ਲੁਧਿਆਣਾ ( ਗੁਰਦੀਪ ਸਿੰਘ)
ਸਮਾਜਸੇਵੀ ਸੰਸਥਾ ਭਾਈਚਾਰਾ ਵੈਲਫੇਅਰ ਸੁਸਾਇਟੀ ਵੱਲੋਂ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਖੇ ਦੇਸ਼ ਵਿਦੇਸ਼ ਦੀਆਂ ਵੱਖ ਵੱਖ ਸਮਾਜਿਕ ਸੰਸਥਾਵਾਂ ਅਤੇ ਸਮਾਜ ਸੇਵੀਆਂ ਨੂੰ ਸਮਾਜ ਦੀ ਭਲਾਈ ਲਈ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬ ਦੀ ਸੰਸਥਾ ਮਿਸਾਲ ਦਾ ਪ੍ਰਾਈਡ ਆਫ ਸੁਸਾਇਟੀ ਨੂੰ ਵੀ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਿਸਾਲ ਦਾ ਪ੍ਰਾਈਡ ਆਫ ਸੁਸਾਇਟੀ ਕਾਫੀ ਲੰਬੇ ਸਮੇਂ ਤੋਂ ਖੂਨਦਾਨ ਮਹਾਂਦਾਨ, ਐਨੀਮਲ ਪ੍ਰੋਡਕਸ਼ਨ ਸੈਲ, ਬੱਚਿਆਂ ਲਈ ਨੈਤਿਕ ਸਿੱਖਿਆ ਲਈ ਸਮਰ ਕੈਂਪ ਅਤੇ ਨੈਤਿਕ ਸਿੱਖਿਆ ਦੇ ਇਮਤਿਹਾਨ ਲੈ ਕੇ ਸਮਾਜ ਦੀ ਭਲਾਈ ਵਿੱਚ ਆਪਣੇ ਯੋਗਦਾਨ ਪਾ ਰਹੀ ਹੈ। ਸੰਸਥਾ ਨੂੰ ਇਹ ਸਨਮਾਨ ਖੂਨਦਾਨ ਮਹਾਨ ਦਾਨ ਸੰਬੰਧਿਤ ਲੋਕਾਂ ਨੂੰ ਜਾਗਰੂਕ ਕਰਵਾ ਕੇ ਖੂਨਦਾਨ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਹੋਣ ਤੇ ਸੰਸਥਾ ਦੇ ਸੇਵਾਦਾਰ ਮਹਿਕਪ੍ਰੀਤ ਸਿੰਘ ਨੇ ਕਿਹਾ ਕਿ ਖੂਨ ਦਾਨ ਸਭ ਤੋਂ ਮਹਾਨ ਦਾਨ ਹੈ ਜਿਸ ਦੇ ਜਰੀਏ ਇਕ ਵਿਅਕਤੀ ਇੱਕ ਵਾਰ ਖੂਨਦਾਨ ਕਰਨ ਨਾਲ ਤਿੰਨ ਵਿਅਕਤੀਆਂ ਦੀ ਜਿੰਦਗੀ ਬਚਾ ਸਕਦਾ ਹੈ। ਖੂਨਦਾਨ ਦੀਆਂ ਸੇਵਾਵਾਂ ਤੋਂ ਇਲਾਵਾ ਅਸੀਂ ਹੁਣ ਸਮਾਜਸੇਵਾ ਦੇ ਖੇਤਰ ਵਿੱਚ 1-2 ਹੋਰ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਵੀਰਾਂ-ਭੈਣਾਂ ਭੈਣਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਇੱਕ ਤੇ ਇੱਕ 11 ਬਣ ਕੇ ਸਮਾਜ ਦੀ ਭਲਾਈ ਲਈ ਸੇਵਾ ਕਰ ਰਹੇ ਹਾਂ ਤੇ ਸੇਵਾ ਕਰਦੇ ਰਹਾਂਗੇ।
Leave a Reply