ਜਗਰਾਉਂ, :::::::::::::: ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਅਖਾੜਾ ਦੀ ਅਗਵਾਈ ‘ਚ ਅਖਾੜਾ ਵਾਸੀਆਂ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੀ ਨਵੀਂ ਰਿਹਾਇਸ਼ ਦਾ ਜ਼ਬਰਦਸਤ ਘਿਰਾਓ ਕੀਤਾ। ਸਿਟੀ ਇਨਕਲੇਵ 2 ਕਲੋਨੀ ਦੇ ਗੇਟ ਤੇ ਪੁਲਸ ਵੱਲੋਂ ਧਰਨਾਕਾਰੀਆ ਨੂੰ ਰੋਕ ਦੇਣ ਤੇ ਭੜਕੇ ਔਰਤਾਂ ਤੇ ਮਰਦਾਂ ਨੇ ਤਪਦੀ ਗਰਮੀ ਚ ਅਪਣੀ ਏਕਤਾ ਦੇ ਜ਼ੋਰ ਤੇ ਵਿਧਾਇਕਾਂ ਦੇ ਕਲੋਨੀ ਦੇ ਅੱਧਾ ਕਿਲੋਮੀਟਰ ਅੰਦਰ ਸਿਥਤ ਕੋਠੀ ਦਾ ਘਿਰਾਓ ਕਰ ਕੇ ਉੱਥੇ ਹੀ ਰੈਲੀ ਸ਼ੁਰੂ ਕਰ ਦਿੱਤੀ। ਰੈਲੀ ‘ਚ ਵੱਡੀ ਗਿਣਤੀ ਅਖਾੜਾ ਵਾਸੀਆਂ ਤੋ ਬਿਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਲਾਕੇ ਭਰ ਚੋਂ’ ਵਰਕਰ ਵੀ ਭਾਰੀ ਗਿਣਤੀ ‘ਚ ਹਾਜ਼ਰ ਸਨ। ਇਸ ਰੈਲੀ ਚ ਸੰਘਰਸ਼ ਕਮੇਟੀ ਭੂੰਦੜੀ ਦੀਆਂ ਮਰਦ ਅੋਰਤਾਂ ਨੇ ਵੀ ਭਾਗ ਲਿਆ।
ਇਸ ਸਮੇਂ ਸੰਘਰਸ਼ ਕਮੇਟੀ ਆਗੂਆਂ ਮਾਸਟਰ ਗੁਲਵੰਤ ਸਿੰਘ, ਗੁਰਤੇਜ ਸਿੰਘ ਅਖਾੜਾ ਦੀ ਅਗਵਾਈ ‘ਚ ਕੀਤੇ ਘਿਰਾਓ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਿਲਾ ਸੱਕਤਰ ਇੰਦਰਜੀਤ ਸਿੰਘ, ਸੁਰਜੀਤ ਸਿੰਘ ਦਾਉਧਰ, ਬੀਬੀ ਬਲਜੀਤ ਕੋਰ ਅਖਾੜਾ, ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਭੂੰਦੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ਾਂ ਦੇ ਬਾਵਜੂਦ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਅੱਕ ਕੇ ਹਕੂਮਤੀ ਪਾਰਟੀ ਦੀ ਵਿਧਾਇਕਾਂ ਦੇ ਰਵੱਈਏ ਤੇ ਰੋਸ ਜ਼ਾਹਰ ਕਰਨ ਅਤੇ ਵਿਧਾਇਕਾਂ ਰਾਹੀਂ ਮੰਗ-ਪੱਤਰ ਪੰਜਾਬ ਸਰਕਾਰ ਨੂੰ ਭੇਜਣ ਦੀ ਮੰਗ ਪੂਰੀ ਕਰਾਉਣ ਲਈ ਇਹ ਘਿਰਾਓ ਕੀਤਾ ਗਿਆ। ਮੌਕੇ ਤੇ ਘਰ ‘ਚੋ ਬਾਹਰ ਆ ਕੇ ਵਿਧਾਇਕਾਂ ਨੇ ਮੰਗ-ਪੱਤਰ ਪ੍ਰਾਪਤ ਕੀਤਾ। ਵਿਧਾਇਕਾਂ ਨੇ ਧਰਨਕਾਰੀਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਪਹਿਲ ਦੇ ਆਧਾਰ ਤੇ ਅੱਜ ਹੀ ਮੁੱਖਮੰਤਰੀ ਨਾਲ ਤਾਲਮੇਲ ਕਮੇਟੀ ਦੀ ਮੀਟਿੰਗ ਨਿਸ਼ਚਤ ਕਰਵਾਉਣਗੇ।
ਇਸ ਸਮੇਂ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਉਹ ਅਪਣੇ ਇਲਾਕੇ ‘ਚ ਕੈਂਸਰ ਫੈਕਟਰੀ ਨਹੀ ਲੱਗਣ ਦੇਣਗੇ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਡੀ ਸੀ ਲੁਧਿਆਣਾ ਵੱਲੋਂ ਅਖਾੜਾ, ਭੂੰਦੜੀ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ ਵਿਖੇ ਲੱਗ ਰਹੀਆਂ ਬਾਇਓ ਗੈਸ ਫੈਕਟਰੀਆਾਂ ਦੀਆਂ ਤਾਲਮੇਲ ਸੰਘਰਸ਼ ਕਮੇਟੀਆ ਤੋ ਆਪਣੀਆਂ ਪੜਤਾਲੀਆ ਟੀਮਾਂ ਰਾਹੀ ਵਿਰੋਧ ਦੇ ਸਾਰੇ ਤੱਥ ਹਾਸਲ ਕਰ ਲਏ ਹਨ। ਸਾਰੇ ਹੀ ਪਿੰਡਾਂ ਨੇ ਹਰ ਕੁਰਬਾਨੀ ਦੇ ਕੇ ਇਹ ਫ਼ੈਕਟਰੀਆਂ ਬੰਦ ਕਰਾਉਣ ਲਈ ਇਸ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਐਸ਼ ਪੀ ਐਨ ਮਨਵਿੰਦਰ ਬੀਰ ਸਿੰਘ ਨੇ ਵਿਧਾਇਕਾ ਨਾਲ ਮੀਟਿੰਗ ਕਰਵਾਈ।
Leave a Reply