Haryana News

ਰੋਡਵੇਜ ਦੀ ਬੱਸਾਂ ਵਿਚ ਮਿਲੇਗਾ ਠੰਢਾ ਪਾਣੀ

ਚੰਡੀਗੜ੍ਹ, 18 ਜੂਨ – ਹਰਿਆਣਾ ਸਰਕਾਰ ਨੇ ਵੱਧਦੀ ਗਰਮੀ ਕਾਰਨ ਹਰਿਆਣਾ ਰਾਜ ਟ੍ਰਾਂਸਪੋਰਟ ਦੀ ਸਾਰੀ ਬੱਸਾਂ ਵਿਚ ਯਾਤਰੀਆਂ ਦੇ ਲਈ ਪੀਣ ਦੇ ਠੰਢੇ ਪਾਣੀ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਰਾਜ ਟ੍ਰਾਂਸਪੋਰਟ ਹਰਿਆਣਾ ਦੇ ਮੁੱਖ ਦਫਤਰ ਵੱਲੋਂ ਸੂਬੇ ਦੇ ਸਾਰੇ ਮਹਾਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰਾਜ ਟ੍ਰਾਂਸਪੋਰਟ ਹਰਿਆਣਾ ਦੀ ਸਾਰੀ ਬੱਸਾਂ ਵਿਚ ਠੰਢੇ ਪਾਣੀ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਯਾਤਰੀਆਂ ਨੂੰ ਪਾਣੀ ਦੇ ਅਭਾਵ ਵਿਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

          ਨਿਰਦੇਸ਼ਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਮੌਜੂਦਾ ਵਿਚ ਲਗਾਤਾਰ ਵੱਧਦੇ ਤਾਪਮਾਨ ਕਾਰਨ ਗਰਮੀ ਦਾ ਪੱਧਰ ਵੱਧਦਾ ਜਾ ਰਿਹਾ ਹੈ , ਜਿਸ ਕਾਰਨ ਬੱਸਾਂ ਵਿਚ ਯਾਤਰਾ ਕਰ ਰਹੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਗਰਮੀ ਕਾਰਨ ਲਗਾਤਾਰ ਪਾਣੀ ਦੀ ਜਰੂਰਤ ਵੀ ਪੈਂਦੀ ਹੈ। ਕਈ ਵਾਰ ਅਜਿਹੇ ਸਥਾਨ ਵੀ  ਹੁੰਦੇ ਹਨ ਜਿੱਥੇ ਪਾਣੀ ਦੀ ਵਿਵਸਥਾ ਨਹੀਂ ਹੁੰਦੀ। ਇਸ ਲਈ ਟ੍ਰਾਂਸਪੋਰਟ ਵਿਭਾਗ ਦੇ ਨਿਦੇਸ਼ਕ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਤੁਰੰਤ ਪ੍ਰਭਾਵ ਨਾਲ ਸਾਰੀ ਬੱਸਾਂ ਵਿਚ ਠੰਢੇ ਪਾਣੀ ਦੀ ਵਿਵਸਥਾ ਕਰਨਾ ਯਕੀਨੀ ਕਰਨ ਤੇ ਇਸ ਸੰਦਰਭ ਵਿਚ ਸਾਰੇ ਡਰਾਈਵਰ/ਕੰਡਕਟਰ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਯਾਤਰੀਆਂ ਨੂੰ ਵੱਧਦੀ ਗਰਮੀ ਤੋਂ ਪੀਣ ਦੇ ਲਈ ਠੰਢੇ ਪਾਣੀ ਦੀ ਕਮੀ ਨਾਲ ਜੂਝਨਾ ਨਾ ਪਵੇ।

ਸਰਕਾਰੀ ਆਈਟੀਆਈ ਵਿਚ ਸੈਸ਼ਨ 2024-25 ਲਈ 21 ਜੂਨ ਤਕ ਕਰ ਸਕਣਗੇ ਆਨਲਾਇਨ ਬਿਨੈ

ਚੰਡੀਗੜ੍ਹ, 18 ਜੂਨ – ਹਰਿਆਣਾ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਰਾਜ ਦੇ ਸਾਰੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨਾਂ ਵਿਚ ਸੈਸ਼ਨ 2024-25 ਲਈ ਵੱਖ-ਵੱਖ ਇੰਜੀਨੀਅਰਿੰਗ ਅਤੇ ਗੈਰ-ਇੰਜੀਨੀਅਰਿੰਗ ਪੇਸ਼ੇ ਵਿਚ ਦਾਖਲੇ ਤਹਿਤ ਆਨਲਾਇਨ ਬਿਨੈ ਮੰਗੇ ਹਨ। ਬਿਨੈ ਵਿਭਾਗ ਦੇ ਪੋਰਟਲ www.admissions.itiharyana.gov.in  ‘ਤੇ 21 ਜੂਨ, 2024 ਤਕ ਮੰਜੂਰ ਕੀਤੇ ਜਾਣਗੇ।

          ਇਥ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵੱਖ-ਵੱਖ ਦਾਖਲਾ ਪੜਾਆਂ ਤਹਿਤ ਮੈਰਿਟ ਐਂਡ ਸੀਟ ਅਲਾਟਮੈਂਟ ਜਾਰੀ ਹੋਣ ਦੇ ਪੂਰਨ ਪ੍ਰੋਗ੍ਰਾਮ ਬਾਰੇ ਸੂਚਨਾ ਦਾਖਲਾ ਵੈਬਸਾਇਟ ‘ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਊਮੀਦਵਾਰਾਂ ਨੂੰ ਅਪੀਲ ਹੈ ਕਿ ਉਹ ਅਪਡੇਟ ਲਈ ਦਾਖਲਾ ਸਾਇਟ ਦਾ ਨਿਯਮਤ ਰੂਪ ਨਾਲ ਅਵਲੋਕਨ ਕਰਦੇ ਰਹਿਣ। ਉਮੀਦਵਾਰਾਂ ਨੂੰ ਵਿਦਿਅਕ ਯੋਜਗਤਾ, ਰਾਖਵਾਂ ਅਤੇ ਸਥਾਂਈ ਨਿਵਾਸੀ ਆਦਿ ਮੂਲ ਪ੍ਰਮਾਣ ਪੱਤਰਾਂ ਦੀ ਸਕੈਨਡ ਕਾਪੀਆਂ ਦਾਖਲਾ ਫਾਰਮ ਦੇ ਨਾਲ ਜਰੂਰਤ ਅਨੁਸਾਰ ਅਪੋਲਡ ਕਰਨੀ ਹੋਵੇਗੀ। ਦਾਖਲੇ ਦੇ ਲਈ ਇਛੁੱਕ ਬਿਨੈਕਾਰਾਂ ਦੇ ਕੋਲ ਨਿਜੀ ਈ-ਮੇਲ ਆਈਡੀ, ਨਿਜੀ ਮੋਬਾਇਲ ਨੰਬਰ, ਪਰਿਵਾਰ ਪਹਿਚਾਣ ਪੱਤਰ ਤੇ ਆਧਾਰ ਨੰਬਰ ਹੋਣਾ ਜਰੂਰੀ ਹੈ ਅਤੇ ਅਜਿਹੇ ਬਿਨੈਕਾਰ ਹੀ ਬਿਨੇ ਦੇ ਯੋਗ ਹੋਣਗੇ।

          ਉਨ੍ਹਾਂ ਨੇ ਦਸਿਆ ਕਿ ਦਾਖਲਾ ਨਾਲ ਸਬੰਧਿਤ ਦਿਸ਼ਾ-ਨਿ+ਦੇਸ਼ਾਂ ਪ੍ਰੋਸਪੈਕਟਸ, ਸੰਸਥਾਨਾਂ ਦੀ ਸੂਚੀ ਅਤੇ ਦਾਖਲੇ ਲਈ ਉਪਲਬਧ ਸੰਸਥਾਵਾਰ ਸੀਟਾਂ ਬਾਰੇ ਸੂਚਨਾ ਵੈਬਸਾਇਟ ‘ਤੇ ਉਪਲਬਧ ਹੋਵੇਗੀ।

Leave a Reply

Your email address will not be published.


*