ਝੂਠ ਬੋਲ ਕੇ ਸਰਕਾਰ ਬਣਾਉਣ ਦਾ ਖਮਿਆਜਾ ਆਪ ਨੂੰ ਹੁਣ ਭੁਗਤਣਾ ਪਵੇਗਾ : ਡਾ, ਮੱਖਣ ਸਿੰਘ

ਸੰਗਰੂਰ;;;;;;;;;- ਨੇੜਲੇ ਪਿੰਡ ਬਾਲੀਆਂ ਵਿਖੇ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਸੰਵਿਧਾਨ ਦੇ ਨਿਰਮਾਤਾ, ਔਰਤਾਂ ਦੇ ਮੁਕਤੀਦਾਤਾ, ਰਿਜ਼ਰਵ ਬੈਂਕ ਆਫ ਇੰਡੀਆ ਦੇ ਸੰਸਥਾਪਕ,  ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਅਤੇ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਡਾਕਟਰ ਮੱਖਣ ਸਿੰਘ ਉਮੀਦਵਾਰ ਬਹੁਜਨ ਸਮਾਜ ਪਾਰਟੀ ਲੋਕ ਸਭਾ ਸੰਗਰੂਰ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਲੋਕ ਸਭਾ ਇੰਚਾਰਜ਼ ਚਮਕੌਰ ਸਿੰਘ ਵੀਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ ‘ਤੇ ਕਿਹਾ ਕਿ ਬੋਲਦਿਆਂ ਕਿਹਾ ਕਿ ਜਿਹੜੇ ਚਾਵਾਂ ਨਾਲ ਪੰਜਾਬ ਦੀ ਜਨਤਾ ਨੇ 2022 ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦੇ ਕੇ ਪੰਜਾਬ ਦੇ ਚੰਗੇ ਭਵਿੱਖ ਲਈ ਬਦਲਾਓ ਦਾ ਸੁਪਨਾ ਲਿਆ ਸੀ, ਉਹ ਸੁਪਨਾ ਚਕਨਾਚੂਰ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਰਹਿਤ ਸਰਕਾਰ ਬਣਾਉਣ, ਰੇਤ ਮਾਫੀਆ ਬੰਦ ਕਰਨ, ਚਿੱਟਾ ਅਤੇ ਹੋਰ ਕੈਮੀਕਲ ਨਸ਼ੇ ਬੰਦ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜ਼ਲਦੀ ਸਜ਼ਾਵਾਂ ਦੇਣ, ਕਿਸਾਨਾਂ ਦੀ ਹਰ ਫਸਲ ਤੇ ਪੰਜ ਮਿੰਟ ਵਿੱਚ ਐਮ ਐਸ ਪੀ ਦੇਣ, ਪੰਜਾਬ ਦੇ ਉਦਯੋਗ ਨੂੰ ਉਤਸ਼ਾਹਿਤ ਕਰਨ, ਹਰ ਔਰਤ ਦੇ ਖਾਤੇ ਵਿੱਚ ਹਰ ਮਹੀਨੇ ਇੱਕ ਹਜ਼ਾਰ ਰੁਪੈ ਮਾਣ ਭੱਤਾ ਦੇਣ, ਗਰੀਬਾਂ ਮਜ਼ਦੂਰਾਂ ਦੇ ਹੱਕਾਂ ਵਿੱਚ ਹਰਾ ਪੈਨ ਚਲਾ ਕੇ ਉਹਨਾਂ ਦੀ ਮਜ਼ਦੂਰੀ ਵਿੱਚ ਵਾਧਾ ਕਰਨ, ਬੇਰੁਜ਼ਗਾਰ ਨੌਜਵਾਨਾਂ ਦੇ ਧਰਨੇ ਮੁਜ਼ਾਹਰੇ ਬੰਦ ਕਰਵਾ ਕੇ ਰੁਜ਼ਗਾਰ ਦੇਣ, ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰ ਚਲਾਉਣ, ਵੀ ਆਈ ਪੀ ਕਲਚਰ ਖਤਮ ਕਰਨ, ਹਰ ਪੰਜਾਬੀ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਲਾਰੇ ਤੇ ਗਰੰਟੀਆਂ ਦੇ ਕੇ ਬਦਲਾਓ ਦੇ ਨਾਂ ਤੇ ਬਣੀ ਸਰਕਾਰ ਨੂੰ ਹੁਣ ਪੰਜਾਬੀਆਂ ਨੇ ਨਕਾਰ ਦਿੱਤਾ ਹੈ ਅਤੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਸਬਕ ਸਿਖਾਉਣ ਦਾ ਪੱਕਾ ਮਨ ਬਣਾ ਲਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਗਰੰਟੀਆਂ ਅਤੇ ਵਾਅਦੇ ਝੂਠੇ ਨਿਕਲੇ ਹਨ। ਦੋ ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੀ ਜਨਤਾ ਬੇਹੱਦ ਨਿਰਾਸ਼ ਹੈ। ਉਹਨਾਂ ਕਿਹਾ ਕਿ ਲੋਕ ਸਭਾ ਸੰਗਰੂਰ ਵਿੱਚ ਬਸਪਾ ਦੀ ਖੁੰਢਾਂ ‘ਤੇ ਚਰਚਾ ਹੋਣ ਲੱਗ ਪਈ ਹੈ ਤੇ ਪੰਜਾਬ ਦੀ ਜਨਤਾ ਇਸ ਵਾਰ ਹਾਥੀ ਵਾਲਿਆਂ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੀ ਹੈ। ਇਸ ਸਮੇਂ ਪਿੰਡ ਫਤਿਹਗੜ੍ਹ ਛੰਨਾ ਤੋਂ  ਗੁਰਮੇਲ ਸਿੰਘ ਰੰਗੀਲਾ ਵੱਲੋਂ ਤਿਆਰ ਕੀਤੀ ਕੁੜੀਆਂ ਦੀ ਟੀਮ ਨੇ ਕਾਬਲੇ ਤਰੀਫ ਕੋਰੀਓਗਰਾਫੀ ਰਾਹੀਂ ਅੰਬੇਡਕਰ ਸਾਹਿਬ ਦੀ ਜੀਵਨੀ ਬਾਰੇ ਗੀਤ ਪੇਸ਼ ਕੀਤੇ, ਮੈਡਮ ਅੰਮ੍ਰਿਤਾ ਰਾਵੀ ਨੇ ਮਿਸ਼ਨਰੀ ਗੀਤ ਪੇਸ਼ ਕੀਤੇ।ਇਸ ਸਮੇਂ ਸੂਬੇਦਾਰ ਰਣਧੀਰ ਸਿੰਘ ਨਾਗਰਾ ਜ਼ਿਲ੍ਹਾ ਇੰਚਾਰਜ਼ ਸੰਗਰੂਰ, ਹਰਮੇਲ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਨਿਰਮਲ ਸਿੰਘ ਮੱਟੂ ਜ਼ਿਲ੍ਹਾ ਵਿੱਤ ਸਕੱਤਰ, ਸਤਿਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਜਨਰਲ ਸਕੱਤਰ, ਜਥੇਦਾਰ ਦਰਸ਼ਨ ਸਿੰਘ ਨਦਾਮਪੁਰ ਹਲਕਾ ਪ੍ਰਧਾਨ, ਗੁਰਮੇਲ ਸਿੰਘ ਰੰਗੀਲਾ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ ਘਾਬਦਾਂ, ਜਗਸੀਰ ਸਿੰਘ ਘਾਬਦਾਂ, ਮਿੱਠਾ ਸਿੰਘ ਬਾਲੀਆਂ, ਡਾ ਸੁਖਬੀਰ ਸਿੰਘ, ਬਲਵੀਰ ਸਿੰਘ ਬੀਰਾ, ਸੁਰਤਾ ਸਿੰਘ, ਜੀਤ ਸਿੰਘ ਬਾਲੀਆਂ, ਨਛੱਤਰ ਸਿੰਘ, ਮੈਡਮ ਅੰਮ੍ਰਿਤਾ ਰਾਵੀ, ਗੁਰਮੀਤ ਸਿੰਘ ਜੇ ਈ, ਕੁਲਦੀਪ ਸਿੰਘ, ਲਾਭ ਸਿੰਘ, ਕਰਨੈਲ ਸਿੰਘ ਮੰਗਵਾਲ, ਸੇਵਾ ਸਿੰਘ ਬੰਗਾਂਵਾਲੀ, ਜਰਨੈਲ ਸਿੰਘ, ਅਵਤਾਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ।

Leave a Reply

Your email address will not be published.


*