ਸੰਗਰੂਰ:::::::::::::::::::::::::::
ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਆਈਆਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸਿੱਧੂ ਮੀਟਿੰਗ ਕੀਤੀ। ਮਲਟੀਪਰਪਜ ਹੈਲਥ ਵਰਕਰ ਫੀਮੇਲ ਦੀ ਸੂਬਾ ਪ੍ਰਧਾਨ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਕੰਟਰੈਕਟ ਤੇ ਕੰਮ ਕਰ ਰਹੀਆਂ ਵਰਕਰਾਂ ਨੂੰ ਸਿਹਤ ਵਿਭਾਗ ਵਿੱਚ ਬਹੁਤ ਹੀ ਨਿਰਗੁਣੀਆ ਤਨਖਾਹ ਤੇ ਕੰਮ ਕਰਦੇ ਹੋਏ, ਇਹ ਆਸ ਵਿੱਚ ਕੱਢ ਲਏ ਕਿ ਕਦੇ ਸਰਕਾਰ ਇਹਨਾਂ ਵਰਕਰਾਂ ਨੂੰ ਪੱਕਾ ਕਰੇਗੀ। ਕੰਟਰੈਕਟ 2211 ਹੈਡ ਦੀਆਂ 28 ਸਿਹਤ ਵਰਕਰਾਂ ਅਜਿਹੀਆਂ ਰਿਟਾਇਰ ਹੋਈਆਂ ਜਿਨਾਂ ਦਾ ਕੋਈ ਫੰਡ ਨਹੀਂ ਕੱਟਦਾ ਤੇ ਖਾਲੀ ਹੱਥ ਬਿਨਾਂ ਪੈਨਸ਼ਨ ਸਕੀਮ ਤੋਂ ਘਰ ਖਾਲੀ ਹੱਥ ਹੀ ਚਲੀਆਂ ਗਈਆਂ। ਈ.ਐਸ.ਆਈ, ਮੈਡੀਕਲ ਭੱਤਾ,ਈਪੀਐਫ ਸਕੀਮ ਕੋਈ ਵੀ ਸਹੂਲਤ ਨਹੀਂ ਮਿਲਦੀ। ਸਰਕਾਰ ਵੱਲੋਂ ਮਈ 15-5-23 ਵਿੱਚ ਰੈਗੂਲਰ ਪੋਲਸੀ ਵੀ ਭਰਵਾਈ ਗਈ ਸੀ ਉਸ ਬਾਰੇ ਕੋਈ ਲਾਭ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਕਤੂਬਰ 2024 ਵਿੱਚ ਨਵੀਂ ਭਰਤੀ ਕੱਢੀ ਗਈ ਜਨਵਰੀ ਵਿੱਚ ਪ੍ਰੀਖਿਆ ਹੋ ਕੇ ਫਰਵਰੀ 24 ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਪ੍ਰੰਤੂ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ ਹਨ। ਸਿਹਤ ਵਿਭਾਗ ਵਿੱਚ ਪਿਛਲੇ 10 ਸਾਲ ਤੋਂ ਕਾਫੀ ਪੋਸਟਾਂ ਖਾਲੀ ਪਈਆਂ ਹਨ ਇਹਨਾਂ ਖਾਲੀ ਪੋਸਟਾਂ ਤੇ ਕੰਟਰੈਕਟ ਹੈਲਥ ਵਰਕਰ 2 ਤੋਂ 3 ਸੈਂਟਰਾਂ ਦਾ ਕੰਮ ਵੀ ਕਰ ਰਹੀਆਂ ਹਨ।ਸਾਡੀ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਸਿਹਤ ਵਰਕਰ ਜੋ ਕਿ 45 ਸਾਲਾਂ ਤੋਂ ਉੱਪਰ ਹਨ ਪੇਪਰ ਨਹੀਂ ਦੇ ਸਕੀਆਂ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਪੈਨਸ਼ਨ ਸਕੀਮ, ਮੈਡੀਕਲ ਭੱਤਾ, ਈਐਸਆਈ ਈਪੀਐਫ ਫੰਡ ਆਦਿ ਸਹੂਲਤਾਂ ਪੂਰੀਆਂ ਕੀਤੀਆਂ ਜਾਣ। ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਜੋ ਨਵੀਆਂ ਪੋਸਟਾਂ ਦਾ ਕੰਮ ਹੈ ਜਲਦੀ ਪ੍ਰਕਿਰਿਆ ਪੂਰੀਆ ਕਰਦੇ ਹੋਏ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਦਿੱਤੇ ਜਾਣ ਤਾਂ ਕਿ ਜੋ ਸਿਹਤ ਵਰਕਰ ਨਵੇਂ ਰੁਜ਼ਗਾਰ ਦੀ ਆਸ ਵਿੱਚ ਹਨ ਜਲਦੀ ਤੋਂ ਜਲਦੀ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਣ। ਇਹ ਮੀਟਿੰਗ ਬਹੁਤ ਵਧੀਆ ਅਤੇ ਸੁਚੱਜੇ ਢੰਗ ਨਾਲ ਹੋਈ ਤੇ ਸਿਹਤ ਮੰਤਰੀ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਬਹੁਤ ਹੀ ਜਲਦੀ ਪੂਰੀ ਕਰਨ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਮੁਨੱਬਰ ਜਹਾਂ, ਜਰਨਲ ਸਕੱਤਰ ਮਲਕੀਤ ਕੌਰ ਸੰਗਰੂਰ, ਸ਼ਿਵਾਨੀ ਸੋਨੀ, ਇੰਦਰਪਾਲ ਕੌਰ ਸੰਗਰੂਰ, ਮਨਪ੍ਰੀਤ ਕੌਰ ਫਤਿਹਗੜ੍ਹ ਸਾਹਿਬ, ਰਵਿੰਦਰ ਕੌਰ ਪਟਿਆਲਾ, ਗੁਰਮੀਤ ਕੌਰ ਖਨੌਰੀ, ਰੰਜੂ ਬਾਲਾ ਬਰਨਾਲਾ, ਬਬਲਪ੍ਰੀਤ ਕੌਰ ਮਲੇਰਕੋਟਲਾ, ਬਿੰਦਰ ਸ਼੍ਰੀ ਫਤਿਹਗੜ੍ਹ ਸਾਹਿਬ ਆਦਿ ਮੌਜੂਦ ਸਨ।
Leave a Reply