Haryana News

ਚੰਡੀਗੜ੍ਹ, 4 ਮਈ – ਭਾਰਤ ਦੀ ਮਹਾਮਹਿਮ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦਾ ਅੱਜ ਟੈਕਨੀਕਲ ਹਵਾਈ ਅੱਡੇ, ਚੰਡੀਗੜ੍ਹ ‘ਤੇ ਪਹੁੰਚਣ ‘ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਨੁੰ ਸ਼ਾਲ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਸੂਬਾਵਾਸੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ।

          ਇਸ ਮੌਕੇ ‘ਤੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪਰੋਹਿਤ , ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਯੂਨੀਵਰਸਿਟੀ ਨੁੰ ਅੱਗੇ ਵਧਾਉਣ ਵਿਚ ਕਰਮਚਾਰੀਆਂ ਦਾ ਅਹਿਮ ਯੋਗਦਾਨ  ਪ੍ਰੋਫੈਸਰ ਬੀਆਰ ਕੰਬੋਜ

ਚੰਡੀਗੜ੍ਹ, 4 ਮਈ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਸੇਵਾਮੁਕਤ ਕਰਮਚਾਰੀਆਂ ਲਈ ਸੇਵਾ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗ੍ਰਾਮ ਵਿਚ ਵਾੲਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ ਮੁੱਖ ਮਹਿਮਾਨ ਰਹੇ। ਉਨ੍ਹਾਂ ਨੇ ਪਿਛਲੀ ਦਸੰਬਰ, ਜਨਵਰੀ ਤੇ ਫਰਵਰੀ ਮਹੀਨੇ ਦੌਰਾਨ 25 ਸੇਵਾਮੁਕਤ ਹੋਏ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਸ਼ਾਲ ਅਤੇ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਕੀਤਾ।

          ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬੋਜ ਨੇ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਦੀ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਤੁਹਾਡਾ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਤੀ ਸਮਰਪਣ ਅਤੇ ਸਖਤ ਮਿਹਨਤ ਸਾਡੀ ਸਾਰਿਆਂ ਲਈ ਪ੍ਰੇਰਣਾ ਰਿਹਾ ਹੈ। ਸਾਰਿਆਂ ਨੇ ਮਿਲ ਕੇ ਯੂਨੀਵਰਸਿਟੀ ਨੂੰ ਉਚਾਈ ‘ਤੇ ਲੈ ਜਾਣ ਦਾ ਕੰਮ ਕੀਤਾ ਹੈ। ਇਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਗਏ ਵਰਨਣਯੋਗ ਕੰਮਾਂ ਦਾ ਹੀ ਨਤੀਜਾ ਹੈ ਕਿ ਯੂਨੀਵਰਸਿਟੀ ਅੱਜ ਕੌਮਾਂਤਰੀ ਪੱਧਰ ‘ਤੇ ਆਪਣੀ ਵੱਖ ਪਹਿਚਾਣ ਬਣਾਏ ਹੋਏ ਹਨ।

          ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਸਦਾ ਸੇਵਾਮੁਕਤ ਕਰਮਚਾਰੀਆਂ ਦਾ ਧੰਨਵਾਦੀ ਹੋਵੇਗਾ। ਤੁਹਾਡੇ ਵੱਲੋਂ ਦਿੱਤੇ ਗਏ ਯੋਗਦਾਨ ਦਾ ਕਰਜਾ ਉਤਾਰਿਆ ਨਹੀਂ ਜਾ ਸਕਦਾ। ਕਰਮਚਾਰੀ ਆਪਣੇ ਆਪ ਨੂੰ ਸੇਵਾਮੁਕਤ ਨਾ ਸਮਝ ਕੇ ਪਰਿਵਾਰ ਤੇ ਸਮਾਜ ਨੂੰ ਆਪਣੀ ਸੇਵਾਵਾਂ ਪ੍ਰਦਾਨ ਕਰਨ।

          ਸੇਵਾਮੁਕਤ ਕਰਮਚਾਰੀ ਯੂਨੀਵਰਸਿਟੀ ਨਾਲ ਜੁੜੇ ਰਹਿ ਕੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਵਿਕਾਸ ਵਿਚ ਆਪਣਾ ਸਕਾਰਾਤਮ ਯੋਗਦਾਨ ਦਿੰਦੇ ਰਹਿਣ। ਉਨ੍ਹਾਂ ਨੇ ਕਰਮਚਾਰੀਆਂ ਤੋਂ ਯੂਨੀਵਰਸਿਟੀ ਦੇ ਪ੍ਰਤੀ ਆਪਣੀ ਜਿਮੇਵਾਰੀ ਬਣਾਏ ਰੱਖਣ ਅਤੇ ਭਾਵੀ ਪੀੜੀ ਤੋਂ ਆਪਣੇ ਤਜਰਬੇ ਸਾਂਝਾ ਕਰਨ ਦੀ ਅਪੀਲ ਕੀਤੀ।

ਇਕ ਦਿਨ ਦੇਸ਼ ਦੇ ਨਾਂਅ ਜਰੂਰ ਕਰਨ ਵੋਟਰ [

ਚੰਡੀਗੜ੍ਹ, 4 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ ਹੁੰਦਾ ਹੈ, ਇਸ ਲਈ ਹਰੇਕ ਵੋਟਰ ਦੀ ਇਹ ਜਿਮੇਵਾਰੀ ਬਣਦੀ ਹੈ ਕਿ ਉਹ ਇਕ ਦਿਨ ਦੇਸ਼ ਦੇ ਨਾਂਅ ਜਰੂਰ ਕਰਨ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 25 ਮਈ ਨੂੰ ਹੋਣ ਵਾਲੇ ਲੋਕਸਭਾ 2024 ਦੇ ਆਮ ਚੋਣ ਵਿਚ ਵੱਧ ਤੋਂ ਵੱਧ ਵੋਟਿੰਗ ਕਰਨ।

          ਸ੍ਰੀ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ 10 ਹਜਾਰ 363 ਸਥਾਨਾਂ ‘ਤੇ 19 ਹਜਾਰ 812 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚ 13 ਹਜਾਰ 588 ਗ੍ਰਾਮੀਣ ਖੇਤਰ ਵਿਚ ਅਤੇ 6 ਹਜਾਰ 224 ਸ਼ਹਿਰੀ ਖੇਤਰ ਦੇ ਪੋਲਿੰਗ ਬੂਥ ਸ਼ਾਮਿਲ ਹਨ। ਸ਼ਹਿਰਾਂ ਵਿਚ 2400 ਸਥਾਨਾਂ ‘ਤੇ ਅਤੇ ਪਿੰਡਾਂ ਵਿਚ 7 ਹਜਾਰ 963 ਸਥਾਨਾਂ ‘ਤੇ ਪੋਲਿੰਗ ਬੂਥ ਬਣਾਏ ਗਏ ਹਨ।

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਨੇਤਰਹੀਨ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਏਪਿਕ ਕਾਰਡ ਅਤੇ ਫੋਟੋ ਵੋਟਰ ਸਲਿਪ ਬ੍ਰੇਲ ਸਲਿਪ ਵਿਚ ਛਪਵਾਈ ਗਈ ਹੈ ਅਤੇ ਬ੍ਰੇਲ ਬੈਲੇਟ ਪੇਪੇਰ ਅਤੇ ਈਵੀਐਮ ‘ਤੇ ਸਲਿਪ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਦਿਅਵਾਂਗ ਵੋਟਰਾਂ ਨੁੰ ਅਨੇਕ ਤਰ੍ਹਾ ਦੀ ਸਹੂਲਤਾਂ ਉਪਲਬਧ ਕਰਵਾਈ ਜਾ ਰਹੀ ਹੈ। ਜਿਸ ਵਿਚ ਵਹੀਲਚੇਅਰ ਦੀ ਵਿਵਸਥਾ, ਚੋਣ ਕੇਂਦਰਾਂ ਵਿਚ ਰੈਂਪ ਅਤੇ ਟ੍ਰਾਂਸਪੋਰਟ ਦੀ ਸਹੂਲਤ ਸ਼ਾਮਿਲ ਹੈ।

          ਉਨ੍ਹਾਂ ਨੇ ਦਸਿਆ ਕਿ ਸਾਰੇ ਦਿਵਆਂਗ ਵੋਟਰਾਂ ਨੂੰ ਚੋਣ ਕੇਂਦਰ ਤਕ ਲਿਆਉਣ ਅਤੇ ਵਾਪਸ ਘਰ ਛੱਡਣ ਦੇ ਲਈ ਵਾਹਨ ਦੀ ਸਹੂਨਤ ਉਪਲਬਧ ਕਰਵਾਈ ਜਾਵੇਗੀ ਅਤੇ ਜੋ ਵੋਟਰ ਚੱਲਣ ਵਿਚ ਅਸਮਰੱਥ ਹਨ, ਉਨ੍ਹਾਂ ਦਿਅਵਾਂਗ ਵੋਟਰਾਂ ਨੁੰ ਵਹੀਲਚੇਅਰ ਵੀ ਉਪਲਬਧ ਕਰਵਾਈ ਜਾਵੇਗੀ। ਹਰੇਕ ਚੋਣ ਕੇਂਦਰ ‘ਤੇ ਰੈਂਪ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸਹਾਇਤਾ ਲਈ ਏਨਸੀਸੀ, ਐਨਐਸਐਸ ਅਤੇ ਰੇਡ ਕ੍ਰਾਂਸ ਵਾਲੰਟਿਆਰਸ ਦੀ ਵੀ ਵਿਵਸਥਾ ਕੀਤੀ ਜਾਵੇਗੀ।

          ਉਨ੍ਹਾਂ ਨੇ ਦਸਿਆ ਕਿ ਨੇਤਰਹੀਨ ਦਿਅਵਾਂਗ ਵੋਟਰਾਂ ਜੋ ਮਸ਼ੀਨ ਦਾ ਬਟ ਦਬਾ ਕੇ ਵੋਟ ਪਾਉਣ ਵਿਚ ਅਸਮਰੱਥ ਹਨ, ਉਹ ਵੋਟ ਪਾਉਣ ਲਈ ਇਕ ਸਹਿਯੋਗੀ ਨੂੰ ਆਪਣੇ ਨਾਲ ਲੈ ਕੇ ਆ ਸਕਦੇ ਹਨ। ਸਹਿਯੋਗੀ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਦਿਵਆਂਗ ਵੋਟਰ ਜੋ ਖੁਦ ਈਵੀਐਮ ਦਾ ਬਟਨ ਦਬਾ ਕੇ ਵੋਟਰ ਪਾਉਣ ਵਿਚ ਸਮਰੱਥ ਹਨ, ਉਨ੍ਹਾਂ ਵੋਟਰਾਂ ਦੇ ਨਾਲ ਆਉਣ ਵਾਲੇ ਸਹਿਯੋਗ ਦਿਅਵਾਂਗ ਵੋਟਰ ਨੂੰ ਵੋਟਿੰਗ ਰੂਮ ਤਕ ਲੇ ਜਾ ਸਕਦੇ ਹਨ, ਪਰ ਸਹਿਯੋਗ ਵੋਟਿੰਗ ਰੂਮ ਦੇ ਅੰਦਰ ਨਹੀਂ ਜਾ ਸਕਦੇ ਹਨ।

          ਸ੍ਰੀ ਅਗਰਵਾਲ ਨੇ ਦਸਿਆਕਿ ਹਰਿਆਣਾ ਵਿਚ 2 ਕਰੋੜ 41 ਹਜਾਰ 353 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚ 1 ਕਰੋੜ 6 ਲੱਖ 34 ਹਜਾਰ 532 ਪੁਰਸ਼, 94 ਲੱਖ 6 ਹਜਾਰ 357 ਮਹਿਲਾ ਅਤੇ 464 ਟ੍ਰਾਂਸਜੇਂਡਰ ਵੋਟਰ ਹਨ। ਉਨ੍ਹਾਂ ਨੇ ਸਾਰਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ 25 ਮਈ ਦੇ ਦਿਨ ਚੋਣ ਕਰ ਕੇ ਚੋਣ ਦਾ ਪਰਵ -ਦੇਸ਼ ਦਾਗਰਵ ਬਨਾਉਣ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin