ਸੰਗਰੂਰ, :::::::::::::::::: ਸੰਗਰੂਰ ਜਿਲ੍ਹੇ ਦੇ ਪਿੰਡਾ ਵਿੱਚ ਰਿਜਰਵ ਕੋਟੇ ਦੀਆਂ ਪੰਚਾਇਤੀ ਜਮੀਨਾਂ ਦੀਆਂ ਬੋਲੀਆਂ ਕਰਵਾਉਣ ਮੌਕੇ ਆ ਰਹੀਆਂ ਸਮੱਸਿਆਵਾਂ ਅਤੇ ਜਮੀਨਾਂ ਉੱਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਸਾਲ ਨਾਲੋਂ ਵੱਧ ਰੇਟ ਤੇ ਜਮੀਨਾਂ ਦੀਆਂ ਬੋਲੀਆਂ ਕਰਨ ਦੇ ਸਬੰਧ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਇਕਾਈ ਸੰਗਰੂਰ ਦਾ ਵਫਦ ਸੰਗਰੂਰ ਵਿਖੇ ਡੀ ਡੀ ਪੀ ਓ ਸੁਖਚੈਨ ਸਿੰਘ ਨੂੰ ਮਿਲਿਆ।
ਇਸ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਨਮੋਲ, ਜਿਲਾ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਪੇਂਡੂ ਦਲਿਤ ਮਜ਼ਦੂਰ ਰਿਜ਼ਰਵ ਕੋਟੇ ਦੀਆਂ ਪੰਚਾਇਤੀ ਜਮੀਨਾਂ ਪਿਛਲੇ ਇੱਕ ਦਹਾਕੇ ਤੋਂ ਸਾਂਝੇ ਤੌਰ ਅਤੇ ਘੱਟ ਰੇਟ ਉੱਪਰ ਲੈਂਦੇ ਆ ਰਹੇ ਹਨ ਜਮੀਨਾਂ ਵਿੱਚ ਉਹ ਅਪਣੀ ਹਿੱਸੇਦਾਰੀ ਨਾਲ ਅਪਣਾ ਆਰਥਿਕ ਗੁਜ਼ਾਰਾ ਕਰਦੇ ਆ ਰਹੇ ਹਨ। ਰਿਜ਼ਰਵ ਕੋਟੇ ਦੀਆਂ ਪੰਚਾਇਤੀ ਜਮੀਨਾਂ ਦਾ ਰੇਟ ਘੱਟ ਹੋਣ ਕਰਕੇ ਹਰ ਇੱਕ ਪਰਿਵਾਰ ਉਨਾ ਜਮੀਨਾਂ ਵਿੱਚ ਆਪਣੀ ਹਿੱਸੇਦਾਰੀ ਪਾਉਂਦਾ ਹੈ ਅਤੇ ਆਪਦੇ ਘਰ ਦਾ ਗੁਜ਼ਾਰਾ ਕਰਦਾ ਹੈ ਪਰ ਸਰਕਾਰ ਹਰ ਸਾਲ ਦੀ ਤਰ੍ਹਾਂ ਰਿਜਰਵ ਕੋਟੇ ਦੀਆਂ ਪੰਚਾਇਤੀ ਜਮੀਨਾਂ ਉੱਪਰ ਬੋਲੀਆਂ ਪਿਛਲੇ ਰੇਟ ਨਾਲੋ ਵਧਾ ਕੇ ਕਰਨ ਦੇ ਹੁਕਮ ਦਿੰਦੀ ਆ ਰਹੀ ਹੈ। ਪਹਿਲਾਂ ਹੀ ਪਿੰਡਾਂ ਅੰਦਰ ਪੇਂਡੂ ਦਲਿਤ ਮਜ਼ਦੂਰਾਂ ਨਾਲ ਪੱਖਪਾਤ ਹੁੰਦਾ ਆ ਰਿਹਾ ਹੈ।ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਬੋਲੀਆਂ ਵੀ ਪੇਂਡੂ ਦਲਿਤ ਮਜ਼ਦੂਰਾਂ ਦੀਆਂ ਧਰਮਸ਼ਾਲਾ ਵਿੱਚ ਨਹੀਂ ਕਰਵਾਈਆਂ ਜਾ ਰਹੀਆਂ।
ਇਸ ਦੇ ਸਬੰਧ ਵਿੱਚ ਅੱਜ ਜਥੇਬੰਦੀ ਦੇ ਆਗੂਆਂ ਵੱਲੋਂ ਡੀਡੀਪੀਓ ਸੰਗਰੂਰ ਸਾਹਿਬ ਨੂੰ ਇਨਾ ਮਸਲਿਆਂ ਸਬੰਧੀ ਡੈਪੂਟੇਸ਼ਨ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਡੀਡੀਪੀਓ ਸਾਹਿਬ ਨੇ ਜਥੇਬੰਦੀ ਦੇ ਆਗੂਆਂ ਵੱਲੋਂ ਉਠਾਏ ਗਏ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮੇਜਰ ਸਿੰਘ ਉਪਲੀ, ਸਤਿਗੁਰ ਸਿੰਘ, ਸੱਤਪਾਲ ਸਿੰਘ, ਜੱਗੀ ਸਿੰਘ ਨਮੋਲ, ਬੰਅੰਤ ਸਿੰਘ ਸ਼ਾਮਿਲ ਸਨ।
Leave a Reply