ ਦੀ ਭਾਜਪਾ ਸਰਕਾਰ ਦੀ ਵਜ੍ਹਾ ਨਾਲ ਹੀ ਸੰਭਵ ਹੋਇਆ ਹੈ। ਸਰਕਾਰ ਦਾ ਇਹ ਬਹੁਤ ਹੀ ਵਧੀਆ ਕਦਮ ਹੈ। ਸਰਕਾਰ ਦੇ ਇਸ ਕਦਮ ਦੀ ਜਿੰਨ੍ਹੀ ਤਾਰੀਫ ਕੀਤੀ ਜਾਵੇ ਉਨ੍ਹੀ ਘੱਟ ਹੈ। ਸਰਕਾਰ ਦੀ ਵਜ੍ਹਾ ਨਾਲ ਉਨ੍ਹਾਂ ਨੁੰ ਰਾਮਲੱਤਾ ਦੇ ਦਰਸ਼ਨ ਕਰਨ ਦਾ ਸੌਭਾਗ ਮਿਲਿਆ ਹੈ। ਇਸੀ ਤਰ੍ਹਾ ਨਾਲ ਸਫੀਦੋਂ ਨਿਵਾਸੀ ਸੀਯਾਰਾਮ ਨੇ ਕਿਹਾ ਕਿ ਇਹ ਸਰਕਾਰ ਗਰੀਬ ਹਿਤੇਸ਼ੀ ਹੈ। ਜੋ ਗਰੀਬਾਂ ਨੂੰ ਤੀਰਥ ਯਾਤਰਾ ਕਰਵਾ ਰਹੀ ਹੈ। ਜੀਂਦ ਨਿਵਾਸੀ ਅਸ਼ੋੋਕ ਕੁਮਾਰ ਦੇ ਚਿਹਰੇ ‘ਤੇ ਵੀ ਤੀਰਥ ਯਾਤਰਾ ‘ਤੇ ਜਾਣ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਯੋਜਨਾ ਚੱਲਦੀ ਰਹਿਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀਪਰਿਸਰ ਵਿਚ ਕੀਤਾ 19.20 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੌਮਾਂਤਰੀ ਗੇਸਟ ਹਾਊਸ ਦਾ ਉਦਘਾਟਨ
ਚੰਡੀਗੜ੍ਹ, 19 ਜੂਨ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਜਿਲ੍ਹਾ ਜੀਂਦ ਵਿਚ ਪ੍ਰਬੰਧਿਤ ਸੂਬਾ ਪੱਧਰੀ ਸ਼੍ਰਮਿਕ ਜਾਗਰੁਕਤਾ ਅਤੇ ਸਨਮਾਨ ਸਮਾਰੋਹ ਦੌਰਾਨ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਦੇ ਨਵੇਂ ਨਿਰਮਾਣਤ ਕੌੌਮਾਂਤਰੀ ਗੇਸਟ ਹਾਊਸ ਦਾ ਊਦਘਾਟਨ ਕੀਤਾ। ਇਸ ਗੇਸਟ ਹਾਊਸ ਦੇ ਨਿਰਮਾਣ ‘ਤੇ 19 ਕਰੋੜ 20 ਲੱਖ ਰੁਪਏ ਦੀ ਲਾਗਤ ਆਈ ਹੈ।
ਗੇਸਟ ਹਾਊਸ ਦੇ ਊਦਘਾਟਨ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਖੇਤਰ ਵਿਚ ਵਿਕਾਸ ਕੰਮ ਕਰਵਾ ਰਹੀ ਹੈ। ਯੂਨੀਵਰਸਿਟੀ ਪਰਿਸਰ ਵਿਚ ਬਣਿਆ ਇਹ ਗੇਸਟ ਹਾਊਸ ਬਹੁਤ ਹੀ ਉਪਯੋਗੀ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਡੀਕਲ, ਸਿਖਿਆ ਜਾਂ ਹੋਰ ਕਿਸੇ ਵੀ ਖੇਤਰ ਵਿਚ ਸਮੇਂ ਅਨੁਰੂਪ ਸਹੂਲਤਾਂ ਦੀ ਡਿਮਾਂਤ ਵੱਧ ਦੀ ਹੈ, ਸਰਕਾਰ ਇੰਨ੍ਹਾਂ ਸਹੂਲਤਾਂ ਨੂੰ ਪੂਰਾ ਕਰਨ ਦੇ ਪ੍ਰਤੀ ਗੰਭੀਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚਹੁਮੁਖੀ ਵਿਕਾਸ ਕਰਵਾ ਰਹੀ ਹੈ। ਇਹ ਗੇਸਟ ਹਾਊਸ ਯੂਨੀਵਰਸਿਟੀ ਦੀ ਤਰੱਕੀ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਵਰਨਣਯੋਗ ਹੈ ਕਿ ਨਵੇਂ ਨਿਰਮਾਣਤ ਗੇਸਟ ਹਾਊਸ ਕਰੀਬ 50 ਹਜਾਰ ਸਕੇਅਰ ਫੀਟ ਵਿਚ ਬਣਿਆ ਹੈ। ਇਹ ਪੂਰੀ ਤਰ੍ਹਾ ਨਾਲ ਏਅਰ ਕੰਡੀਸ਼ਨ ਅਤੇ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਵਿਚ 40 ਕਮਰੇ ਬਣਾਏ ਗਏ ਹਨ। ਇਸ ਤੋੋਂ ਇਨਾਵਾ, ਇਸ ਦੇ ਪਰਿਸਰ ਵਿਚ ਹਰਿਆਲੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਜੋ ਇਕ ਤਰ੍ਹਾ ਨਾਲ ਵਾਤਾਵਰਣ ਸਰੰਖਣ ਦਾ ਵੀ ਪ੍ਰਤੀਕ ਹੈ।
ਸਮਾਧਾਨ ਕੈਂਪਾਂ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਸਮਿਤੀਆਂ ਦੇ ਆਮ ਮੈਂਬਰਾਂ ਦੀ ਭਾਗੀਦਾਰੀ ਯਕੀਨੀ ਕਰਨ – ਮੁੱਖ ਸਕੱਤਰ
ਚੰਡੀਗੜ੍ਹ, 19 ਜੂਨ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਸਾਰੇ ਜਿਲ੍ਹਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਿਲ੍ਹਾ ਮੁੱਖ ਦਫਤਰਾਂ ਅਤੇ ਸਬ-ਡਿਵੀਜਨਾਂ ਵਿਚ ਪ੍ਰਬੰਧਿਤ ਸਮਾਧਾਨ ਕੈਂਪਾਂ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਸਮਿਤੀਆਂ ਦੇ ਆਮ ਮੈਂਬਰਾਂ ਦੀ ਭਾਗੀਦਾਰੀ ਯਕੀਨੀ ਕਰਨ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਾਰੇ ਜਿਲ੍ਹੇ ਬਿਹਤਰ ਨਿਲਗਰਾਨੀ ਲਈ ਮੌਜੂਦ ਹੋਣ ਵਾਲੇ ਅਜਿਹੇ ਮੈਂਬਰਾਂ ਦਪ ;੍ਹਖਪ ੳਬਨ੍ਹੲ ਦ। ਦਫਤਜ ਨਾਲ ਸਾਂਝੀ ਕਰਨ।
ਮੁੱਖ ਸਕੱਤਰ ਅੱਜ ਇੱਥੇ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਪ੍ਰਬੰਧਿਤ ਕੀਤੇ ਜਾ ਰਹੇ ਸਮਾਧਾਨ ਕੈਂਪਾਂ ਦੌਰਾਨ ਜਨ ਸ਼ਿਕਾਇਤਾਂ ਦੇ ਹੱਲ ਦੀ ਪ੍ਰਗਤੀ ਦੀ ਸਮੀਖਿਆ ਲਈ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਾਰੇ ਮੁੱਖਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਕਰਨ ਲਈ ਸ੍ਰੀ ਪ੍ਰਸਾਦ ਨੇ ਡਿਪਟੀ ਕਮਿਸ਼ਨਰਾਂ ਨੂੰ ਰੋਜਾਨਾ ਸਮਾਧਾਨ ਕੈਂਪਾਂ ਦੀ ਵੀਡੀਓਗ੍ਰਾਫੀ ਕਰਵਾਉਣ ਅਤੇ ਭਵਿੱਖ ਦੇ ਸੰਦਰਭ ਦੇ ਲਈ ਇੰਨ੍ਹਾਂ ਰਿਕਾਡਿੰਗ ਨੂੰ ਸੰਭਾਲਕੇ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਸਾਰੇ ਜਿਲ੍ਹਿਆਂ ਨੂੰ ਹੋਰ ਵਿਭਾਗਾਂ ਦੀ ਸਹਿਭਾਗਤਾ ਦੇ ਕਾਰਨ ਅਣਸੁਲਝੀ ਵਜੋ ਵਰਗੀਕ੍ਰਿਤ ਸ਼ਿਕਾਇਤਾਂ ਦਾ ਡੇਟਾ ਸੰਕਲਿਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਹ ਡੇਟਾ ਵਿਭਾਗਵਾਰ ਅਤੇ ਸ਼੍ਰੇਣੀਵਾਰ ਢੰਗ ਨਾਲ ਸੰਕਲਿਤ ਕੀਤਾ ਜਾਵੇਗਾ।
ਸ਼ਿਕਾਇਤ ਹੱਲ ਵਿਚ ਤੇਜੀ ਲਿਆਉਣ ਲਈ ਮੁੱਖ ਸਕੱਤਰ ਨੇ ਸਾਰੇ ਜਿਲ੍ਹਿਆਂ ਨੁੰ ਆਪਣੇ ਪੈਂਡਿੰਗ ਸ਼ਿਕਾਇਤ ਡੇਟਾ ਨੂੰ ਵਿਭਾਗ ਅਤੇ ਪ੍ਰਕਾਰ ਦੇ ਅਨੁਸਾਰ ਵਰਗੀਕ੍ਰਿਤ ਕਰ ਕੇ ਉਨ੍ਹਾਂ ਦੇ ਹੱਲ ਲਈ ਜਿਮੇਵਾਰ ਸਬੰਧਿਤ ਵਿਭਾਗਾਂ ਨੂੰ ਭੇਜਣ ਨੂੰ ਕਿਹਾ। ਸੁਚਾਰੂ ਤਾਲਮੇਲ ਅਤੇ ਸਮੇਂ ‘ਤੇ ਹੱਲ ਯਕੀਨੀ ਕਰਨ ਲਈ ਮੁੱਖ ਸਕੱਤਰ ਦਫਤਰ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਸਰਬੋਤਮ ਪ੍ਰਥਾਵਾਂ ਦੀ ਜਾਣਕਾਰੀ ਸਾਂਝੀ ਕਰਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਸ੍ਰੀ ਪ੍ਰਸਾਦ ਨੇ ਸਾਰੇ ਜਿਲ੍ਹਿਆਂ ਵਿਚ ਸਮਾਧਾਨ ਸੈਲ ਟੀਮ ਵੱਲੋਂ ਪਹਿਲਾਂ ਤੋਂ ਉਪਲਬਧ ਕਰਾਏ ਗਏ ਗੂਗਲ ਫਾਰਮ ਰਾਹੀਂ ਆਪਣੀ ਸਫਲਤਾ ਦੀ ਕਹਾਣੀਆਂ ਨੂੰ ਸਾਂਝਾ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਜਿਲ੍ਹਿਆਂ ਨੁੰ ਸਮਾਧਾਨ ਸੈਲ ਆਈਟੀ ਟੀਮ ਵੱਲੋਂ ਵਿਕਾਸ ਐਪਲੀਕੇਸ਼ਨ ਵਿਚ ਆਪਣੀ ਲੀਗੇਸੀ ਡੇਟਾ ਦੇ ਦਰਜ ਕਰਨ ਦੀ ਪ੍ਰਾਥਮਿਕਤਾ ਦੇਣ ਦੀ ਵੀ ਸਲਾਹ ਦਿੱਤੀ।
ਮੀਟਿੰਗ ਵਿਚ ਮਾਨਵ ਸੰਸਾਧਨ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਡੀ ਸੁਰੇਸ਼, ਹਰਿਆਣਾ ਮਾਸ ਕੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ ਡਾ. ਚੰਦਰਸ਼ੇਖਰ ਖਰੇ, ਵਿਜੀਲੈਂਸ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ ਸਕੱਤਰ ਅਤੇ ਨਿਗਰਾਨੀ ਅਤੇ ਤਾਲਮੇਲ ਦੀ ਸੰਯੁਕਤ ਸਕੱਤਰ ਸ੍ਰੀਮਤੀ ਮੀਨਾਕਸ਼ੀ ਰਾਜ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੋਜੂਦ ਰਹੇ।
ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਲਈ 31 ਜੁਲਾਈ ਤਕ ਕਰ ਸਕਦੇ ਹਨ ਆਨਲਾਇਨ ਬਿਨੇ
ਚੰਡੀਗੜ੍ਹ, 19 ਜੂਨ – ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਲ-2025 ਲਈ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਦੇ ਤਹਿਤ ਆਨਲਾਇਨ ਬਿਨੈ ਮੰਗੇ ਗਏ ਹਨ। ਬਿਨੈ ਦੀ ਆਖੀਰੀ ਮਿੱਤੀ 31 ਜੁਲਾਈ, 2024 ਨਿਰਧਾਰਿਤ ਕੀਤੀ ਗਈ ਹੈ।
ਇਕ ਸਰਕਾਰੀ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੌਮੀ ਹਿਦਾਇਤਾਂ ਅਨੁਸਾਰ ਖੇਡ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਅਤੇ ਸਭਿਆਚਾਰ ਅਤੇ ਇਨੋਵੇਸ਼ਨ ਵਿਚ ਅਸਾਧਾਰਣ ਯੋਗਦਾਨ ਕਰਨ ਵਾਲੇ ਬੱਚਿਆਂ ਦੀ ਇੰਨ੍ਹਾਂ ਪੁਰਸਕਾਰਾਂ ਦੇ ਲਈ ਸਿਫਾਰਿਸ਼ਾਂ ਭੈਜੀਆਂ ਜਾ ਸਕਦੀ ਹੈ।
ਉਨ੍ਹਾਂ ਨੇ ਦਸਿਆ ਕਿ ਕਿ ਬਿਨੈ ਕਰਨ ਲਈ ਇਛੁੱਕ ਅਤੇ ਯੋਗ ਬਿਨੈਕਾਰ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਦੀ ਵੈਬਸਾਇਟ https://awards.gov.in ‘ਤੇ 31 ਜੁਲਾਈ , 2024 ਤਕ ਆਨਲਾਇਨ ਬਿਨੈ ਕਰ ਸਕਦੇ ਹਨ। ਬਿਨੈ ਦੀ ਲਈ ਬੱਚੇ ਦੀ ਉਮਰ 31 ਜੁਲਾਈ, 2024 ਤਕ 5 ਸਾਲ ਤੋਂ ਵੱਧ ਅਤੇ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਹ ਭਾਂਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਯੋਗ ਬਿਨੈਕਾਰ ਦੀ ਘਟਨਾ ਜਾਂ ਉਪਲਬਧੀ ਬਿਨੈ ਦੇ ਲਈ ਜਾਰੀ ਮਿੱਤੀ ਦੇ ਦੋ ਸਾਲ ਦੇ ਅੰਦਰ ਹੋਣੀ ਚਾਹੀਦੀ ਹੈ।
ਬੁਲਾਰੇ ਨੇ ਦਸਿਆ ਕਿ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਭਾਰਤ ਸਰਕਾਰ ਦੀ ਵੈਬਸਾਇਟ www.wcd.nic.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Leave a Reply