ਹੋ ਸਕਦੀਆਂ ਨੇ ਹਵਾਵਾਂ ਸਾਂਤ,
ਰਾਤ ਦੇ ਹਨੇਰਿਆ ਵਿੱਚ
ਹਰਫ਼ਾ ਦਾ ਸੁਲਤਾਨ ਕਿਵੇ ਸਾਂਤ ਹੋ ਗਿਆ,
ਰਾਤ ਦੇ ਹਨੇਰਿਆ ਵਿੱਚ
ਸਾਡੇ ਸਾਹਿਤ ਦਾ ਕਿੰਨਾ ਸੋਹਣਾ ਖੁਆਬ ਸੀ
ਜਿਹੜਾ ਮੈਂ ਪੂਰਾ ਹੁੰਦਾ ਦੇਖਿਆ
ਫਿਰ ਵੀ ਮੈਂ ਕਿਵੇ ਆਖ ਦੇਵਾ
ਕਿ ਉਹ ਸਾਥੋ ਦੂਰ ਹੋ ਗਿਆ
ਉਮਰਾਂ ਤੋਂ ਵੀ ਵੱਧ ਨੇ ਲਿਖਤਾਂ, ਜੋ ਸੁਰਜੀਤ ਪਾਤਰ ਨੂੰ ਸੁਰਜੀਤ ਕਰਦੀਆਂ ਰਹਿਣ ਗਈਆ
ਆਖਿਰ ਅਚਨਚੇਤ, ਸਾਡਾ ਹਰਫ਼ਾਂ ਦਾ ਸਿਤਾਰਾ
ਸਾਥੋ ਕਿਵੇ ਦੂਰ ਹੋ ਗਿਆ
ਲੱਭ ਹੀ ਜਾਣਾ ਕਿਤਾਬਾਂ ਦੇ ਸੁਨਿਹਰੀ ਵਰਕਿਆਂ ਵਿੱਚੋ ਕਿਤੇ ਹਵਾਵਾਂ ਵਿੱਚ ਲਿਖੇ ਹਰਫ਼ਾਂ ਵਿੱਚੋ
ਹਰਫ਼ਾਂ ਦਾ ਸ਼ਾਇਰ ” ਸੁਰਜੀਤ ਪਾਤਰ “
*** ਸੰਦੀਪ ਸਿੱਧੂ ਬਡਰੁੱਖਾਂ ***
Leave a Reply