ਪਾਇਲ /ਖੰਨਾ (ਨਰਿੰਦਰ ਸ਼ਾਹਪੁਰ ) : ਕੁਝ ਦਿਨ ਪਹਿਲਾ 11 ਜੂਨ 202 4 ਨੂੰ ਥਾਣਾ ਸਮਰਾਲਾ ਦੇ ਅਧੀਨ ਪਿੰਡ ਬਗਲੀ ਕਲਾਂ ਵਿੱਚੋਂ ਦਿਨ ਦਿਹਾੜੇ ਬੈਂਕ ਡਕੈਤ ਦੀ ਵਾਰਦਾਤ ਹੋ ਜਾਣ ਤੋਂ ਬਾਅਦ ਖੰਨਾ ਪੁਲਿਸ ਵੱਲੋਂ 48 ਘੰਟਿਆਂ ਦੇ ਵਿੱਚ ਵਿੱਚ ਤਿੰਨੋ ਲੁਟੇਰਿਆਂ ਨੂੰ ਕਾਬੂ ਕਰ ਲੈਣ ਦਾਆਵਾ ਕੀਤਾ ਗਿਆ ਹੈ। ਅੱਜ ਐਸ ਪੀ (ਆਈ) ਸੌਰਵ ਜਿੰਦਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ ਐਸ ਪੀ ਖੰਨਾ ਅਮਨੀਤ ਕੌਡਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੇਰੇ ਵੱਲੋਂ ਕੀਤੀ ਜਾ ਰਹੀ ਅਗਵਾਈ ਵਿੱਚ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਅਧੀਨ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਡੀਐਸਪੀ (ਡੀ ) ਸੁੱਖਅੰਮ੍ਰਿਤ ਸਿੰਘ ਐਸ ਐਚ ਓ ਸਮਰਾਲਾ ਰਾਓਵਰਿੰਦਰ ਸਿੰਘ ਐਸ ਐਚ ਓ ਸ੍ਰੀ ਮਾਛੀਵਾੜਾ ਸਾਹਿਬ ਭਿੰਦਰ ਸਿੰਘ ਖੰਗੂੜਾ ਐਸਐਚਓ ਦੋਰਾਹਾ ਅਤੇ ਸੀਆਈ ਸਟਾਫ ਖੰਨਾ ਦੀਆਂ ਟੀਮਾਂ ਪੁਲਿਸ ਪਾਰਟੀ ਵੱਲੋਂ ਉਕਤ ਮੁਕਦਮੇ ਵਿੱਚ ਤਿੰਨ ਦੋਸੀਆਂ ਸਮੇਤ 8 ਲੱਖ 75 ਦੀ ਨਗਦੀ ਇੱਕ ਕਾਰ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।ਐਸਪੀ (ਆਈ ) ਸੌਰਵ ਜਿੰਦਲ ਨੇ ਪੱਤਰਕਾਰਾਂ ਨੂੰ ਦੱਸਿਆ 11 ਜੂਨ 202 ਨੂੰ ਪੰਜਾਬ ਐਂਡ ਸਿੰਧ ਬੈਂਕ ਬਰਾਂਚ ਬਗਲੀ ਕਲਾਂ ਦੇ ਮੈਨੇਜਰ ਵੱਲੋਂ ਥਾਣਾ ਸਮਰਾਲਾ ਦੀ ਪੁਲਿਸ ਨੂੰ ਤਿੰਨ ਅਣਪਸਤੇ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਬੈਂਕ ਵਿੱਚੋਂ 15 ਲੱਖ 92 ਹਜ਼ਾਰ 500 ਰੁਪਏ ਦੀ ਲੁੱਟ ਨੂੰ ਅੰਜਾਮ ਦੇਣ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀਆਂ ਅਤੇ ਸੀਨੀਅਰ ਅਧਿਕਾਰੀ ਮੌਕੇ ਵਾਰਦਾਤ ਪਹੁੰਚੇ ਵਾਰਦਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਿੰਨਾਂ ਲੁਟੇਰਿਆਂ ਖਿਲਾਫ ਮੁਕਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਗਈ। ਇਸ ਮੁਕਦਮੇ ਦੀ ਤਫਦੀਸ਼ ਕਰਨ ਲਈ ਥਾਣਾ ਸਮਰਾਲਾ ਥਾਣਾ ਸ੍ਰੀ ਮਾਛੀਵਾੜਾ ਸਾਹਿਬ ਥਾਣਾ ਦੋਰਾਹਾ ਅਤੇ ਸੀਆਈ ਸਟਾਫ ਖੰਨਾ ਟੈਕਨੀਕਲ ਸੈਲ ਦੀਆਂ ਵੱਖ ਵੱਖ ਪੁਲਿਸ ਪਾਰਟੀਆਂ ਬਣਾ ਕੇ 100 ਕਿਲੋਮੀਟਰ ਦੇ ਏਰੀਏ ਵਿੱਚ ਪੈਂਦੇ ਸੀਸੀ ਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ। ਇਸ ਤੋਂ ਪੁਲਿਸ ਪਾਰਟੀ ਨੂੰ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਇਕਲ ਲੁਧਿਆਣਾ ਸ਼ਹਿਰ ਵਿੱਚ ਛੱਡਣ ਤੋਂ ਬਾਅਦ ਇਹਨਾਂ ਲੁਟੇਰਿਆਂ ਵੱਲੋਂ ਜਲੰਧਰ ਤੋਂ ਇੱਕ ਔਡੀ ਕਾਰ ਖਰੀਦ ਕਰਕੇ ਫਰਾਰ ਹੋ ਗਏ ਬਾਰੇ ਪਤਾ ਲੱਗਿਆ । ਖੰਨਾ ਪੁਲਿਸ ਦੀਆਂ ਟੀਮਾਂ ਏ ਜੀ ਐਫ ਟੀ ਪੰਜਾਬ ਦੀ ਟੀਮ ਦੇ ਸਹਿਯੋਗ ਨਾਲ ਬੈਕਵਾਰਡ ਅਤੇ ਫਾਰਵਰਡ ਲਿੰਕਾਂ ਨੂੰ ਖੰਗਾਲਦੇ ਹੋਏ 13 ਜੂਨ 2024 ਨੂੰ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਉਮਰ 27 ਸਾਲ ਪੁੱਤਰ ਜਗਤਾਰ ਸਿੰਘ ਵਾਸੀ ਰਿਆੜ ,ਜਗਦੀਸ਼ ਸਿੰਘ ਉਮਰ 22 ਸਾਲ ਉਰਫ ਗੁਲਾਬਾ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸਰਾਏ ,ਗੁਰਮੀਨ ਸਿੰਘ ਨੋਨਾ ਪੁੱਤਰ ਸਰਵਣ ਸਿੰਘ ਵਾਸੀ ਕੋਟਲੀ ਕੋਰਟਾਨ ਤਿੰਨੋ ਥਾਣਾ ਅਜਨਾਲਾ ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 8 ਲੱਖ 75 ਨਗਦ ਰਾਸੀ ਇੱਕ ਔਡੀ ਕਾਰ ਬਰਾਮਦ ਕੀਤੀ ਗਈ। ਦੌਰਾਨੇ ਤਫਦੀਸ਼ ਇਹਨਾਂ ਦੋਸ਼ੀਆਂ ਵੱਲੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਵੱਲੋਂ ਜਲੰਧਰ ਦਿਹਾਤੀ ਦੇ ਏਰੀਏ ਵਿੱਚ ਪੈਂਦੇ ਆਦਮਪੁਰ ਫਿਲੌਰ ਦੇ ਤਿੰਨ ਪੈਟਰੋਲ ਪੰਪਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟ ਕੀਤੀ ਗਈ। ਸਮਰਾਲਾ ਪੁਲਿਸ ਵੱਲੋਂ ਇਹਨਾਂ ਤਿੰਨੋਂ ਕਥਿਤ ਦੋਸ਼ੀਆਂ ਦਾ ਰਿਮਾਂਡ ਲੈ ਕੇ ਪੁੱਛ ਵਿੱਚ ਕੀਤੀ ਜਾ ਰਹੀ ਹੈ ਹੋਰ ਵੀ ਖਾਲਸੇ ਹੋਣ ਦੇ ਸੰਭਾਵਨਾ ਹੈ ।
Leave a Reply