ਵਾਇਸ ਆਫ ਮਾਨਸਾ ਵੱਲੋਂ ਸੀਵਰੇਜ ਦੀ ਸਮੱਸਿਆ ਦੇ ਹੱਲ  ਲਈ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ

ਮਾਨਸਾ (ਡਾ.ਸੰਦੀਪ ਘੰਡ) ਮਾਨਸਾ ਦੇ ਬੱਸ ਸਟੈਂਡ ਚੌਂਕ ਵਿੱਚ ਵਾਇਸ ਆਫ਼ ਮਾਨਸਾ ਵੱਲੋਂ ਮਾਨਸਾ ਸ਼ਹਿਰ ਦੀ ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ  ਧਰਨੇ ਦੀ ਸ਼ੁਰੂਆਤ ਕਰਦੇ ਹੋਏ ਲੋਕਾਂ ਨੂੰ ਦੱਸਿਆ ਅੱਗੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਜਿਨਾਂ ਦੇ ਹੱਲ ਲਈ ਵੱਖ-ਵੱਖ ਮੰਤਰੀ ਸਾਹਿਬਾਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਮਿਲਨ ਉਪਰੰਤ ਵੀ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਹੈ ਜਿਸ ਕਰਕੇ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਵਿਚਾਰ ਚਰਚਾ ਉਪਰੰਤ ਸੰਸਥਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ।  ਧਰਨੇ ਨੂੰ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਦਰ ਦੇ ਸਾਬਕਾ ਜਿਲਾ ਅਧਿਕਾਰੀ ਡਾ ਸੰਦੀਪ ਘੰਡ ਨੇ ਕਿਹਾ ਜਦੋਂ ਤਕ ਇਮਾਨਦਾਰੀ ਨਾਲ ਆਗੂ ਅਤੇ ਅਧਿਕਾਰੀ ਇਸ ਸਮੱਸਿਆ ਦਾ ਹਲ ਲਈ ਯੋਗਦਾਨ ਨਹੀ ਪਾਉਦੇ ਉਦੋ ਤਕ ਸੀਵਰੇਜ ਸਿਸਟਮ ਦਾ ਹਲ ਨਹੀ ਨਿਕਲ ਸਕਦਾ।ਉਹਨਾ ਕਿਹਾ ਕਿ ਬਹੁਤ ਅਜਿਹੀਅਆਂ ਸੰਸਥਾਵਾ ਹਨ ਜੋ ਮੁਫਤ ਵਿੱਚ ਕੂੜਾ ਕਰਕਟ ਚੁੱਕਣ ਲਈ ਤਿਆਰ ਹਨ ਪਰ ਜਿਲਾ ਪ੍ਰਸਾਸ਼ਨ ਵੱਲੋ ਕਰੋੜਾਂ ਰੁਪਏ ਖਰਚ ਕਰਕੇ ਵੀ ਉਹ ਡੰਪ ਖਾਲੀ ਨਹੀ ਹੋ ਸਕਿਆ। ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਜਿਨਾਂ ਵਿੱਚ ਪੈਨਸ਼ਨਰ ਐਸੋਸੀਏਸ਼ਨ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਭਾਗ ਲਿਆ ਗਿਆ ਗਿਆ।
       ਧਰਨੇ ਨੂੰ ਸੰਬੋਧਨ ਕਰਦਿਆਂ ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ ਨੇ ਕਿਹਾ ਕਿ ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਹੈ ਉਹ ਆਪਣੇ ਸਾਥੀਆਂ ਨਾਲ ਇਹ ਸੰਘਰਸ਼ ਵਿੱਚ ਡਟੇ ਰਹਿਣਗੇ। ਉਹਨਾਂ ਦਾ ਸਾਥ  ਬਲਕਰਨ ਬੱਲੀ ਅਤੇ  ਬਲਵੀਰ ਕੌਰ ਐਡਵੋਕੇਟ ਸਮੇਤ ਕਿਸਾਨਾਂ ਦੇ ਆਗੂ ਬਚਿੱਤਰ ਸਿੰਘ, ਮੇਜਰ ਸਿੰਘ ਦੂਲੋਵਾਲ, ਕਰਮ ਸਿੰਘ, ਹਰਦੇਵ ਸਿੰਘ ਰਾਠੀ ਵੱਲੋਂ ਕਿਸਾਨ ਯੂਨੀਅਨ ਮੈਂਬਰਾਂ ਵਲੋਂ ਵੱਡੀ ਗਿਣਤੀ ਵਿਚ ਧਰਨੇ ਵਿੱਚ ਸ਼ਾਮਲ ਹੋਕੇ ਦੇਣ ਦਾ ਐਲਾਨ ਕੀਤਾ। ਸ਼ਹਿਰ ਦੇ ਵਾਰਡ ਨੰਬਰ ਇਕ ਅਤੇ ਚਾਰ ਤੋਂ ਆਈਆਂ ਹੋਈਆਂ ਔਰਤਾਂ ਨੇ ਆਪਣੇ ਐਮ ਸੀ ਸਾਹਿਬਾਨ ਨਾਲ ਸ਼ਮੂਲੀਅਤ ਕੀਤੀ ਤੇ ਕੱਲ੍ਹ ਤੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼ਿਵ ਸੈਨਾ ਉਮੀਦਵਾਰ ਅੰਕੁਸ਼ ਜਿੰਦਲ ਅਤੇ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਮਾਈਕਲ ਗਾਗੋਵਾਲ,ਲੋਕ ਇਨਸਾਫ਼ ਪਾਰਟੀ ਦੇ ਆਗੂ ਮਨਜੀਤ ਸਿੰਘ ਮੀਹਾਂ ਨੇ ਵੀ ਪਾਰਟੀ ਸਫਾ ਤੋਂ ਉੱਪਰ ਉੱਠ ਕੇ ਆਮ ਲੋਕਾਂ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਕੇ ਇਸ ਸਮੱਸਿਆ ਦੇ ਹੱਲ ਦੀ ਲੋੜ ਤੇ ਜੋਰ ਦਿੱਤਾ
   ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਪ੍ਰੋਜੈਕਟ ਕੋਆਰਡੀਨੇਟਰ ਡਾ.ਲਖਵਿੰਦਰ ਮੂਸਾ, ਸੀਨੀਅਰ ਸੀਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਬਿਕਰ ਮਘਾਣੀਆਂ ,ਹਰਦੀਪ ਸਿੰਘ ਸਿੱਧੂ, ਨਹਿਰੂ ਯੁਵਾ ਕੇਂਦਰ ਦੇ ਸਾਬਕਾ ਅਧਿਕਾਰੀ ਡਾ.ਸੰਦੀਪ ਘੰਡ, ਸਾਬਕਾ  ਪੀਸੀਐਸ ਅਧਿਕਾਰੀ ਉਮ ਪ੍ਰਕਾਸ਼, ਜਤਿੰਦਰ ਆਗਰਾ, ਸਾਬਕਾ ਤਹਿਸੀਲਦਾਰ ਉਮ ਪ੍ਰਕਾਸ਼ ਜਿੰਦਲ,ਕਾ.ਸਿਵਚਰਨ ਦਾਸ ਸੂਚਨ,ਕਾ਼ ਕੁਲਵਿੰਦਰ ਸਿੰਘ ਉੱਡਤ,ਕਾ ਰਾਜ ਕੁਮਾਰ ਗਰਗ,ਕਾ.,ਘਣਸਾਮ ਨਿੱਕੂ, ਐੱਮ ਸੀ ਪ੍ਰੇਮ ਸਾਗਰ ਭੋਲਾ, ਮੂਰਤੀ ਦੇਵੀ,ਡਾ.ਗੁਰਮੇਲ ਕੌਰ ਜੋਸ਼ੀ, ਰੋਟਰੀ ਕਲੱਬ ਦੇ ਸਾਬਕਾ ਗਵਰਨਰ ਪ੍ਰੇਮ ਅੱਗਰਵਾਲ, ਸਰਬਜੀਤ ਕੌਸ਼ਲ, ਨਰਿੰਦਰ ਕੁਮਾਰ , ਜਗਸੀਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published.


*