ਲਹਿਰਾਗਾਗਾ, ;;;;;;;;;;;;;;;; ਲੋਕ ਚੇਤਨਾ ਮੰਚ, ਲਹਿਰਾਗਾਗਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਗਿਆਨ ਚੰਦ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਪ੍ਰਚਾਰ ਦੌਰਾਨ ਭਾਈਚਾਰਕ ਸਾਂਝ ਨੂੂੰ ਲਾਂਬੂ ਲਾਉਣ ਵਾਲੇ ਭਾਸ਼ਣਾਂ ਖਿਲਾਫ਼ ਹੋਰ ਪ੍ਰਦਰਸ਼ਨ ਕੀਤੇ ਜਾਣਗੇ। ਇਹ ਪ੍ਰਦਰਸ਼ਨ 18 ਮਈ ਤੇ 25 ਮਈ ਨੂੂੰ ਸ਼ਾਮ ਦੇ ਵਕ਼ਤ ਨਹਿਰ ਦੇ ਪੁਲ ‘ਤੇ ਕੀਤੇ ਜਾਣਗੇ।
ਮੀਟਿੰਗ ਨੂੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਪ੍ਰਚਾਰ ਦੌਰਾਨ ਜਿਸ ਤਰ੍ਹਾਂ ਦੇ ਨਫਰਤੀ ਤੇ ਫਿਰਕੂ ਭਾਸ਼ਨ ਕੀਤੇ ਜਾ ਰਹੇ ਹਨ ਉਨ੍ਹਾਂ ਨਾਲ ਕਿਸੇ ਧਰਮ ਨਿਰਪੱਖ ਕਹਾਉਂਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਲੀਰੋ-ਲੀਰ ਹੋ ਰਹੀ। ਹੈਰਾਨੀ ਦੀ ਗੱਲ ਹੈ ਕਿ ਚੋਣ ਕਮਿਸ਼ਨ ਕੋਈ ਐਕਸ਼ਨ ਲੈਣ ਦੀ ਥਾਂ ਦੜ ਵੱਟ ਕੇ ਬੈਠਾ ਹੋਇਆ ਹੈ। ਅਜਿਹੇ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ ਤੇ ਸੰਸਥਾਵਾਂ ਸਿਰ ਜੁੰਮੇਵਾਰੀ ਆ ਪਈ ਹੈ ਕਿ ਉਹ ਧਰਮ ਨਿਰਪੱਖਤਾ ਅਤੇ ਲੋਕਾਂ ਦੇ ਸੰਵਿਧਾਨਕ ਹਿੱਤਾਂ ਨੂੂੰ ਬਚਾਉਣ ਲਈ ਆਵਾਜ਼ ਉਠਾਉਣ। ਉਨ੍ਹਾਂ ਕਿਹਾ ਕਿ ਮੰਚ ਆਪਣੀ ਆਵਾਜ਼ ਉਠਾਉਂਦਾ ਰਹੇਗਾ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਸਾਥੀ ਜੋਗਿੰਦਰ ਉਗਰਾਹਾਂ ਦੇ ਭਰਾ ਕਾਮਰੇਡ ਮਹਿੰਦਰ ਸਿੰਘ ਉਗਰਾਹਾਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਕਾਮਰੇਡ ਮਹਿੰਦਰ ਸਿੰਘ ਸੀ ਪੀ ਆਈ ਦੇ ਇਲਾਕੇ ਦੇ ਉੱਘੇ ਕਾਰਕੁੰਨ ਸਨ। ਮੀਟਿੰਗ ਵਿੱਚ ਜਗਦੀਸ਼ ਪਾਪੜਾ, ਪੂਰਨ ਸਿੰਘ ਖਾਈ, ਗੁਰਚਰਨ ਸਿੰਘ, ਡਾ: ਸੁਖਜਿੰਦਰ ਲਾਲੀ, ਵਰਿੰਦਰ ਭੁਟਾਲ, ਰਾਮਚੰਦਰ ਸਿੰਘ ਖਾਈ, ਬਲਦੇਵ ਚੀਮਾ, ਰਣਜੀਤ ਲਹਿਰਾ ਨੇ ਆਪਣੇ ਵਿਚਾਰ ਸਾਂਝੇ ਕੀਤੇ।
Leave a Reply