ਜੀ ਜੀ ਐੱਨ ਖਾਲਸਾ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ  ਕੇਂਦਰ ਵੱਲੋਂ  ਮੋਹਨ ਗਿੱਲ ਦੀ ਪੁਸਤਕ “ਰੂਹ ਦਾ ਸਾਲਣੁ” ਵੱਲੋਂ ਲੋਕ ਅਰਪਣ

ਲੁਧਿਆਣਾ( Justice news)
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਸਰੀ(ਕੈਨੇਡਾ) ਵੱਸਦੇ ਪੰਜਾਬੀ ਲੇਖਕ ਮੇਹਨ ਗਿੱਲ(ਡੇਹਲੋਂ ਦੀ ਚੇਤਨਾ ਪ੍ਰਕਾਸ਼ਨ ਵੱਲੋਂ ਨਵ ਪ੍ਰਕਾਸ਼ਿਤ ਪੁਸਤਕ ਗੁਰੂ ਨਾਨਕ ਦੇਵ ਯੂਨੀ. ਦੇ ਸਾਬਕਾ ਵੀ ਸੀ,ਡਾ. ਸ ਪ ਸਿੰਘ, ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ. ਵਿਸ਼ਵ ਪੰਜਾਬੀ ਸਭਾ, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਗੁਰਚਰਨ ਕੌਰ ਕੋਚਰ , ਸ. ਹਸ਼ਰਨ ਸਿੰਘ ਤੇ  ਕਾਲਿਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਲੋਕ ਅਹਪਣ ਕੀਤੀ।
ਵਿਸ਼ਵ ਪੰਜਾਬੀ ਸਭਾ ਟਰੋਂਟੋ ਦੇ ਸੰਸਥਾਪਕ ਚੇਅਰਮੈਨ ਸਰਦਾਰ ਦਲਬੀਰ ਸਿੰਘ ਕਥੂਰੀਆ ਨਾਲ ਰੂ-ਬ-ਰੂ ਸਮਾਗਮ ਆਯੋਜਿਤ ਕੀਤਾ ਗਿਆ। ਵਿਚਾਰ ਚਰਚਾ ਦੌਰਾਨ  ਮੁਢਲੇ ਦੌਰ ਦੇ ਪਰਵਾਸੀ ਪੰਜਾਬੀ ਸਾਹਿਤ ਦੀ ਸਾਂਭ ਸੰਭਾਲ , ਪਰਵਾਸੀ ਪੰਜਾਬੀ ਸਾਹਿਤ ਨੂੰ  ਦਰਪੇਸ਼ ਚੁਣੌਤੀਆਂ  ਬਾਰੇ ਵਿਚਾਰ ਚਰਚਾ ਕੀਤੀ ਗਈ। ਪ੍ਰੋਗਰਾਮ ਦੇ ਆਰੰਭ ਵਿੱਚ ਡਾਕਟਰ‌ ਸ ਪ ਸਿੰਘ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਅਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ  ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਅਤੇ ਉਹਨਾਂ ਨੇ ਗਦਰ ਲਹਿਰ ਦੇ ਸਾਹਿਤ ਤੋਂ ਆਪਣੀ ਗੱਲ ਆਰੰਭ ਕਰਦੇ ਹੋਏ ਕਿਹਾ ਕਿ ਪਰਵਾਸੀ ਪੰਜਾਬੀ ਸਾਹਿਤ ਦਾ ਆਰੰਭ ਗਦਰ ਲਹਿਰ ਦੇ ਸਾਹਿਤ ਨਾਲ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਬਹੁਤ ਸਾਰੇ ਹੋਰ ਵੀ ਅਜਿਹੇ ਲੇਖਕ ਜਿਵੇਂ ਗੁਜਰਾਂਵਾਲਾ ਦੇ ਜੰਮਪਾਲ ਅਤੇ ਥਾਈਲੈਂਡ( ਸਿਆਮ) ਵਾਸੀ ਅਭੈ ਸਿੰਘ ਦੀ ਪੁਸਤਕ ਚੰਬੇ ਦੀਆਂ ਕਲੀਆਂ ,ਗਿਆਨੀ ਕੇਸਰ ਸਿੰਘ ਦੀ ਪੁਸਤਕ ਕਾਮਾਗਾਟਾ ਮਾਰੂ ਐਂਡ ਸਿਖਸ,ਪ੍ਰੋਫੈਸਰ ਦੀਦਾਰ ਸਿੰਘ ਦੀ ਪੁਸਤਕ ਲੂਣਾ ਹੁਣ ਉਪਲਭਧ ਹੀ ਨਹੀਂ ਹਨ। ਉਹਨਾਂ ਨੇ ਕਿਹਾ ਕਿ ਸੰਸਥਾਵਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਸੰਭਵ ਕੋਸ਼ਿਸ਼ ਕਰਕੇ ਅਜਿਹੀਆਂ ਮੁੱਲਵਾਨ ਪੁਸਤਕਾਂ ਨੂੰ ਪ੍ਰਾਪਤ ਕਰਕੇ  ਆਪਣੀਆਂ ਲਾਈਬ੍ਰੇਰੀਆਂ ਵਿੱਚ ਸੰਭਾਲ ਕੇ ਰੱਖਿਆ ਜਾਵੇ ਕਿਉਂਕਿ ਕਿ  ਇਹ ਸਾਡੇ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਖਜ਼ਾਨਾ ਹਨ। ਡਾ. ਦਲਬੀਰ ਸਿੰਘ ਕਥੂਰੀਆ ਨੇ ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੀਆਂ ਸਾਹਿਤਿਕ ਸਰਗਰਮੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਨੇ ਦੱਸਿਆ ਕਿ ਸਾਡੀ ਸਭਾ ਇਹ ਉਪਰਾਲਾ ਕਰ ਰਹੀ ਹੈ ਕਿ ਪੰਜਾਬ ਤੋਂ ਬਾਅਦ ਹਰਿਆਣੇ, ਦਿੱਲੀ ਰਾਜਸਥਾਨ ਵਿੱਚ ਵੀ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਯਤਨ ਕੀਤੇ ਜਾਣ ਅਤੇ ਇਸ ਮਕਸਦ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਬੱਚਿਆਂ ਲਈ ਕਾਫੀ ਪ੍ਰੋਗਰਾਮ ਵੀ ਉਲੀਕੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ 16- 17- 18 ਅਗਸਤ 2024 ਨੂੰ ਵਿਸ਼ਵ ਪੰਜਾਬੀ ਸਭਾ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਵਿਸ਼ਵ ਭਰ ਤੋਂ ਪੰਜਾਬੀ ਸਾਹਿਤ ਪ੍ਰੇਮੀ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕਰਨਗੇ।ਪ੍ਰੋਫੈਸਰ ਗੁਰਭਜਨ ਗਿੱਲ ਪ੍ਰਧਾਨ ਲੋਕ ਵਿਰਾਸਤ ਦਾ ਅਕੈਡਮੀ ਲੁਧਿਆਣਾ ਨੇ ਇਸ ਮੌਕੇ ਸ਼੍ਰੀ ਗੁਰੂ ਨਾਨਕ ਜਹਾਜ਼ ( ਕਾਮਾਗਾਟਾ ਮਾਰੂ) ਬਾਰੇ, ਸ. ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਦੀ ਜੀਵਨੀ ਸਬਾਰੇ , ਕਾਮਾਗਾਟਾਮਾਰੂ ਸ਼ਬਦ ਦੀਆਂ ਜੜਾਂ ਬਾਰੇ ,ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, ਭਾਈ ਭਾਗ ਸਿੰਘ, ਗਦਰ ਪਾਰਟੀ ਦੇਸ਼ ਭਗਤ ਬੀਬੀ ਗੁਲਾਬ ਕੌਰ, ਕਰਤਾਰ ਸਿੰਘ ਸਰਾਭਾ ਅਤੇ ਉਸਦੇ ਛੇ ਹੋਰ ਸ਼ਹੀਦ ਸਾਥੀਆਂ ਬਾਰੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ ।ਇਸ ਮੌਕੇ ਕੈਨੇਡਾ (ਸਰੀ) ਵੱਸਦੇ ਲੇਖਕ ਮੋਹਨ ਗਿੱਲ ਦੀ ਨਵ ਪ੍ਰਕਾਸ਼ਿਤ ਪੁਸਤਕ ਰੂਹ ਦਾ ਸ਼ਾਲਣੁ ਵੀ ਲੋਕ ਅਰਪਣ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਿਦੇਸ਼ਾਂ ਦੀਆਂ ਸਾਹਿਤ ਸਭਾਵਾਂ ਨਾਲ ਮਿਲ ਕੇ ਪਰਵਾਸੀ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਲਈ ਨਿਰੰਤਰ ਯਤਨਸ਼ੀਲ ਰਹੇਗਾ। ਇਸ ਮੌਕੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ,ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ਼ ਜੀ ਐਨ ਆਈ ਐਮ ਟੀ ਡਾਕਟਰ ਗੁਰਚਰਨ ਕੌਰ ਕੋਚਰ ,ਸ਼ਾਇਰ ਤੈ੍ਲੋਚਨ ਲੋਚੀ (ਦੋਵੇਂ ਮੀਤ ਪ੍ਰਧਾਨ ਸਹਿਤ ਅਕੈਡਮੀ ਲੁਧਿਆਣਾ)ਮੈਡਮ ਬਲਬੀਰ ਕੌਰ ਰਾਏਕੋਟੀ ਪ੍ਰਧਾਨ ਭਾਰਤੀ ਇਕਾਈ ਕੰਵਲਜੀਤ ਸਿੰਘ ਲੱਕੀ ਮੀਤ ਪ੍ਰਧਾਨ,ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਕੌਰ ਡਾਕਟਰ ਤਜਿੰਦਰ ਕੌਰ,  ਹਿੰਦੀ ਵਿਭਾਗ ਤੋਂ ਡਾ.ਦਲੀਪ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਹਾਜ਼ਰ ਰਹੇ।

Leave a Reply

Your email address will not be published.


*