ਵੋਟਰ ਜਾਗਰੂਕਤਾ ਲਈ ਆਨਲਾਈਨ ਵੋਟਰ ਕੁਇਜ਼ ਰੀਲੀਜ਼

ਲੁਧਿਆਣਾ,  ( Justice news) – ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ) 063 ਲੁਧਿਆਣਾ ਕੇਂਦਰੀ ਕਮ-ਏ.ਸੀ.ਏ. ਗਲਾਡਾ ਓਜਸਵੀ ਅਲੰਕਾਰ, ਆਈ.ਏ.ਐਸ. ਦੀ ਰਹਿਨੁਮਾਈ ਹੇਠ ਸਵੀਪ ਟੀਮ 063 ਲੁਧਿਆਣਾ ਕੇਂਦਰੀ ਵੱਲੋਂ ਇੱਕ ਵੋਟਰ ਜਾਗਰੂਕਤਾ ਆਨਲਾਈਨ ਕੁਇਜ਼ ਤਿਆਰ ਕੀਤਾ ਗਿਆ ਹੈ ਜਿਸ ਦਾ ਮੰਤਵ ਵੋਟਰਾਂ ਦੀ ਵੋਟ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਵਧਾਉਣਾ ਅਤੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨਾ ਹੈ।
ਇਹ ਆਨਲਾਈਨ ਵੋਟਰ ਕੁਇਜ਼ ਸਹਾਇਕ ਰਿਟਰਨਿੰਗ ਅਫ਼ਸਰ ਓਜਸਵੀ ਅਲੰਕਾਰ ਅਤੇ ਆਕਰਸ਼ੀ ਜੈਨ ਆਈ.ਪੀ.ਐਸ., ਏ.ਸੀ.ਪੀ. ਲੁਧਿਆਣਾ ਕੇਂਦਰੀ ਵੱਲੋਂ ਸਾਂਝੇ ਤੌਰ ‘ਤੇ ਰੀਲੀਜ਼ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਉਦੇਸ਼ ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ 70 ਪ੍ਰਤੀਸ਼ਤ (ਇਸ ਵਾਰ, 70 ਪਾਰ) ਤੋਂ ਵੱਧ ਵੋਟਰਾਂ ਦੇ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਪ੍ਰੋਗਰਾਮ ਤਹਿਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਭਰ ਵਿੱਚ ਵੱਡੀ ਗਿਣਤੀ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਪਣੀ ਵੋਟ ਬਿਨਾਂ ਕਿਸੇ ਡਰ ਭੈਅ ਅਤੇ ਕਿਸੇ ਦੇ ਪ੍ਰਭਾਵ ਵਿੱਚ ਆ ਕੇ ਪਾਉਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੋਲਿੰਗ ਵਾਲੇ ਦਿਨ (1 ਜੂਨ) ਨੂੰ ਪੋਲਿੰਗ ਸਟੇਸ਼ਨਾਂ ੋਤੇ ਵੋਟਰਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਬੋਲਦਿਆਂ ਏ.ਆਰ.ਓ. ਓਜਸਵੀ ਅਲੰਕਾਰ ਨੇ ਦੱਸਿਆ ਕਿ ਇਸ ਕੁਇਜ਼ ਵਿੱਚ ਭਾਗ ਲੈਣ ਨਾਲ ਆਮ ਲੋਕਾਂ ਵਿੱਚ ਭਾਰਤ ਦੀਆਂ ਮਜ਼ਬੂਤ ਲੋਕਤੰਤਰਿਕ ਕੀਮਤਾਂ ਬਾਰੇ ਆਮ ਗਿਆਨ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੋਟ ਦਾ ਮਹੱਤਵ ਵੀ ਪਤਾ ਲੱਗੇਗਾ। ਇਸ ਆਨਲਾਈਨ ਵੋਟਰ ਕੁਇਜ਼ ਵਿੱਚ ਭਾਗ ਲੈਣ ਵਾਲੇ ਹਰੇਕ ਭਾਗੀਦਾਰ ਨੂੰ ਕੁਇਜ਼ ਮੁਕੰਮਲ ਕਰਨ ਉਪਰੰਤ ਸਰਟੀਫਿਕੇਟ ਵੀ ਜਾਰੀ ਹੋਵੇਗਾ। ਇਸ ਮੋਕੇ ਨੋਡਲ ਇੰਚਾਰਜ ਸਵੀਪ 063 ਲੁਧਿਆਣਾ ਕੇਂਦਰੀ ਹੈਡਮਾਸਟਰ ਰੁਪਿੰਦਰ ਸਿੰਘ, ਸਵੀਪ ਟੀਮ ਅਤੇ ਲੁਧਿਆਣਾ ਕੇਂਦਰੀ ਦੀ ਪੂਰੀ ਟੀਮ ਵੀ ਹਾਜ਼ਰ ਸੀ।

——-

Leave a Reply

Your email address will not be published.


*