ਥਾਣਾ ਈ-ਡਵੀਜ਼ਨ ਵੱਲੋਂ ਮੋਟਰਸਾਈਕਲ ਚੋਰੀਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਡਾ. ਦਰਪਣ ਆਹਲੂਵਾਲੀਆਂ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਕੁਲਦੀਪ ਸਿੰਘ ਏ.ਸੀ.ਪੀ ਸੈਂਟਰਲ (ਵਾਧੂ ਚਾਰਜ਼), ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਸੰਦੀਪ ਸਿੰਘ, ਮੁੱਖ ਅਫ਼ਸਰ ਥਾਣਾ ਈ-ਡਵੀਜਨ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ 2 ਵੱਖ-ਵੱਖ ਮੁਕੱਦਮਿਆਂ ਵਿੱਚ 6 ਚੋਰੀਂ ਦੇ ਮੋਟਰਸਾਈਕਲ ਬ੍ਰਾਮਦ ਕਰਕੇ 3 ਵਿਅਕਤੀਆਂ ਨੂੰ ਕਾਬੂ ਕਰਕੇ ਸ਼ਹਿਰ ਵਿੱਚ ਮੋਟਰਸਾਈਕਲ ਚੋਰੀਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।
1. ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਨੇੜੇ ਹਾਲ ਗੇਟ ਚੌਂਕ ਦੇ ਖੇਤਰ ਵਿੱਖੇ ਵਹੀਕਲਾਂ ਦੀ ਚੈਕਿੰਗ ਦੌਰਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਸੇਵਾ ਸਿੰਘ ਵਾਸੀ ਉਬੋਕੇ ਲਾਗੇ ਪੱਟੀ, ਜ਼ਿਲਾਂ ਤਰਨ-ਤਾਰਨ ਨੂੰ ਇੱਕ ਚੋਰੀਂ ਦੇ ਮੋਟਰਸਾਇਕਲ ਹੀਰੋ ਸਪਲੈਂਡਰ ਸਮੇਤ ਕਾਬੂ ਕੀਤਾ ਗਿਆ, ਇਹ ਹੀਰੋ ਸਪਲੈਂਡਰ ਮੋਟਰਸਾਇਕਲ, ਇਸਨੇ ਕੁੱਝ ਦਿਨ ਪਹਿਲਾਂ ਗੁਰੂ ਬਜ਼ਾਰ ਤੋਂ ਚੋਰੀਂ ਕੀਤਾ ਸੀ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੀ ਨਿਸ਼ਾਨਦੇਹੀ ਤੇ 3 ਚੋਰੀਂ ਦੇ ਮੋਟਰਸਾਇਕਲ ਹੋਰ ਬ੍ਰਾਮਦ ਕੀਤੇ ਗਏ। ਇਸ ਤਰ੍ਹਾਂ ਹੁਣ ਤੱਕ ਇਸ ਪਾਸੋਂ ਚੋਰੀ ਦੇ ਕੁੱਲ 4 ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ ਅਤੇ ਇਸ ਤੇ ਮੁਕੱਦਮਾਂ ਨੰਬਰ 76 ਮਿਤੀ 14-6-2024 ਜੁਰਮ 379,411 ਭ:ਦ:, ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
2. ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪੁਖਤਾਂ ਸੂਚਨਾਂ ਦੇ ਅਧਾਰ ਤੇ ਚੋਂਕ ਸਿਕੰਦਰੀ ਗੇਟ ਦੇ ਖੇਤਰ ਤੋਂ ਚੰਦ ਸਿੰਘ ਉਰਫ਼ ਗੋਰੂ ਪੁੱਤਰ ਜਸਪਾਲ ਸਿੰਘ ਵਾਸੀ ਮੁਹੱਲਾ ਮੁਰਾਦਪੁਰਾ, ਜ਼ਿਲ੍ਹਾ ਤਰਨ-ਤਾਰਨ ਅਤੇ ਰਜਿੰਦਰ ਸਿੰਘ ਉਰਫ਼ ਅੰਸ਼ ਪੁੱਤਰ ਹਰਜਿੰਦਰ ਸਿੰਘ ਵਾਸੀ ਮੁਹੱਲਾ ਭੱਠੇ ਵਾਲਾ ਮੁਰਾਦਪੁਰਾ, ਜ਼ਿਲਾਂ ਤਰਨ-ਤਾਰਨ ਨੂੰ ਚੋਰੀਂ ਦੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਚੋਰੀਂ ਦਾ ਇੱਕ ਮੋਟਰਸਾਇਕਲ ਹੋਰ ਬ੍ਰਾਮਦ ਕੀਤਾ ਗਿਆ। ਹੁਣ ਤੱਕ ਇਹਨਾਂ ਪਾਸੋਂ 2 ਚੋਰੀਂ ਦੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ। ਇਹਨਾਂ ਤੇ ਮੁਕੱਦਮਾ ਨੰਬਰ 78 ਮਿਤੀ 15-6-2024 ਜ਼ੁਰਮ 379,411 ਭ:ਦ:, ਥਾਣਾ ਈ-ਡਵੀਜਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
 ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮੇਂ ਦੀ ਤਫ਼ਤੀਸ਼ ਜਾਰੀ ਹੈ

Leave a Reply

Your email address will not be published.


*