ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ 20 ਜੂਨ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਕਰਾਂਗੇ ਘਿਰਾਓ : ਐਨ.ਐਸ.ਕਿਓੂ.ਐਫ 

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ) ਐਨ.ਐਸ.ਕਿਓੂ.ਐਫ ਵੋਕੇਸਨਲ ਅਧਿਆਪਕ ਯੂਨੀਅਨ ਨੇ ਕਿਹਾ ਕਿ ਸਰਕਾਰ ਦੇ ਪਿਛਲੇ ਕਈ ਮਹੀਨਿਆਂ ਤੋਂ ਲਾਰਿਆਂ ਤੋਂ ਅੱਕ ਕੇ 20 ਜੂਨ ਨੂੰ ਵੱਡੀ ਗਿਣਤੀ ਦੇ ਰੂਪ ‘ਚ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਗੌਰਤਲਬ ਹੈ ਕਿ ਐਨ.ਐਸ.ਕਿਓੂ.ਐਫ ਅਧਿਆਪਕਾਂ ਨੂੰ ਪਿਛਲੇ ਦੋ ਸਾਲਾਂ ਤੋਂ 5% ਤਨਖ਼ਾਹ ਵਾਧਾ ਵੀ ਨਹੀਂ ਮਿਲਿਆ ਹੈ ਜੋ ਕਿ ਕਾਂਗਰਸ ਸਰਕਾਰ ਸਮੇਂ ਹਰ ਵਰੇ ਮਿਲਦਾ ਹੁੰਦਾ ਸੀ। ਚੋਣਾਂ ਸਮੇਂ ਸਰਕਾਰ ਨੇ ਵਾਅਦਾ ਕੀਤਾ ਸੀ ਅਤੇ ਮੁੱਖ ਮੰਤਰੀ ਨੇ ਚੋਣਾਂ ‘ਚ ਟਵੀਟ ਵੀ ਕੀਤਾ ਸੀ ਕਿ ਆਓੂਟਸੋਰਸ ਭਰਤੀ ਬੰਦ ਕਰਾਂਗੇ ਪਰ ਸਰਕਾਰ ਬਣਨ ਤੋਂ ਬਾਅਦ ਪ੍ਰਾਈਵੇਟ ਘਰਾਣਿਆਂ ਨੇ ਮੁੜ ਸਰਕਾਰੀ ਸਕੂਲਾਂ ਚ ਵੋਕੇਸਨਲ ਅਧਿਆਪਕਾਂ ਦੀ ਨਿਯੁਕਤੀ ਕੀਤੀ ਹੈ।
ਅਧਿਆਪਕ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਮੇਂ ਐਨ ਐਸ਼ ਕਿਓੂ ਐਫ ਅਧਿਆਪਕਾਂ ਦਾ ਵੱਡਾ ਯੋਗਦਾਨ ਸੀ ਪਰ ਸਰਕਾਰ ਬਣਨ ਤੋਂ ਬਾਅਦ ਮੰਤਰੀਆਂ ਦੇ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਮਿਲਿਆ ਪਰ ਹੁਣ 20 ਜੂਨ ਨੂੰ ਵੱਡਾ ਇਕੱਠ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਾਂਗੇ। ਇਸ ਮੌਕੇ ਅਧਿਆਪਕਾਂ ਨੇ ਦੱਸਿਆਂ ਕਿ ਸੰਗਰੂਰ ਦੇ ਜੇ.ਜੇ ਪੈਲੇਸ ਨੇੜੇ ਮੁੱਖ ਮੰਤਰੀ ਰਿਹਾਇਸ਼ ਨੂੰ ਲੰਬਾ ਸਮਾਂ ਘੇਰਨਗੇ। ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀ ਸੜਕੇ ਤੇ ਹੀ ਰਹਾਗੇ।

Leave a Reply

Your email address will not be published.


*