ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਦੇਸ਼ ਵਿਚ ਲੋਕਤੰਤਰ ਨੂੰ ਗ੍ਰਹਿਣ ਲੱਗ ਚੁੱਕਾ ਹੈ ਅਤੇ ਜੋਰ ਜਬਰ ਤੇ ਲਾਲਚ ਦੀ ਰਾਜਨੀਤੀ ਦਾ ਹਰ ਪਾਸੇ ਬੋਲਬਾਲਾ ਹੈ। ਕੇਂਦਰ ਵਿਚ ਜਿਸ ਦਿਨ ਤੋਂ ਦੂਜੀ ਵਾਰ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਨੇ ਸੱਤ੍ਹਾ ਸਪੱਸ਼ਟ ਬਹੁਮਤ ਨਾਲ ਸੰਭਾਲੀ ਹੈ। ਉਸ ਦਿਨ ਤੋਂ ਹੀ ਦੇਸ਼ ਦੀ ਅਰਥ-ਵਿਵਸਥਾ ਤੋਂ ਲੈਕੇ ਹੋਰ ਕਈ ਮਾਮਲਿਆਂ ਵਿਚ ਉਲਝਣਾਂ ਹੀ ਉਲਝਣਾਂ ਹਨ । ਦੇਸ਼ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਰਾਜਨੀਤਿਕਾਂ ਦੇ ਵਲੋਂ ਦੇਸ਼ ਦੇ ਖਜ਼ਾਨੇ ਨੂੰ ਲਗਾਇਆ ਜਾ ਰਿਹਾ ਘੁਣ ਜੋ ਕਿ ਬੰਗਾਲ ਵਿਚ ਮਮਤਾ ਬੈਨਰਜ਼ੀ ਦੇ ਚਹੇਤੇ ਮੰਤਰੀ ਦੇ ਕੋਲੋਂ ਨੋਟਾਂ ਦੇ ਭੰਡਾਰ ਮਿਲਣੇ ਅਤੇ ਮਹਾਂਰਾਸ਼ਟਰ ਦੇ ਸੰਜੇ ਰਾਊਤ ਦੀਆਂ ਕਾਰਸਤਾਨੀਆਂ ਦੇ ਕੱਚੇ ਚਿੱਠਿਆਂ ਦਾ ਖੁੱਲ੍ਹਣਾ ਅਤੇ ਇਸ ਤੋਂ ਉਲਟ ਹਰ ਪੱਖ ਵਿਚ ਪੈਸੇ ਦਾ ਨਜ਼ਾਇਜ਼ ਤੌਰ ਤੇ ਮਨਮਰਜ਼ੀ ਨਾਲ ਖਰਚ ਹੋਣਾ। ਜਿਵੇਂ ਕਿ ਮਹਾਂਰਾਸ਼ਟਰ ਵਿੱਚ ਊਧਵ ਠਾਕਰੇ ਦੀ ਸਰਕਾਰ ਨੂੰ ਡੇਗਣ ਦੀ ਲਈ ਵਿਧਾਇਕਾਂ ਦੇ ਠਹਿਰਣ ਅਤੇ ਇੱਕ ਤੋਂ ਦੂਜੀ ਜਗ੍ਹਾ ਲਿਜਾਉਣ ਲਈ ਹਵਾਈ ਖਰਚ ਦਾ ਕਿੰਨਾ ਖਰਚ ਆਉਣਾ ਤੇ ਕਿੱਥੋਂ ਆਉਣਾ? ਹੁਣ ਜਦ ਕਿ ਬਿਹਾਰ ਦੇ ਵਿਚ ਉਥੋਂ ਦੇ ਮੱੁਖ ਨਿਤੀਸ਼ ਕੁਮਾਰ ਜੋ ਕਿ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾ ਚੁੱਕੇ ਸਨ ਅਤੇ ਉਹਨਾਂ ਵਲੋਂ ਉਹਨਾਂ ਦੀ ਸਰਕਾਰ ਨੂੰ ਕੇਂਦਰੀ ਭਾਜਾਪਾ ਦੀ ਕਾਰਜਕਾਰਣੀ ਵੱਲੋਂ ਵਿਧਾਇਕਾਂ ਨੂੰ ਕਰੋੜਾਂ ਰੁਪਏ ਨਾਲ ਖਰੀਦਨ ਦਾ ਜੋ ਚਲਨ ਸਾਹਮਣੇ ਆਇਆ ਹੈ
ਉਸ ਤੋਂ ਤਾਂ ਜਾਪਦਾ ਹੈ ਕਿ ਅੰਦਰਖਾਤੇ ਕਿਤੇ ਵਿਦੇਸ਼ਾ ਵਿਚੋਂ ਕਾਲਾ ਧੰਨ ਆ ਤਾਂ ਨਹੀਂ ਗਿਆ ਜਿਹੜਾ ਕਿ ਬਜਾਏ ਲੋਕਾਂ ਦੇ ਖਾਤੇ ਵਿਚ ਲੱਖਾਂ ਰੁਪਏ ਆਉਣ ਦੇ ਵਿਧਾਇਕਾਂ ਨੂੰ ਆਪਣੇ ਨਾਲ ਰਲਾਉਣ ਦੀ ਵਜ੍ਹਾ ਨਾਲ ਉਹਨਾਂ ਦੇ ਖਾਤੇ ਵਿਚ ਕਰੋੜਾਂ ਰੁਪਏ ਜਾ ਰਿਹਾ ਹੈ। ਅਜਿਹੇ ਮੌਕੇ ਤੇ ਜਦੋਂ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵੀ ਵਿਰੋਧੀ ਵਜੋਂ ਵੇਖੇ ਜਾਂਦੇ ਨਿਿਤਸ਼ ਕੁਮਾਰ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਨਾਲੋਂ ਨਾਤਾ ਤੋੜ ਲਿਆ ਅਤੇ ਮਹਾਂਗੱਠਜੋੜ ਨਾਲ ਮਿਲ ਕੇ ਬਿਹਾਰ ‘ਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਅੰਦਾਜ਼ ਹੈ ਕਿ 71 ਸਾਲਾ ਨਿਿਤਸ਼ ਕੁਮਾਰ ਮੁੱਖ ਮੰਤਰੀ ਵਜੋਂ ਤੇ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਵਜੋਂ ਬੁੱਧਵਾਰ ਸਹੁੰ ਚੁੱਕਣਗੇ। ਰਾਜ ਭਵਨ ਅੰਦਰ ਇਹ ਸਾਦਾ ਸਮਾਗਮ ਹੋਵੇਗਾ। ਬਾਅਦ ‘ਚ ਹੋਰ ਮੰਤਰੀਆਂ ਨੂੰ ਕੈਬਨਿਟ ‘ਚ ਸ਼ਾਮਿਲ ਕੀਤਾ ਜਾਵੇਗਾ। ਨਿਿਤਸ਼ ਕੁਮਾਰ ਅੱਠਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ 7 ਪਾਰਟੀਆਂ ਦੇ ਗਠਜੋੜ ਦੀ ਅਗਵਾਈ ਕਰਨਗੇ, ਜਿਸ ਨੂੰ ਇਕ ਆਜ਼ਾਦ ਵਿਧਾਇਕ ਦਾ ਵੀ ਸਮਰਥਨ ਹੈ। ਮੰਗਲਵਾਰ ਨੂੰ ਸਾਰਾ ਦਿਨ ਤੇਜ਼ੀ ਨਾਲ ਚੱਲੇ ਸਿਆਸੀ ਘਟਨਾਕ੍ਰਮ ‘ਚ ਨਿਿਤਸ਼ ਕੁਮਾਰ ਨੇ ਦੋ ਵਾਰ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕੀਤੀ, ਪਹਿਲੀ ਵਾਰ ਉਨ੍ਹਾਂ ਨੇ ਐਨ.ਡੀ.ਏ. ਦੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਸੌਂਪਿਆ ਅਤੇ ਫਿਰ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਮਹਾਗਠਬੰਧਨ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸੂਬੇ ‘ਚ ਦੁਬਾਰਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਉਹ ਰਾਜਪਾਲ ਨੂੰ ਮਿਲੇ। ਉਨ੍ਹਾਂ ਕਿਹਾ ਕਿ ਮੈਂ 164 ਵਿਧਾਇਕਾਂ ਦੇ ਨਾਵਾਂ ਵਾਲੀ ਸੂਚੀ ਰਾਜਪਾਲ ਨੂੰ ਸੌਂਪੀ ਹੈ।
242 ਸੀਟਾਂ ਵਾਲੀ ਵਿਧਾਨ ਸਭਾ ‘ਚ ਜਾਦੂਈ ਅੰਕੜਾ 122 ਹੈ। ਨਿਿਤਸ਼ ਕੁਮਾਰ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਐਨ.ਡੀ.ਏ. ਨਾਲੋਂ ਨਾਤਾ ਤੋੜਨ ਦਾ ਫ਼ੈਸਲਾ ਪਾਰਟੀ ਦੀ ਬੈਠਕ ‘ਚ ਹੋਇਆ। ਨਿਿਤਸ਼ ਕੁਮਾਰ ਵਲੋਂ ਅੱਜ ਚੁੱਕਿਆ ਗਿਆ ਕਦਮ ਜੋ 2017 ‘ਚ ਵਾਪਰਿਆ ਸੀ, ਉਸ ਤੋਂ ਬਿਲਕੁਲ ਉਲਟ ਹੈ, ਉਸ ਸਮੇਂ ਨਿਿਤਸ਼ ਕੁਮਾਰ ਮਹਾਗਠਬੰਧਨ ਨੂੰ ਛੱਡ ਕੇ ਐਨ.ਡੀ.ਏ. ‘ਚ ਮੁੜ ਸ਼ਾਮਿਲ ਹੋ ਗਏ ਸਨ। ਪਰ ਨਿਿਤਸ਼ ਕੁਮਾਰ ਨੇ ਹੁਣ 9 ਸਾਲਾਂ ‘ਚ ਦੂਜੀ ਵਾਰ ਭਾਈਵਾਲ ਭਾਜਪਾ ਨਾਲੋਂ ਨਾਤਾ ਤੋੜ ਕੇ ਉਨ੍ਹਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਪਹਿਲੀ ਵਾਰ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਨਿਿਤਸ਼ ਕੁਮਾਰ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਰਿਹਾਇਸ਼ ‘ਤੇ ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਨਾਲ ਗੱਲਬਾਤ ਕਰਨ ਲਈ ਗਏ। ਇਸ ਤੋਂ ਥੋੜ੍ਹੇ ਸਮੇਂ ਬਾਅਦ ਉਹ ਫਿਰ ਰਾਜਪਾਲ ਤੋਂ ਗਏ ਅਤੇ ਮਹਾਗਠਬੰਧਨ, ਜਿਸ ‘ਚ ਆਰ.ਜੇ.ਡੀ., ਖੱਬੇਪੱਖੀ ਪਾਰਟੀਆਂ ਤੇ ਕਾਂਗਰਸ ਸ਼ਾਮਿਲ ਹਨ, ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਨਿਿਤਸ਼ ਕੁਮਾਰ ਨੇ ਆਪਣੀ ਸਰਕਾਰੀ ਰਿਹਾਇਸ਼ ‘ਚ ਸੱਦੀ ਪਾਰਟੀ ਦੀ ਮੀਟਿੰਗ ‘ਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਭਾਜਪਾ ਨੇ ਪਹਿਲਾਂ ਚਿਰਾਗ ਪਾਸਵਾਨ ਦੀ ਬਗ਼ਾਵਤ ਨੂੰ ਅੱਗੇ ਵਧਾ ਕੇ ਅਤੇ ਫਿਰ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਆਰ.ਸੀ.ਪੀ. ਸਿੰਘ ਦੇ ਅਸਤੀਫ਼ੇ ਜ਼ਰੀਏ ਜੇ.ਡੀ. (ਯੂ) ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਬਲੇਗੌਰ ਹੈ ਕਿ ਕੁੱਝ ਮੁੱਦਿਆਂ ‘ਤੇ ਭਾਜਪਾ ਤੇ ਜੇ.ਡੀ. (ਯੂ) ਵਿਚਕਾਰ ਰਿਸ਼ਤੇ ਕੁਝ ਸਮੇਂ ਤੋਂ ਵਿਗੜ ਰਹੇ ਸਨ। ਇਨ੍ਹਾਂ ਮੁੱਦਿਆਂ ‘ਚ ਜਾਤੀ ਜਨਗਣਨਾ, ਆਬਾਦੀ ਕੰਟਰੋਲ ਤੇ ‘ਅਗਨੀਪੱਥ’ ਰੱਖਿਆ ਭਰਤੀ ਯੋਜਨਾ ਸ਼ਾਮਿਲ ਹੈ। ਸੀ. ਪੀ. ਆਈ. ਐਮ. ਐਲ. (ਲਿਬਰੇਸ਼ਨ) ਦੇ ਜਨਰਲ ਸਕੱਤਰ ਦੀਪਾਨਕਰ ਭੱਟਾਚਾਰੀਆ ਨੇ ਦੱਸਿਆ ਕਿ ਉਕਤ ਦੋਵੇਂ ਪਾਰਟੀਆਂ ਦੇ ਰਿਸ਼ਤੇ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਦੇ ਉਸ ਬਿਆਨ ਤੋਂ ਬਾਅਦ ਕਾਫ਼ੀ ਵਿਗੜ ਗਏ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਖ਼ੇਤਰੀ ਪਾਰਟੀਆਂ ਦਾ ਕੋਈ ਭਵਿੱਖ ਨਹੀਂ ਹੈ। ਦੱਸਣਯੋਗ ਹੈ ਕਿ 2013 ‘ਚ ਨਰਿੰਦਰ ਮੋਦੀ ਦੇ ਗੱਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਨ ਤੋਂ ਬਾਅਦ ਨਿਿਤਸ਼ ਨੇ ਪਹਿਲੀ ਵਾਰ ਐਨ.ਡੀ.ਏ. ਨੂੰ ਛੱਡ ਦਿੱਤਾ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਸ਼ਿਵ ਸੈਨਾ ਨੇ ਵੀ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ।
ਹੁਣ ਜਦੋਂ ਸਚਾਈ ਦਾ ਇੱਕ ਧੁੰਧਲਾ ਬਿੰਬ ਸਾਹਮਣੇ ਇਸ ਕਦਰ ਦਿੱਸ ਰਿਹਾ ਹੈ ਕਿ ਜਿਵੇਂ 2024 ਵਿਚ ਕੇਂਦਰ ਸਰਕਾਰ ਦਾ ਇਕੋ ਹੀ ਨਿਸ਼ਾਨਾ ਹੈ ਕਿ ਸੱਤ੍ਹਾ ਨੂੰ ਕਿਵੇਂ ਹਥਿਆਉਣਾ ਹੈ ਨਾ ਕਿ ਦੇਸ਼ ਦੇ ਉਹਨਾਂ ਹਾਲਾਤਾਂ ਨੂੰ ਸੁਧਾਰਨਾ ਜੋ ਕਿ ਦਿਨ-ਬ-ਦਿਨ ਵਿਗੜ ਰਹੇ ਹਨ। ਜੇਕਰ ਹੁਣ ਸੱਤ੍ਹਾ ਤੇ ਸਪੱਸ਼ਟ ਬਹੁਮਤ ਹੈ ਤਾਂ ਜਿਸ ਤਰ੍ਹਾਂ ਦੇ ਹਾਲਾਤ ਕਾਇਮ ਕਰਕੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਸਤਵ ਮਨਾਇਆ ਜਾ ਰਿਹਾ ਹੈ ਉਸ ਤੋਂ ਤਾਂ ਜਾਪਦਾ ਹੈ ਕਿ ਹਰ ੳੇੁਸ ਸਰਕਾਰ ਨੂੰ ਕਿਸੇ ਗਲਤ ਕੰਮ ਤੋਂ ਕੋਈ ਵੀ ਨਹੀਂ ਵਰਜ ਸਕਦਾ ਜਿਸ ਦੇ ਸਾਹਮਣੇ ਵਿਰੋਧੀ ਧਿਰ ਨਾ-ਮਾਤਰ ਹੈ ਅਤੇ ਉੇਸ ਦੀ ਮਨਮਰਜ਼ੀ ਜਾਇਜ਼ ਹੈ ਦੇਸ਼ ਪ੍ਰਤੀ ਜੇਕਰ ਜ਼ਜ਼ਬੇ ਦੀ ਗੱਲ ਕਰੀਏ ਜੇ ਦੇਸ਼ ਦੇ ਲੋਕ ਅੱੱਜ ਆਜ਼ਾਦ ਭਾਰਤ ਵਿੱਚ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਹੁੰਦੇ ਅਤੇ ਉਹ ਆਜ਼ਾਦੀ ਦਾ ਅਸਲ ਸੁੱਖ ਭੋਗ ਰਹੇ ਹੁੰਦੇ ਤਾਂ ੳੇੁਹ ਅੱਜ ਅਜਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਤੇ ਆਪਣੀ ਜੇਬ ਵਿਚੋਂ ਸੱਚੇ ਦਿਲੋਂ ਦੇਸ਼ ਨਾਲ ਜ਼ਜ਼ਬਾ ਰਖਵਾਉਂਦੇ ਹੋਏ ਹਰ ਘਰ ਤਿਰੰਗਾ ਲਹਿਰਾਉਂਦੇ ਨਾ ਕਿ ਦੇਸ਼ ਦਾ ਕਰੋੜਾਂ ਰੁਪਿਆਂ ਦਾ ਬਜਟ ਹਰ ਘਰ ਤਿਰੰਗਾ ਲਹਿਰਾਉੇਣ ਵਿਚ ਖਰਚ ਆਉਂਦਾ । ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਇਸ ਸਮੇਂ 25 ਲੱਖ ਤਿਰੰਗਾ ਲੋਕਾਂ ਦੇ ਘਰਾਂ ਤੇ ਲਹਿਰਾਉਣ ਵਜੋਂ ਵੰਡ ਰਹੀ ਹੈ। ਅਗਰ ਇਹਨਾਂ ਝੰਡਿਆਂ ਦਾ ਮੁੱਲ ਆਂਕਿਆਂ ਜਾਵੇ ਤਾਂ ਇੱਕ ਝੰਡੇ ਦੀ ਕੀਮਤ ਘੱਟੋ-ਘੱਟ 25 ਰੁਪਏ ਤਾਂ ਹੋਣੀ ਹੈ। ਜਦੋਂ ਕਰੋੜਾਂ ਰੁਪਿਆ ਖਰਚ ਕੇ ਲੋਕਾਂ ਤੋਂ ਇਹ ਹਮਾਇਤ ਹਾਸਲ ਕੀਤੀ ਜਾ ਰਹੀ ਹੈ ਕਿ ਇਹ ਆਜ਼ਾਦੀ ਦੀ 75ਵੀਂ ਵਰੇ੍ਹ ਗੰਢ ਹੈ ਤਾਂ ਲੋਕ ਇੰਨੇ ਅਨਜਾਨ ਨਹੀਂ ਕਿ ਮਹਾਂਰਾਸ਼ਟਰ ਤੇ ਬਿਹਾਰ ਦਾ ਘਟਨਾਕ੍ਰਮ ਵੀ 75 ਸਾਲ ਬਾਅਦ ਵੀ ਖਰੀਦੋ ਫਰੋਖਤ ਵਾਲਾ ਹੀ ਹੈ।
-ਬਲਵੀਰ ਸਿੰਘ ਸਿੱਧੂ
Leave a Reply